ਕੰਮੇਆਣਾ

ਫ਼ਰੀਦਕੋਟ ਜ਼ਿਲ੍ਹੇ ਦਾ ਪਿੰਡ From Wikipedia, the free encyclopedia

Remove ads

ਕੰਮੇਆਣਾ ਫ਼ਰੀਦਕੋਟ ਜ਼ਿਲ੍ਹਾ ਦਾ ਮਿਹਨਤੀ ਅਤੇ ਅਗਾਂਹਵਧੂ ਲੋਕਾਂ ਦੇ ਪਿੰਡ ਵਜੋਂ ਜਾਣਿਆ ਜਾਂਦਾ ਹੈ। ਇਸ ਪਿੰਡ ਦਾ ਕੁੱਲ ਰਕਬਾ 2000 ਏਕੜ ਦੇ ਕਰੀਬ ਹੈ। ਪਿੰਡ ਦੀ ਕਾਫੀ ਜ਼ਮੀਨ ਸ਼ਹਿਰੀ ਆਬਾਦੀ ਅਤੇ ਫੌਜੀ ਛਾਉਣੀ ਵਿੱਚ ਆਉਣ ਕਾਰਨ ਲੋਕਾਂ ਨੇ ਆਪਣੇ ਜੀਵਨ ਨਿਰਬਾਹ ਲਈ ਖੇਤੀਬਾੜੀ ਦੇ ਨਾਲ-ਨਾਲ ਕਈ ਸਹਾਇਕ ਧੰਦੇ ਵੀ ਆਰੰਭੇ ਹੋਏ ਹਨ। ਪਿੰਡ ਨਾਲ ਲੱਗਦੀ ਫੌਜੀ ਛਾਉਣੀ ਜਿਥੇ ਪਿੰਡ ਲਈ ਸੁਰੱਖਿਆ ਕਵਚ ਦਾ ਕੰਮ ਕਰਦੀ ਹੈ ਉਥੇ ਪਿੰਡ ਵਾਸੀਆਂ ਲਈ ਰੁਜ਼ਗਾਰ ਦਾ ਵੀ ਵੱਡਾ ਵਸੀਲਾ ਬਣੀ ਹੋਈ ਹੈ। ਬਿੱਕਰ ਐਸ਼ੀ ਕੰਮੇਆਣਾ ਨੇ ਪਿੰਡ ਦੀ ਮੋੜ੍ਹੀ ਜੋ ਨਿੱਕੇ ਹੁੰਦਿਆਂ ਪਿਛਲੀ ਸਦੀ ਦੇ ਪੰਜਾਹਵਿਆਂ ‘ਚ ਦੇਖੀ ਜਿਸ ਦੀ ਪੋਸਟ ਅਧਾਰਿਤ ਲਿਖਤ ( ਲੇਖਕ ਪੋਸਟ ਜੋ ਨਿਬੰਧ ਉਸ ਦੀ ਹੁਣ ਛਪ ਰਹੀ ਕਿਤਾਬ , ਮੇਰੀ ਕਲਮ ਮੇਰੀ ਸੋਚ ਵਿੱਚ ਛਪ ਰਿਹਾ ਹੈ , “ ਮੈਂ ਕੰਮੇਆਣਾ ਪਿੰਡ ਦੀ ਅਠਾਰਵੀਂ ਸਦੀ ਦੇ ਸੱਠਵਿਆਂ ‘ਚ ਪਿੰਡ ਬੰਨ੍ਹਣ ਲਈ ਗੱਡੀ ਮੋੜ੍ਹੀ ਵੀ ਦੇਖੀ ਹੈ ) ਜੋ ਉਨ੍ਹਾਂ ਦੇ ਰੋਮਾਣਾ ਖ਼ਾਨਦਾਨ ਦੇ ਤੇ ਸਰਦਾਰ ਗੁਰਦੇਵ ਸਿੰਘ ਸੰਧੂ ਦੇ ਬਾਹਰ ਮੂਹਰ ਦੀ ਬਾਬਾ ਸ਼ੈਦੂ ਸ਼ਾਹ ਦੇ ਡੇਰੇ ਨੂੰ ਜਾਂਦੀ ਗਲੀ ਦੇ ਸਾਹਮਣੇ ਸਰਦਾਰ ਗੁਰਨਾਮ ਸਿੰਘ ਸੰਧੂ ਜਿਸ ਨੂੰ ਪਿੰਡ ਨੈਣੇ ਦਾ ਗੁਰਨਾਮ ਕਹਿੰਦਾ ਸੀ ਜੋ ਇਕੱਲਾ ਛੇਅ ਵੀਹਾਂ ਘੁੰਮਾਂ ਦਾ ਮਾਲਕ ਸੀ , ਗੱਡੀ ਖੜ੍ਹੀ ਸੀ । ਮੋੜ੍ਹੀ ਗੱਡਣ ਵਾਲੇ ਜੋ ਸੰਧਵਾਂ ਪਿਂਡ ਤੋਂ ਆ ਕੇ ਫਰੀਦਕੋਟ ਦੇ ਰਾਜੇ ਹਮੀਰ ਸਿੰਘ ਤੋਂ ਇੱਕ ਚਾਂਦੀ ਦੇ ਰੁਪੈ ਦੀ ਦਸ ਘੁੰਮਾਂ ਜ਼ਮੀਨ ਦੇ ਹਿਸਾਬ ਖਰੀਦਕੇ ਪਿੰਡ ਬੰਨ੍ਹਣ ਦੇ ਹੱਕਦਾਰ ਬਣੇਂ ਉਨ੍ਹਾਂ ਵਿੱਚ ਸ਼ਮਾਰ ਸਨ ਸੰਧਵਾਂ ਦੇ ਇਕੱਲੇ ਡੇਢ ਸੌਅ ਗੁੰਮਾਂ ਜ਼ਮੀਨ ਦੇ ਮਾਲਕ ਬਾਬਾ ਟੀਂਡਾ ਰੋਮਾਣਾ ਦੇ ਪੋਤੇ ਸਰਦਾਰ ਦੁਨੀਆਂ ਸਿੰਘ ਰੋਮਾਣਾ ਤੇ ਸਰਦਾਰ ਜੀਵਨ ਸਿਂਘ ਰੋਮਾਣਾ , ਬਾਬਾ ਮਹਿੰਆਂ ਸੰਧੂ , ਬਾਬਾ ਹਰੀਆ ਸੰਧੂ , ਬਾਵਾ ਦੱਲੂ ਸੰਧੂ , ਬਾਬਾ ਦਾਊ ਸੰਧੂ ਤੇ ਬਾਬਾ ਵਸਾਊ ਸੰਧੂ ਤੇ ਪਿਤਾ ਸਰਦਾਰ ਨਿੱਕਾ ਸਿੰਘ ਦਾ ਦਾਦਾ , ਬਾਬਾ ਫੀਨਾ ਸੰਧੂ , ਬਾਬਾ ਚੂੜ੍ਹ ਸਿੰਘ , ਕੰਮਾਂ ਬਲੋਚ ਤੇ ਦੋ ਰਾਜੇ ਫਰੀਦਕੋਟ ਦੇ ਅਹਿਲਕਾਰ ਆਦਿ । ਪਿੰਡ ਦੀਆਂ ਨਾਮਵਰ ਸਖਸੀਅਤਾਂ ਸਨ / ਹਨ ਪਹਿਲਵਾਨ ਕਰਮੂ ਤੇ ਧਰਮੂ , ਪਰਜਾ ਮੰਡਲੀਏ ਸਰਦਾਰ ਭਾਗ ਸਿੰਘ ਸੰਧੂ ਤੇ ਸਰਦਾਰ ਦਰਬਾਰਾ ਸਿੰਘ ਕਿੰਗਰਾ ( ਪੰਛੀ ) , ਬਜ਼ੁਰਗ ਕਾਂਗਰਸੀ ਸਰਦਾਰ ਗੁਰਾਂਦਿੱਤਾ ਸਿੰਘ ਸੰਧੂ , ਇਮਾਨਦਾਰ ਪੁਲੀਸ ਅਫਸਰ ਸਰਦਾਰ ਟਹਿਲ ਸਿੰਘ ਕਿੰਗਰਾ , ਪੰਜਾਬ ਪੱਧਰ ਦੇ ਪਹਿਲੇ ਵਿਦਿਆਰਥੀ ਆਗੂ ਤੇ ਗਰੁੱਪ ਲੀਡਰ ਬਣੇ ਇਸ ਲੇਖ ਦੇ ਲੇਖਕ ਜਿਸ ਦਾ ਪਿੰਡ ਚੋਂ ਪਹਿਲਾ ਤੇ ਫਰੀਦਕੋਟ ਚੋਂ ਦੂੱਜਾ ਗੀਤ ਸੰਗ੍ਰਹਿ ਗੁੜ ਨਾਲ਼ੋਂ ਇਸ਼ਕ ਮਿੱਠਾ ਵੀ ਪਿਛਲੀ ਸਦੀ ਦੇ ਸੱਠਵਿਆਂ ‘ਚ ਛਪਿਆ ਤੇ ਕਈ ਨਾਮਵਰ ਗਾਇਕ / ਗਾਇਕਾਂ ਵੱਲੋਂ ਗੀਤ ਵੀ ਰਿਕਾਰਡ ਹੋਏ ਤੇ ਹੋ ਰਹੇ ਹਨ ਜਿੰਨ੍ਹਾਂ ਵਿੱਚ ਇੱਕ ਪੰਜਾਬੀ ਫਿਲਮ ਦੇ ਵੀ ਰਿਕਾਰਡ ਗੀਤ ਹਨ ।ਸੈਸ਼ਨ ਜੱਜ ਸਰਦਾਰ ਗੁਰਦਿਆਲ ਸਿਂਘ ਸੰਧੂ , ਬੀ ਐਸ਼ ਐਫ ਚੋਂ ਡੈਪੂਟੇਸ਼ਨ ਰਾਹੀਂ ਪੁਲੀਸ ਹਾਈ ਰੈਂਕ ਅਫਸਰ ਸ੍ਰੀ ਦੇਸ਼ ਰਾਜ ਸ਼ਰਮਾਂ , ਉੱਚ ਸਤਰ ਜੰਗਲਾਤ ਅਫਸਰ ਸਰਦਾਰ ਹਰਦੀਪ ਸਿੰਘ ਕਿੰਗਰਾ , ਭਾਸ਼ਾ ਵਿਭਾਗ ਪੰਜਾਬ ਦੇ ਡਿਪਟੀ ਡਾਇਰੈਕਟਰ ਦੇ ਅਹੁਦੇ ਤੱਕ ਪਹੁੰਚਿਆ ਉੱਘਾ ਸ਼ਾਇਰ /ਲੇਖਕ ਸਰਦਾਰ ਧਰਮ ਸਿੰਘ ਕੰਮੇਆਣਾ ( ਰੋਮਾਣਾ )ਜਿਸ ਦੇ ਗੀਤ ਪੰਜਾਬ ਦੇ ਲਗਭਗ ਹਰ ਗਾਇਕ ਨੇ ਗਾਏ ਤੇ ਕੁੱਝ ਬੌਲੀਵੁੱਡ ਸਿੰਗਰਾਂ ਵੱਲੋਂ ਵੀ ਗਾਏ ਗਏ , ਜੱਜ ਸਰਦਾਰ ਰਜਿੰਦਰ ਸਿੰਘ ,ਭਾਰਤ ਦੇਸ਼ ਲਈ ਸ਼ਹੀਦ ਸਿਪਾਹੀ ਸਰਦਾਰ ਪਰਮਜੀਤ ਸਿੰਘ ਸੰਧੂ , ਭਾਰਤ ਦੇ ਰਾਸ਼ਟਰਪਤੀ ਵੱਲੋਂ ਸਕਾਊਟ ਅਵਾਰਡੀ ਬਲਤੇਜਤੇਜੀ ਜੌੜਾ ਆਦਿ ਨਾਮਵਰ ਗੀਤਕਾਰਾਂ ਵਿੱਚ ਨਾਂ ਗਿਣਾਏ ਜਾ ਸਕਦੇ ਹਨ ਸੁਖਵੰਤ ਸਿੰਘ ਕਿੰਗਰਾ ਕੰਮੇਆਣੀਆਂ ,ਪੱਪੀ ਕੰਮੇਆਣਾ , ਜੀਤ ਕੰਮੇਆਣਾ , ਸਾਹਿਬ ਕੰਮੇਆਣਾ ਤੇ ਲੱਕੀ ਕੰਮੇਆਣਾ ਆਦਿ । ਉੱਘੇ ਗਾਇਕਾਂ ਵਿੱਚ ਚਰਚਿਤ ਹਨ ਸਨਾਵਰ ਕੰਮੇਆਣਾ ( ਰੋਮਾਣਾ ) ਤੇ ਰਾਣਾ ਰਣਜੀਤ ਕੰਮੇਆਣਾ ਆਦਿ ।

ਵਿਸ਼ੇਸ਼ ਤੱਥ ਕੰਮੇਆਣਾ, ਦੇਸ਼ ...
Remove ads

ਨਾਮਵਰ ਲੋਕ

ਪੰਜਾਬੀ ਸਾਹਿਤ ਸਿਰਜਣਾ ਦੇ ਖੇਤਰ ਵਿੱਚ ਪੰਜਾਬੀ ਦੇ ਨਾਮਵਰ ਸ਼ਾਇਰ ਧਰਮ ਕੰਮੇਆਣਾ ਇਸੇ ਪਿੰਡ ਦੀ ਪੈਦਾਇਸ਼ ਹੈ। ਇਸ ਪਿੰਡ ਨੂੰ ਸਿਪਾਹੀ ਪਰਮਜੀਤ ਸਿੰਘ ਦੀ ਜਨਮ ਭੂਮੀ ਹੋਣ ਦਾ ਮਾਣ ਪ੍ਰਾਪਤ ਹੈ ਜੋ ਸੈਕਟਰ ਰਾਜੌਰੀ ਪੁਣਛ (ਕਾਰਗਿਲ ਜੰਗ) ਵਿਖੇ ਦੇਸ਼ ਦੀ ਆਨ-ਸ਼ਾਨ ਲਈ ਦੁਸ਼ਮਣਾਂ ਨਾਲ ਲੜਦਾ ਹੋਇਆ ਸ਼ਹੀਦੀ ਜਾਮ ਪੀ ਗਿਆ ਸੀ। ਉਸ ਦੀ ਯਾਦ ਵਿੱਚ ਪਿੰਡ ’ਚ ਇੱਕ ਖੇਡ ਸਟੇਡੀਅਮ ਬਣਿਆ ਹੋਇਆ ਹੈ। ਪਿੰਡ ਦੇ ਖੇਡ ਸਟੇਡੀਅਮ ਅਤੇ ਸਰਕਾਰੀ ਹਾਈ ਸਕੂਲ ਦਾ ਨਾਂ ਵੀ ਸ਼ਹੀਦ ਦੇ ਨਾਂ ਉਤੇ ਰੱਖਿਆ ਗਿਆ ਹੈ।ਕੰਮੇਆਣਾ ਪਿੰਡ ਦੀਆਂ ਮੁੱਖ ਸਖਸੀਅਤਾਂ ਮੁੱਖ ਬਿਰਤਾਂਤ ‘ਚ ਲਿਖ ਦਿੱਤੀਆਂ ਹਨ ਪਰ ਸਪੋਰਟਸ ਵਿਭਾਗ ਦੇ ਉੱਚ ਸਤਰ ਤੇ ਪਹੁੰਚਿਆ ਕੋਚ ਬਲਦੇਵ ਸਿੰਘ ਸੰਧੂ ਲਿਖਣੋਂ ਰਹਿ ਗਿਆ ਸੀ । ਬਿੱਕਰ ਸਿੰਘ ਐਸ਼ੀ ਕੰਮੇਆਣਾ ( ਰੋਮਾਣਾ ) ਹਾਲ ਅਬਾਦ ਯੂ ਐਸ ਏ ( ਅਮਰੀਕਾ ) ਪਿਛਲੀ ਸਦੀ ਦੇ ਸੱਤਰਵਿਆਂ ‘ਚ ਪੰਜਾਬ ਦਾ ਵਿਦਿਆਰਥੀ ਆਗੂ ਤੇ ਗਰੁੱਪ ਲੀਡਰ ਰਿਹਾ । ਇਸ ਪਿੰਡ ਦੀਆਂ ਹੋਰ ਨਾਮਵਰ ਸਖਸੀਅਤਾਂ ਪਿਂਡ ਵਾਲੇ ਮੁੱਖ ਲੇਖ ਵਿੱਚ ਦਰਜ ਹਨ ।

Remove ads

ਵਿੱਦਿਆਕ ਸੰਸਥਾ ਅਤੇ ਧਾਰਮਿਕ

ਵਿੱਦਿਆ ਦੇ ਪਸਾਰ ਲਈ ਪਿੰਡ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ, ਸ਼ਹੀਦ ਪਰਮਜੀਤ ਸਿੰਘ ਹਾਈ ਸਕੂਲ ਅਤੇ ਇੱਕ ਪਬਲਿਕ ਸਕੂਲ ਹਨ। ਪਿੰਡ ਵਿੱਚ ਬਣਿਆ ਡੇਰਾ ਬਾਬਾ ਸ਼ੈਦੂ ਸ਼ਾਹ ਲੋਕਾਂ ਦੀ ਭਾਰੀ ਧਾਰਮਿਕ ਆਸਥਾ ਦਾ ਪ੍ਰਤੀਕ ਹੈ। ਪਿੰਡ ਵਿੱਚ ਦੋ ਗੁਰਦੁਆਰੇ ਅਤੇ ਦੋ ਮੰਦਰ ਵੀ ਹਨ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads