ਕਾਰਗਿਲ ਜੰਗ
From Wikipedia, the free encyclopedia
Remove ads
ਕਾਰਗਿਲ ਦੀ ਜੰਗ ਭਾਰਤ ਅਤੇ ਪਾਕਿਸਤਾਨ ਵਿਚਕਾਰ ਮਈ ਤੋਂ ਜੁਲਾਈ 1999 ਤੱਕ ਜੰਮੂ ਅਤੇ ਕਸ਼ਮੀਰ ਦੇ ਕਾਰਗਿਲ ਜ਼ਿਲ੍ਹੇ ਅਤੇ ਨਿਯੰਤਰਨ ਰੇਖਾ (LoC) ਦੇ ਨਾਲ ਹੋਰ ਥਾਵਾਂ 'ਤੇ ਲੜੀ ਗਈ ਸੀ। ਭਾਰਤ ਵਿੱਚ, ਸੰਘਰਸ਼ ਨੂੰ ਆਪਰੇਸ਼ਨ ਵਿਜੇ ਵਜੋਂ ਵੀ ਜਾਣਿਆ ਜਾਂਦਾ ਹੈ।[1] ਭਾਰਤੀ ਹਵਾਈ ਸੈਨਾ ਨੇ ਪਾਕਿਸਤਾਨੀ ਫੌਜ ਅਤੇ ਨੀਮ ਫੌਜੀ ਦਸਤਿਆਂ ਨੂੰ ਕੰਟਰੋਲ ਰੇਖਾ ਦੇ ਨਾਲ ਖਾਲੀ ਕੀਤੇ ਭਾਰਤੀ ਟਿਕਾਣਿਆਂ ਤੋਂ ਬਾਹਰ ਕੱਢਣ ਲਈ ਭਾਰਤੀ ਫੌਜ ਦੇ ਨਾਲ ਸਾਂਝੇ ਤੌਰ 'ਤੇ ਕੰਮ ਕੀਤਾ, ਜਿਸ ਨੂੰ ਆਪਰੇਸ਼ਨ ਸਫੇਦ ਸਾਗਰ ਦਾ ਨਾਮ ਦਿੱਤਾ ਗਿਆ ਸੀ।
Remove ads
LoC ਦੇ ਭਾਰਤੀ ਅਧਿਕਾਰ ਵਾਲੇ ਖੇਤਰ ਵਿੱਚ ਪਾਕਿਸਤਾਨ ਫੌਜ ਵੱਲੋਂ ਕਸ਼ਮੀਰੀ ਮਿਲੀਟੈਂਟਾਂ ਦੇ ਭੇਸ ਵਿੱਚ ਕੀਤੀ ਗਈ ਘੁਸਪੈਠ ਕਾਰਨ ਦੋਹਾਂ ਦੇਸ਼ਾਂ ਵਿੱਚ ਟਕਰਾਅ ਦੀ ਸਥਿਤੀ ਪੈਦਾ ਹੋਈ। ਸ਼ੁਰੂਆਤੀ ਦਿਨਾਂ ਦੌਰਾਨ ਪਾਕਿਸਤਾਨ ਨੇ ਪੂਰੀ ਤਰ੍ਹਾਂ ਨਾਲ ਕਸ਼ਮੀਰੀ ਵਿਦਰੋਹੀਆਂ 'ਤੇ ਲੜਾਈ ਦਾ ਦੋਸ਼ ਲਗਾਇਆ, ਪਰ ਜਾਨੀ ਨੁਕਸਾਨ ਅਤੇ ਬਾਅਦ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਤੇ ਸੈਨਾ ਦੇ ਮੁਖੀ ਦੁਆਰਾ ਦਿੱਤੇ ਗਏ ਬਿਆਨਾਂ ਨੇ ਘੁਸਪੈਠ ਵਿੱਚ ਜਨਰਲ ਅਸ਼ਰਫ਼ ਰਸ਼ੀਦ ਦੀ ਅਗਵਾਈ ਵਿੱਚ[2] ਪਾਕਿਸਤਾਨੀ ਅਰਧ ਸੈਨਿਕ ਬਲਾਂ ਦੀ ਸ਼ਮੂਲੀਅਤ ਨੂੰ ਦਰਸਾਇਆ।[3][4][5] ਭਾਰਤੀ ਫੌਜ ਨੇ, ਬਾਅਦ ਵਿੱਚ ਭਾਰਤੀ ਹਵਾਈ ਸੈਨਾ ਦੀ ਸਹਾਇਤਾ ਨਾਲ ਨਿਯੰਤਰਨ ਰੇਖਾ ਦੇ ਭਾਰਤੀ ਪਾਸੇ ਦੇ ਜ਼ਿਆਦਾਤਰ ਹਿੱਸਿਆਂ 'ਤੇ ਮੁੜ ਕਬਜ਼ਾ ਕਰ ਲਿਆ। ਅੰਤਰਰਾਸ਼ਟਰੀ ਕੂਟਨੀਤਕ ਵਿਰੋਧ ਦਾ ਸਾਹਮਣਾ ਕਰਦੇ ਹੋਏ, ਪਾਕਿਸਤਾਨੀ ਸੈਨਿਕ ਬਲ LoC ਦੇ ਨਾਲ ਬਾਕੀ ਸਾਰੀਆਂ ਭਾਰਤੀ ਸਥਿਤੀਆਂ ਤੋਂ ਪਿੱਛੇ ਹਟ ਗਏ।
Remove ads
ਪਿੱਠ ਭੂਮੀ
ਸਿਆਚਿਨ ਗਲੇਸ਼ੀਅਰ ਦੇ ਨਾਲ ਲਗਦੀਆਂ ਪਹਾੜੀਆਂ ਤੇ ਦੋਹਾਂ ਦੇਸ਼ਾਂ ਵੱਲੋਂ ਫੌਜੀ ਚੌਂਕੀਆਂ ਸਥਾਪਿਤ ਕੀਤੀਆਂ ਗਈਆਂ, ਜਿਸਦੇ ਨਤੀਜੇ ਵਜੋਂ 1980 ਦੇ ਦਹਾਕੇ ਵਿੱਚ ਦੋਹਾਂ ਵਿਚਕਾਰ ਫੌਜੀ ਝੜਪਾਂ ਦੇਖਣ ਨੂੰ ਮਿਲੀਆਂ। 1990 ਦੇ ਦਹਾਕੇ ਦੌਰਾਨ ਕਸ਼ਮੀਰ ਵਿੱਚ ਵੱਖਵਾਦੀ ਗਤੀਵਿਧੀਆਂ ਦੇ ਕਾਰਨ ਵਧਦੇ ਤਣਾਅ ਅਤੇ ਸੰਘਰਸ਼, ਜਿਨ੍ਹਾਂ ਵਿੱਚੋਂ ਕੁਝ ਨੂੰ ਪਾਕਿਸਤਾਨ ਦੁਆਰਾ ਸਮਰਥਨ ਪ੍ਰਾਪਤ ਸੀ,[6][7][8] ਦੇ ਨਾਲ-ਨਾਲ 1998 ਵਿੱਚ ਦੋਵਾਂ ਦੇਸ਼ਾਂ ਦੁਆਰਾ ਪ੍ਰਮਾਣੂ ਪ੍ਰੀਖਣਾਂ ਦੇ ਸੰਚਾਲਨ ਨੇ ਇੱਕ ਵਧਦੀ ਲੜਾਈ ਵਾਲਾ ਮਾਹੌਲ ਪੈਦਾ ਕੀਤਾ। ਸਥਿਤੀ ਨੂੰ ਘੱਟ ਕਰਨ ਦੀ ਕੋਸ਼ਿਸ਼ ਵਿੱਚ, ਦੋਵਾਂ ਦੇਸ਼ਾਂ ਨੇ ਫਰਵਰੀ 1999 ਵਿੱਚ ਲਾਹੌਰ ਘੋਸ਼ਣਾ ਪੱਤਰ 'ਤੇ ਦਸਤਖਤ ਕੀਤੇ ਅਤੇ ਕਸ਼ਮੀਰ ਵਿਵਾਦ ਦਾ ਸ਼ਾਂਤੀਪੂਰਨ ਅਤੇ ਦੁਵੱਲਾ ਹੱਲ ਪ੍ਰਦਾਨ ਕਰਨ ਦਾ ਵਾਅਦਾ ਕੀਤਾ।[9] 1998-1999 ਦੀਆਂ ਸਰਦੀਆਂ ਦੌਰਾਨ ਆਪਰੇਸ਼ਨ ਬਦਰ[10] ਦੇ ਅਧੀਨ ਪਾਕਿਸਤਾਨੀ ਹਥਿਆਰਬੰਦ ਬਲਾਂ ਦੇ ਕੁਝ ਤੱਤ ਗੁਪਤ ਤੌਰ 'ਤੇ ਪਾਕਿਸਤਾਨੀ ਫੌਜਾਂ ਅਤੇ ਅਰਧ ਸੈਨਿਕ ਬਲਾਂ ਨੂੰ ਸਿਖਲਾਈ ਦੇ ਰਹੇ ਸਨ ਅਤੇ ਮੁਜਾਹਿਦੀਨ ਦੇ ਰੂਪ ਵਿੱਚ, LOC ਦੇ ਭਾਰਤੀ ਪਾਸੇ ਦੇ ਖੇਤਰ ਵਿੱਚ ਭੇਜ ਰਹੇ ਸਨ।[11][12] ਇਸਦਾ ਉਦੇਸ਼ ਕਸ਼ਮੀਰ ਅਤੇ ਲੱਦਾਖ ਵਿਚਕਾਰ ਸਬੰਧ ਨੂੰ ਤੋੜਨਾ ਅਤੇ ਭਾਰਤੀ ਬਲਾਂ ਨੂੰ ਸਿਆਚਿਨ ਗਲੇਸ਼ੀਅਰ ਤੋਂ ਪਿੱਛੇ ਧੱਕਣਾ ਸੀ।[13] ਹਾਲਾਂਕਿ ਪਾਕਿਸਤਾਨੀ ਲੈਫਟੀਨੈਂਟ ਜਨਰਲ ਸ਼ਾਹਿਦ ਅਜ਼ੀਜ਼, ਅਤੇ ਉਸ ਸਮੇਂ ਆਈ.ਐਸ.ਆਈ ਵਿਸ਼ਲੇਸ਼ਣ ਵਿੰਗ ਦੇ ਮੁਖੀ ਨੇ ਮੁਜ਼ਾਹਿਦੀਨ ਦੀ ਹੋਂਦ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਉਹ ਕਾਰਗਿਲ ਯੁੱਧ ਵਿੱਚ ਹਿੱਸਾ ਲੈਣ ਵਾਲੇ ਪਾਕਿਸਤਾਨ ਫੌਜ ਦੇ ਸਿਪਾਹੀ ਹੀ ਸਨ।[14] ਲੈਫਟੀਨੈਂਟ ਜਨਰਲ ਅਜ਼ੀਜ਼ ਨੇ ਜਨਵਰੀ 2013 ਵਿੱਚ ਦ ਨੇਸ਼ਨ ਡੇਲੀ ਵਿੱਚ ਆਪਣੇ ਲੇਖ ਵਿੱਚ ਲਿਖਿਆ, "ਸਿਰਫ਼ ਵਾਇਰਲੈੱਸ ਸੰਦੇਸ਼ਾਂ ਨੂੰ ਟੈਪ ਕੀਤਾ ਗਿਆ ਸੀ ਸਾਡੇ ਸਿਪਾਹੀਆਂ ਨੂੰ ਹਥਿਆਰਾਂ ਅਤੇ ਗੋਲਾ-ਬਾਰੂਦ ਨਾਲ ਬੰਜਰ ਪਹਾੜਾਂ 'ਤੇ ਕਬਜ਼ਾ ਕਰਨ ਲਈ ਭੇਜਿਆ ਗਿਆ ਸੀ।"[15] ਕੁਝ ਲੇਖਕਾਂ ਅਤੇ ਬੁੱਧੀਜੀਵੀਆਂ ਅਨੁਸਾਰ ਪਾਕਿਸਤਾਨ ਦੇ ਇਸ ਆਪ੍ਰੇਸ਼ਨ ਦਾ ਉਦੇਸ਼ 1984 ਵਿੱਚ ਭਾਰਤ ਦੇ ਓਪਰੇਸ਼ਨ ਮੇਘਦੂਤ ਦਾ ਬਦਲਾ ਵੀ ਹੋ ਸਕਦਾ ਹੈ ਜਿਸ ਵਿੱਚ ਭਾਰਤ ਨੇ ਸਿਆਚਿਨ ਗਲੇਸ਼ੀਅਰ ਦੇ ਬਹੁਤ ਸਾਰੇ ਹਿੱਸੇ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ।[16]
Remove ads
ਜੰਗ ਦੀਆਂ ਮਹੱਤਵਪੂਰਨ ਘਟਨਾਵਾਂ

ਭਾਰਤ ਦੇ ਤਤਕਾਲੀ ਸੈਨਾ ਮੁਖੀ ਵੇਦ ਪ੍ਰਕਾਸ਼ ਮਲਿਕ, ਅਤੇ ਬਹੁਤ ਸਾਰੇ ਵਿਦਵਾਨਾਂ ਦੇ ਅਨੁਸਾਰ ਸਪਲਾਈ ਰੂਟਾਂ ਦੇ ਨਿਰਮਾਣ ਸਮੇਤ ਬਹੁਤ ਸਾਰੀ ਯੋਜਨਾਬੰਦੀ ਬਹੁਤ ਪਹਿਲਾਂ ਕੀਤੀ ਗਈ ਸੀ।[17][18]ਕੁਝ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਅਕਤੂਬਰ 1998 ਵਿੱਚ ਪਰਵੇਜ਼ ਮੁਸ਼ੱਰਫ਼ ਦੇ ਚੀਫ਼ ਆਫ਼ ਆਰਮੀ ਸਟਾਫ਼ ਨਿਯੁਕਤ ਕੀਤੇ ਜਾਣ ਤੋਂ ਤੁਰੰਤ ਬਾਅਦ ਹਮਲੇ ਦਾ ਬਲੂਪ੍ਰਿੰਟ ਮੁੜ ਸਰਗਰਮ ਹੋ ਗਿਆ ਸੀ।[10][19] ਯੁੱਧ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਦਾਅਵਾ ਕੀਤਾ ਕਿ ਉਹ ਯੋਜਨਾਵਾਂ ਤੋਂ ਅਣਜਾਣ ਸਨ, ਅਤੇ ਉਨ੍ਹਾਂ ਨੂੰ ਸਥਿਤੀ ਬਾਰੇ ਸਭ ਤੋਂ ਪਹਿਲਾਂ ਓਦੋਂ ਪਤਾ ਲੱਗਾ ਜਦੋਂ ਉਨ੍ਹਾਂ ਨੂੰ ਭਾਰਤ ਵਿੱਚ ਆਪਣੇ ਹਮਰੁਤਬਾ ਅਟਲ ਬਿਹਾਰੀ ਵਾਜਪਾਈ ਦਾ ਫ਼ੋਨ ਆਇਆ।[20] ਕੁਝ ਪਾਕਿਸਤਾਨੀ ਲੇਖਕਾਂ ਦੇ ਵਿਚਾਰ ਅਨੁਸਾਰ ਮੁਸ਼ੱਰਫ਼ ਸਮੇਤ ਸਿਰਫ਼ ਚਾਰ ਜਨਰਲਾਂ ਨੂੰ ਇਸ ਯੋਜਨਾ ਬਾਰੇ ਪਤਾ ਸੀ।[21][22] ਮੁਸ਼ੱਰਫ਼ ਨੇ ਹਾਲਾਂਕਿ ਜ਼ੋਰ ਦੇ ਕੇ ਕਿਹਾ ਕਿ ਸ਼ਰੀਫ਼ ਨੂੰ 20 ਫਰਵਰੀ ਨੂੰ ਵਾਜਪਾਈ ਦੀ ਲਾਹੌਰ ਯਾਤਰਾ ਤੋਂ 15 ਦਿਨ ਪਹਿਲਾਂ ਕਾਰਗਿਲ ਅਪਰੇਸ਼ਨ ਬਾਰੇ ਜਾਣਕਾਰੀ ਦਿੱਤੀ ਗਈ ਸੀ।[23]
ਕਾਰਗਿਲ ਯੁੱਧ ਦੇ ਤਿੰਨ ਵੱਡੇ ਪੜਾਅ ਸਨ। ਪਹਿਲਾ, ਪਾਕਿਸਤਾਨ ਨੇ ਕਸ਼ਮੀਰ ਦੇ ਭਾਰਤੀ-ਨਿਯੰਤਰਿਤ ਹਿੱਸੇ ਵਿੱਚ ਫੌਜਾਂ ਦੀ ਘੁਸਪੈਠ ਕੀਤੀ ਅਤੇ ਰਣਨੀਤਕ ਸਥਾਨਾਂ 'ਤੇ ਕਬਜ਼ਾ ਕਰ ਲਿਆ, ਜਿਸ ਨਾਲ ਉਹ NH1 ਨੂੰ ਆਪਣੀ ਤੋਪਖਾਨੇ ਦੀ ਗੋਲੀਬਾਰੀ ਦੇ ਦਾਇਰੇ ਵਿੱਚ ਲਿਆਉਣ ਦੇ ਯੋਗ ਬਣ ਗਿਆ। ਅਗਲੇ ਪੜਾਅ ਵਿੱਚ ਭਾਰਤ ਨੇ ਘੁਸਪੈਠ ਪਤਾ ਲਗਾਇਆ ਅਤੇ ਇਸ ਦਾ ਜਵਾਬ ਦੇਣ ਲਈ ਫ਼ੌਜਾਂ ਨੂੰ ਲਾਮਬੰਦ ਕੀਤਾ। ਆਖ਼ਰੀ ਪੜਾਅ ਵਿੱਚ ਭਾਰਤੀ ਅਤੇ ਪਾਕਿਸਤਾਨੀ ਫ਼ੌਜਾਂ ਦੀਆਂ ਵੱਡੀਆਂ ਲੜਾਈਆਂ ਸ਼ਾਮਲ ਸਨ ਜਿਸ ਦੇ ਨਤੀਜੇ ਵਜੋਂ ਭਾਰਤ ਨੇ ਪਾਕਿਸਤਾਨੀ ਫ਼ੌਜਾਂ ਦੇ ਕਬਜ਼ੇ ਵਾਲੇ ਜ਼ਿਆਦਾਤਰ ਇਲਾਕਿਆਂ ਨੂੰ ਮੁੜ ਆਪਣੇ ਕਬਜ਼ੇ ਵਿੱਚ ਕਰ ਲਿਆ ਅਤੇ ਬਾਅਦ ਵਿੱਚ ਅੰਤਰਰਾਸ਼ਟਰੀ ਦਬਾਅ ਹੇਠ ਪਾਕਿਸਤਾਨੀ ਫੌਜਾਂ ਨੂੰ ਸਰਹੱਦ ਪਾਰ ਵਾਪਸ ਜਾਣਾ ਪਿਆ।[24][25]
ਕਾਰਗਿਲ ਯੁੱਧ ਦੇ ਅੰਤ ਅਤੇ ਜਿੱਤ ਦੇ ਦਿਨ ਨੂੰ ਭਾਰਤ ਵਿੱਚ ਹਰ ਸਾਲ ਕਾਰਗਿਲ ਵਿਜੇ ਦਿਵਸ ਵਜੋਂ ਮਨਾਇਆ ਜਾਂਦਾ ਹੈ।
