ਕੌਫ਼ੀ
From Wikipedia, the free encyclopedia
Remove ads
ਕੌਫ਼ੀ ਇੱਕ ਤਰ੍ਹਾਂ ਦਾ ਕਾੜ੍ਹਾ ਹੈ ਜੋ ਕੌਫ਼ੀ ਦੇ ਪੌਦਿਆਂ ਤੋਂ ਕੌਫ਼ੀ ਬੀਜ ਨੂੰ ਭੂਨ ਕੇ ਤਿਆਰ ਕੀਤਾ ਜਾਂਦਾ ਹੈ। ਕੌਫ਼ੀ ਦੇ ਪੌਦਿਆਂ ਦੀ ਵਾਹੀ ਲਗਭਗ 70 ਦੇਸ਼ ਵਿੱਚ ਕੀਤੀ ਜਾਂਦੀ ਹੈ,ਮੂਲ ਰੂਪ ਵਿੱਚ ਅਮਰੀਕਾ,ਦੱਖਣ-ਪੂਰਬੀ ਏਸ਼ੀਆ,ਭਾਰਤ ਅਤੇ ਅਫ਼ਰੀਕਾ ਖੇਤਰਾਂ ਦੀ ਭੂਮੀ ਉੱਤੇ ਵਾਹੀ ਜਾਂਦੀ ਹੈ। ਕੌਫ਼ੀ ਵਿੱਚ ਕੈਫ਼ੀਨ ਨਾਂ ਦੀ ਸਮਗਰੀ ਹੋਣ ਕਾਰਨ ਇਹ ਮਨੁੱਖ ਉੱਪਰ ਘੱਟ ਮਾਤਰਾ ਵਿੱਚ ਤਿਜ਼ਾਬ ਅਤੇ ਉਤੇਜਿਤ ਔਸ਼ਧੀ ਦਾ ਕੰਮ ਕਰਦੀ ਹੈ।
ਕੌਫ਼ੀ ਕਾਸ਼ਤ ਨੇ ਸਭ ਤੋਂ ਪਹਿਲਾਂ ਜਗ੍ਹਾਂ ਦੱਖਣੀ ਅਰਬ ਵਿੱਚ ਬਣਾਈ, ਜਿਥੇ ਇਸ ਗੱਲ ਦਾ ਪੱਕਾ ਸਬੂਤ ਮਿਲਦਾ ਹੈ ਕਿ 15ਵੀਂ ਸਦੀ ਦੇ ਮੱਧ ਵਿੱਚ ਯਮਨ ਖੇਤਰ ਦਾ ਸੂਫ਼ੀ ਮੱਠ ਕੌਫ਼ੀ ਦਾ ਸੇਵਨ ਕਰਦਾ ਸੀ। ਅਫ਼ਰੀਕਾ ਦਾ ਸਿੰਗ ਅਤੇ ਯਮਨ ਵਿੱਚ ਕੌਫ਼ੀ ਦੀ ਵਰਤੋਂ ਸਥਾਨਿਕ ਧਾਰਮਿਕ ਰੀਤਾਂ ਲਈ ਕੀਤੀ ਜਾਂਦੀ ਸੀ। ਗਿਰਜਾਘਰ ਦੇ ਵਿਸ਼ਵਾਸ ਦੇ ਖ਼ਿਲਾਫ ਇਹਨਾਂ ਸਮਾਰੋਹਾਂ ਉੱਤੇ ਸੁਲਤਾਨ ਮੇਨੇਲਿਕ ਦੂਜਾ ਦੇ ਰਾਜ ਤੱਕ ਇਥੋਪਿਆ ਚਰਚ ਨੇ ਸੰਸਾਰਿਕ ਖ਼ਪਤ ਵਜੋਂ ਪਾਬੰਦੀ ਲਗਾਈ। 17ਵੀਂ ਸਦੀ ਵਿੱਚ ਰਾਜਨੀਤਿਕ ਕਾਰਨਾਂ ਕਰ ਕੇ ਇਸ ਪੀਣ ਪਦਾਰਥ ਉੱਤੇ ਸਲਤਨਤ ਉਸਮਾਨੀਆ ਵਿੱਚ ਵੀ ਬੰਦਸ਼ ਲਗਾਈ ਗਈ ਅਤੇ ਇਸਨੂੰ ਯੂਰਪ ਦੀ ਬਾਗ਼ੀ ਸਿਆਸੀ ਸਰਗਰਮੀ ਨਾਲ ਸਬੰਧਿਤ ਦੱਸਿਆ ਗਿਆ।
ਕੌਫ਼ੀ ਇੱਕ ਬਹੁਤ ਵੱਡਾ ਉਦਯੋਗੀ ਨਿਰਯਾਤ ਹੈ: ਜਿਸਦਾ ਸਾਲ 2004 ਵਿੱਚ 12 ਦੇਸ਼ਾਂ ਨੇ ਵੱਡੇ ਪੈਮਾਨੇ ਤੇ ਇਸ ਦੀ ਵਾਹੀ ਦਾ ਨਿਰਯਾਤ ਕੀਤਾ,[1] 2005 ਵਿੱਚ ਇਸਨੂੰ ਸੰਸਾਰ ਵਿੱਚ ਸਭ ਤੋਂ ਵੱਡੇ ਖੇਤੀ ਨਿਰਯਾਤ ਵਿਚੋਂ ਸਤਵਾਂ ਸਥਾਨ ਪ੍ਰਦਾਨ ਕੀਤਾ ਗਿਆ।[2]
Remove ads
ਇਹ ਵੀ ਵੇਖੋ
ਹਵਾਲੇ
Wikiwand - on
Seamless Wikipedia browsing. On steroids.
Remove ads