ਕਿਲਿਆਨ ਮਬਾਪੇ

From Wikipedia, the free encyclopedia

ਕਿਲਿਆਨ ਮਬਾਪੇ
Remove ads

ਕਿਲਿਆਨ ਮਬਾਪੇ ਲੋਟੀਨ (ਫ਼ਰਾਂਸੀਸੀ ਉਚਾਰਨ: [kiljan (ə)mbape]; ) ਇੱਕ ਫ੍ਰੈਂਚ ਪੇਸ਼ੇਵਰ ਫੁੱਟਬਾਲ ਖਿਡਾਰੀ ਹੈ ਜੋ ਪੈਰਿਸ ਸੇਂਟ-ਜਰਮੇਨ ਅਤੇ ਫਰਾਂਸ ਦੀ ਕੌਮੀ ਟੀਮ ਲਈ ਫਾਰਵਰਡ ਦੀ ਭੂਮਿਕਾ ਨਿਭਾਉਂਦਾ ਹੈ। 19 ਸਾਲ ਦੀ ਉਮਰ ਵਿੱਚ ਉਸ ਨੂੰ ਸੰਸਾਰ ਦੇ ਸਭ ਤੋਂ ਵਧੀਆ ਨੌਜਵਾਨ ਖਿਡਾਰੀ ਦਾ ਦਰਜਾ ਦਿੱਤਾ ਗਿਆ ਹੈ ਅਤੇ ਉਸ ਨੂੰ ਦੁਨੀਆ ਦੇ ਸਭ ਤੋਂ ਵਧੀਆ ਖਿਡਾਰੀ ਵਜੋਂ ਪੇਸ਼ ਕੀਤਾ ਗਿਆ ਹੈ।[4][5]

ਵਿਸ਼ੇਸ਼ ਤੱਥ ਨਿੱਜੀ ਜਾਣਕਾਰੀ, ਪੂਰਾ ਨਾਮ ...

ਮਬਾਪੇ ਛੋਟੀ ਉਮਰ ਵਿੱਚ ਪ੍ਰਮੁੱਖਤਾ ਨਾਲ ਆਇਆ, ਜਿੱਥੇ ਮੋਨੈਕੋ ਵਿੱਚ ਜਾਣ ਤੋਂ ਪਹਿਲਾਂ ਬੌਂਡੀ ਵਿਖੇ ਉਸਨੂੰ ਯੁਵਕ ਅਕੈਡਮੀ ਲਈ ਚੁਣਿਆ ਗਿਆ ਸੀ, ਜਿੱਥੇ ਉਸਨੇ 2015 ਵਿੱਚ ਆਪਣੇ ਪੇਸ਼ੇਵਰ ਜੀਵਨ ਦੀ ਸ਼ੁਰੂਆਤ ਕੀਤੀ। ਮਬਾਪੇ ਨੇ ਛੇਤੀ ਹੀ ਆਪਣੇ ਆਪ ਨੂੰ 2016-17 ਸੀਜ਼ਨ ਵਿੱਚ ਪਹਿਲੀ ਟੀਮ ਲਈ ਨਿਯਮਤ ਗੋਲ ਸਕੋਰਰ ਵਜੋਂ ਆਪਣੇ ਆਪ ਨੂੰ ਸਥਾਪਤ ਕੀਤਾ, ਇਸਦੇ ਵਜੋਂ ਉਸ ਟੀਮ ਨੇ ਸਤਾਰ੍ਹਾਂ ਸਾਲਾਂ ਬਾਅਦ ਆਪਣਾ ਪਹਿਲਾ ਲੀਗ 1 ਖਿਤਾਬ ਜਿੱਤਿਆ ਸੀ। ਇੱਕ ਸਾਲ ਬਾਅਦ, ਪੇਰਿਸ ਸੇਂਟ-ਜਰਮੇਨ ਨੇ 180 ਮਿਲੀਅਨ ਡਾਲਰ ਵਿੱਚ ਉਸਨੂੰ ਖਰੀਦ ਕੇ ਸਭ ਤੋਂ ਮਹਿੰਗਾ ਕਿਸ਼ੋਰ ਖਿਡਾਰੀ ਬਣਾ ਅਤੇ ਦੁਨੀਆ ਦਾ ਦੂਜਾ ਸਭ ਤੋਂ ਮਹਿੰਗਾ ਖਿਡਾਰੀ ਬਣਾ ਦਿੱਤਾ।[6] ਦਸੰਬਰ 2017 ਵਿੱਚ, ਉਸਨੇ ਯੂਈਐੱਫਏ ਚੈਂਪੀਅਨਜ਼ ਲੀਗ ਦਾ ਆਪਣਾ ਦਸਵਾਂ ਗੋਲ ਕੀਤਾ, ਉਹ 18 ਸਾਲ ਅਤੇ 11 ਮਹੀਨਿਆਂ ਵਿੱਚ ਇਸ ਉਪਲਬਧੀ ਤਕ ਪਹੁੰਚਣ ਵਾਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣ ਗਿਆ।

Remove ads

ਸ਼ੁਰੂਆਤੀ ਜ਼ਿੰਦਗੀ

ਮਬਾਪੇ ਦਾ ਜਨਮ ਪੈਰਿਸ, ਫਰਾਂਸ ਵਿੱਚ ਹੋਇਆ ਸੀ। ਉਸ ਦਾ ਪਿਤਾ, ਵਿਲਫਰਿਡ ਮਬਾਪੇ ਕੈਮਰੂਨ ਤੋਂ ਹੈ ਅਤੇ ਆਪਣੇ ਏਜੰਟ ਹੋਣ ਦੇ ਨਾਲ-ਨਾਲ, ਇੱਕ ਫੁੱਟਬਾਲ ਕੋਚ ਹੈ, ਜਦੋਂ ਕਿ ਉਸਦੀ ਮਾਤਾ ਫੈਜ਼ਾ ਲਾਮਾਰੀ ਅਲਜੀਰੀਆ ਤੋਂ ਹੈ ਅਤੇ ਇੱਕ ਸਾਬਕਾ ਹੈਂਡਬਾਲ ਖਿਡਾਰੀ ਹੈ।[7] ਉਸਦਾ ਇੱਕ ਛੋਟਾ ਭਰਾ ਏਥਨ ਮਬਾਪੇ ਹੈ, ਜੋ PSG ਅੰਡਰ -12 ਦੇ ਲਈ ਖੇਡਦਾ ਹੈ।[8][9] ਉਸ ਦਾ ਗੋਦ ਲਿਆ ਗਿਆ ਭਰਾ ਜਾਇਰਸ ਕੈਮਬੋ ਏਕੋਕੋ ਵੀ ਇੱਕ ਪੇਸ਼ੇਵਰ ਫੁੱਟਬਾਲ ਖਿਡਾਰੀ ਹੈ।[10] ਕ੍ਰਿਸਟਿਆਨੋ ਰੋਨਾਲਡੋ ਮਬਾਪੇ ਦਾ ਸ਼ੁਰੂ ਤੋਂ ਪਸੰਦੀਦਾ ਖਿਡਾਰੀ ਰਿਹਾ ਹੈ, ਬਚਪਨ ਵਿੱਚ ਉਹ ਉਸਦੇ ਵਰਗਾ ਬਣਨਾ ਚਾਹੁੰਦਾ ਹੁੰਦਾ ਸੀ।[11][12]

Remove ads

ਹਵਾਲੇ

ਬਾਹਰੀ ਕੜੀਆਂ

Loading related searches...

Wikiwand - on

Seamless Wikipedia browsing. On steroids.

Remove ads