ਕੋਪਨਹਾਗਨ ਵਿਆਖਿਆ
From Wikipedia, the free encyclopedia
Remove ads
Remove ads
ਕੌਪਨਹੀਗਨ ਵਿਆਖਿਆ ਨੀਲ ਬੋਹਰ ਅਤੇ ਵਰਨਰ ਹੇਜ਼ਨਬਰਗ ਦੁਆਰਾ ਫਾਰਮੂਲਾਬੱਧ ਕੀਤੀ ਗਈ ਕੁਆਂਟਮ ਮਕੈਨਿਕਸ ਦੀ ਵਿਆਖਿਆ ਹੈ ਜਦੋਂਕਿ ਕੌਪਨਹੀਗਨ ਨੇ 1927 ਦੇ ਆਸਪਾਸ ਸਹਿਯੋਗ ਦਿੱਤਾ।ਇਹ ਸਭ ਤੋਂ ਜਿਆਦਾਤਰ ਸਾਂਝੇ ਤੌਰ ਤੇ ਪੜਾਈਆਂ ਜਾਣ ਵਾਲੀਆਂ ਕੁਆਂਟਮ ਮਕੈਨਿਕਸ ਦੀਆਂ ਵਿਆਖਿਆਵਾਂ ਵਿੱਚੋਂ ਇੱਕ ਰਹੀ ਹੈ।[1] ਵੀਹਵੀਂ ਸਦੀ ਦੇ ਜਿਆਦਾ ਹਿੱਸੇ ਲਈ ਇਸਨੂੰ ਮਿਆਰੀ ਵਿਆਖਿਆ ਕਿਹਾ ਜਾਂਦਾ ਰਿਹਾ। ਬੋਹਰ ਅਤੇ ਹੇਜ਼ਨਬਰਗ ਨੇ ਮੈਕਸ ਬੌਰਨ ਦੁਆਰਾ ਮੌਲਿਕ ਰੂਪ ਵਿੱਚ ਪ੍ਰਸਤਾਵਿਤ ਵੇਵ ਫੰਕਸ਼ਨ ਦੀ ਖੋਜਾਤਮਿਕ ਵਿਆਖਿਆ ਵਿੱਚ ਵਾਧਾ ਕੀਤਾ। ਕੌਪਨਹੀਗਨ ਵਿਆਖਿਆ “ਆਪਣੀ ਪੁਜੀਸ਼ਨ ਨਾਪੇ ਜਾਣ ਤੋਂ ਪਹਿਲਾਂ ਕਣ ਕਿੱਥੇ ਸੀ?” ਵਰਗੇ ਸਵਾਲਾਂ ਨੂੰ ਬੇਅਰਥੇ ਸਵਾਲਾਂ ਦੇ ਰੂਪ ਵਿੱਚ ਰੱਦ ਕਰਦੀ ਹੈ। ਨਾਪ ਪ੍ਰਕ੍ਰਿਆ, ਹਰੇਕ ਸੰਭਵ ਅਵਸਥਾ ਨੂੰ ਪ੍ਰਦਾਨ ਕੀਤੀਆਂ ਚੰਗੀ ਤਰਾਂ ਪਰਿਭਾਸ਼ਿਤ ਪ੍ਰੋਬੇਬਿਲਟੀਆਂ ਨਾਲ ਇੱਕ ਸਥਿਰ ਅੰਦਾਜ ਵਿੱਚ ਅਵਸਥਾ ਦੇ ਵੇਵ ਫੰਕਸ਼ਨ ਦੁਆਰਾ ਪ੍ਰਵਾਨਿਤ ਕਈ ਸੰਭਾਵਨਾਵਾਂ ਵਿੱਚੋਂ ਇੰਨਬਿੰਨ ਇੱਕ ਸੰਭਾਵਨਾ ਚੁੱਕਦੀ ਹੈ। ਵਿਆਖਿਆ ਮੁਤਾਬਿਕ, ਕੁਆਂਟਮ ਸਿਸਟਮ ਪ੍ਰਤਿ ਬਾਹਰੀ, ਕਿਸੇ ਨਿਰੀਖਕ ਜਾਂ ਯੰਤਰ ਦੀ ਪਰਸਪਰ ਕ੍ਰਿਆ ਵੇਵ ਫੰਕਸ਼ਨ ਟੁੱਟਣ ਲਈ ਜ਼ਿੰਮੇਵਾਰ ਹੁੰਦੀ ਹੈ, ਜਿਸ ਕਾਰਨ ਪੌਲ ਡੇਵਿਸ ਅਨੁਸਾਰ, “ਵਾਸਤਵਿਕਤਾ ਨਿਰੀਖਣ ਵਿੱਚ ਹੁੰਦੀ ਹੈ, ਨਾ ਕਿ ਇਲੈਕਟ੍ਰੌਨ ਵਿੱਚ।”
ਕੌਪਨਹੀਗਨ ਵਿਆਖਿਆ ਮੁਤਾਬਿਕ, ਭੌਤਿਕੀ ਸਿਸਟਮ ਆਮਤੌਰ ਤੇ ਨਾਪੇ ਜਾਣ ਤੋਂ ਪਹਿਲਾਂ ਨਿਸ਼ਚਿਤ ਵਿਸ਼ੇਸ਼ਤਾਵਾਂ ਨਹੀਂ ਰੱਖਦੇ ਹੁੰਦੇ, ਅਤੇ ਕੁਆਂਟਮ ਮਕੈਨਿਕਸ ਸਿਰਫ ਨਿਸ਼ਚਿਤ ਨਤੀਜਿਆਂ ਨੂੰ ਪੈਦਾ ਕਰਨ ਵਾਲ਼ੇ ਨਾਪਾਂ ਦੀਆਂ ਪ੍ਰੋਬੇਬਿਲਿਟੀਆਂ ਹੀ ਅਨੁਮਨਿਤ ਕਰ ਸਕਦਾ ਹੈ। ਨਾਪ ਦਾ ਕਾਰਜ, ਨਾਪ ਤੋਂ ਤੁਰੰਤ ਬਾਦ ਸੰਭਵ ਮੁੱਲਾਂ ਵਿੱਚੋਂ ਸਿਰਫ ਇੱਕ ਮੁੱਲ ਤੱਕ ਪ੍ਰੋਬੇਬਿਲਿਟੀ ਦੇ ਸੈੱਟ ਨੂੰ ਸੀਮਤ ਹੋਣ ਲਈ ਮਜਬੂਰ ਕਰਦਾ ਹੋਇਆ ਸਿਸਟਮ ਨੂੰ ਪ੍ਰਭਾਵਿਤ ਕਰਦਾ ਹੈ। ਇਸ ਲੱਛਣ ਨੂੰ ਵੇਵ ਫੰਕਸ਼ਨ ਕੋਲੈਪਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
ਸਾਲਾਂ ਤੋਂ ਕੌਪਨਹੀਗਨ ਵਿਆਖਿਆ ਪ੍ਰਤਿ ਬਹੁਤ ਸਾਰੇ ਇਤਰਾਜ਼ ਰਹੇ ਹਨ। ਕੁੱਝ ਅਲੋਚਕਾਂ ਨੇ ਉਹਨਾਂ ਅਨਿਰੰਤਰ ਜੰਪਾਂ ਪ੍ਰਤਿ ਉਂਗਲ ਉਠਾਈ ਹੈ ਜਦੋਂ ਕੋਈ ਨਿਰੀਖਣ ਕੀਤਾ ਜਾਂਦਾ ਹੈ, ਨਿਰੀਖਣ ਉੱਤੇ ਪੇਸ਼ ਕੀਤਾ ਗਿਆ ਖੋਜਾਤਮਿਕ ਤੱਤ, ਕਿਸੇ ਨਿਰੀਖਕ ਦੀ ਜਰੂਰਤ ਦਾ ਵਿਸ਼ਾ, ਕਿਸੇ ਨਾਪ ਯੰਤਰ ਨੂੰ ਪਰਿਭਾਸ਼ਿਤ ਕਰਨ ਦੀ ਕਠਿਨਾਈ ਜਾਂ ਓਸ ਪ੍ਰਯੋਗਸ਼ਾਲਾ ਨੂੰ ਦਰਸਾਉਣ ਲਈ ਕਲਾਸੀਕਲ ਭੌਤਿਕ ਵਿਗਿਆਨ ਨੂੰ ਸੱਦਾ ਦੇਣ ਦੀ ਲਾਜ਼ਮੀ ਜਰੂਰਤ ਦੀ ਕਠਿਨਾਈ ਜਿਸ ਵਿੱਚ ਨਤੀਜੇ ਨਾਪੇ ਜਾਂਦੇ ਹਨ, ਪ੍ਰਤਿ ਇਤਰਾਜ਼ ਜਤਾਇਆ ਹੈ।
ਕੌਪਨਹੀਗਨ ਵਿਆਖਿਆ ਪ੍ਰਤਿ ਬਦਲਾਂ ਵਿੱਚ ਮੈਨੀ-ਵਰਲਡ ਇੰਟ੍ਰਪ੍ਰੈਟੇਸ਼ਨ, ਡੀ-ਬ੍ਰੋਗਲਿ-ਬੋਹਮ (ਪਾਇਲਟ-ਵੇਵ) ਵਿਆਖਿਆ ਅਤੇ ਕੁਆਂਟਮ ਡੀਕੋਹਰੰਸ ਥਿਊਰੀਆਂ ਸ਼ਾਮਿਲ ਹਨ।
Remove ads
ਇਹ ਵੀ ਦੇਖੋ
- ਬੋਹਰ-ਆਈਨਸਟਾਈਨ ਮੁਕਾਬਲੇ
- ਪੰਜਵੀਂ ਸੋਲਵੇਅ ਕਾਨਫੰਰਸ
- ਕੁਆਂਟਮ ਮਕੈਨਿਕਸ ਦੀਆਂ ਵਿਆਖਿਆਵਾਂ
- ਕਲਾਸੀਕਲ ਭੌਤਿਕ ਵਿਗਿਆਨ ਦੀ ਫਿਲਾਸਫੀਕਲ ਵਿਆਖਿਆ
- ਭੌਤਿਕੀ ਔਂਟੌਲੌਜੀ
- ਪੌੱਪਰ ਦਾ ਪ੍ਰਯੋਗ
- ਡੀ-ਬ੍ਰੋਗਲਿ-ਬੋਹਮ ਥਿਊਰੀ
ਨੋਟਸ ਅਤੇ ਹਵਾਲੇ
ਹੋਰ ਲਿਖਤਾਂ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads