ਫੀਫਾ ਵਿਸ਼ਵ ਕੱਪ

ਫੁੱਟਬਾਲ ਦਾ ਵਰਲਡ ਕੱਪ From Wikipedia, the free encyclopedia

Remove ads

ਟੂਰਨਾਮੇਂਟ ਦੇ ਵਰਤਮਾਨ ਸਵਰੂਪ ਵਿੱਚ 32 ਦਲ ਭਾਗ ਲੈਂਦੇ ਹਨ ਅਤੇ ਪ੍ਰਤੀਸਪਰਧਾ ਦਾ ਪ੍ਰਬੰਧ ਮੇਜਬਾਨ ਦੇਸ਼ (ਜਾਂ ਦੇਸ਼ਾਂ) ਦੇ ਅੰਦਰ ਫੈਲੇ ਵੱਖਰਾ ਸਥਾਨਾਂ ਉੱਤੇ ਕੀਤਾ ਜਾਂਦਾ ਹੈ। ਇਹ ਮੁਕਾਬਲੇ ਲਗਭਗ ਇੱਕ ਮਹੀਨੇ ਚੱਲਦੀ ਹੈ ਅਤੇ ਇਸ ਪੜਾਅ ਨੂੰ ਬਹੁਤ ਕਰ ਕੇ ਵਿਸ਼ਵ ਕੱਪ ਦਾ ਫਾਇਨਲ ਕਿਹਾ ਜਾਂਦਾ ਹੈ, ਕਿਉਂਕਿ ਇਸ ਤੋਂ ਪਹਿਲਾਂ ਇੱਕ ਅਰਹਕ ਪੜਾਅ ਦੇ ਦੌਰਾਨ ਜੋ ਲਗਭਗ ਤਿੰਨ ਸਾਲਾਂ ਦੀ ਮਿਆਦ ਦਾ ਹੁੰਦਾ ਹੈ ਵੱਖਰਾ ਦਲ ਅੰਤਮ 32 ਵਿੱਚ (ਜਿਸ ਵਿੱਚ ਮੇਜਬਾਨ ਦੇਸ਼ ਸਮਿੱਲਤ ਹੁੰਦਾ ਹੈ), ਪਹੰਚਣ ਲਈ ਦੇ ਲਈ ਵੱਖਰਾ ਮੁਕਾਬਲੀਆਂ ਵਿੱਚ ਭਾਗ ਲੈਂਦੇ ਹਨ। ਫੀਫਾ ਵਿਸ਼ਵ ਕੱਪ ਦੁਨੀਆ ਵਿੱਚ ਸਭ ਤੋਂ ਜਿਆਦਾ ਵੇਖੀ ਜਾਣ ਵਾਲੀ ਖੇਲ ਕਸ਼ਮਕਸ਼ ਹੈ, ਅਤੇ ਇੱਕ ਅਨੁਮਾਨ ਦੇ ਅਨੁਸਾਰ 71.51 ਕਰੋੜ ਲੋਕਾਂ ਨੇ 2006 ਦਾ ਅੰਤਮ ਕਸ਼ਮਕਸ਼ ਵੇਖੀ ਸੀ। ਹੁਣੇ ਤੱਕ ਆਜੋਜਿਤ 19 ਮੁਕਾਬਲੀਆਂ ਵਿੱਚ, ਸੱਤ ਦੇਸ਼ਾਂ ਨੇ ਇਹ ਖਿਤਾਬ ਜਿੱਤੀਆ ਹੈ। ਬ੍ਰਾਜ਼ੀਲ ਹੀ ਇੱਕਮਾਤਰ ਦੇਸ਼ ਹੈ ਜਿਨ੍ਹੇ ਹਰ ਵਿਸ਼ਵ ਕੱਪ ਵਿੱਚ ਭਾਗ ਲਿਆ ਹੈ ਅਤੇ ਇਹ ਖਿਤਾਬ ਪੰਜ ਵਾਰ ਜਿੱਤੀਆ ਹੈ। ਇਟਲੀ ਵਰਤਮਾਨ ਚੈੰਪਿਅਨ ਹਨ ਅਤੇ ਉਸਨੇ ਇਹ ਖਿਤਾਬ ਚਾਰ ਵਾਰ ਜਿੱਤੀਆ ਹੈ, ਜਰਮਨੀ ਨੇ ਤਿੰਨ ਵਾਰ, ਅਰਜਨਟੀਨਾ ਨੇ ਦੋ ਵਾਰ, ਉਰੁਗਵੇ (1930 ਦਾ ਖਿਤਾਬ), ਇੰਗਲੈਂਡ ਅਤੇ ਫ਼ਰਾਂਸ ਨੇ ਇੱਕ ਇੱਕ ਵਾਰ ਇਹ ਖਿਤਾਬ ਜਿੱਤੀਆ ਹੈ। ਸਭ ਤੋਂ ਹਾਲ ਦੇ ਵਿਸ਼ਵ ਕੱਪ ਦਾ ਪ੍ਰਬੰਧ 2006 ਵਿੱਚ ਜਰਮਨੀ ਵਿੱਚ ਕੀਤਾ ਗਿਆ ਸੀ। ਅਗਲਾ ਵਿਸ਼ਵ ਕੱਪ ਦੱਖਣ ਅਫਰੀਕਾ ਵਿੱਚ 11 ਜੂਨ ਵਲੋਂ 11 ਜੁਲਾਈ 2014 ਦਾ ਵਿਸ਼ਵ ਕੱਪ ਬ੍ਰਾਜ਼ੀਲ ਵਿੱਚ ਆਜੋਜਿਤ ਕੀਤਾ ਜਾਵੇਗਾ।

Remove ads

ਗੋਲ

Thumb

1998 ’ਚ ਫਰਾਂਸ ਦੀ ਧਰਤੀ ’ਤੇ 10 ਜੂਨ ਤੋਂ 12 ਜੁਲਾਈ ਤੱਕ ਹੋਏ ਸੰਸਾਰ ਫੁਟਬਾਲ ਕੱਪ ’ਚ ਬਰਾਜ਼ੀਲ ਨੂੰ ਫਾਈਨਲ ’ਚ ਹਾਰ ਦੇ ਰਸਤੇ ਤੋਰਦਿਆਂ ਮੇਜ਼ਬਾਨ ਫਰਾਂਸੀਸੀ ਫੁਟਬਾਲ ਖਿਡਾਰੀਆਂ ਨੇ ਚੈਂਪੀਅਨ ਬਣ ਕੇ ਜੇਤੂ ਮੰਚ ’ਤੇ ਕਬਜ਼ਾ ਜਮਾਇਆ। ਕਰੋਏਸ਼ੀਆ ਨੇ ਹਾਲੈਂਡ ਦੇ ਡੱਚ ਫੁਟਬਾਲਰਾਂ ਨੂੰ ਹਰਾ ਕੇ ਤਾਂਬੇ ਦਾ ਤਗਮਾ ਹਾਸਲ ਕੀਤਾ। ਪਹਿਲੀ ਵਾਰ ਕੁੱਲ ਦੁਨੀਆ ਦੀਆਂ 32 ਟੀਮਾਂ ਦੇ ਫੁਟਬਾਲਰਾਂ ਨੇ ਇਕ-ਦੂਜੀ ਟੀਮ ’ਤੇ 64 ਮੈਚਾਂ ’ਚ 171 ਗੋਲ ਦਾਗੇ। ਫੀਫਾ ਵਿਸ਼ਵ ਕੱਪ 2002 ’ਚ ਦੱਖਣੀ ਕੋਰੀਆ ਅਤੇ ਜਪਾਨ ਦੀ ਸਹਿ-ਮੇਜ਼ਬਾਨੀ ’ਚ 31 ਮਈ ਤੋਂ 30 ਜੂਨ ਤੱਕ ਖੇਡੇ ਗਏ ਵਿਸ਼ਵ ਫੁਟਬਾਲ ਕੱਪ ’ਚ ਬਰਾਜ਼ੀਲ ਦੇ ਰੋਨਾਲਡੋ ਨੇ ਆਪਣੇ ’ਤੇ 1998 ਦੀ ਹੋਈ ਹਾਰ ਦਾ ਲੱਗਾ ਧੱਬਾ ਸਾਫ ਕਰਦਿਆਂ ਜਰਮਨ ਨੂੰ ਹਾਰ ਦਾ ਸਬਕ ਸਿਖਾਉਂਦਿਆਂ ਦੇਸ਼ ਲਈ ਰਿਕਾਰਡ ਪੰਜਵੀਂ ਵਾਰ ਸੰਸਾਰ-ਵਿਆਪੀ ਫੁਟਬਾਲ ਦੀ ਜਿੱਤ ਦਾ ਪਰਚਮ ਲਹਿਰਾਇਆ। ਤੁਰਕੀ ਦੇ ਖਿਡਾਰੀਆਂ ਨੇ ਦੱਖਣੀ ਕੋਰੀਆ ਨੂੰ ਹਰਾ ਕੇ ਤਾਂਬੇ ਦਾ ਮੈਡਲ ਜਿੱਤਿਆ। ਫੁਟਬਾਲ ਮੁਕਾਬਲੇ ਦਰਮਿਆਨ ਖੇਡੇ 64 ਮੈਚਾਂ ’ਚ ਵੱਖ-ਵੱਖ ਖਿਡਾਰੀਆਂ ਵੱਲੋਂ ਕੁੱਲ 161 ਗੋਲ ਦਾਗੇ ਗਏ। ਫੀਫਾ ਵਿਸ਼ਵ ਕੱਪ 2006 ਦਾ ਫੁਟਬਾਲ ਵਿਸ਼ਵ ਕੱਪ ਸੰਸਾਰ ਦੀਆਂ ਨਰੋਈਆਂ 32 ਟੀਮਾਂ ਦਰਮਿਆਨ 9 ਜੂਨ ਤੋਂ 9 ਜੁਲਾਈ ਤੱਕ ਜਰਮਨ ਦੇ ਫੁਟਬਾਲ ਮੈਦਾਨਾਂ ਅੰਦਰ ਖੇਡਿਆ ਗਿਆ। ਪੂਰੇ ਫੁਟਬਾਲ ਮੁਕਾਬਲੇ ’ਚ ਖੇਡੇ ਗਏ 64 ਮੈਚਾਂ ’ਚ ਬਾਲ 147 ਵਾਰ ਗੋਲ ਸਰਦਲ ਤੋਂ ਪਾਰ ਗਈ। ਫੁਟਬਾਲ ਟੂਰਨਾਮੈਂਟ ਦੇ ਫਸਵੇਂ ਮੁਕਾਬਲੇ ’ਚ ਇਟਲੀ ਦੀ ਟੀਮ ਨੇ ਫਰਾਂਸ ਨੂੰ ਹਰਾ ਕਿ ਚੌਥੀ ਵਾਰ ਵਿਸ਼ਵ ਫੁਟਬਾਲ ਕੱਪ ਚੁੰਮਿਆ। ਸੈਮੀਫਾਈਨਲ ਹਾਰਨ ਵਾਲੀਆਂ ਜਰਮਨ ਅਤੇ ਪੁਰਤਗਾਲ ਦੀਆਂ ਟੀਮਾਂ ਦਰਮਿਆਨ ਤੀਜੇ-ਚੌਥੇ ਸਥਾਨ ਲਈ ਖੇਡੇ ਮੈਚ ਘਰੇਲੂ ਖਿਡਾਰੀਆਂ ਨੇ ਪੁਰਤਗਾਲੀ ਟੀਮ ਨੂੰ ਹਰਾ ਕੇ ਤਾਂਬੇ ਦਾ ਤਗਮਾ ਜਿੱਤਿਆ। ਦੱਖਣੀ ਅਫਰੀਕਾ ’ਚ 2010 ਫੀਫਾ ਵਿਸ਼ਵ ਕੱਪ ’ਚ ਖੇਡੇ ਗਏ ਆਲਮੀ ਫੁਟਬਾਲ ਕੱਪ ’ਚ ਸਪੇਨ ਨੇ ਫਾਈਨਲ ’ਚ ਹਾਲੈਂਡ ਦੀ ਡੱਚ ਟੀਮ ਨੂੰ 1-0 ਗੋਲ ਨਾਲ ਚਿੱਤ ਕਰਦਿਆਂ ਪਹਿਲੀ ਵਾਰ ਵਿਸ਼ਵ-ਵਿਆਪੀ ਫੁਟਬਾਲ ਜਿੱਤ ਦਾ ਸੁਆਦ ਚੱਖਿਆ। ਜਰਮਨ ਨੇ ਉਰੂਗੁਏ ਨੂੰ ਹਰਾ ਕੇ ਤਾਂਬੇ ਦਾ ਤਗਮਾ ਹਾਸਲ ਕੀਤਾ। ਫੁਟਬਾਲ ਮੁਕਾਬਲੇ ’ਚ ਖੇਡੇ ਗਏ 64 ਮੈਚਾਂ ’ਚ ਗੋਲ ਸਕੋਰ ਹੋਏ। ਫੀਫਾ ਵਿਸ਼ਵ ਕੱਪ 2014 ਦਾ ਆਲਮੀ ਫੁਟਬਾਲ ਕੱਪ 13 ਜੂਨ ਤੋਂ 13 ਜੁਲਾਈ ਤੱਕ ਬਰਾਜ਼ੀਲ ’ਚ ਫੁਟਬਾਲ ਦੀ ਜਰਖੇਜ਼ ਧਰਤੀ ’ਤੇ ਹੋਈਆ।

Remove ads

ਤੇਜ਼ ਆਤਮਘਾਤੀ ਗੋਲ

ਬਰਾਜ਼ੀਲ ਵਿਸ਼ਵ ਕੱਪ ’ਚ ਬੋਸਨੀਆ ਦੇ ਡਿਫੈਂਡਰ ਸਿਯਾਦ ਕੋਲਾਸਿਨਾਕ ਵੱਲੋਂ ਅਰਜਨਟੀਨਾ ਨਾਲ ਖੇਡਦਿਆਂ ਆਪਣੀ ਹੀ ਟੀਮ ਸਿਰ ਤੀਜੇ ਮਿੰਟ ’ਚ ਕੀਤਾ ਸੈਲਫ ਗੋਲ ਫੀਫਾ ਦੇ ਖੇਡ ਇਤਿਹਾਸ ’ਚ ਘੱਟ ਸਮੇਂ ਹੋਇਆ ਸਭ ਤੋਂ ਤੇਜ਼ ਗੋਲ ਹੈ। ਜਰਮਨ ਫੀਫਾ ਵਿਸ਼ਵ ਕੱਪ 2006 ਦੇ ਆਲਮੀ ਫੁਟਬਾਲ ਕੱਪ ’ਚ ਪੈਰਾਗੁਏ ਦੇ ਕਾਲੋਸ ਸਾਮਾਰਾ ਦੇ ਇੰਗਲੈਂਡ ਨਾਲ ਖੇਡਦਿਆਂ ਆਪਣੀ ਟੀਮ ਸਿਰ ਸਭ ਤੋਂ ਤੇਜ਼ ਆਤਮਘਾਤੀ ਗੋਲ ਕਰਨ ਦੇ ਬਣਾਏ ਰਿਕਾਰਡ ਨੂੰ ਬੋਸਨੀਆ ਦੇ ਸਿਯਾਦ ਨੇ 38 ਸੈਕਿੰਡ ਨਾਲ ਤੋੜ ਕੇ ਆਪਣੇ ਨਾਮ ਕੀਤਾ ਹੈ।

ਨਤੀਜ਼ਾ

ਹੋਰ ਜਾਣਕਾਰੀ ਸਾਲ, ਮਹਿਮਾਨ ...

ਉੱਤਮ ਚਾਰ ਟੀਮਾ

ਹੋਰ ਜਾਣਕਾਰੀ ਟੀਮ, ਟਾਈਟਲ ...
Remove ads

ਬਾਹਰੀ ਕੜੀਆਂ

  1. http://en.wikipedia.org/wiki/FIFA_World_Cup
Loading related searches...

Wikiwand - on

Seamless Wikipedia browsing. On steroids.

Remove ads