ਭੰਗ
From Wikipedia, the free encyclopedia
Remove ads
ਭੰਗ (ਹਿੰਦੀ: भाँग) ਭਾਰਤੀ ਉਪਮਹਾਂਦੀਪ ਵਿੱਚ ਇੱਕ ਨਸ਼ੇ ਵਜੋਂ ਵਰਤਿਆ ਜਾਣ ਵਾਲਾ ਪਦਾਰਥ ਹੈ ਜੋ ਮਾਦਾ ਕਾਨਾਬਿਸ ਬੂਟੇ ਦੇ ਪੱਤਿਆਂ ਅਤੇ ਫੁੱਲਾਂ ਨੂੰ ਪੀਹ ਕੇ ਤਿਆਰ ਹੁੰਦਾ ਹੈ। ਇਸ ਨੂੰ ਵਧੇਰੇ ਹੋਰ ਠੰਡੀਆਂ ਵਸਤਾਂ ਦੇ ਮਿਸ਼ਰਣ ਨਾਲ ਇੱਕ ਦ੍ਰਵ ਵਜੋਂ ਪੀਤਾ ਜਾਂਦਾ ਹੈ।

ਭਾਰਤੀ ਉਪਮਹਾਂਦੀਪ

ਭੰਗ ਭਾਰਤੀ ਉਪਮਹਾਂਦੀਪ ਵਿੱਚ ਸਦੀਆਂ ਤੋਂ ਹੀ ਇੱਕ ਮਾਦਕ ਪਦਾਰਥ ਵਜੋ ਪੀਤੀ ਜਾਂਦੀ ਹੈ। ਭੰਗ ਭਾਰਤ ਅਤੇ ਨੇਪਾਲ ਵਿੱਚ ਹਿੰਦੂ ਧਰਮ ਦੇ ਕੁਝ ਵਿਸ਼ੇਸ਼ ਤਿਓਹਾਰਾਂ ਜਿਵੇਂ ਹੋਲੀ ਉੱਪਰ ਪੀਤੀ ਜਾਂਦੀ ਹੈ। ਹੋਲੀ ਉੱਪਰ ਇਸਨੂੰ ਪੀਣਾ ਇੱਕ ਆਮ ਜਿਹੀ ਗੱਲ ਮੰਨਿਆ ਜਾਂਦਾ ਹੈ।[1][2]
ਇਤਿਹਾਸ
ਭੰਗ ਭਾਰਤ ਵਿੱਚ ਵੈਦਿਕ ਕਾਲ ਤੋਂ ਹੀ ਪ੍ਰਚੱਲਿਤ ਹੈ ਅਤੇ ਉੱਤਰੀ ਭਾਰਤ ਵਿੱਚ ਇਸ ਦਾ ਸੇਵਨ ਵਧੇਰੇ ਹੈ। ਸਾਧੂ ਅਤੇ ਸੂਫ਼ੀਆਂ ਦੁਆਰਾ ਇਸਨੂੰ ਵਰਤਿਆ ਜਾਂਦਾ ਸੀ ਅਤੇ ਉਹ ਅਕਸਰ ਇਸੇ ਦੇ ਨਸ਼ੇ ਵਿੱਚ ਮਸਤ ਰਹਿੰਦੇ ਸਨ। ਇਸਲਈ ਭੰਗ ਦੀ ਇਤਿਹਾਸਕ ਅਤੇ ਧਾਰਮਿਕ ਮਹਤਤਾ ਵੀ ਹੈ। 1596 ਵਿੱਚ ਡਚ ਜਾਨ ਹਾਏਗਨ ਵਾਨ ਲਿੰਸ਼ੋਟਨ ਨੇ ਪੂਰਬ ਦੀ ਯਾਤਰਾ ਕਰਦਿਆਂ ਲਿਖੇ ਇਤਿਹਾਸਕ ਅਨੁਭਵਾਂ ਵਿੱਚ "ਭੰਗ" (Bangue) ਉੱਪਰ ਵਿਸ਼ੇਸ਼ ਤਿੰਨ ਪੰਨਿਆ ਦਾ ਬਿਓਰਾ ਦਿੱਤਾ ਹੈ ਅਤੇ ਨਾਲ ਹੀ ਇਸ ਦੇ ਹੋਰ ਰੂਪ ਜੋ ਵੱਖ-ਵੱਖ ਦੇਸ਼ਾਂ ਵਿੱਚ ਵਰਤੇ ਜਾਂਦੇ ਹਨ, ਉਹਨਾਂ ਦਾ ਵੀ ਜ਼ਿਕਰ ਕੀਤਾ ਹੈ ਜਿਵੇਂ ਹਸ਼ੀਸ਼ (ਮਿਸਰ), ਬੋਜ਼ਾ (ਤੁਰਕੀ), ਬਰਨਾਵੀ (ਤੁਰਕੀ), ਬੁਰਸਜ (ਅਰਬ) ਆਦਿ।[3] ਇਤਿਹਾਸਕਾਰ ਰਿਚਰਡ ਡੇਵਨ ਪੋਰਟ-ਹਿੰਸ ਨੇ ਥੌਮਸ ਬੋਵਰੇ ਨੂੰ ਪਹਿਲਾ ਪੱਛਮ ਖੋਜੀ ਦੱਸਿਆ ਹੈ ਜਿਸਨੇ ਭੰਗ ਦੀ ਵਰਤੋਂ ਬਾਰੇ ਪ੍ਰਮਾਣਿਕ ਖੋਜ ਕੀਤੀ ਹੈ।[4]
Remove ads
ਬਾਇਓਕੈਮਿਸਟਰੀ ਅਤੇ ਨਸ਼ੇ
ਕੈਨਾਬਿਸ ਪੌਦੇ ਕੈਨਾਬਿਨੋਇਡਜ਼ ਨਾਮਕ ਰਸਾਇਣਾਂ ਦਾ ਸਮੂਹ ਤਿਆਰ ਕਰਦੇ ਹਨ, ਜੋ ਸੇਵਨ ਕਰਨ 'ਤੇ ਮਾਨਸਿਕ ਅਤੇ ਸਰੀਰਕ ਪ੍ਰਭਾਵ ਪੈਦਾ ਕਰਦਾ ਹੈ.
ਕੈਨਾਬਿਨੋਇਡਜ਼, ਟੇਰਪਨੋਇਡਜ਼ ਅਤੇ ਹੋਰ ਮਿਸ਼ਰਣਾਂ ਨੂੰ ਗਲੈਂਡਰੀ ਟ੍ਰਾਈਕੋਮਜ਼ ਦੁਆਰਾ ਛੁਪਾਇਆ ਜਾਂਦਾ ਹੈ ਜੋ ਕਿ ਫੁੱਲਦਾਰ ਖਿੱਤਿਆਂ ਅਤੇ ਮਾਦਾ ਪੌਦਿਆਂ ਦੇ ਸਮੂਹਾਂ 'ਤੇ ਬਹੁਤ ਜ਼ਿਆਦਾ ਭਰਪੂਰ ਹੁੰਦਾ ਹੈ.[5] ਇੱਕ ਡਰੱਗ ਦੇ ਤੌਰ ਤੇ[6] ਇਹ ਆਮ ਤੌਰ 'ਤੇ ਸੁੱਕੀਆਂ ਇਨਫ੍ਰੋੱਕਸਟੀਸੈਂਸਜ਼ ("ਮੁਕੁਲ" ਜਾਂ "ਮਾਰਿਜੁਆਨਾ"), ਰਾਲ (ਹਸ਼ੀਸ਼), ਜਾਂ ਵੱਖਰੇ ਵੱਖਰੇ ਪਦਾਰਥਾਂ ਦੇ ਰੂਪ ਵਿੱਚ ਆਉਂਦਾ ਹੈ.[7] ਵੀਹਵੀਂ ਸਦੀ ਦੇ ਦੌਰਾਨ, ਬਹੁਤ ਸਾਰੇ ਵਿਸ਼ਵ ਵਿੱਚ ਗੰਨਾ ਕਾਸ਼ਤ ਕਰਨਾ ਜਾਂ ਵੇਚਣ ਲਈ, ਜਾਂ ਇੱਥੋ ਤੱਕ ਕਿ ਨਿੱਜੀ ਵਰਤੋਂ ਲਈ ਵੀ ਗ਼ੈਰਕਾਨੂੰਨੀ ਹੋ ਗਿਆ ਹੈ।
ਕ੍ਰੋਮੋਸੋਮਜ਼ ਅਤੇ ਜੀਨੋਮ
ਕੈਨਾਬਿਸ, ਬਹੁਤ ਸਾਰੇ ਜੀਵਾਂ ਦੀ ਤਰ੍ਹਾਂ, ਡਿਪਲੋਇਡ ਹੈ, ਜਿਸਦਾ ਕ੍ਰੋਮੋਸੋਮ ਪੂਰਕ 2n = 20 ਹੁੰਦਾ ਹੈ, ਹਾਲਾਂਕਿ ਪੌਲੀਪਲਾਈਡ ਵਿਅਕਤੀਆਂ ਨੂੰ ਨਕਲੀ ਤੌਰ ਤੇ ਪੈਦਾ ਕੀਤਾ ਗਿਆ ਹੈ.[8] ਕੈਨਾਬਿਸ ਦਾ ਪਹਿਲਾ ਜੀਨੋਮ ਸੀਨ, ਜਿਸਦਾ ਆਕਾਰ 820 ਐਮਬੀ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ, ਨੂੰ 2011 ਵਿੱਚ ਕੈਨੇਡੀਅਨ ਵਿਗਿਆਨੀਆਂ ਦੀ ਇੱਕ ਟੀਮ ਨੇ ਪ੍ਰਕਾਸ਼ਤ ਕੀਤਾ ਸੀ।[9]
ਤਿਆਰੀ
ਕਾਨਾਬਿਸ ਬੂਟੇ ਦੇ ਪੱਤਿਆਂ ਅਤੇ ਫੁੱਲਾਂ ਨੂੰ ਪੀਹ ਕੇ ਪੇਸਟ ਤਿਆਰ ਕਰ ਲਈ ਜਾਂਦੀ ਹੈ ਅਤੇ ਫਿਰ ਇਸ ਵਿੱਚ ਦੁੱਧ ਅਤੇ ਘਿਓ ਅਤੇ ਹੋਰ ਮਸਲੇ ਰਲਾ ਲਏ ਜਾਂਦੇ ਹਨ ਅਤੇ ਫਿਰ ਇਸ ਨੂੰ ‘ਠੰਡਾਈ’ ਆਖ ਸਭ ਵਿੱਚ ਵਰਤਾਇਆ ਜਾਂਦਾ ਹੈ ਜੋ ਕਿ ਇੱਕ ਤਰ੍ਹਾਂ ਦੀ ਸ਼ਰਾਬ ਦਾ ਹੀ ਕੰਮ ਕਰਦੀ ਹੈ ਭੰਗ ਵਿੱਚ ਘਿਓ ਅਤੇ ਸ਼ੱਕਰ ਰਲਾ ਇਸ ਦਾ ਹਲਵਾ ਅਤੇ ਗੋਲੇ ਵੀ ਬਣਾ ਲਏ ਜਾਂਦੇ ਹਨ[10]
ਲੋਕਧਾਰਾ
ਪੰਜਾਬੀ ਲੋਕਧਾਰਾ ਵਿੱਚ ਵੀ ਇਸ ਦਾ ਵਿਸ਼ੇਸ਼ ਮਹੱਤਵ ਹੈ। ਹਿੰਦੂ ਧਰਮ ਦੇ ਭਗਵਾਨ ਸ਼ਿਵ ਜਿਹਨਾਂ ਨੂੰ ਭੋਲਾ ਜਾਂ ਭੋਲੇ ਸ਼ੰਕਰ ਵੀ ਆਖਿਆ ਜਾਂਦਾ ਹੈ, ਬਾਰੇ ਲੋਕਧਾਰਾ ਵਿੱਚ ਇੱਕ ਉਕਤੀ ਇਓ ਮਿਲਦੀ ਹੈ:
ਭੋਲੇ ਕੀ ਬਰਾਤ ਚੜੀ ਹੱਸ ਹੱਸ ਕੇ।
ਸਾਰਿਆਂ ਨੇ ਭੰਗ ਪੀਤੀ ਰੱਜ ਰੱਜ ਕੇ।
ਮੈ ਤਾਂ ਪਈ ਲਈ ਸੀ ਭੰਗ,
ਵੇ ਹਕੀਮ ਜੀ ਅੱਗੇ ਨਾਲੋਂ ਹੋਗੀ ਮੈ ਤੰਗ,
ਵੇ ਹਕੀਮ ....,
ਹੋਰ ਵੇਖੋ
ਹਵਾਲੇ
ਬਾਹਰੀ ਕੜੀਆਂ
Wikiwand - on
Seamless Wikipedia browsing. On steroids.
Remove ads