ਕੁਆਂਟਮ ਇਮੇਜਿੰਗ
From Wikipedia, the free encyclopedia
Remove ads
ਕੁਆਂਟਮ ਇਮੇਜਿੰਗ,[1][2][3] ਕੁਆਂਟਮ ਔਪਟਿਕਸ ਦੀ ਇੱਕ ਨਵੀਨ ਉਪ-ਸਾਖਾ ਹੈ ਜੋ ਇਲੈਕਟ੍ਰੋਮੈਗਨੈਟਿਕ ਫੀਲਡ ਦੀ ਕੁਆਂਟਮ ਇੰਟੈਂਗਲਮੈਂਟ ਵਰਗੇ ਕੁਆਂਟਮ ਸਹਿ-ਸਬੰਧਾਂ ਦੀ ਵਰਤੋਂ ਇੱਕ ਰੈਜ਼ੋਲਿਊਸ਼ਨ ਜਾਂ ਹੋਰ ਅਜਿਹੇ ਇਮੇਜਿੰਗ ਕੰਮਾ ਨਾਲ ਚੀਜ਼ਾਂ ਦੀ ਇਮੇਜਿੰਗ ਕਰਨ ਲਈ ਵਰਤੋਂ ਕਰਦੀ ਹੈ ਜੋ ਕਲਾਸੀਕਲ ਔਪਟਿਕਸ ਵਿੱਚ ਅਸੰਭਵ ਤੋਂ ਵੀ ਪਰੇ ਦੀ ਗੱਲ ਹੈ। ਕੁਆਂਟਮ ਇਮੇਜਿੰਗ ਦੀਆਂ ਉਦਾਹਰਨਾਂ ਵਿੱਚ ਗੋਸਟ ਇਮੇਜਿੰਗ, ਕੁਆਂਟਮ ਲੀਥੋਗ੍ਰਾਫੀ, ਅਤੇ ਕੁਆਂਟਮ ਸੈਂਸਿੰਗ ਸਾਮਿਲ ਹਨ। ਕਿਸੇ ਦਿਨ ਕੁਆਂਟਮ ਇਮੇਜਿੰਗ ਦੀ ਵਰਤੋਂ ਕੁਆਂਟਮ ਕੰਪਿਊਟਰਾਂ ਵਿੱਚ ਡੈਟੇ ਦੇ ਨਮੂਨੇ ਜਮਾ ਕਰਨ ਵਾਸਤੇ ਅਤੇ ਵਿਸਾਲ ਪੱਧਰ ਤੇ ਉੱਚ ਦਰਜੇ ਦੀ ਸੁਰੱਖਿਆ ਨਾਲ ਸੂਚਨਾ ਦੇ ਪ੍ਰਸਾਰ ਵਾਸਤੇ ਕੀਤੀ ਜਾ ਸਕਦੀ ਹੈ। ਕੁਆਂਟਮ ਮਕੈਨਿਕਸ ਨੇ ਸਾਬਤ ਕੀਤਾ ਹੈ ਕਿ ਪ੍ਰਕਾਸ਼ ਦੇ ਲੱਛਣਾ ਵਿੱਚ ਅਨਿਸ਼ਚਿਤਿਤਾਵਾਂ ਸਮਾਈਆਂ ਹੁੰਦੀਆਂ ਹਨ, ਜੋ ਇਸਦੀਆਂ ਵਿਸੇਸ਼ਤਾਵਾਂ ਵਿੱਚ ਪਲ-ਪਲ ਉਤ੍ਰਾਓ-ਚੜਾਵਾਂ ਦੇ ਰੂਪ ਵਿੱਚ ਪ੍ਰਗਟ ਹੁੰਦੀਆਂ ਹਨ। ਇਹਨਾਂ ਉਤ੍ਰਾਓ-ਚੜਾਵਾਂ ਨੂੰ ਨਿਯੰਤ੍ਰਨ ਕਰਕੇ- ਜੋ ਇੱਕ ਕਿਸਮ ਦਾ ਸ਼ੋਰ ਪ੍ਰਸਤੁਤ ਕਰਦੀਆਂ ਹਨ- ਮੱਧਮ ਚੀਜ਼ਾਂ ਦੀ ਪਛਾਣ ਵਿੱਚ ਸੁਧਾਰ ਲਿਆਂਦਾ ਜਾ ਸਕਦਾ ਹੈ, ਤਾਂ ਜੋ ਹੋਰ ਚੰਗੀਆਂ ਐਂਪਲੀਫਾਈ ਕੀਤੀਆਂ ਤਸਵੀਰਾਂ ਪੈਦਾ ਹੋ ਸਕਣ, ਅਤੇ ਕਾਮਿਆਂ ਨੂੰ ਹੋਰ ਜਿਆਦਾ ਸੁੱਧਤਾ ਨਾਲ ਲੇਜ਼ਰ ਬੀਮਾਂ ਨੂੰ ਪੁਜੀਸ਼ਨ ਕਰਨ ਦੀ ਆਗਿਆ ਮਿਲ ਸਕੇ।[4]
Remove ads
ਬਾਹਰੀ ਲਿੰਕ
ਹਵਾਲੇ
Wikiwand - on
Seamless Wikipedia browsing. On steroids.
Remove ads