ਕੁਰਤੁਲੈਨ ਬਲੋਚ
ਪਾਕਿਸਤਾਨੀ ਗਾਇਕਾ From Wikipedia, the free encyclopedia
Remove ads
ਕੁਰਤ-ਉਲ-ਐਨ ਬਲੋਚ (Urdu: قرۃ العین بلوچ), ਜਿਸਨੂੰ ਕਿ ਕੁਰਤੁਲੈਨ ਬਲੋਚ ਵੀ ਲਿਖਿਆ ਜਾਂਦਾ ਹੈ, ਇੱਕ ਪਾਕਿਸਤਾਨੀ ਗਾਇਕਾ-ਗੀਤਕਾਰ ਹੈ। ਜੋ ਕਿ ਕਿਊ.ਬੀ. ਅਤੇ ਹਮਸਫ਼ਰ ਗਰਲ ਦੇ ਨਾਂ ਨਾਲ ਵੀ ਜਾਣੀ ਜਾਂਦੀ ਹੈ| ਇਸ ਗਾਇਕਾ ਨੂੰ ਉਸਦੇ ਵੋ ਹਮਸਫ਼ਰ ਥਾ ਗੀਤ ਨਾਲ ਕਾਫ਼ੀ ਪ੍ਰਸਿੱਧੀ ਮਿਲੀ, ਜੋ ਕਿ ਹਮ ਟੀ.ਵੀ. ਦੇ ਨਾਟਕ ਹਮਸਫ਼ਰ ਦੇ ਸਿਰਲੇਖ ਲਈ ਗਾਇਆ ਗਿਆ| ਉਸਨੂੰ ਵੱਖ-ਵੱਖ ਇਨਾਮ ਵੀ ਮਿਲੇ ਅਤੇ ਇਨਾਮਾਂ ਲਈ ਨਾਮਜ਼ਦ ਵੀ ਕੀਤਾ ਗਿਆ।[1]
Remove ads
ਮੁੱਢਲਾ ਜੀਵਨ
ਕ਼ੁਰਤੁਲੇਨ ਵਰਜੀਨੀਆ ਵਿੱਚ ਪੈਦਾ ਹੋਈ ਸੀ ਪਰ ਉਹ ਪਾਕਿਸਤਾਨ ਪਰਤ ਆਈ ਜਦ ਉਹ ਮਹਿਜ਼ ਤਿੰਨ ਸਾਲਾਂ ਦੀ ਸੀ| ਉਸਦੇ ਪਿਤਾ ਗ਼ੁਲਾਮ ਅੱਬਾਸ ਪਾਕਿਸਤਾਨ ਆਰਮੀ ਵਿੱਚ ਇੱਕ ਸੀਨੀਅਰ ਅਫਸਰ ਸਨ| ਕ਼ੁਰਤੁਲੇਨ ਨੇ ਸ਼ੁਰੂਆਤੀ ਪੜ੍ਹਾਈ ਮੁਲਤਾਨ ਛਾਉਣੀ ਦੇ ਇੱਕ ਆਰਮੀ ਸਕੂਲ ਤੋਂ ਕੀਤੀ| ਸਤਾਰਾਂ ਸਾਲ ਦੀ ਉਮਰ ਵਿੱਚ ਉਹ ਗ੍ਰੈਜੂਏਸ਼ਨ ਕਰਨ ਲਈ ਮੁੜ ਅਮਰੀਕਾ ਚਲੀ ਗਈ| ਉਸ ਦੇ ਮਾਤਾ ਪਿਤਾ ਦਾ 1996 ਵਿੱਚ ਤਲਾਕ਼ ਹੋ ਗਿਆ| ਉਸ ਦਾ ਇੱਕ ਹੋਰ ਭਰਾ ਤੇ ਭੈਣ ਹੈ ਤੇ ਹੁਣ ਉਹ ਕਰਾਚੀ ਵਿੱਚ ਰਹਿੰਦੀ ਹੈ|
ਬਲੌਚ ਨੇ ਸੰਗੀਤ ਵਿੱਚ ਕੋਈ ਔਪਚਾਰਿਕ ਸਿੱਖਿਆ ਪ੍ਰਾਪਤ ਨਹੀਂ ਕੀਤੀ| ਉਹ ਨੁਸਰਤ ਫ਼ਤਿਹ ਅਲੀ ਖ਼ਾਨ, ਮੁਹਮੰਦ ਜੁਮਾਨ, ਪਠਾਨੇ ਖ਼ਾਨ ਆਦਿ ਨੂੰ ਸੁਣਕੇ ਵੱਡੀ ਹੋਈ|[2]
ਉਸਦਾ ਸੰਗੀਤਕ ਜੀਵਨ 2010 ਵਿੱਚ ਗਾਇਕਾ ਰੇਸ਼ਮਾ ਦੇ ਗੀਤ ਅੱਖੀਆਂ ਨੂੰ ਰਹਿਣ ਦੇ ਗਾਉਣ ਨਾਲ ਸ਼ੁਰੂ ਹੋਇਆ, ਜਿਸਨੂੰ ਬਹੁਤ ਪ੍ਰਸਿੱਧੀ ਮਿਲੀ| ਜਦਕਿ ਬਾਅਦ ਵਿੱਚ ਕੋਕ ਸਟੂਡੀਓ ਵਿੱਚ ਜਲ (ਬੈਂਡ) ਦੇ ਨਾਲ ਪੰਛੀ ਗੀਤ ਗਾਏ ਜਾਣ ਨਾਲ ਇੱਕ ਖ਼ਾਸ ਪਛਾਣ ਕਾਇਮ ਕੀਤੀ|[3][4] ਇਸ ਪਿੱਛੋਂ ਸਾਲ 2011 ਦੇ ਨਾਟਕ ਹਮਸਫ਼ਰ ਦੇ ਸਿਰਲੇਖ ਗੀਤ ਵੋ ਹਮਸਫ਼ਰ ਥਾ ਲਈ ਇਨਾਮ ਮਿਲਣ ਤੇ ਨਾਮਣਾ ਹਾਸਿਲ ਕੀਤਾ|
Remove ads
ਡਿਸਕੋਗ੍ਰਾਫ਼ੀ
ਗੀਤ
ਕੋਕ ਸਟੂਡੀਓ ਪਾਕਿਸਤਾਨ
ਹੋਰ
Remove ads
ਇਨਾਮ ਅਤੇ ਨਾਮਜ਼ਦਗੀਆਂ
ਹਵਾਲੇ
ਬਾਹਰੀ ਕਡ਼ੀਆਂ
Wikiwand - on
Seamless Wikipedia browsing. On steroids.
Remove ads