ਸੀਐਟਲ

From Wikipedia, the free encyclopedia

Remove ads

ਸੀਐਟਲ ਸੰਯੁਕਤ ਰਾਜ ਅਮਰੀਕਾ ਦੇ ਪੱਛਮੀ ਤੱਟ ਉੱਤੇ ਇੱਕ ਬੰਦਰਗਾਹ ਸ਼ਹਿਰ ਹੈ। ਕਿੰਗ ਕਾਉਂਟੀ, ਵਾਸ਼ਿੰਗਟਨ ਦੀ ਰਾਜਧਾਨੀ ਹੈ। ਇਸਦੀ ਆਬਾਦੀ ਅੰਦਾਜ਼ਨ 725,000 ਹੈ ਅਤੇ ਇਹ ਵਾਸ਼ਿੰਗਟਨ ਸੂਬੇ ਅਤੇ ਉੱਤਰੀ ਅਮਰੀਕਾ ਦੇ ਪ੍ਰਸ਼ਾਂਤ ਉੱਤਰ-ਪੱਛਮ ਖੇਤਰ ਦਾ ਸਭ ਤੋਂ ਵੱਡਾ ਸ਼ਹਿਰ ਹੈ। 2018 ਵਿੱਚ ਜਾਰੀ ਕੀਤੇ ਗਏ ਅਮਰੀਕੀ ਜਨਗਣਨਾ ਡਾਟਾ ਅਨੁਸਾਰ ਸੀਐਟਲ ਮੈਟਰੋ ਖੇਤਰ ਦੀ ਆਬਾਦੀ 38.7 ਲੱਖ ਹੈ, ਅਤੇ ਇਸ ਮੁਤਾਬਕ ਇਹ ਸੰਯੁਕਤ ਰਾਜ ਅਮਰੀਕਾ ਦਾ 15ਵਾਂ ਸਭ ਤੋਂ ਵੱਡਾ ਸ਼ਹਿਰ ਹੈ।[1] ਜੁਲਾਈ 2013 ਵਿੱਚ ਇਹ ਸੰਯੁਕਤ ਰਾਜ ਅਮਰੀਕਾ ਦਾ ਸਭ ਤੋਂ ਤੇਜ਼ੀ ਨਾਲ ਵਧ ਰਿਹਾ ਪ੍ਰਮੁੱਖ ਸ਼ਹਿਰ ਸੀ[2] ਮਈ 2015 ਵਿੱਚ ਇਹ ਸਿਖਰਲੇ ਪੰਜ ਸ਼ਹਿਰਾਂ ਵਿੱਚੋਂ ਇੱਕ ਸੀ ਅਤੇ ਇਸਦੀ ਸਾਲਾਨਾ ਵਿਕਾਸ ਦਰ 2.1% ਸੀ।[3] ਜੁਲਾਈ 2016 ਵਿੱਚ ਸੀਐਟਲ ਫਿਰ ਤੋਂ ਸਭ ਤੇਜ਼ੀ ਨਾਲ ਵਧਣ ਵਾਲ  ਪ੍ਰਮੁੱਖ ਅਮਰੀਕਾ ਸ਼ਹਿਰ ਬਣਿਆ ਅਤੇ ਅਤੇ ਇਸਦੀ ਸਾਲਾਨਾ ਵਿਕਾਸ ਦਰ 3.1% ਸੀ।[4] ਸੀਐਟਲ ਸਮੁੱਚੇ ਸੰਯੁਕਤ ਰਾਜ ਅਮਰੀਕਾ ਵਿੱਚ ਸਭ ਤੋਂ ਵੱਡਾ ਉੱਤਰੀ ਸ਼ਹਿਰ ਹੈ।

Remove ads

ਇਤਿਹਾਸ

ਸਥਾਪਨਾ

ਪੁਰਾਤੱਤਵ ਖੁਦਾਈ ਅਨੁਸਾਰ ਮੂਲ ਅਮਰੀਕੀ ਨਿਵਾਸੀ ਸੀਐਟਲ ਖੇਤਰ ਵਿੱਚ ਘੱਟੋ-ਘੱਟ 4,000 ਸਾਲ ਤੋਂ ਰਹਿ ਰਹੇ ਹਨ। ਜਦੋਂ ਪਹਿਲੇ ਯੂਰਪੀ ਵਸਨੀਕ ਇੱਥੇ ਪਹੁੰਚੇ ਉਸ ਸਮੇਂ ਤਕ ਦੁਵਾਮਿਸ਼ ਕਬੀਲੇ ਦਾ ਐਲੀਅਟ ਘਾਟੀ ਦੇ ਖੇਤਰ ਵਿੱਚ ਘੱਟੋ-ਘੱਟ 17 ਪਿੰਡਾਂ ਉੱਤੇ ਕਬਜ਼ਾ ਸੀ।[5][6][7]

ਆਰਥਿਕਤਾ

ਸੀਐਟਲ ਦੀ ਆਰਥਿਕਤਾ ਪੁਰਾਣੀਆਂ ਉਦਯੋਗਿਕ ਕੰਪਨੀਆਂ ਹੈ, ਅਤੇ "ਨਵੀਂ ਆਰਥਿਕਤਾ" ਇੰਟਰਨੈੱਟ ਅਤੇ ਤਕਨਾਲੋਜੀ ਕੰਪਨੀਆਂ, ਸੇਵਾ, ਡਿਜ਼ਾਇਨ, ਅਤੇ ਸਾਫ਼ ਤਕਨਾਲੋਜੀ ਕੰਪਨੀਆਂ ਦੇ ਮਿਸ਼ਰਣ ਉੱਤੇ ਆਧਾਰਿਤ ਹੈ। 2010 ਵਿੱਚ ਸ਼ਹਿਰ ਦਾ ਕੁੱਲ ਮੈਟਰੋਪੋਲੀਟਨ ਉਤਪਾਦ (GMP) $231 ਬਿਲੀਅਨ ਸੀ ਜਿਸ ਨਾਲ ਇਹ ਸੰਯੁਕਤ ਰਾਜ ਅਮਰੀਕਾ ਵਿੱਚ 11ਵਾਂ ਸਭ ਤੋਂ ਵੱਡਾ ਮਹਾਨਗਰੀ ਅਰਥਚਾਰਾ ਸੀ।[8][9] ਸੀਐਟਲ ਬੰਦਰਗਾਹ ਅਤੇ ਸੀਐਟਲ–ਤਾਕੋਮਾ ਅੰਤਰਰਾਸ਼ਟਰੀ ਹਵਾਈਅੱਡਾ ਦੇ ਨਾਲ ਏਸ਼ੀਆ ਨਾਲ ਵਪਾਰ ਹੁੰਦਾ ਹੈ ਅਤੇ ਅਲਾਸਕਾ ਨੂੰ ਕਰੂਜ਼ ਜਾਂਦੇ ਹਨ। ਕੰਟੇਨਰ ਸਮਰੱਥਾ ਦੇ ਅਨੁਸਾਰ ਇਹ ਸੰਯੁਕਤ ਰਾਜ ਅਮਰੀਕਾ ਦੀਆਂ 8 ਸਭ ਤੋਂ ਵੱਡੀਆਂ ਬੰਦਰਗਾਹਾਂ ਵਿੱਚੋਂ ਇੱਕ ਹੈ।

Remove ads

ਸਿੱਖਿਆ

ਸ਼ਹਿਰ ਦੀ ਆਬਾਦੀ ਵਿੱਚੋਂ 25 ਸਾਲ ਤੋਂ ਵੱਧ ਉਮਰ ਦੇ 53.8% ਨਾਗਰਿਕਾਂ ਕੋਲ ਇੱਕ ਬੈਚਲਰ ਦੀ ਡਿਗਰੀ ਜਾਂ ਉਸ ਤੋਂ ਵੱਡੀ ਡਿਗਰੀ ਹੈ (ਜਦ ਕਿ ਕੌਮੀ ਔਸਤ 27.4% ਹੈ), ਅਤੇ 91.9% ਨਾਗਰਿਕਾਂ ਕੋਲ ਇੱਕ ਹਾਈ ਸਕੂਲ ਡਿਪਲੋਮਾ ਜਾਂ ਬਰਾਬਰ ਦੀ ਸਿੱਖਿਆ ਹੈ (ਜਦ ਕਿ ਕੌਮੀ ਔਸਤ 84.5% ਹੈ)। 2008 ਵਿੱਚ ਸੰਯੁਕਤ ਰਾਜ ਅਮਰੀਕਾ ਦੇ ਮਰਦਮਸ਼ੁਮਾਰੀ ਬਿਊਰੋ ਸਰਵੇਖਣ ਅਨੁਸਾਰ ਸੀਐਟਲ ਵਿੱਚ ਕਿਸੇ ਵੀ ਪ੍ਰਮੁੱਖ ਅਮਰੀਕੀ ਸ਼ਹਿਰ ਦੇ ਮੁਕਾਬਲੇ ਜ਼ਿਆਦਾ ਪ੍ਰਤੀਸ਼ਤ ਕਾਲਜ ਅਤੇ ਯੂਨੀਵਰਸਿਟੀ ਗ੍ਰੈਜੂਏਟ ਹਨ।[10]

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads