ਕਿਲ੍ਹਾ ਚਿਤੌੜਗੜ੍ਹ
From Wikipedia, the free encyclopedia
Remove ads
ਕਿਲ੍ਹਾ ਚਿਤੌੜਗੜ੍ਹ ਨਗਰ ਦੀ ਬੁੱਕਲ ਵਿੱਚ ਵਿੱਚ ਸ਼ਹਿਰ ਦੇ ਚੜ੍ਹਦੇ ਪਾਸੇ ਵਾਲੀ ਪਹਾੜੀ ਉੱਤੇ ਉਸਰਿਆ ਹੈ। ਗਿਆਰਾਂ ਕਿਲੋਮੀਟਰ ਦੇ ਘੇਰੇ ਵਿੱਚ ਫੈਲਿਆ ਇਹ ਕਿਲ੍ਹਾ ਮਨੁੱਖ ਦੀ ਸੱਤਾ ਪ੍ਰਾਪਤੀ ਦੀ ਮੂਲ ਪ੍ਰਵਿਰਤੀ ਅਤੇ ਰਾਜਿਆਂ ਅੰਦਰ ਪਸਰੇ ਅਸੁਰੱਖਿਆ ਦੇ ਡਰ ਦਾ ਗਵਾਹ ਹੈ। ਇਸ ਦੀ ਵਿਸ਼ਾਲਤਾ ਅਤੇ ਕੁਸ਼ਲਤਾ ਕਾਰਨ ਇਸ ਨੂੰ ਭਾਰਤ ਦੇ ਪ੍ਰਮੁੱਖ ਕਿਲ੍ਹਿਆਂ ਵਿੱਚ ਵਿਸ਼ੇਸ਼ ਦਰਜਾ ਪ੍ਰਾਪਤ ਹੈ। ਇਸ ਕਿਲ੍ਹੇ ਦੀ ਨੀਂਹ ਸੱਤਵੀਂ ਸਦੀ ਵਿੱਚ ਰੱਖੀ ਗਈ ਸੀ। ਚੰਦਰਗੁਪਤ ਮੌਰੀਆ ਦੇ ਉੱਤਰਾਧਿਕਾਰੀ ਤੋਂ ਇਹ ਕਿਲ੍ਹਾ ਗੂਹਲ ਖਾਨਦਾਨ ਦੇ ਸਰਦਾਰ ਬੱਪਾ ਰਾਵਲ ਨੇ ਖੋਹ ਲਿਆ। ਉਸ ਸਮੇਂ ਇਸ ਰਾਜ ਘਰਾਣੇ ਨੇ ਹੀ ਇਸ ਉੱਤੇ ਰਾਜ ਕੀਤਾ। ਕਿਲ੍ਹੇ ਅੰਦਰ ਜਾਣ ਲਈ ਸੱਤ ਦਰਵਾਜ਼ਿਆਂ ਵਿੱਚੋਂ ਲੰਘਣਾ ਪੈਂਦਾ ਹੈ। ਵਿਜੈ ਸਤੰਭ ਦਾ ਨਿਰਮਾਣ ਮਹਾਰਾਜਾ ਕੁੰਭਾ ਨੇ 1440 ਈਸਵੀ ਵਿੱਚ ਕਰਵਾਇਆ ਸੀ। ਨੌਂ ਮੰਜ਼ਿਲਾਂ ਵਾਲਾ ਇਹ ਸਤੰਭ ਕਿਲ੍ਹੇ ਦੇ ਵਿਚਕਾਰ ਖੜ੍ਹਾ ਅੱਜ ਵੀ ਉਨ੍ਹਾਂ ਇਤਿਹਾਸਕ ਘਟਨਾਵਾਂ ਦੀ ਸਾਖੀ ਭਰਦਾ ਹੈ।[1]
Remove ads
ਇਤਿਹਾਸ
ਕਿਲ੍ਹੇ ਦੀ ਬਣਾਵਟ ਰਾਜਪੂਤਾਂ ਦੀ ਦੂਰਅੰਦੇਸ਼ੀ ਅਤੇ ਕਿਲ੍ਹੇ ਅੰਦਰਲੀ ਸਜਾਵਟ ਉਨ੍ਹਾਂ ਦੀ ਸ਼ਾਨ ਅਤੇ ਕਲਾ ਪ੍ਰਤੀ ਪਿਆਰ ਦੀ ਪ੍ਰਤੀਕ ਹੈ। ਇਸ ਕਿਲ੍ਹੇ ਵਿੱਚ ਮਹਾਰਾਜਾ ਪ੍ਰਤਾਪ ਸਿੰਘ ਜਿਹੇ ਯੋਧੇ, ਮਹਾਰਾਣਾ ਕੁੰਭਾ ਵਰਗੇ ਵਿਦਵਾਨ, ਪੰਨਾ ਦਾਈ ਵਰਗੀਆਂ ਸਮਰਪਿਤ ਅਤੇ ਰਾਣੀ ਪਦਮਨੀ ਜਿਹੀਆਂ ਖ਼ੂਬਸੂਰਤ ਰੂਹਾਂ ਜਨਮੀਆਂ ਹਨ।। ਜੈਮਲ ਫੱਤਾ ਵਰਗੇ ਸੂਰਮੇ ਵੀ ਇੱਥੋਂ ਦੀ ਰੇਤਲੀ ਮਿੱਟੀ ਨੇ ਪੈਦਾ ਕੀਤੇ। ਜਿਹਨਾ ਨੇ ਮੁਗ਼ਲ ਸਾਮਰਾਜ ਦਾ ਮੁਕਾਬਲਾ ਕੀਤਾ।
ਹਵਾਲੇ
Wikiwand - on
Seamless Wikipedia browsing. On steroids.
Remove ads