ਕਾਲੀ ਨਾਥ ਰਾਏ

From Wikipedia, the free encyclopedia

Remove ads

ਕਾਲੀ ਨਾਥ ਰਾਏ (1878 - 9 ਦਸੰਬਰ 1945) ਇੱਕ ਬੰਗਾਲੀ ਰਾਸ਼ਟਰਵਾਦੀ ਪੱਤਰਕਾਰ ਅਤੇ ਅਖ਼ਬਾਰ ਦਿ ਟ੍ਰਿਬਿਊਨ ਦੇ ਮੁੱਖ ਸੰਪਾਦਕ ਸਨ। ਉਹਨਾਂ ਦੇ ਬੇਟੇ ਸਮਰੇਦਰ ਨਾਥ ਰਾਏ ਇੱਕ ਗਣਿਤ-ਸ਼ਾਸਤਰੀ ਅਤੇ ਅੰਕੜਾ ਵਿਗਿਆਨੀ ਸਨ।[1]

ਮੁੱਢਲਾ ਜੀਵਨ

ਰਾਏ ਦਾ ਜਨਮ 1878 ਵਿੱਚ ਬਰਤਾਨਵੀ ਭਾਰਤ ਵਿੱਚ ਯਾਸੌਰ ਵਿੱਚ ਹੋਇਆ। ਕੋਲਕਾਤਾ ਵਿੱਚ ਸਕੌਟਿਸ਼ ਚਰਚ ਕਾਲਜ ਵਿੱਚ ਐਫ.ਏ ਦਾ ਅਧਿਐਨ ਕਰਦੇ ਹੋਏ ਉਹ ਬ੍ਰਿਟਿਸ਼ ਵਿਰੋਧੀ ਅੰਦੋਲਨ ਦੇ ਵਿੱਚ ਸ਼ਾਮਲ ਹੋ ਗਏ ਅਤੇ ਕਾਲਜ ਛੱਡ ਦਿੱਤਾ। ਉਸਨੇ ਸੁਰੇਂਦਰਨਾਥ ਬੈਨਰਜੀ ਦੁਆਰਾ ਸੰਪਾਦਿਤ ਬੰਗਾਲੀ ਮੈਗਜ਼ੀਨ ਦੇ ਉਪ ਐਡੀਟਰ ਦੇ ਰੂਪ ਵਿੱਚ ਕੰਮ ਕਰਨਾ ਸ਼ੁਰੂ ਕੀਤਾ।[1]

ਪੇਸ਼ਾ

1911 ਵਿੱਚ ਰਾਏ ਸੰਪਾਦਕ ਦੇ ਰੂਪ ਵਿੱਚ 'ਦਿ ਪੰਜਾਬੀ' ਰਸਾਲੇ ਵਿੱਚ ਸ਼ਾਮਲ ਹੋ ਗਏ ਅਤੇ ਇਸ ਤੋਂ ਬਾਅਦ ਲਾਹੌਰ ਤੋਂ ਪ੍ਰਕਾਸ਼ਿਤ ਟ੍ਰਿਬਿਊਨ ਰਸਾਲੇ ਦੇ ਮੁੱਖ ਸੰਪਾਦਕ ਬਣੇ। ਉਸਨੇ ਆਪਣੇ ਕਾਲਮ ਵਿੱਚ ਬ੍ਰਿਟਿਸ਼ ਪੁਲਿਸ ਅਤੇ ਮਾਰਸ਼ਲ ਲਾਅ ਦਿਆਂ ਅਤਿਆਚਾਰਾਂ ਦੀ ਨਿੰਦਾ ਕੀਤੀ ਅਤੇ ਨਾਲ ਹੀ ਪ੍ਰੈੱਸ ਦੀ ਅਜ਼ਾਦੀ ਲਈ ਤਰਕ ਦਿੱਤੇ।[2] ਸਰਕਾਰ ਨੇ ਉਸ ਉਤੇ ਬਗਾਵਤ ਲਿਖਤਾਂ ਦੇ ਪ੍ਰਕਾਸ਼ਨ ਦੇ ਦੋਸ਼ ਲਾਏ।[3] ਰਾਏ ਆਪਣੇ ਨਿਰਭਉ ਅਤੇ ਬਹਾਦਰੀ ਭਰੀਆਂ ਲਿਖਤਾਂ ਲਈ ਮਸ਼ਹੂਰ ਸਨ ਅਤੇ ਕਾਲੀ ਬਾਬੂ ਵਜੋਂ ਜਾਣੇ ਜਾਂਦੇ ਸਨ।[4] ਮਹਾਤਮਾ ਗਾਂਧੀ ਨੇ 1932 ਵਿੱਚ ਰਾਏ ਦੀਆਂ ਰਾਜਨੀਤਿਕ ਲਿਖਤਾਂ ਦੀ ਪ੍ਰਸ਼ੰਸਾ ਕੀਤੀ ਸੀ।[5][6] ਅਪ੍ਰੈਲ 1919 ਵਿੱਚ ਜਲ੍ਹਿਆਂਵਾਲਾ ਬਾਗ ਹੱਤਿਆਕਾਂਡ ਵਿੱਚ ਬਰਤਾਨੀਆ ਹੱਥੋਂ ਭਾਰਤੀਆਂ ਦੇ ਕਤਲੇਆਮ ਦੇ ਦੌਰਾਨ, ਦਿ ਟ੍ਰਿਬਿਊਨ ਨੇ 6 ਅਪ੍ਰੈਲ 1919 ਨੂੰ "ਜਾਮਾ ਮਸਜਿਦ ਵਿੱਚ ਪ੍ਰਾਰਥਨਾ" ਨਾਂ ਦੀ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ।ਕਾਲੀ ਨਾਥ ਰਾਏ ਨੂੰ ‘ਦਿ ਟ੍ਰਿਬਿਊਨ’ ਅਖ਼ਬਾਰ ਵਿੱਚ 6, 9 ਅਤੇ 10 ਅਪਰੈਲ, 1919 ਦੀਆਂ ਲਿਖਤਾਂ ਕਾਰਨ ਹਿੰਦ ਦੰਡਾਵਲੀ ਦਫਾ 124-ਏ ਅਧੀਨ ਬਗਾਵਤ ਭੜਕਾਉਣ ਦਾ ਦੋਸ਼ੀ ਮੰਨਿਆ ਗਿਆ ਅਤੇ ਇਸ ਦੋਸ਼ ਵਿੱਚ ਉਸ ਨੂੰ ਦੋ ਸਾਲ ਦੀ ਕੈਦ ਬਾਮੁਸ਼ੱਕਤ, ਇੱਕ ਹਜ਼ਾਰ ਰੁਪਏ ਜੁਰਮਾਨਾ ਜਾਂ ਜੁਰਮਾਨਾ ਨਾ ਭਰੇ ਜਾਣ ਦੀ ਸੂਰਤ ਵਿੱਚ ਛੇ ਮਹੀਨੇ ਦੀ ਹੋਰ ਕੈਦ ਬਾਮੁਸ਼ੱਕਤ ਦੀ ਸਜ਼ਾ ਸੁਣਾਈ ਗਈ।[4][7][8] ਕੈਦ ਦੀ ਸਜ਼ਾ ਭੁਗਤਣ ਲਈ ਕਾਲੀ ਨਾਥ ਰਾਏ ਨੂੰ ਸੈਂਟਰਲ ਜੇਲ੍ਹ, ਲਾਹੌਰ ਵਿੱਚ ਭੇਜਿਆ ਗਿਆ। ਜੇਲ੍ਹ ਵਿੱਚ ਉਹਨਾਂ ਨੂੰ ਪਹਿਲਾਂ ਭੋਜਨ ਸਬੰਧੀ ਸਮੱਸਿਆ ਆਈ ਕਿਉਂਕਿ ਇੱਥੇ ਰੋਟੀ ਦਿੱਤੀ ਜਾਂਦੀ ਸੀ ਜਿਸ ਨੂੰ ਖਾਣ ਦਾ ਉਹ ਆਦੀ ਨਹੀਂ ਸੀ, ਦੂਜਾ ਉਸ ਨੂੰ ਰੋਜ਼ਾਨਾ 12 ਸੇਰ ਕਣਕ ਪੀਹਣ ਲਈ ਦਿੱਤੀ ਜਾਂਦੀ ਸੀ। ਫਲਸਰੂਪ ਕੁਝ ਦਿਨਾਂ ਪਿੱਛੋਂ ਉਹ ਬਿਮਾਰ ਹੋ ਗਿਆ ਅਤੇ ਜੇਲ੍ਹ ਅਧਿਕਾਰੀਆਂ ਨੂੰ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ। ਕਈ ਅਖ਼ਬਾਰਾਂ ਨੇ ਲੇਖ ਲਿਖ ਕੇ ਕਾਲੀ ਨਾਥ ਰਾਏ ਦੀ ਵਿਗੜਦੀ ਸਿਹਤ ਵੱਲ ਸਰਕਾਰ ਦਾ ਧਿਆਨ ਦੁਆਇਆ ਤਾਂ ਪੰਜਾਬ ਸਰਕਾਰ ਨੇ ਸੁਪਰਡੈਂਟ ਕੇਂਦਰੀ ਜੇਲ੍ਹ, ਲਾਹੌਰ ਨੂੰ ਹਦਾਇਤ ਕੀਤੀ ਕਿ ਕਾਲੀ ਨਾਥ ਰਾਏ ਪਾਸੋਂ ਮੁਸ਼ੱਕਤ ਲੈਂਦਿਆਂ ਉਸ ਦੇ ਰੁਤਬੇ ਨੂੰ ਧਿਆਨ ਗੋਚਰੇ ਰੱਖਿਆ ਜਾਵੇ। ਫਲਸਰੂਪ ਹਸਪਤਾਲ ਤੋਂ ਵਾਪਸੀ ਉਪਰੰਤ ਉਸ ਨੂੰ ਘੱਟ ਮੁਸ਼ੱਕਤ ਵਾਲਾ ਕੰਮ ਭਾਵ ਜਿਲਦਾਂ ਬੰਨ੍ਹਣ ਦਾ ਕੰਮ ਦਿੱਤਾ ਗਿਆ। ਖਾਣੇ ਵਿੱਚ ਸੁਧਾਰ ਨਾ ਹੋਣ ਕਾਰਨ ਉਸ ਨੂੰ ਬਿਮਾਰੀ ਕਾਰਨ ਇੱਕ ਵਾਰ ਫਿਰ 19 ਜੂਨ ਤੋਂ ਤਿੰਨ ਦਿਨ ਲਈ ਜੇਲ੍ਹ ਦੇ ਹਸਪਤਾਲ ਵਿੱਚ ਰਹਿਣਾ ਪਿਆ ਤਾਂ ਫਿਰ ਕਿਧਰੇ ਜੇਲ੍ਹ ਅਧਿਕਾਰੀਆਂ ਨੇ ਉਸ ਨੂੰ ਖਾਣ ਲਈ ਚੌਲ ਦੇਣੇ ਸ਼ੁਰੂ ਕੀਤੇ।[9] ਲਾਹੌਰ ਵਿਖੇ ਬੰਗਾਲੀ ਵਕੀਲ ਸੁਧੀਰ ਮੁਖੋਪਾਧਿਆਏ ਨੇ ਅਦਾਲਤ ਵਿੱਚ ਅਪੀਲ ਕੀਤੀ ਅਤੇ ਬਚਾਅ ਦੀ ਕਾਰਵਾਈ ਕੀਤੀ ਅਤੇ ਲੋਕਾਂ ਨੇ ਇਸ ਕੇਸ ਨੂੰ ਚਲਾਉਣ ਲਈ ਧਨ ਇਕੱਠਾ ਕੀਤਾ। ਰਬਿੰਦਰਨਾਥ ਟੈਗੋਰ ਨੇ ਵੀ ਉਹਨਾਂ ਦੀ ਰਿਹਾਈ ਲਈ ਨਿੱਜੀ ਤੌਰ 'ਤੇ ਕੋਸ਼ਿਸ਼ ਕੀਤੀ।[1]

ਜੂਨ ਵਿੱਚ ਕਾਲੀ ਨਾਥ ਰਾਏ ਨੇ ਇੱਕ ਅਪੀਲ ਗਵਰਨਰ ਜਨਰਲ ਅੱਗੇ ਪੇਸ਼ ਕੀਤੀ ਜੋ ਹਿੰਦੁਸਤਾਨ ਸਰਕਾਰ ਨੇ ਮੁਲਜ਼ਮ ਨਾਲ ਨਰਮੀ ਵਰਤਣ ਦਾ ਸੁਝਾਅ ਦਿੰਦਿਆਂ ਟਿੱਪਣੀ ਹਿੱਤ ਪੰਜਾਬ ਸਰਕਾਰ ਨੂੰ ਭੇਜੀ। ਪੰਜਾਬ ਸਰਕਾਰ ਨੇ ਸੁਝਾਅ ਦਿੱਤਾ ਕਿ ਇੱਕ ਤਾਂ ਕੈਦ ਬਾਮੁਸ਼ੱਕਤ ਨੂੰ ਸਾਧਾਰਨ ਕੈਦ ਵਿੱਚ ਨਾ ਬਦਲਿਆ ਜਾਵੇ ਅਤੇ ਦੂਜਾ ਕੈਦ ਦਾ ਸਮਾਂ ਜੋ ਵੀ ਹੋਵੇ ਉਹ ਗ੍ਰਿਫ਼ਤਾਰੀ ਦੇ ਦਿਨ ਤੋਂ ਨਹੀਂ, ਕਮਿਸ਼ਨ ਵੱਲੋਂ ਫ਼ੈਸਲਾ ਸੁਣਾਏ ਜਾਣ ਦੇ ਦਿਨ ਤੋਂ ਗਿਣਿਆ ਜਾਵੇ। ਗਵਰਨਰ ਜਨਰਲ ਨੇ ਇਹ ਸੁਝਾਅ ਪ੍ਰਵਾਨ ਕਰਦਿਆਂ ਕਾਲੀ ਨਾਥ ਰਾਏ ਦੀ ਕੈਦ ਦੀ ਸਜ਼ਾ ਦੋ ਸਾਲ ਤੋਂ ਘਟਾ ਕੇ ਤਿੰਨ ਮਹੀਨੇ ਬਾਮੁਸ਼ੱਕਤ ਕਰ ਦਿੱਤੀ। ਇੱਕ ਹਜ਼ਾਰ ਜੁਰਮਾਨਾ ਭਰਨ ਦੀ ਸਜ਼ਾ ਕਾਇਮ ਰਹੀ। ਹਿੰਦੋਸਤਾਨ ਸਰਕਾਰ ਦੇ ਪੱਤਰ ਨੰ: 1370 ਮਿਤੀ 1 ਜੁਲਾਈ ਰਾਹੀਂ ਇਹ ਸੂਚਨਾ ਪੰਜਾਬ ਸਰਕਾਰ ਨੂੰ ਭੇਜੀ ਗਈ। ਇੱਕ ਹਜ਼ਾਰ ਰੁਪਏ ਜੁਰਮਾਨੇ ਵਜੋਂ ਭਰਨ ਪਿੱਛੋਂ ਕਾਲੀ ਨਾਥ ਰਾਏ ਨੇ ਸਜ਼ਾ ਖਿਲਾਫ਼ ਪ੍ਰਿਵੀ ਕੌਂਸਲ ਕੋਲ ਅਪੀਲ ਕੀਤੀ, ਪਰ ਇਸ ਬਾਰੇ ਪ੍ਰਿਵੀ ਕੌਂਸਲ ਵੱਲੋਂ ਕੋਈ ਫ਼ੈਸਲਾ ਕਰਨ ਤੋਂ ਪਹਿਲਾਂ ਹੀ ਉਸ ਦੀ ਤਿੰਨ ਮਹੀਨੇ ਦੀ ਸਜ਼ਾ ਪੂਰੀ ਹੋ ਗਈ। ਫਲਸਰੂਪ ਉਸ ਨੂੰ ਰਿਹਾਅ ਕਰ ਦਿੱਤਾ ਗਿਆ ਅਤੇ ਉਸ ਨੇ ਮੁੜ ‘ਦਿ ਟ੍ਰਿਬਿਊਨ’ ਵਿੱਚ ਆਪਣੀ ਜ਼ਿੰਮੇਵਾਰੀ ਸੰਭਾਲ ਲਈ।[9]

Remove ads

ਮੌਤ

ਲਾਹੌਰ ਦੀ ਗੰਭੀਰ ਸਰਦੀ ਵਿੱਚ ਰਾਏ ਦੀ ਸਿਹਤ ਤੇਜ਼ੀ ਨਾਲ ਵਿਗੜੀ। ਉਹ 1 ਦਸੰਬਰ 1945 ਨੂੰ ਲਾਹੌਰ ਛੱਡ ਗਏ। ਇਸ ਯਾਤਰਾ ਦੌਰਾਨ ਠੰਢ ਦੀ ਜਕੜ ਵਿੱਚ ਆ ਜਾਣ ਕਾਰਨ 9 ਦਸੰਬਰ 1945 ਨੂੰ ਕੋਲਕਾਤਾ ਵਿੱਚ ਉਸ ਦੀ ਮੌਤ ਹੋ ਗਈ।[10]

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads