ਕੋਸੋਵੋ ਗਣਰਾਜ

From Wikipedia, the free encyclopedia

ਕੋਸੋਵੋ ਗਣਰਾਜ
Remove ads

ਕੋਸੋਵੋ ਗਣਰਾਜ (ਅਲਬਾਨੀਆਈ: Republika e Kosovës; ਸਰਬੀਆਈ: Република Косово, Republika Kosovo) ਦੱਖਣੀ-ਪੂਰਬੀ ਯੂਰਪ ਦਾ ਇੱਕ ਅੰਸ਼-ਪ੍ਰਵਾਨਤ ਦੇਸ਼ ਹੈ। ਇਸਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਪ੍ਰਿਸ਼ਤੀਨਾ ਹੈ। ਇਹ ਇੱਕ ਘਿਰਿਆ ਹੋਇਆ ਦੇਸ਼ ਹੈ ਜਿਸਦੀਆਂ ਹੱਦਾਂ ਦੱਖਣ ਵੱਲ ਮਕਦੂਨੀਆ ਗਣਰਾਜ, ਪੱਛਮ ਵੱਲ ਅਲਬਾਨੀਆ ਅਤੇ ਉੱਤਰ-ਪੱਛਮ ਵੱਲ ਮੋਂਟੇਨੇਗਰੋ ਨਾਲ ਲੱਗਦੀਆਂ ਹਨ; ਇਹ ਤਿੰਨੋਂ ਦੇਸ਼ ਹੀ ਇਸ ਦੇਸ਼ ਨੂੰ ਮਾਨਤਾ ਦਿੰਦੇ ਹਨ। ਕੋਸੋਵੋ ਦੇ ਜ਼ਿਆਦਾਤਰ ਇਲਾਕੇ 'ਤੇ ਕੋਸੋਵੀ ਸੰਸਥਾਵਾਂ ਦਾ ਕਬਜ਼ਾ ਹੈ ਪਰ ਉੱਤਰੀ ਕੋਸੋਵੋ, ਜੋ ਸਭ ਤੋਂ ਵੱਡਾ ਸਰਬੀਆਈ-ਪ੍ਰਧਾਨ ਇਲਾਕਾ ਹੈ, ਇਸ ਕਬਜੇ ਤੋਂ ਬਾਹਰ ਹੈ ਅਤੇ ਸਰਬੀਆਈ ਸੰਸਥਾਵਾਂ ਜਾਂ ਸਰਬੀਆ ਵੱਲੋਂ ਫੰਡ ਕੀਤੀਆਂ ਜਾਂਦੀਆਂ ਸਮਾਨ ਸੰਸਥਾਵਾਂ ਦੇ ਪ੍ਰਬੰਧ ਹੇਠ ਹੈ।

ਵਿਸ਼ੇਸ਼ ਤੱਥ ਰਾਜਧਾਨੀਅਤੇ ਸਭ ਤੋਂ ਵੱਡਾ ਸ਼ਹਿਰ, ਅਧਿਕਾਰਤ ਭਾਸ਼ਾਵਾਂ ...

ਕੋਸੋਵੋ ਗਣਰਾਜ ਨੂੰ 96 ਸੰਯੁਕਤ ਰਾਸ਼ਟਰ ਮੈਂਬਰਾਂ ਵੱਲੋਂ ਮਾਨਤਾ ਪ੍ਰਾਪਤ ਹੈ ਅਤੇ ਇਹ ਅੰਤਰਰਾਸ਼ਟਰੀ ਵਿੱਤੀ ਫੰਡ, ਵਿਸ਼ਵ ਬੈਂਕ, ਅੰਤਰਰਾਸ਼ਟਰੀ ਸੜਕ ਅਤੇ ਢੋਆ-ਢੁਆਈ ਯੂਨੀਅਨ ਦਾ ਮੈਂਬਰ ਹੈ ਅਤੇ ਮੁੜ-ਉਸਾਰੀ ਅਤੇ ਵਿਕਾਸ ਯੂਰਪੀ ਬੈਂਕ ਦਾ ਮੈਂਬਰ ਬਣਨ ਲਈ ਤਿਆਰ-ਬਰ-ਤਿਆਰ ਹੈ।[6]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads