ਕੰਧਾਰ
From Wikipedia, the free encyclopedia
Remove ads
ਕੰਧਾਰ ਅਫਗਾਨਿਸਤਾਨ ਦਾ ਤੀਜਾ ਮੁੱਖ ਸ਼ਹਿਰ ਅਤੇ ਇਸੇ ਨਾਮ ਦੇ ਸੂਬੇ ਦੀ ਰਾਜਧਾਨੀ ਹੈ। ਇਹ 31 ਡਿਗਰੀ 27 ਮਿੰਟ ਉੱਤਰੀ ਅਕਸਾਂਸ਼ ਤੋਂ 64 ਡਿਗਰੀ 43ਮਿੰਟ ਪੂਰਬੀ ਦੇਸ਼ਾਂਤਰ ਉੱਤੇ ਕਾਬਲ ਤੋਂ 280 ਮੀਲ ਦੱਖਣ-ਪੱਛਮ ਵਿੱਚ ਸਮੁੰਦਰੀ ਸਤਹ ਤੋਂ 3,462 ਫੁੱਟ ਦੀ ਉੱਚਾਈ ਉੱਤੇ ਵਸਿਆ ਹੋਇਆ ਹੈ। ਇਹ ਸ਼ਹਿਰ ਟਰਨਾਕ ਅਤੇ ਅਰਗੰਦਾਬ ਨਦੀਆਂ ਦੇ ਉਪਜਾਊ ਮੈਦਾਨ ਦੇ ਵਿਚਾਲੇ ਸਥਿਤ ਹੈ ਜਿੱਥੇ ਨਹਿਰਾਂ ਦੁਆਰਾ ਸਿੰਚਾਈ ਹੁੰਦੀ ਹੈ ਪਰ ਇਸ ਦਾ ਉੱਤਰੀ ਹਿੱਸਾ ਉਜਾੜ ਹੈ। ਨੇੜੇ ਦੇ ਨਵੇਂ ਢੰਗ ਨਾਲ ਸੇਂਜੂ ਮੈਦਾਨਾਂ ਵਿੱਚ ਫਲ, ਕਣਕ, ਜੌਂ, ਦਾਲਾਂ, ਮਜੀਠ, ਹਿੰਗ, ਤੰਮਾਕੂ ਆਦਿ ਫਸਲਾਂ ਉਗਾਈਆਂ ਜਾਂਦੀਆਂ ਹਨ। ਕੰਧਾਰ ਤੋਂ ਨਵੇਂ ਚਮਨ ਤੱਕ ਰੇਲਮਾਰਗ ਹੈ ਅਤੇ ਉੱਥੇ ਤੱਕ ਪਾਕਿਸਤਾਨ ਦੀ ਰੇਲ ਜਾਂਦੀ ਹੈ। ਪ੍ਰਾਚੀਨ ਕੰਧਾਰ ਤਿੰਨ ਮੀਲ ਵਿੱਚ ਵਸਿਆ ਹੈ ਜਿਸਦੇ ਚਾਰੇ ਪਾਸੇ 24 ਫੁੱਟ ਚੌੜੀ ਅਤੇ 10 ਫੁੱਟ ਡੂੰਘੀ ਖਾਈ ਅਤੇ 27 ਫੁੱਟ ਉੱਚੀ ਕੰਧ ਹੈ। ਇਸ ਸ਼ਹਿਰ ਦੇ ਛੇ ਦਰਵਾਜ਼ੇ ਹਨ ਜਿਹਨਾਂ ਵਿਚੋਂ ਦੋ ਪੂਰਬ, ਦੋ ਪੱਛਮ, ਇੱਕ ਉੱਤਰ ਅਤੇ ਇੱਕ ਦੱਖਣ ਵਿੱਚ ਹੈ। ਮੁੱਖ ਸੜਕਾਂ 40 ਫੁੱਟ ਤੋਂ ਵੱਧ ਚੌੜੀਆਂ ਹਨ। ਕੰਧਾਰ ਚਾਰ ਸਪਸ਼ਟ ਭਾਗਾਂ ਵਿੱਚ ਵੰਡਿਆ ਹੋਇਆ ਹੈ ਜਿਹਨਾਂ ਵਿੱਚ ਵੱਖ-ਵੱਖ ਜਾਤੀਆਂ (ਕਬੀਲਿਆਂ) ਦੇ ਲੋਕ ਰਹਿੰਦੇ ਹਨ। ਇਹਨਾਂ ਵਿੱਚ ਚਾਰ - ਦੁਰਾਨੀ, ਘਿਲਜਾਈ, ਪਾਰਸਿਵਨ ਅਤੇ ਕਾਕਾਰ - ਪ੍ਰਸਿੱਧ ਹਨ।
Remove ads
ਇੱਥੇ ਵਰਖਾ ਕੇਵਲ ਠੰਡ ਵਿੱਚ ਬਹੁਤ ਘੱਟ ਮਾਤਰਾ ਵਿੱਚ ਹੁੰਦੀ ਹੈ। ਗਰਮੀ ਜ਼ਿਆਦਾ ਪੈਂਦੀ ਹੈ। ਇਹ ਸਥਾਨ ਫਲਾਂ ਲਈ ਪ੍ਰਸਿੱਧ ਹੈ। ਇਹ ਅਫਗਾਨਿਸਤਾਨ ਦਾ ਇੱਕ ਪ੍ਰਧਾਨ ਵਪਾਰਕ ਕੇਂਦਰ ਹੈ। ਇੱਥੋਂ ਭਾਰਤ ਨੂੰ ਸੁੱਕੇ ਮੇਵੇ ਨਿਰਿਆਤ ਹੁੰਦੇ ਹਨ। ਇੱਥੇ ਦੇ ਧਨੀ ਵਪਾਰੀ ਹਿੰਦੂ ਹਨ। ਨਗਰ ਵਿੱਚ ਲਗਭਗ 200 ਮਸਜਿਦਾਂ ਹਨ। ਦਰਸ਼ਨੀ ਥਾਂ ਹਨ: ਅਹਿਮਦਸ਼ਾਹ ਦਾ ਮਕਬਰਾ ਅਤੇ ਇੱਕ ਮਸਜਦ ਜਿਸ ਵਿੱਚ ਮੁਹੰਮਦ ਸਾਹਿਬ ਦਾ ਕੁੜਤਾ ਰੱਖਿਆ ਹੈ। 1649 ਈ: ਵਿੱਚ ਕੰਧਾਰ ਮੁਗਲਾਂ ਤੋਂ ਹਮੇਸ਼ਾ ਲਈ ਖੁੱਸ ਗਿਆ ਸੀ।
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
Remove ads
ਹਵਾਲੇ
Wikiwand - on
Seamless Wikipedia browsing. On steroids.
Remove ads