Remove ads
ਜ਼ਖ਼ਮੀਆਂ ਅਤੇ ਮੌਤਾਂ ਦੀ ਗਿਣਤੀ
ਪਾਕਿਸਤਾਨ ਵੱਲੋਂ 453 ਸੈਨਿਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਗਈ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ 700 ਦੇ ਕਰੀਬ ਮੌਤਾਂ ਦਾ ਅੰਸ਼ਕ ਅਨੁਮਾਨ ਲਗਾਇਆ ਸੀ। ਨਵਾਜ਼ ਸ਼ਰੀਫ਼ ਦੁਆਰਾ ਦੱਸੇ ਗਏ ਅੰਕੜਿਆਂ ਅਨੁਸਾਰ 4,000 ਤੋਂ ਵੱਧ ਮੌਤਾਂ ਹੋਈਆਂ ਹਨ। ਉਸ ਦੀ ਪੀਐਮਐਲ ਪਾਰਟੀ ਨੇ ਜੰਗ ਬਾਰੇ ਆਪਣੇ "ਵਾਈਟ ਪੇਪਰ" ਵਿੱਚ ਜ਼ਿਕਰ ਕੀਤਾ ਹੈ ਕਿ 3,000 ਤੋਂ ਵੱਧ ਮੁਜਾਹਿਦੀਨ, ਅਫਸਰ ਅਤੇ ਸਿਪਾਹੀ ਮਾਰੇ ਗਏ ਸਨ।[30] ਇੱਕ ਹੋਰ ਵੱਡੀ ਪਾਕਿਸਤਾਨੀ ਸਿਆਸੀ ਪਾਰਟੀ, ਪਾਕਿਸਤਾਨ ਪੀਪਲਜ਼ ਪਾਰਟੀ ਦੇ ਅਨੁਸਾਰ "ਹਜ਼ਾਰਾਂ" ਸਿਪਾਹੀਆਂ ਦੀ ਮੌਤ ਹੋਈ।[31] ਭਾਰਤੀ ਅੰਦਾਜ਼ੇ ਮੁਤਾਬਕ 1,042 ਪਾਕਿਸਤਾਨੀ ਸੈਨਿਕ ਮਾਰੇ ਗਏ ਹਨ। ਮੁਸ਼ੱਰਫ਼ ਨੇ ਆਪਣੀ ਆਤਮਕਥਾ ਦੇ ਹਿੰਦੀ ਸੰਸਕਰਣ, ਜਿਸਦਾ ਸਿਰਲੇਖ "ਅਗਨੀਪਥ" ਹੈ, ਵਿੱਚ ਸਾਰੇ ਅਨੁਮਾਨਾਂ ਤੋਂ ਵੱਖਰੀ ਗਿਣਤੀ ਦੱਸੀ ਹੈ, ਉਸ ਅਨੁਸਾਰ 357 ਫੌਜੀ ਮਾਰੇ ਗਏ ਅਤੇ 665 ਹੋਰ ਜ਼ਖਮੀ ਹੋਏ।[32] ਜਨਰਲ ਮੁਸ਼ੱਰਫ ਦੇ ਜ਼ਖਮੀ ਪਾਕਿਸਤਾਨੀਆਂ ਦੀ ਗਿਣਤੀ ਦੇ ਅੰਕੜੇ ਤੋਂ ਇਲਾਵਾ, ਪਾਕਿਸਤਾਨੀ ਕੈਂਪ ਵਿਚ ਜ਼ਖਮੀ ਹੋਏ ਲੋਕਾਂ ਦੀ ਸੰਖਿਆ ਅਜੇ ਪੂਰੀ ਤਰ੍ਹਾਂ ਪਤਾ ਨਹੀਂ ਹੈ ਹਾਲਾਂਕਿ ਪਾਕਿਸਤਾਨੀ ਫੌਜ ਦੀ ਵੈੱਬਸਾਈਟ ਦੇ ਅਨੁਸਾਰ ਇਹ ਗਿਣਤੀ ਘੱਟੋ-ਘੱਟ 400 ਤੋਂ ਵੱਧ ਹੈ।[33] ਲੜਾਈ ਦੌਰਾਨ ਇੱਕ ਭਾਰਤੀ ਪਾਇਲਟ ਅਧਿਕਾਰਤ ਤੌਰ 'ਤੇ ਫੜਿਆ ਗਿਆ ਸੀ, ਜਦੋਂ ਕਿ ਅੱਠ ਪਾਕਿਸਤਾਨੀ ਸੈਨਿਕ ਸਨ ਜੋ ਲੜਾਈ ਦੌਰਾਨ ਫੜੇ ਗਏ ਸਨ, ਅਤੇ 13 ਅਗਸਤ 1999 ਨੂੰ ਵਾਪਸ ਭੇਜ ਦਿੱਤੇ ਗਏ ਸਨ।[34] ਭਾਰਤ ਨੇ 527 ਮੌਤਾਂ ਅਤੇ 1,363 ਜ਼ਖਮੀਆਂ ਦੇ ਤੌਰ 'ਤੇ ਆਪਣੇ ਅਧਿਕਾਰਤ ਜ਼ਖਮੀ ਅੰਕੜੇ ਦਿੱਤੇ ਹਨ।[35][36]
ਕਾਰਗਿਲ ਵਾਰ ਮੈਮੋਰੀਅਲ

ਟਾਈਗਰ ਹਿੱਲ ਤੋਂ 5 ਕਿਲੋਮੀਟਰ ਦੂਰ ਦ੍ਰਾਸ ਵਿੱਚ ਤੋਲੋਲਿੰਗ ਪਹਾੜੀ ਦੇ ਨਜ਼ਦੀਕ ਭਾਰਤੀ ਫੌਜ ਵੱਲੋਂ ਕਾਰਗਿਲ ਦੇ ਸ਼ਹੀਦਾਂ ਦੀ ਯਾਦ ਵਿੱਚ ਕਾਰਗਿਲ ਵਾਰ ਮੈਮੋਰੀਅਲ ਬਣਾਇਆ ਗਿਆ ਹੈ। ਜੰਗ ਵਿੱਚ ਆਪਣੀਆਂ ਜਾਨਾਂ ਗੁਆਉਣ ਵਾਲੇ ਸੈਨਿਕਾਂ ਦੇ ਨਾਮ ਮੈਮੋਰੀਅਲ ਦੀਵਾਰ 'ਤੇ ਉੱਕਰੇ ਹੋਏ ਹਨ। ਕਾਰਗਿਲ ਯੁੱਧ ਸਮਾਰਕ ਨਾਲ ਜੁੜਿਆ ਇੱਕ ਅਜਾਇਬ ਘਰ, ਜੋ ਕਿ ਆਪ੍ਰੇਸ਼ਨ ਵਿਜੇ ਦੀ ਜਿੱਤ ਦਾ ਜਸ਼ਨ ਮਨਾਉਣ ਲਈ ਸਥਾਪਿਤ ਕੀਤਾ ਗਿਆ ਹੈ, ਵਿੱਚ ਭਾਰਤੀ ਸੈਨਿਕਾਂ ਦੀਆਂ ਤਸਵੀਰਾਂ, ਮਹੱਤਵਪੂਰਨ ਜੰਗੀ ਦਸਤਾਵੇਜ਼ਾਂ ਅਤੇ ਰਿਕਾਰਡਿੰਗਾਂ ਦੇ ਪੁਰਾਲੇਖ, ਪਾਕਿਸਤਾਨੀ ਜੰਗੀ ਸਾਜ਼ੋ-ਸਾਮਾਨ ਆਦਿ ਰੱਖੇ ਗਏ ਹਨ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads