ਗਾਂਜਾ

From Wikipedia, the free encyclopedia

ਗਾਂਜਾ
Remove ads

ਗਾਂਜਾ (ਅੰਗਰੇਜੀ: Cannabis ਜਾਂ marijuana), ਇੱਕ ਨਸ਼ਾ (ਡ੍ਰੱਗ) ਹੈ ਜੋ ਗਾਂਜੇ ਦੇ ਪੌਦੇ ਤੋਂ ਭਿੰਨ-ਭਿੰਨ ਵਿਧੀਆਂ ਨਾਲ ਬਣਾਇਆ ਜਾਂਦਾ ਹੈ। ਇਸ ਦਾ ਉਪਯੋਗ ਮਨੋਤੀਖਣ ਮਾਦਕ (psychoactive drug) ਦੇ ਰੂਪ ਵਿੱਚ ਕੀਤਾ ਜਾਂਦਾ ਹੈ। ਮਾਦਾ ਭੰਗ ਦੇ ਪੌਦੇ ਦੇ ਫੁੱਲ, ਆਸਪਾਸ ਦੀਆਂ ਪੱਤੀਆਂ ਅਤੇ ਤਣਿਆਂ ਨੂੰ ਸੁਕਾ ਕੇ ਬਨਣ ਵਾਲਾ ਗਾਂਜਾ ਸਭ ਤੋਂ ਆਮ ਹੈ।[1][2]

Thumb
ਗਾਂਜੇ ਦੇ ਪੌਦੇ

ਇਤਿਹਾਸ

ਕੁਝ ਪ੍ਰਾਚੀਨ ਸਮਾਜਾਂ ਨੂੰ ਗਾਂਜਾ ਦੀ ਔਸ਼ਧੀ ਅਤੇ ਮਨੋਤੀਖਣ ਗੁਣ ਪਤਾ ਸਨ ਅਤੇ ਇਸ ਦਾ ਪ੍ਰਯੋਗ ਬਹੁਤ ਪੁਰਾਣੇ ਜ਼ਮਾਨੇ ਤੋਂ ਲਗਾਤਾਰ ਹੁੰਦਾ ਆਇਆ ਹੈ। ਕੁਝ ਹੋਰ ਸਮਾਜਾਂ ਵਿੱਚ ਇਸਨੂੰ ਸਮਾਜਕ ਬੁਰਾਈ ਮੰਨਿਆ ਜਾਣ ਲੱਗਿਆ।[3]

ਉਪਯੋਗ

ਗਾਂਜਾ ਅਤੇ ਚਰਸ ਦਾ ਤੰਮਾਕੂ ਦੇ ਨਾਲ ਸਿਗਰਟਨੋਸ਼ੀ ਦੇ ਰੂਪ ਵਿੱਚ ਅਤੇ ਭੰਗ ਦਾ ਸ਼ੱਕਰ ਆਦਿ ਦੇ ਨਾਲ ਪਾਣੀ ਅਤੇ ਤਰ੍ਹਾਂ ਤਰ੍ਹਾਂ ਦੇ ਮਾਜੂਮਾਂ (ਮਧੁਰ ਯੋਗਾਂ) ਦੇ ਰੂਪ ਵਿੱਚ ਆਮ ਤੌਰ 'ਤੇ ਏਸ਼ੀਆਵਾਸੀਆਂ ਦੁਆਰਾ ਉਪਯੋਗ ਹੁੰਦਾ ਹੈ। ਉੱਪਰੋਕਤ ਤਿੰਨਾਂ ਮਾਦਕ ਪਦਾਰਥਾਂ ਦਾ ਉਪਯੋਗ ਚਿਕਿਤਸਾ ਵਿੱਚ ਵੀ ਉਹਨਾਂ ਦੇ ਮਨੋਲਾਸ-ਕਾਰਕ ਅਤੇ ਅਵਸਾਦਕ ਗੁਣਾਂ ਦੇ ਕਾਰਨ ਪ੍ਰਾਚੀਨ ਜ਼ਮਾਨੇ ਤੋਂ ਹੁੰਦਾ ਆਇਆ ਹੈ। ਇਹ ਪਦਾਰਥ ਦੀਪਨ, ਪਾਚਣ, ਗਰਾਹੀ, ਨਿਦਰਾਕਰ, ਕਾਮੋਤੇਜਕ, ਵੇਦਨਾਨਾਸ਼ਕ ਅਤੇ ਆਕਸ਼ੇਪਹਰ ਹੁੰਦੇ ਹਨ। ਅੰਤ ਵਿੱਚ ਪਾਚਨਵਿਕ੍ਰਿਤੀ, ਅਤੀਸਾਰ, ਪ੍ਰਵਾਹਿਕਾ, ਕਾਲੀ ਖੰਘ, ਅਨੀਂਦਰਾ ਅਤੇ ਆਕਸ਼ੇਪ ਵਿੱਚ ਇਨ੍ਹਾਂ ਦਾ ਉਪਯੋਗ ਹੁੰਦਾ ਹੈ।[4] ਬਾਜੀਕਰ, ਸ਼ੁਕਰਸਤੰਭ ਅਤੇ ਮਨ: ਪ੍ਰਸਾਦਕਰ ਹੋਣ ਦੇ ਕਾਰਨ ਕਤਿਪੈ ਮਾਜੂਮਾਂ ਦੇ ਰੂਪ ਵਿੱਚ ਭਾਂਗ ਦਾ ਉਪਯੋਗ ਹੁੰਦਾ ਹੈ। ਅਧਿਕਤਾ ਅਤੇ ਲਗਾਤਾਰ ਸੇਵਨ ਨਾਲ ਕਸ਼ੁਧਾਨਾਸ਼, ਅਨੀਂਦਰਾ, ਦੌਰਬਲੀਆ ਅਤੇ ਕਾਮਾਵਸਾਦ ਵੀ ਹੋ ਜਾਂਦਾ ਹੈ।[5]

Remove ads

ਇਹ ਵੀ ਵੇਖੋ

ਬਾਹਰੀ ਕੜੀਆਂ

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads