ਇਲੈਕਟ੍ਰੋਮੈਗਨੈਟਿਕ ਫੀਲਡ
From Wikipedia, the free encyclopedia
Remove ads
Remove ads
ਇੱਕ ਇਲੈਕਟ੍ਰੋਮੈਗਨੈਟਿਕ ਫੀਲਡ (EMF ਜਾਂ EM ਫੀਲਡ) ਇੱਕ ਭੌਤਿਕੀ ਫੀਲਡ ਹੁੰਦੀ ਹੈ ਜੋ ਬਿਜਲਈ ਤੌਰ ਤੇ ਚਾਰਜ ਕੀਤੀਆਂ ਚੀਜ਼ਾਂ ਰਾਹੀਂ ਪੈਦਾ ਹੁੰਦੀ ਹੈ।[1] ਇਹ ਫੀਲਡ ਦੇ ਦੁਆਲੇ ਅੰਦਰ ਦੀਆਂ ਚਾਰਜ ਕੀਤੀਆਂ ਚੀਜ਼ਾਂ ਦੇ ਵਰਤਾਓ ਨੂੰ ਪ੍ਰਭਾਵਿਤ ਕਰਦੀ ਹੈ। ਇਲੈਕਟ੍ਰੋਮੈਗਨੈਟਿਕ ਫੀਲਡ ਸਾਰੀ ਸਪੇਸ ਵਿੱਚ ਅਨਿਸ਼ਚਿਤ ਤੌਰ ਤੱਕ ਫੈਲਦੀ ਹੈ ਅਤੇ ਇਲੈਕਟ੍ਰੋਮੈਗਨੈਟਿਕ ਪਰਸਪਰ ਕ੍ਰਿਆ ਨੂੰ ਦਰਸਾਉਂਦੀ ਹੈ। ਇਹ ਕੁਦਰਤ ਦੇ ਚਾਰ ਬੁਨਿਆਦੀ ਫੋਰਸਾਂ ਵਿੱਚੋਂ ਇੱਕ ਹੈ (ਹੋਰ ਹਨ, ਗਰੈਵੀਟੇਸ਼ਨ, ਕਮਜੋਰ ਪਰਸਪਰ ਕ੍ਰਿਆ ਅਤੇ ਤਾਕਤਵਰ ਪਰਸਪਰ ਕ੍ਰਿਆ)।
ਇਹ ਫੀਲਡ ਇੱਕ ਇਲੈਕਟ੍ਰਿਕ ਫੀਲਡ ਅਤੇ ਇੱਕ ਮੈਗਨੈਟਿਕ ਫੀਲਡ ਦੇ ਮੇਲ ਦੇ ਤੌਰ ਤੇ ਦੇਖੀ ਜਾ ਸਕਦੀ ਹੈ। ਇਲੈਕਟ੍ਰਿਕ ਫੀਲਡ ਸਟੇਸ਼ਨਰੀ (ਰੁਕੇ ਹੋਏ) ਚਾਰਜਾਂ ਰਾਹੀਂ ਪੈਦਾ ਹੁੰਦੀ ਹੈ, ਅਤੇ ਚੁੰਬਕੀ ਫੀਲਡ ਗਤੀਸ਼ੀਲ ਚਾਰਜਾਂ (ਕਰੰਟਾਂ) ਰਾਹੀਂ ਪੈਦਾ ਹੁੰਦੀ ਹੈ; ਇਹ ਦੋਵੇਂ ਅਕਸਰ ਫੀਲਡ ਦੇ ਸੋਮਿਆਂ ਦੇ ਤੌਰ ਤੇ ਦਰਸਾਏ ਜਾਂਦੇ ਹਨ। ਤਰੀਕਾ, ਜਿਸ ਨਾਲ ਚਾਰਜ ਅਤੇ ਕਰੰਟ ਇਲੈਕਟ੍ਰੋਮੈਗਨੈਟਿਕ ਫੀਲਡ ਨਾਲ ਪਰਸਪਰ ਕ੍ਰਿਆ ਕਰਦੇ ਹਨ, ਮੈਕਸਵੈੱਲ ਦੀਆਂ ਸਮੀਕਰਨਾਂ ਅਤੇ ਲੌਰੰਟਜ਼ ਫੋਰਸ ਨਿਯਮ ਰਾਹੀਂ ਦਰਸਾਇਆ ਜਾਂਦਾ ਹੈ।[2] ਇਲੈਕਟ੍ਰਿਕ ਫੀਲਡ ਰਾਹੀਂ ਪੈਦਾ ਕੀਤਾ ਗਿਆ ਫੋਰਸ (ਬਲ) ਚੁੰਬਕੀ ਫੀਲਡ ਰਾਹੀਂ ਪੈਦਾ ਕੀਤੇ ਗਏ ਬਲ ਨਾਲ਼ੋਂ ਕਿਤੇ ਜਿਆਦਾ ਤਾਕਤਵਰ ਹੁੰਦਾ ਹੈ।[3]
ਇਲੈਕਟ੍ਰੋਮੈਗਨਟਿਜ਼ਮ ਦੇ ਇਤਿਹਾਸ ਵਿੱਚ ਇੱਕ ਕਲਾਸੀਕਲ ਪਹਿਲੂ ਤੋਂ, ਇਲੈਕਟ੍ਰੋਮੈਗਨੈਟਿਕ ਫੀਲਡ ਇੱਕ ਸਚਾਰੂ, ਨਿਰੰਤਰ ਫੀਲਡ ਦੇ ਤੌਰ ਤੇ ਸਮਝੀ ਜਾ ਸਕਦੀ ਹੈ, ਜੋ ਇੱਕ ਤਰੰਗ-ਵਰਗੇ ਅੰਦਾਜ਼ ਵਿੱਚ ਸੰਚਾਰਿਤ ਹੁੰਦੀ ਹੈ, ਜਿੱਥੇਕਿ ਕੁਆਂਟਮ ਫੀਲਡ ਥਿਊਰੀ ਦੇ ਪਹਿਲੂ ਤੋਂ, ਫੀਲਡ ਕੁਆਂਟਾਇਜ਼ (ਅਖੰਡੀਕ੍ਰਿਤ) ਕੀਤੀ ਦੇਖੀ ਜਾਂਦੀ ਹੈ, ਜੋ ਵਿਅਕਤੀਗਤ ਕਣਾਂ ਦੀ ਬਣੀ ਹੁੰਦੀ ਹੈ।
Remove ads
ਬਣਤਰ
ਇਲੈਕਟ੍ਰੋਮੈਗਨੈਟਿਕ ਫੀਲਡ ਦੋ ਨਿਰਾਲੇ ਤਰੀਕਿਆਂ ਵਿੱਚ ਦੇਖੀ ਜਾ ਸਕਦੀ ਹੈ: ਇੱਕ ਨਿਰੰਤਰ ਬਣਤਰ ਜਾਂ ਇੱਕ ਅਨਿਰੰਤਰ ਬਣਤਰ ।
ਨਿਰੰਤਰ ਬਣਤਰ
ਕਲਾਸੀਕਲ ਤੌਰ ਤੇ, ਇਲੈਕਟ੍ਰਿਕ ਅਤੇ ਮੈਗਨੈਟਿਕ ਫੀਲਡਾਂ, ਚਾਰਜ ਕੀਤੀਆਂ ਚੀਜ਼ਾਂ ਦੀਆਂ ਸੁਚਾਰੂ ਗਤੀਆਂ ਰਾਹੀ਼ ਪੈਦਾ ਹੋ ਰਹੀ ਸਮਝੀ ਜਾਂਦੀ ਰਹੀ ਹੈ। ਉਦਾਹਰਨ ਦੇ ਤੌਰ ਤੇ, ਡੋਲਦੇ ਹੋਏ ਚਾਰਜ ਇਲੈਕਟ੍ਰਿਕ ਅਤੇ ਚੁੰਬਕੀ ਫੀਲਡਾਂ ਪੈਦਾ ਕਰਦੇ ਹਨ ਜੋ ਇੱਕ ਸੁਚਾਰੂ, ਨਿਰੰਤਰ, ਤਰੰਗ-ਵਰਗੇ ਅੰਦਾਜ਼ ਵਿੱਚ ਸਮਝੀਆਂ ਜਾ ਸਕਦੀਆਂ ਹਨ। ਇਸ ਮਾਮਲੇ ਵਿੱਚ, ਊਰਜਾ, ਦੋ ਸਥਾਨਾਂ ਦਰਮਿਆਨ ਇਲੈਕਟ੍ਰੋਮੈਗਨੈਟਿਕ ਫੀਲਡ ਰਾਹੀਂ ਨਿਰੰਤਰ ਤੌਰ ਤੇ ਸਥਾਨਾਂਤ੍ਰਿਤ ਹੋਣ ਦੇ ਤੌਰ ਤੇ ਦੇਖੀ ਜਾਂਦੀ ਹੈ। ਜਿਵੇਂ ਉਦਾਹਰਨ ਦੇ ਤੌਰ ਤੇ, ਕਿਸੇ ਰੇਡੀਓ ਟ੍ਰਾਂਸਮਿੱਟਰ ਅੰਦ੍ਰਲੇ ਧਾਤੂ ਦੇ ਪ੍ਰਮਾਣੂ ਊਰਜਾ ਦੇ ਨਿਰੰਤਰ ਪ੍ਰਵਾਹ ਨੂੰ ਦਿਖਾਉਂਦੇ ਲਗਦੇ ਹਨ। ਇਹ ਨਜ਼ਰੀਆ ਕਿਸੇ ਹੱਦ (ਨਿਮਨ ਫ੍ਰੀਕੁਐਂਸੀ ਦੀ ਰੇਡੀਏਸ਼ਨ) ਤੱਕ ਲਾਭਦਾਇਕ ਰਹਿੰਦਾ ਹੈ, ਉੱਚ ਫ੍ਰੀਕੁਐਂਸੀਆਂ ਉੱਤੇ ਸਮੱਸਿਆਵਾਂ ਖੋਜੀਆਂ ਜਾਂਦੀਆਂ ਹਨ (ਦੇਖੋ ਅਲਟਰਾਵਾਇਲਟ ਕੈਟਾਸਟ੍ਰੋਫ)।[ਹਵਾਲਾ ਲੋੜੀਂਦਾ]
ਅਨਿਰੰਤਰ ਬਣਤਰ
ਇਲੈਕਟ੍ਰੋਮੈਗਨੈਟਿਕ ਫੀਲਡ ਇੱਕ ਹੋਰ ਜਿਆਦਾ ਅਸਪਸ਼ਟ ਤਰੀਕੇ ਵਿੱਚ ਵੀ ਸੋਚੀ ਜਾ ਸਕਦੀ ਹੈ। ਪ੍ਰਯੋਗਾਂ ਨੇ ਭੇਦ ਖੋਲੇ ਹਨ ਕਿ ਕੁੱਝ ਪ੍ਰਸਥਿਤੀਆਂ ਅੰਦਰ, ਇਲੈਕਟ੍ਰੋਮੈਗਨੈਟਿਕ ਊਰਜਾ ਸੰਚਾਰਨ, ਇੱਕ ਫਿਕਸ ਕੀਤੀ ਹੋਈ ਫ੍ਰੀਕੁਐਂਸੀ ਵਾਲੇ ਕੁਆਂਟਾ (ਇਸ ਮਾਮਲੇ ਵਿੱਚ, ਫੋਟੌਨ) ਨਾਮਕ ਪੈਕਟ ਦੀਆਂ ਕਿਸਮਾਂ ਵਿੱਚ ਚੁੱਕੇ ਜਾਂਦੇ ਹੋਣ ਦੇ ਤੌਰ ਤੇ, ਜਿਆਦਾ ਚੰਗੀ ਤਰਾਂ ਦਰਸਾਇਆ ਜਾਂਦਾ ਹੈ। ਪਲੈਂਕ ਦਾ ਸਬੰਧ ਕਿਸੇ ਫੋਟੌਨ ਦੀ ਫੋਟੌਨ ਊਰਜਾ E ਨੂੰ ਇਸਦੀ ਫ੍ਰੀਕੁਐਂਸੀ ν ਨਾਲ ਇਸ ਇਕੁਏਸ਼ਨ ਰਾਹੀਂ ਸੰਪ੍ਰਕਬੱਧ ਕਰਦਾ ਹੈ:[4]
ਜਿੱਥੇ h ਪਲੈਂਕ ਦਾ ਸਥਿਰਾਂਕ ਹੈ, ਅਤੇ ν, ਫੋਟੌਨ ਦੀ ਫ੍ਰੀਕੁਐਂਸੀ ਹੈ। ਭਾਵੇਂ ਅਜੋਕਾ ਕੁਆਂਟਮ ਔਪਟਿਕਸ ਸਾਨੂੰ ਦੱਸਦਾ ਹੈ ਕਿ ਫੋਟੋਇਲੈਕਟ੍ਰਿਕ ਪ੍ਰਭਾਵ ਦੀ ਇੱਕ ਅਰਧ-ਕਲਾਸੀਕਲ ਵਿਆਖਿਆ ਵੀ ਮੌਜੂਦ ਹੈ- ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਪ੍ਰਤਿ ਸਾਹਮਣੇ ਕੀਤੀਆਂ ਧਾਤੂ ਸਤਿਹਾਂ ਤੋਂ ਇਲੈਕਟ੍ਰੌਨਾਂ ਦਾ ਨਿਕਾਸ- ਫੋਟੌਨ ਇਤਿਹਾਸਿਕ ਤੌਰ ਤੇ (ਭਾਵੇਂ ਸਖਤੀ ਨਾਲ ਜਰੂਰੀ ਨਹੀਂ) ਕੁੱਝ ਨਿਰੀਖਣਾਂ ਨੂੰ ਸਮਝਾਉਣ ਲਈ ਵਰਤਿਆ ਜਾਂਦਾ ਰਿਹਾ ਸੀ। ਇਹ ਖੋਜਿਆ ਗਿਆ ਹੈ ਕਿ ਡਿੱਗ ਰਹੀ ਰੇਡੀਏਸ਼ਨ ਦੀ ਤਾਕਤ ਨੂੰ ਵਧਾਉਣ ਨਾਲ (ਜਿੰਨੀ ਦੇਰ ਤੱਕ ਕੋਈ ਰੇਖਿਕ ਵਿਵਸਥਾ ਵਿੱਚ ਰਹਿੰਦਾ ਹੈ) ਸਿਰਫ ਬਾਹਰ ਕੱਢੇ ਇਲੈਕਟ੍ਰੌਨਾਂ ਦੀ ਸੰਖਿਆ ਹੀ ਵਧਦੀ ਹੈ, ਅਤੇ ਉਹਨਾਂ ਦੇ ਨਿਕਾਸ ਦੀ ਊਰਜਾ ਵਿਸਥਾਰ-ਵੰਡ ਉੱਤੇ ਲੱਗਪਗ ਕੋਈ ਅਸਰ ਨਹੀਂ ਪੈਂਦਾ । ਸਿਰਫ ਰੇਡੀਏਸ਼ਨ ਦੀ ਫ੍ਰੀਕੁਐਂਸੀ ਬਾਹਰ ਕੱਢੇ ਇਲੈਕਟ੍ਰੌਨਾਂ ਦੀ ਊਰਜਾ ਨਾਲ ਮਿਲਦੀ ਜੁਲਦੀ ਹੁੰਦੀ ਹੈ।
ਇਲੈਕਟ੍ਰੋਮੈਗਨੈਟਿਕ ਫੀਲਡ ਦੀ ਇਹ ਕੁਆਂਟਮ ਤਸਵੀਰ (ਜੋ ਇਸਨੂੰ ਹਾਰਮੋਨਿਕ ਔਸੀਲੇਟਰ ਦੇ ਤੁੱਲ ਬਣਾਉਂਦੀ ਹੈ), ਬਹੁਤ ਸਫਲ ਸਾਬਤ ਹੋਈ ਹੈ, ਜਿਸਨੇ ਕੁਆਂਟਮ ਇਲੈਕਟ੍ਰੋਡਾਇਨਾਮਿਕਸ ਨੂੰ ਜਨਮ ਦਿੱਤਾ, ਜੋ ਚਾਰਜ ਕੀਤੇ ਪਦਾਰਥ ਨਾਲ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਦੀ ਪਰਸਪਰ ਕ੍ਰਿਆ ਨੂੰ ਦਰਸਾਉਣ ਵਾਲੀ ਇੱਕ ਕੁਆਂਟਮ ਫੀਲਡ ਥਿਊਰੀ ਹੈ। ਇਹ ਕੁਆਂਟਮ ਔਪਟਿਕਸ ਨੂੰ ਵੀ ਜਨਮ ਦਿੰਦੀ ਹੈ, ਜੋ ਕੁਆਂਟਮ ਇਲੈਕਟ੍ਰੋਡਾਇਨਾਮਿਕਸ ਤੋਂ ਇਸ ਗੱਲ ਤੋਂ ਵੱਖਰਾ ਹੈ ਕਿ ਪਦਾਰਥ ਖੁਦ ਹੀ ਕੁਆਂਟਮ ਫੀਲਡ ਥਿਊਰੀ ਨਾਲੋਂ ਕੁਆਂਟਮ ਮਕੈਨਿਕਸ ਵਰਤਦੇ ਹੋਏ ਮਾਡਲਬੱਧ ਕੀਤਾ ਗਿਆ ਹੈ।
Remove ads
ਡਾਇਨਾਮਿਕਸ
ਬੀਤੇ ਸਮੇਂ ਵਿੱਚ, ਬਿਜਲਈ ਤੌਰ ਤੇ ਚਾਰਜ ਕੀਤੀਆਂ ਚੀਜ਼ਾਂ, ਅਪਣੀ ਚਾਰਜ ਖਾਸੀਅਤ ਨਾਲ ਸਬੰਧਤ ਫੀਲਡ ਦੀਆਂ ਦੋ ਵੱਖਰੀਆਂ, ਅਸਬੰਧਿਤ ਕਿਸਮਾਂ ਪੈਦਾ ਕਰਦੀਆਂ ਸੋਚੀਆਂ ਜਾਂਦੀਆਂ ਸਨ। ਇੱਕ ਇਲੈਕਟ੍ਰਿਕ ਫੀਲਡ ਪੈਦਾ ਹੁੰਦੀ ਹੈ ਜਦੋਂ ਚਾਰਜ ਦੀਆਂ ਵਿਸ਼ੇਸ਼ਤਾਵਾਂ ਨਾਪਣ ਵਾਲੇ ਕਿਸੇ ਔਬਜ਼ਰਵਰ ਦੇ ਸੰਦ੍ਰਭ ਵਿੱਚ ਚਾਰਜ ਸਥਿਰ ਹੋਵੇ, ਅਤੇ ਇੱਕ ਚੁੰਬਕੀ ਫੀਲਡ ਅਤੇ ਇੱਕ ਇਲੈਕਟ੍ਰਿਕ ਫੀਲਡ ਪੈਦਾ ਹੁੰਦੀ ਹੈ ਜਦੋਂ ਚਾਰਜ ਗਤੀਸ਼ੀਲ ਹੁੰਦਾ ਹੈ, ਜੋ ਇਸ ਨਿਰੀਖਕ ਦੇ ਸੰਦ੍ਰਭ ਵਿੱਚ ਇੱਕ ਇਲੈਕਟ੍ਰਿਕ ਕਰੰਟ ਪੈਦਾ ਕਰਦਾ ਜਾਂਦਾ ਹੈ। ਵਕਤ ਪਾ ਕੇ, ਇਹ ਮਹਿਸੂਸ ਕੀਤਾ ਗਿਆ ਕਿ, ਇਲੈਕਟ੍ਰਿਕ ਅਤੇ ਚੁੰਬਕੀ ਫੀਲਡਾਂ ਇੱਕ ਵੱਡੀ ਸੰਪੂਰਣਤਾ- ਇਲੈਕਟ੍ਰੋਮੈਗਨੈਟਿਕ ਫੀਲਡ ਦੇ ਦੋ ਹਿੱਸਿਆਂ ਦੇ ਤੌਰ ਤੇ ਜਿਆਦਾ ਚੰਗੀ ਤਰਾਂ ਸੋਚੀਆਂ ਜਾ ਸਕਦੀਆਂ ਹਨ। 1820 ਤੱਕ, ਜਦੋਂ ਡੈਨਿਸ਼ ਭੌਤਿਕ ਵਿਗਿਆਨੀ ਹੰਸ ਕ੍ਰਿਸਚੀਅਨ ਔਰਸਟਡ ਨੇ ਕਿਸੇ ਕੰਪਾਸ ਸੂਈ ਉੱਤੇ ਇੱਕ ਤਾਰ ਰਾਹੀਂ ਇਜਲੀ ਦੇ ਪ੍ਰਭਾਵ ਨੂੰ ਖੋਜਿਆ, ਤਾਂ ਬਿਜਲੀ ਅਤੇ ਚੁੰਬਕਤਾ ਨੂੰ ਅਸਬੰਧਤ ਵਰਤਾਰਿਆਂ ਦੇ ਤੌਰ ਤੇ ਦੇਖਿਆ ਜਾਂਦਾ ਰਿਹਾ ਸੀ।[ਹਵਾਲਾ ਲੋੜੀਂਦਾ] 1831 ਵਿੱਚ, ਮਾਈਕਲ ਫੈਰਾਡੇ, ਜੋ ਉਸਦੇ ਵਕਤ ਦੇ ਮਹਾਨ ਚਿੰਤਕਾਂ ਵਿੱਚੋਂ ਇੱਕ ਸੀ, ਨੇ ਇਹ ਲਾਭਦਾਇਕ ਨਿਰੀਖਣ ਕੀਤਾ ਕਿ ਵਕਤ ਾਲ ਬਦਲਣ ਵਾਲੀਆਂ ਚੁੰਬਕੀ ਫੀਲਡਾਂ ਬਜਲਈ ਕਰੰਟ ਪੈਦਾ ਕਰ ਸਕਦੀਆਂ ਹਨ ਅਤੇ ਫੇਰ, 1984 ਵਿੱਚ, ਜੇਮਸ ਕਲਰਕ ਮੈਕਸਵੈੱਲ ਨੇ ਅਪਣਾ ਪ੍ਰਸਿੱਧ ਪਰਚਾ ਏ ਡਾਇਨੈਮੀਕਲ ਥਿਊਰੀ ਔਫ ਦੀ ਇਲੈਕਟ੍ਰੋਮੈਗਨੈਟਿਕ ਫੀਲਡ ਛਾਪਿਆ।[5]
ਕਿਸੇ ਦਿੱਤੀ ਹੋਈ ਚਾਰਜ ਵਿਸਥਾਰ-ਵੰਡ ਤੋਂ ਇੱਕ ਵਾਰ ਇਹ ਇਲੈਕਟ੍ਰੋਮੈਗਨੈਟਿਕ ਫੀਲਡ ਪੈਦਾ ਕਰ ਲਈ ਜਾਣ ਤੇ, ਇਸ ਫੀਲਡ ਅੰਦਰਲੀਆਂ ਹੋਰ ਚਾਰਜ ਕੀਤੀਆਂ ਚੀਜ਼ਾਂ ਓਸੇ ਤਰੀਕੇ ਨਾਲ ਇੱਕ ਬਲ ਅਨੁਭਵ ਕਰਨਗੀਆਂ ਜਿਵੇਂ ਸੂਰਜ ਦੀ ਗਰੈਵੀਟੇਸ਼ਨਲ ਫੀਲਡ ਵਿੱਚ ਗ੍ਰਹਿ ਇੱਕ ਬਲ ਅਨੁਭਵ ਕਰਦੇ ਹਨ। ਜੇ ਇਹ ਹੋਰ ਚਾਰਜ ਅਤੇ ਕਰੰਟ, ਉਪਰੋਕਤ ਇਲੈਕਟ੍ਰੋਮੈਗਨੈਟਿਕ ਫੀਲਡ ਪੈਦਾ ਕਰਨ ਵਾਲੇ ਸੋਮਿਆਂ ਦੇ ਅਕਾਰ ਪ੍ਰਤਿ ਤੁਲਨਾਤਮਿਕ ਹੋਣ, ਤਾਂ ਫੇਰ, ਇੱਕ ਨਵੀਨ ਸ਼ੁੱਧ ਇਲੈਕਟ੍ਰੋਮੈਗਨੈਟਿਕ ਫੀਲਡ ਪੈਦਾ ਹੋਵੇਗੀ । ਇਸਤਰਾਂ, ਇਲੈਕਟ੍ਰੋਮੈਗਨੈਟਿਕ ਫੀਲਡ ਨੂੰ ਇੱਕ ਅਜਿਹੀ ਗਤੀਸ਼ੀਲ ਸੱਤਾ ਦੇ ਤੌਰ ਤੇ ਸਮਝਿਆ ਜਾ ਸਕਦਾ ਹੈ ਜੋ ਹੋਰ ਚਾਰਜਾਂ ਅਤੇ ਕਰੰਟਾਂ ਨੂੰ ਗਤੀਸ਼ੀਲ ਕਰਦੀ ਹੈ, ਅਤੇ ਜੋ ਉਹਨਾਂ ਦਾ ਅਸਰ ਵੀ ਅਨੁਭਵ ਕਰਦੀ ਹੈ। ਇਹ ਪਰਸਪਰ ਕ੍ਰਿਆਵਾਂ ਮੈਕਸਵੈੱਲ ਦੀਆਂ ਸਮੀਕਰਨਾਂ ਅਤੇ ਲੌਰੰਟਜ਼ ਫੋਰਸ ਨਿਯਮ ਰਾਹੀਂ ਦਰਸਾਈਆਂ ਜਾਂਦੀਆਂ ਹਨ। ਇਹ ਚਰਚਾ ਰੇਡੀਏਸ਼ਨ ਪ੍ਰਤਿਕ੍ਰਿਆ ਬਲ ਨੂੰ ਅੱਖੋਂ ਉਹਲੇ ਕਰਦੀ ਹੈ।
Remove ads
ਫੀਡਬੈਕ ਲੂਪ
ਇਲੈਕਟ੍ਰੋਮੈਗਨੈਟਿਕ ਫੀਲਡ ਦੇ ਵਰਤਾਓ ਨੂੰ ਇੱਕ ਲੂਪ ਦੇ ਚਾਰ ਵੱਖਰੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ::[ਹਵਾਲਾ ਲੋੜੀਂਦਾ]
- ਇਲੈਕਟ੍ਰਿਕ ਅਤੇ ਮੈਗਨੈਟਿਕ ਫੀਲਡਾਂ ਇਲੈਕਟ੍ਰਿਕ ਚਾਰਜਾਂ ਰਾਹੀਂ ਪੈਦਾ ਹੁੰਦੀਆਂ ਹਨ,
- ਇਲੈਕਟ੍ਰਿਕ ਅਤੇ ਮੈਗਨੈਟਿਕ ਫੀਲਡਾਂ ਇੱਕ ਦੂਜੀ ਨਾਲ ਪਰਸਪਰ ਕ੍ਰਿਆ ਕਰਦੀਆਂ ਹਨ,
- ਇਲੈਕਟ੍ਰਿਕ ਅਤੇ ਮੈਗਨੈਟਿਕ ਫੀਲਡਾਂ, ਇਲੈਕਟ੍ਰਿਕ ਚਾਰਜਾਂ ਉੱਤੇ ਬਲ ਲਗਾਉਂਦੀਆਂ ਹਨ,
- ਇਲੈਕਟ੍ਰਿਕ ਚਾਰਜ ਸਪੇਸ ਵਿੱਚ ਗਤੀ ਕਰਦੇ ਹਨ।
ਇੱਕ ਆਮ ਗਲਤ ਸਮਝੀ ਇਹ ਹੈ ਕਿ
- ਫੀਲਡਾਂ ਦਾ ਕੁਆਂਟਾ ਓਸੇ ਤਰਾਂ ਕਾਰਜ ਕਰਦਾ ਹੈ ਜਿਵੇਂ
- ਫੀਲਡਾਂ ਪੈਦਾ ਕਰਨ ਵਾਲੇ ਚਾਰਜ ਕੀਤੇ ਕਣ ਕਰਦੇ ਹਨ।
ਸਾਡੇ ਰੋਜ਼ ਦੇ ਸੰਸਾਰ ਵਿੱਚ, ਚਾਰਜ ਕੀਤੇ ਕਣ, ਜਿਵੇਂ ਇਲੈਕਟ੍ਰੌਨ, ਪਦਾਰਥ ਦੇ ਰਾਹੀਂ ਇੱਕ ਸੈਂਟੀਮੀਟਰ (ਜਾਂ ਇੰਚ) ਪ੍ਰਤਿ ਸਕਿੰਟ ਦੇ ਇੱਕ ਛੋਟੇ ਹਿੱਸੇ ਦੀ ਇੱਕ ਡ੍ਰਿਫਟ ਵਿਲੌਸਿਟੀ ਨਾਲ ਧੀਮੀ ਗਤੀ ਕਰਦੇ ਹਨ, ਪਰ ਫੀਲਡਾਂ ਪ੍ਰਕਾਸ਼ ਦੀ ਸਪੀਡ ਉੱਤੇ ਸੰਚਾਰਿਤ ਹੁੰਦੀਆਂ ਹਨ- ਲੱਗਪਗ 300 ਹਜ਼ਾਰ ਕਿਲੋਮੀਟਰ (ਜਾਂ 186 ਹਜ਼ਾਰ ਮੀਲ) ਪ੍ਰਤਿ ਸਕਿੰਟ ਦੀ ਗਤੀ ਨਾਲ। ਚਾਰਜ ਕੀਤੇ ਕਣਾਂ ਅਤੇ ਫੀਲਡ ਕੁਆਂਟਾ ਦਰਮਿਆਨ ਮੁੰਡੇਨ (ਇਸ ਸੰਸਾਰ ਦਾ) ਸਪੀਡ ਅੰਤਰ, ਵੱਧ ਜਾਂ ਘੱਟ, ਇੱਕ ਮਿਲੀਅਨ ਪ੍ਰਤਿ ਇੱਕ ਦੇ ਕ੍ਰਮ ਉੱਤੇ ਹੈ। ਮੈਕਸਵੈੱਲ ਦੀਆਂ ਸਮੀਕਰਨਾਂ;
- ਚਾਰਜ ਕੀਤੇ ਕਣਾਂ ਦੀ ਗਤੀਵਿਧੀ ਅਤੇ ਹਾਜ਼ਰੀ ਦਾ,
- ਫੀਲਡਾਂ ਦੀ ਪੈਦਾਵਰ ਨਾਲ,
ਸਬੰਧ ਬਣਾਉਂਦੀਆਂ ਹਨ। ਇਹ ਫੀਲਡਾਂ ਫੇਰ ਹੋਰ ਧੀਮੇ ਗਤਿਸ਼ੀਲ ਚਾਰਜ ਕੀਤੇ ਕਣਾਂ ਉੱਤੇ ਬਲ ਨੂੰ ਅਸਰ ਪਾ ਸਕਦੀਆਂ ਹਨ ਅਤੇ ਉਹਨਾਂ ਨੂੰ ਗਤੀਸ਼ੀਲ ਕਰ ਸਕਦੀਆਂ ਹਨ। ਚਾਰਜ ਕੀਤੇ ਕਣ ਫੀਲਡ ਸੰਚਾਰ ਸਪੀਡਾਂ ਦੇ ਨਜ਼ਦੀਕੀ ਸਪੀਡਾਂ ਦੇ ਸਾਪੇਖਿਕ ਗਤੀ ਕਰ ਸਕਦੇ ਹਨ, ਪਰ ਜਿਵੇਂ ਆਈਨਸਟਾਈਨ ਨੇ ਦਿਖਾਇਆ ਸੀ।[ਹਵਾਲਾ ਲੋੜੀਂਦਾ], ਇਹ ਬਹੁਤ ਵਿਸ਼ਾਲ ਫੀਲਡ ਊਰਜਾਵਾਂ ਦੀ ਮੰਗ ਕਰਦਾ ਹੈ, ਜੋ ਬਿਜਲੀ, ਚੁੰਬਕਤਾ, ਪਦਾਰਥ, ਅਤੇ ਟਾਈਮ ਤੇ ਸਪੇਸ ਦੇ ਸਾਡੇ ਰੋਜ਼ਾਨਾ ਅਨੁਭਵਾਂ ਵਿੱਚ ਮੌਜੂਦ ਨਹੀਂ ਹਨ।
ਫੀਡਬੈਕ ਲੂਪ ਇੱਕ ਸੂਚੀ ਵਿੱਚ ਸੰਖੇਪਬੱਧ ਕੀਤਾ ਜਾ ਸਕਦਾ ਹੈ, ਜਿਸ ਵਿੱਚ, ਲੂਪ ਦੇ ਹਰੇਕ ਹਿੱਸੇ ਪ੍ਰਤਿ ਸਬੰਧਤ ਵਰਤਾਰੇ ਸ਼ਾਮਿਲ ਹਨ:[ਹਵਾਲਾ ਲੋੜੀਂਦਾ]
- ਚਾਰਜ ਕੀਤੇ ਕਣ ਇਲੈਕਟ੍ਰਿਕ ਅਤੇ ਚੁੰਬਕੀ ਫੀਲਡਾਂ ਪੈਦਾ ਕਰਦੇ ਹਨ
- ਫੀਲਡਾਂ ਇੱਕ ਦੂਜੀ ਨਾਲ ਪਰਸਪਰ ਕ੍ਰਿਆ ਕਰਦੀਆਂ ਹਨ
- ਬਦਲ ਰਹੀ ਇਲੈਕਟ੍ਰਿਕ ਫੀਲਡ ਇੱਕ ਕਰੰਟ ਵਾਂਗ ਕਾਰਜ ਕਰਦੀ ਹੈ, ਜੋ ਚੁੰਬਕੀ ਫੀਲਡ ਦਾ ਵਰਟੈਕਸ ਪੈਦਾ ਕਰਦਾ ਹੈ
- ਫੈਰਾਡੇ ਇੰਡਕਸ਼ਨ: ਬਦਲ ਰਹੀ ਚੁੰਬਕੀ ਫੀਲਡ ਇਲੈਕਟ੍ਰਿਕ ਫੀਲਡ ਦਾ (ਨੈਗਟਿਵ) ਵਰਟੈਕਸ ਇੰਡਿਊਸ ਕਰਦੀ ਹੈ
- ਲੈੱਨਜ਼ ਦਾ ਨਿਯਮ: ਇਲੈਕਟ੍ਰਿਕ ਅਤੇ ਮੈਗਨੈਟਿਕ ਫੀਲਡਾਂ ਦਰਮਿਆਨ ਨੈਗਟਿਵ ਫੀਡਬੈਕ ਲੂਪ
- ਫੀਲਡਾਂ ਕਣਾਂ ਉੱਪਰ ਕ੍ਰਿਆ ਕਰਦੀਆਂ ਹਨ
- ਲੌਰੰਟਜ਼ ਫੋਰਸ: ਇਲੈਕਟ੍ਰੋਮੈਗਨੈਟਿਕ ਫੀਲਡ ਕਾਰਣ ਬਲ
- ਇਲੈਕਟ੍ਰਿਕ ਫੋਰਸ: ਇਲੈਕਟ੍ਰਿਕ ਫੀਲਡ ਦੀ ਹੀ ਦਿਸ਼ਾ ਵਿੱਚ
- ਮੈਗਨੈਟਿਕ ਫੋਰਸ: ਚੁੰਬਕੀ ਫੀਲਡ ਅਤੇ ਚਾਰਜ ਦੀ ਵਿਲੌਸਿਟੀ, ਦੋਵਾਂ ਤੋਂ ਹਿਗਜ਼ ਮਕੈਨਿਜ਼ਮ ਸਮਕੋਣ ਉੱਤੇ ਦੀ ਦਿਸ਼ਾ ਵਿੱਚ
- ਲੌਰੰਟਜ਼ ਫੋਰਸ: ਇਲੈਕਟ੍ਰੋਮੈਗਨੈਟਿਕ ਫੀਲਡ ਕਾਰਣ ਬਲ
- ਕਣ ਗਤੀ ਕਰਦੇ ਹਨ
- ਕਰੰਟ, ਕਣਾਂ ਦੀ ਗਤੀਸ਼ੀਲਤਾ ਹੁੰਦੀ ਹੈ
- ਕਣ, ਹੋਰ ਇਲੈਕਟ੍ਰਿਕ ਅਤੇ ਚੁੰਬਕੀ ਫੀਲਡਾਂ ਪੈਦਾ ਕਰਦੇ ਹਨ; ਚੱਕਰ ਦੋਹਰਾਇਆ ਜਾਂਦਾ ਹੈ
Remove ads
ਗਣਿਤਿਕ ਵੇਰਵਾ
ਫੀਲਡ ਦੀਆਂ ਵਿਸ਼ੇਸ਼ਤਾਵਾਂ
ਇਲੈਕਟ੍ਰਿਕ ਅਤੇ ਮੈਗਨੈਟਿਕ ਫੀਲਡਾਂ ਦਾ ਉਲਟਾ ਵਰਤਾਓ
ਚਾਰਜਾਂ ਜਾਂ ਕਰੰਟਾਂ ਦੀ ਗੈਰ-ਹਾਜ਼ਰੀ ਵਿੱਚ ਫੀਲਡਾਂ ਦਾ ਵਰਤਾਓ
ਹੋਰ ਭੌਤਿਕੀ ਫੀਲਡਾਂ ਨਾਲ ਤੁਲਨਾ ਅਤੇ ਸਬੰਧ
ਇਲੈਕਟ੍ਰੋਮੈਗਨੈਟਿਕ ਅਤੇ ਗਰੈਵੀਟੇਸ਼ਨਲ ਫੀਲਡਾਂ
ਉਪਯੋਗ
ਸਥਿਰ E ਅਤੇ M ਫੀਲਡਾਂ ਅਤੇ ਸਥਿਰ EM ਫੀਲਡਾਂ
ਮੈਕਸਵੈੱਲ ਦੀਆਂ ਸਮੀਕਰਨਾਂ ਵਿੱਚ ਵਕਤ ਨਾਲ ਬਦਲਣ ਵਾਲੀਆਂ EM ਫੀਲਡਾਂ
ਸਿਹਤ ਅਤੇ ਸੁਰੱਖਿਆ
ਇਹ ਵੀ ਦੇਖੋ
- ਆਫਟਰਗਲੋ ਪਲਾਜ਼ਮਾ
- ਅੰਟੀਨਾ ਫੈਕਟਰ
- ਇਲੈਕਟ੍ਰੋਮੈਗਨੈਟਿਕ ਫੀਲਡਾਂ ਦੀ ਸ਼੍ਰੇਣੀਬੱਧਤਾ
- ਇਲੈਕਟ੍ਰਿਕ ਫੀਲਡ
- ਇਲੈਕਟ੍ਰੋਮੈਗਨਟਿਜ਼ਮ
- ਇਲੈਕਟ੍ਰੋਮੈਗਨੈਟਿਕ ਸੰਚਾਰ
- ਇਲੈਕਟ੍ਰੋਮੈਗਨੈਟਿਕ ਟੈਂਸਰ
- ਇਲੈਕਟ੍ਰੋਮੈਗਨੈਟਿਕ ਥਰਪੀ
- ਫਰੀ ਸਪੇਸ
- ਬੁਨਿਆਦੀ ਪਰਸਪਰ ਕ੍ਰਿਆ
- ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ
- ਇਲੈਕਟ੍ਰੋਮੈਗਨੈਟਿਕ ਸਪੈਕਟ੍ਰਮ
- ਇਲੈਕਟ੍ਰੋਮੈਗਨੈਟਿਕ ਫੀਲਡ ਨਾਪ
- ਗਰੈਵੀਟੇਸ਼ਨਲ ਫੀਲਡ
- ਵਾਤਾਵਰਨ ਪ੍ਰਸੰਗਾਂ ਦੀ ਸੂਚੀ
- ਚੁੰਬਕੀ ਫੀਲਡ
- ਮੈਕਸਵੈੱਲ ਦੀਆਂ ਇਕੁਏਸ਼ਨਾਂ
- ਫੋਟੋਇਲੈਕਟ੍ਰਿਕ ਪ੍ਰਭਾਵ
- ਫੋਟੌਨ
- ਇਲੈਕਟ੍ਰੋਮੈਗਨੈਟਿਕ ਫੀਲਡ ਦੀ ਕੁਆਂਟਾਇਜ਼ੇਸ਼ਨ
- ਕੁਆਂਟਮ ਇਲੈਕਟ੍ਰੋਡਾਇਨਾਮਿਕਸ
- ਰੀਮਨ-ਸਿਲਬਰਸਟਾਈਨ ਵੈਕਟਰ
- SI ਯੂਨਿਟਾਂ
ਹਵਾਲੇ
ਹੋਰ ਲਿਖਤਾਂ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads