ਕੁੱਤਾ

From Wikipedia, the free encyclopedia

ਕੁੱਤਾ
Remove ads

ਘਰੋਗੀ ਕੁੱਤਾ (Canis lupus familiaris),[2][3] ਸਲੇਟੀ ਬਘਿਆੜ (Canis lupus) ਦੀ ਉਪਜਾਤੀ ਹੈ ਅਤੇ ਥਣਧਾਰੀ (Mammalia) ਵਰਗ ਦੇ ਮਾਸਖੋਰੇ (Carnivore) ਗਣ ਦੀ ਬਘਿਆੜ-ਲੂੰਬੜ (Canidae) ਕੁੱਲ ਦਾ ਜੀਅ ਹੈ। ਆਮ ਤੌਰ ਉੱਤੇ ਘਰੋਗੀ ਕੁੱਤਾ ਸ਼ਬਦ, ਪਾਲਤੂ ਅਤੇ ਅਵਾਰਾ ਦੋਵੇਂ ਭਾਂਤਾਂ ਲਈ ਵਰਤਿਆ ਜਾਂਦਾ ਹੈ। ਇਹ ਪਾਲਤੂ ਬਣਾਏ ਜਾਣ ਵਾਲਾ ਪਹਿਲਾ ਜਾਨਵਰ ਹੋ ਸਕਦਾ ਹੈ ਅਤੇ ਮਨੁੱਖੀ ਇਤਿਹਾਸ 'ਚ ਸਭ ਤੋਂ ਵੱਧ ਪਾਲਣ, ਸ਼ਿਕਾਰ ਕਰਨ ਅਤੇ ਕੰਮ ਕਰਨ ਲਈ ਰੱਖਿਆ ਗਿਆ ਜਾਨਵਰ ਹੈ। ਇਸ ਜਾਤੀ ਦੀ ਮਾਦਾ ਨੂੰ ਕੁੱਤੀ ਕਿਹਾ ਜਾਂਦਾ ਹੈ।

ਵਿਸ਼ੇਸ਼ ਤੱਥ Conservation status, Scientific classification ...

ਕੁੱਤਿਆਂ ਦਾ ਮੌਜੂਦਾ ਵੰਸ਼ 15,000 ਸਾਲ ਪਹਿਲਾਂ ਬਘਿਆੜਾਂ ਤੋਂ ਪਾਲਤੂ ਬਣਾਇਆ ਗਿਆ ਸੀ।[4] ਚਾਹੇ 33,000 ਸਾਲ ਪੁਰਾਣੇ ਕੁੱਤਿਆਂ ਦੇ ਹੱਡ ਸਾਈਬੇਰੀਆ ਅਤੇ ਬੈਲਜੀਅਮ ਵਿੱਚ ਮਿਲੇ ਹਨ ਪਰ ਇਹਨਾਂ ਵਿੱਚੋਂ ਕੋਈ ਵੀ ਕੁਲ ਅਖੀਰਲੇ "ਅਧਿਕਤਮ ਯਖ-ਨਦੀ ਯੁੱਗ" ਵਿੱਚ ਜਿਉਂਦੀ ਨਾ ਰਹਿ ਸਕੀ। ਭਾਵੇਂ ਐੱਮ-ਡੀ.ਐੱਨ.ਏ. ਦੀ ਜਾਂਚ ਸੰਕੇਤ ਦਿੰਦੀ ਹੈ ਕਿ ਕੁੱਤਿਆਂ ਅਤੇ ਬਘਿਆੜਾਂ ਵਿੱਚ ਵਿਕਾਸਗਤ ਪਾੜ ਕੁਝ 100,000 ਸਾਲ ਪਹਿਲਾਂ ਸੀ, ਪਰ 33,000 ਸਾਲ ਤੋਂ ਪੁਰਾਣੇ ਕੋਈ ਵੀ ਨਮੂਨੇ ਰੂਪ ਪੱਖੋਂ ਪਾਲਤੂ ਕੁੱਤਿਆਂ ਦੇ ਨਹੀਂ ਹਨ।[5][6][7]

ਪੁਰਾਤਨ ਸ਼ਿਕਾਰੀਆਂ ਅਤੇ ਭੋਜਨ ਇਕੱਤਰ ਕਰਨ ਵਾਲਿਆਂ ਲਈ ਬਹੁਮੁੱਲਾ ਹੋਣ ਕਰ ਕੇ ਕੁੱਤਾ ਸੰਸਾਰ ਭਰ ਦੇ ਸੱਭਿਆਚਾਰਾਂ 'ਚ ਬਹੁਤ ਤੇਜੀ ਨਾਲ ਪ੍ਰਸਿੱਧ ਹੋ ਗਿਆ। ਕੁੱਤੇ ਲੋਕਾਂ ਲਈ ਬਹੁਤ ਸਾਰੀਆਂ ਭੂਮਿਕਾਵਾਂ ਨਿਭਾਉਂਦੇ ਹਨ ਜਿਵੇਂ ਕਿ ਸ਼ਿਕਾਰ, ਇੱਜੜਾਂ ਦੀ ਰਾਖੀ, ਭਾਰ ਢੁਆਈ, ਸੁਰੱਖਿਆ, ਪੁਲਿਸ ਅਤੇ ਸੈਨਾ ਦੀ ਸਹਾਇਤਾ, ਜੋਟੀਦਾਰੀ ਅਤੇ ਹਾਲ 'ਚ ਹੀ ਅਪੰਗ ਲੋਕਾਂ ਦੀ ਸਹਾਇਤਾ। ਇਸੇ ਕਰਦੇ ਇਸਨੂੰ ਦੁਨੀਆ ਭਰ ਵਿੱਚ "ਮਨੁੱਖ ਦਾ ਸਭ ਤੋਂ ਚੰਗਾ ਸਾਥੀ" ਕਿਹਾ ਜਾਂਦਾ ਹੈ। ਕੁਝ ਸੱਭਿਆਚਾਰਾਂ ਵਿੱਚ ਕੁੱਤੇ ਦਾ ਮਾਸ ਵੀ ਖਾਧਾ ਜਾਂਦਾ ਹੈ।[8][9] 2001 ਤੇ ਅੰਦਾਜ਼ੇ ਮੁਤਾਬਕ ਦੁਨੀਆ ਭਰ 'ਚ ਤਕਰੀਬਨ 40 ਕਰੋੜ ਕੁੱਤੇ ਹਨ।[10]

ਕੁੱਤਿਆਂ ਦੀਆਂ ਜ਼ਿਆਦਾਤਰ ਨਸਲਾਂ ਵੱਧ ਤੋਂ ਵੱਧ ਕੁਝ ਸੌ ਸਾਲ ਪੁਰਾਣੀਆਂ ਹਨ, ਜਿਹਨਾਂ ਨੂੰ ਲੋਕਾਂ ਦੁਆਰਾ ਬਣਾਵਟੀ ਤੌਰ ਉੱਤੇ ਖਾਸ ਕਿਸਮ ਦੇ ਰੂਪ, ਅਕਾਰ ਅਤੇ ਕੰਮਾਂ ਵਾਸਤੇ ਚੁਣਿਆ ਗਿਆ ਹੈ। ਇਸ ਚੋਣਵੇਂ ਨਸਲ-ਵਾਧੇ ਕਾਰਨ ਕੁੱਤਾ ਹਜ਼ਾਰਾਂ ਨਸਲਾਂ ਵਿੱਚ ਵਿਕਸਤ ਹੋ ਚੁੱਕਾ ਹੈ ਅਤੇ ਕਿਸੇ ਵੀ ਭੋਂ-ਥਣਧਾਰੀ ਜਾਨਵਰ ਤੋਂ ਵੱਧ ਅਕਾਰੀ ਅਤੇ ਸਲੂਕੀ ਭਿੰਨਤਾ ਦਿਖਾਉਂਦਾ ਹੈ।[11] ਉਦਾਹਰਨ ਵਜੋਂ, ਪਿੱਠ ਦੇ ਉਭਾਰ ਤੱਕ ਨਾਪੀ ਗਈ ਲੰਬਾਈ ਚਿਹੂਆਹੂਆ ਵਿੱਚ 6 ਇੰਚ ਤੋਂ ਲੈ ਕੇ ਆਇਰਿਸ਼ ਬਘਿਆੜਹਾਊਂਡ ਵਿੱਚ 2.5 ਫੁੱਟ ਤੱਕ ਹੁੰਦੀ ਹੈ; ਰੰਗ ਭਾਂਤ-ਭਾਂਤ ਦੀਆਂ ਸ਼ੈਲੀਆਂ 'ਚ ਚਿੱਟੇ ਤੋਂ ਲੈ ਕੇ ਸਲੇਟੀ 'ਚੋਂ ਹੁੰਦੇ ਹੋਏ ਕਾਲੇ ਤੱਕ ਜਾਂਦਾ ਹੈ ਅਤੇ ਹਲਕੇ ਭੂਰੇ ਅਤੇ ਲਾਲ ਤੋਂ ਹੁੰਦੇ ਹੋਏ ਖਾਕੀ ਅਤੇ ਬਦਾਮੀ ਤੱਕ ਜਾਂਦਾ ਹੈ; ਜੱਤ ਲੰਮੀ ਜਾਂ ਛੋਟੀ, ਖੁਰਦਰੀ ਤੋਂ ਉੱਨ-ਵਰਗੀ, ਸਿੱਧੀ, ਘੁੰਗਰਾਲੀ ਜਾਂ ਕੂਲੀ ਹੋ ਸਕਦੀ ਹੈ।[12] ਜ਼ਿਆਦਾਤਰ ਨਸਲਾਂ ਇਸ ਜੱਤ ਨੂੰ ਲਾਹੁੰਦੀਆਂ ਹਨ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads