ਕਾਰਲ ਐਡਵਰਡ ਸੇਗਨ
From Wikipedia, the free encyclopedia
Remove ads
ਕਾਰਲ ਐਡਵਰਡ ਸੇਗਨ[1][2] Carl Edward Sagan (/ˈseɪɡən/; (9 ਨਵੰਬਰ 1934 - 20 ਦਸੰਬਰ 1996) ਪ੍ਰਸਿੱਧ ਖਗੋਲਸ਼ਾਸਤਰੀ ਅਤੇ ਖਗੋਲ ਰਸਾਇਣ ਸ਼ਾਸਤਰੀ ਸੀ ਜਿਸਨੇ ਖਗੋਲ ਸ਼ਾਸਤਰ, ਖਗੋਲ ਭੌਤਿਕੀ ਅਤੇ ਖਗੋਲ ਰਸਾਇਣ ਸ਼ਾਸਤਰ ਨੂੰ ਲੋਕਪ੍ਰਿਆ ਬਣਾਇਆ। ਇਸ ਨੇ ਧਰਤੀ ਤੋਂ ਬ੍ਰਹਿਮੰਡ ਵਿੱਚ ਜੀਵਨ ਦੀ ਖੋਜ ਕਰਨ ਲਈ ਸੇਟੀ ਨਾਮਕ ਸੰਸਥਾ ਦੀ ਸਥਾਪਨਾ ਵੀ ਕੀਤੀ। ਇਸ ਨੇ ਵਿਗਿਆਨ ਸਬੰਧੀ ਅਨੇਕ ਕਿਤਾਬਾਂ ਵੀ ਲਿਖੀਆਂ ਹਨ। ਇਹ 1980 ਦੇ ਬਹੁਦਰਸ਼ਿਤ ਟੈਲੀਵਿਜ਼ਨ ਪਰੋਗਰਾਮ ਕਾਸਮਾਸ: ਏ ਪਰਸਨਲ ਵਾਏਜ (ਬ੍ਰਹਿਮੰਡ: ਇੱਕ ਨਿਜੀ ਯਾਤਰਾ) ਦੇ ਪ੍ਰਸਤੁਤਕਰਤਾ ਵੀ ਸਨ। ਇਸਨੇ ਇਸ ਪਰੋਗਰਾਮ ਉੱਤੇ ਆਧਾਰਿਤ ਕਾਸਮਾਸ ਨਾਮਕ ਕਿਤਾਬ ਵੀ ਲਿਖੀ। ਆਪਣੇ ਜੀਵਨਕਾਲ ਵਿੱਚ ਸੇਗਨ ਨੇ 600 ਤੋਂ ਵੀ ਜਿਆਦਾ ਵਿਗਿਆਨਕ ਸ਼ੋਧਪਤਰ ਅਤੇ ਲੋਕਪਸੰਦ ਲੇਖ ਲਿਖੇ ਅਤੇ 20 ਤੋਂ ਜਿਆਦਾ ਕਿਤਾਬਾਂ ਲਿਖੀਆਂ। ਆਪਣੀਆਂ ਕ੍ਰਿਤੀਆਂ ਵਿੱਚ ਇਹ ਅਕਸਰ ਮਨੁੱਖਤਾ, ਵਿਗਿਆਨਕ ਪੱਧਤੀ ਅਤੇ ਸ਼ੱਕੀ ਖੋਜ ਉੱਤੇ ਜ਼ੋਰ ਦਿੰਦਾ ਸੀ।
Remove ads
Remove ads
ਹਵਾਲੇ
Wikiwand - on
Seamless Wikipedia browsing. On steroids.
Remove ads