ਕ੍ਰਾਸਨੋਡਾਰ
From Wikipedia, the free encyclopedia
Remove ads
ਕ੍ਰਾਸਨੋਡਾਰ (ਰੂਸੀ: Краснодар) ਦੱਖਣੀ ਰੂਸ ਦਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਕੁਬਾਨ ਨਦੀ 'ਤੇ, ਕਾਲੇ ਅਤੇ ਅਜ਼ੋਵ ਸਮੁੰਦਰ ਦੇ ਨੇੜੇ ਸਥਿਤ ਹੈ।[3] ਸ਼ਹਿਰ ਦੀ ਆਬਾਦੀ ਲਗਭਗ 1.2 ਮਿਲੀਅਨ (ਬਾਰਾਂ ਲੱਖ) ਲੋਕ ਹੈ।[4] ਸ਼ਹਿਰ ਦੀ ਸਥਾਪਨਾ 1793 ਵਿੱਚ ਹੋਈ ਸੀ ਅਤੇ ਮੂਲ ਰੂਪ ਵਿੱਚ ਇਸਨੂੰ ਯੇਕਾਟੇਰੀਨੋਡਾਰ (ਰੂਸੀ: Екатеринодар) ਕਿਹਾ ਜਾਂਦਾ ਸੀ। ਇਹ ਦੇਸ਼ ਦਾ ਇੱਕ ਮਹੱਤਵਪੂਰਨ ਉਦਯੋਗਿਕ, ਵਪਾਰਕ ਅਤੇ ਸੱਭਿਆਚਾਰਕ ਕੇਂਦਰ ਹੈ।[5] ਇਸਨੂੰ ਅਕਸਰ ਦੱਖਣੀ ਰੂਸ ਦੀ ਰਾਜਧਾਨੀ ਕਿਹਾ ਜਾਂਦਾ ਹੈ।[1][2]
Remove ads
ਆਰਥਿਕਤਾ
ਕ੍ਰਾਸਨੋਡਾਰ ਰੂਸ ਦਾ ਇੱਕ ਪ੍ਰਮੁੱਖ ਆਰਥਿਕ ਕੇਂਦਰ ਹੈ। ਇਹ ਸ਼ਹਿਰ ਕਈ ਸਾਲਾਂ ਤੋਂ ਵਪਾਰ ਲਈ ਰੂਸ ਦੇ ਸਭ ਤੋਂ ਵਧੀਆ ਸ਼ਹਿਰਾਂ ਵਿੱਚੋਂ ਇੱਕ ਵਜੋਂ ਜਾਣਿਆ ਜਾਂਦਾ ਹੈ। ਸ਼ਹਿਰ ਦਾ ਉਦਯੋਗਿਕ ਖੇਤਰ ਬਹੁਤ ਵਿਕਸਤ ਹੈ। ਕ੍ਰਾਸਨੋਡਾਰ ਦਾ ਵਪਾਰਕ ਖੇਤਰ ਵੀ ਬਹੁਤ ਵਿਕਸਤ ਹੈ, ਜਿਸ ਵਿੱਚ ਦੱਖਣੀ ਸੰਘੀ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਸਾਲਾਨਾ ਕਾਰੋਬਾਰ ਹੁੰਦਾ ਹੈ। ਸ਼ਹਿਰ ਵਿੱਚ ਬੇਰੁਜ਼ਗਾਰੀ ਦੀ ਦਰ ਬਹੁਤ ਘੱਟ ਹੈ ਅਤੇ ਔਸਤ ਤਨਖਾਹ ਦੇ ਮਾਮਲੇ ਵਿੱਚ ਇਹ ਮੋਹਰੀ ਸਥਾਨ 'ਤੇ ਹੈ. ਸੈਰ-ਸਪਾਟਾ ਵੀ ਆਰਥਿਕਤਾ ਦਾ ਇੱਕ ਮਹੱਤਵਪੂਰਨ ਹਿੱਸਾ ਹੈ।[6]
Remove ads
ਪੌਣਪਾਣੀ
ਕ੍ਰਾਸਨੋਡਾਰ ਦਾ ਪੌਣਪਾਣੀ ਨਮ ਸਬਟ੍ਰੋਪੀਕਲ ਹੈ, ਜੋ ਕਿ ਦੱਖਣੀ ਰੂਸ ਲਈ ਖਾਸ ਹੈ। ਇੱਥੇ ਸਰਦੀਆਂ ਹਲਕੀਆਂ ਹੁੰਦੀਆਂ ਹਨ ਅਤੇ ਗਰਮੀਆਂ ਲੰਬੀਆਂ ਤੇ ਗਰਮ ਹੁੰਦੀਆਂ ਹਨ। ਔਸਤ ਸਲਾਨਾ ਤਾਪਮਾਨ ਲਗਭਗ 12.7 °C ਹੁੰਦਾ ਹੈ।[7]
Remove ads
ਫੋਟੋ ਗੈਲਰੀ
ਹਵਾਲੇ
ਬਾਹਰਲੇ ਲਿੰਕ
Wikiwand - on
Seamless Wikipedia browsing. On steroids.
Remove ads
