ਲੋਪ ਹੋ ਰਹੀਆਂ ਪ੍ਰਜਾਤੀਆਂ
From Wikipedia, the free encyclopedia
Remove ads
ਖਤਰੇ ਵਿੱਚ ਘਿਰੀਆਂ ਪ੍ਰਜਾਤੀਆਂ(English: Endangered species (EN)) ਤੋਂ ਭਾਵ ਵਿਸ਼ਵ ਦੇ ਅਜਿਹੇ ਜੀਵਾਂ ਦੀਆਂ ਨਸਲਾਂ ਦੀ ਸੂਚੀ ਤੋਂ ਹੈ ਜਿਹਨਾਂ ਦੀ ਗਿਣਤੀ ਬਹੁਤ ਘੱਟ ਰਹਿ ਗਈ ਹੈ ਅਤੇ ਉਹ ਖਤਮ ਹੋਣ ਕਿਨਾਰੇ ਹਨ। ਖਤਰੇ ਵਿੱਚ ਅਜਿਹੀਆਂ ਪ੍ਰਜਾਤੀਆਂ ਦੀ ਸੂਚੀ ਅੰਤਰ ਰਾਸ਼ਟਰੀ ਪ੍ਰਕਿਰਤੀ ਸੁਰੱਖਿਆ ਸੰਘ (International Union for Conservation of Nature) ਆਈ.ਯੂ.ਸੀ.ਐਨ(IUCN) ਵਲੋਂ ਜੀਵਾਂ ਦੇ ਵਿਸ਼ਵ ਵਿਆਪੀ ਕੀਤੇ ਜਾਂਦੇ ਸਰਵੇਖਣ ਦੇ ਆਧਾਰ ਤੇ ਤਿਆਰ ਕੀਤੀ ਜਾਂਦੀ ਹੈ ਜਿਸ ਨੂੰ ਲਾਲ ਸੂਚੀ(IUCN Red List) ਵਜੋਂ ਜਾਣਿਆ ਜਾਂਦਾ ਹੈ ਅਤੇ ਜਿਸ ਤੋਂ ਭਾਵ ਹੈ ਉਹ ਜੀਵ ਜੋ ਅਲੋਪ (extinct) ਹੋਣ ਵਾਲੇ ਹਨ ।"ਖਤਰੇ ਵਿੱਚ ਘਿਰੀਆਂ" ਪ੍ਰਜਾਤੀਆਂ ਦੀ ਸੂਚੀ ਆਈ.ਯੂ.ਸੀ.ਐਨ ਦੀ ਜੰਗਲੀ ਜੀਵਾਂ ਦੇ ਸੁਰੱਖਿਆ ਸਥਿਤੀ ਦੇ ਲਿਹਾਜ ਨਾਲ ਅਤਿ ਖਤਰੇ ਵਿੱਚ ਘਿਰੀਆਂ (Critically endangered) ਪ੍ਰਜਾਤੀਆਂ ਤੋਂ ਬਾਅਦ ਖਤਰੇ ਦਾ ਨਿਸ਼ਾਨ ਦਰਸਾਉਣ ਵਾਲੀ ਦੂਜੀ ਮਹਤਵਪੂਰਨ ਸੂਚੀ ਹੈ।
2012 ਵਿੱਚ,ਆਈ.ਯੂ.ਸੀ.ਐਨ ਦੀ ਲਾਲ ਸੂਚੀ ਵਿੱਚ ਵਿਸ਼ਵ ਭਰ ਵਿੱਚ 3079 ਜੀਵਾਂ ਅਤੇ 2655 ਪੌਦਿਆਂ ਦੀਆਂ ਪ੍ਰਜਾਤੀਆਂ ਦਰਜ ਕੀਤੀਆਂ ਹੋਈਆਂ ਸਨ। 1998 ਵਿੱਚ ਇਹ ਅੰਕੜੇ ਕ੍ਰਮਵਾਰ,1102 ਅਤੇ 1197 ਸਨ। ਬਹੁਤ ਸਾਰੇ ਦੇਸਾਂ ਨੇ ਕਾਨੂੰਨ ਬਣਾਏ ਹੋਏ ਹਨ ਜੋ ਇਹਨਾਂ ਪ੍ਰਜਾਤੀਆਂ ਦੀ ਸੁਰਖਿਆ conservation-reliant species) ਯਕੀਨੀ ਬਣਾਉਂਦੇ ਹਨ ਜਿਵੇਂ ਸ਼ਿਕਾਰ ਕਰਨ ਤੇ ਪਾਬੰਦੀ ਲਾਉਣਾ, ਭੂਮੀ ਦੇ ਉਪਯੋਗ ਨੂੰ ਨਿਯੰਤਰਣ ਕਰਨਾ,ਜੀਵਾਂ ਲਈ ਵਿਸ਼ੇਸ਼ ਰੱਖਾਂ ਬਣਾਉਣੀਆਂ ਆਦਿ। ਜੀਵਾਂ ਦੀ ਜਨਸੰਖਿਆ, ਇਸ ਬਾਰੇ ਰੁਝਾਨ ਅਤੇ ਪ੍ਰਜਾਤੀਆਂ ਦੀ ਸੁਰਖਿਆ ਦੀ ਅਵਸਥਾ ਬਾਰੇ ਵਸੋਂ ਅਨੁਸਾਰ ਜੈਵਿਕ ਸੂਚੀਆਂ, (lists of organisms by population) ਤੋਂ ਪਤਾ ਲਗਾਇਆ ਜਾ ਸਕਦਾ ਹੈ। [1] [ਹਵਾਲਾ ਲੋੜੀਂਦਾ]
Remove ads
ਸੁਰਖਿਆ ਅਵਸਥਾ
ਪ੍ਰਜਾਤੀਆਂ ਦੀ ਸੁਰਖਿਆ ਅਵਸਥਾ ਇਹ ਦਰਸਾਓਂਦੀ ਹੈ ਕਿ ਇਹਨਾਂ ਦੇ ਅਲੋਪ ਹੋਣ ਦੀ ਕੀ ਸਥਿਤੀ ਹੈ। ਸੁਰਖਿਆ ਅਵਸਥਾ ਦਾ ਅਨੁਮਾਨ ਲਗਾਓਣ ਸਮੇਂ ਕਈ ਗੱਲਾਂ ਦਾ ਧਿਆਨ ਰੱਖਿਆ ਜਾਂਦਾ ਹੈ ਜਿਵੇਂ ਜੀਵਾਂ ਦੀ ਬਾਕੀ ਬਚਦੀ ਗਿਣਤੀ, ਪਿਛਲੇ ਸਮੇਂ ਦੌਰਾਨ ਇਹਨਾਂ ਦੀ ਵਸੋਂ ਵਿੱਚ ਹੋਇਆ ਵਾਧਾ ਘਟਾ,ਪ੍ਰਜਣਨ ਦਰ ਦੀ ਸਫਲਤਾ ਅਤੇ ਦਰਪੇਸ਼ ਜ਼ਾਹਰਾ ਖਤਰੇ ਆਦਿ।[2] ਖਤਰੇ ਅਧੀਨ ਪ੍ਰਜਾਤੀਆਂ ਦੀ ਆਈ.ਯੂ.ਸੀ.ਐਨ ਲਾਲ ਸੂਚੀ (IUCN Red List|IUCN Red List of Threatened Species) ਦੁਨੀਆਂ ਭਰ ਵਿੱਚ ਜੀਵਾਂ ਸੁਰਖਿਆ ਦੀ ਅਵਸਥਾ ਅਤੇ ਦਰਜਾ ਦਸਣ ਵਾਲੀ ਸਭ ਤੋਂ ਬਿਹਤਰ ਅਤੇ ਵਿਸ਼ਵਾਸ਼ਯੋਗ ਸੂਚੀ ਹੈ। [3]
ਵਿਸ਼ਵ ਭਰ ਦੀਆਂ ਕੁੱਲ ਪ੍ਰਜਾਤੀਆਂ ਵਿਚੋਂ 40 % ਤੋਂ ਵੱਧ ਪ੍ਰਜਾਤੀਆਂ ਅਲੋਪ ਹੋਣ ਦਾ ਅਨੁਮਾਨ ਹੈ।[4] ਦੁਨੀਆਂ ਭਰ ਵਿਚੋਂ 199 ਦੇਸਾਂ ਨੇ ਖਤਰੇ ਵਿੱਚ ਘਿਰੀਆਂ ਅਤੇ ਹੋਰ ਖਤਰੇ ਦੇ ਘੇਰੇ ਦੀ ਸੰਭਾਵਨਾ ਵਿੱਚ ਆਓਣ ਵਾਲਿਆਂ ਪ੍ਰਜਾਤੀਆਂ ਦੇ ਬਚਾਓ ਲਈ ਜੈਵਿਕ ਵਿਭਿੰਨਤਾ ਕਾਰਜ ਯੋਜਨਾ ਤਿਆਰ ਕਰਨ ਲਈ ਇੱਕ ਮਤਾ ਪਾਸ ਕੀਤਾ ਹੋਇਆ ਹੈ। ਅਮਰੀਕਾ ਵਿੱਚ ਅਜਿਹੀਆਂ ਯੋਜਨਾਵਾਂ ਨੂੰ ਪ੍ਰਜਾਤੀਆਂ ਦੀ ਬਹਾਲੀ ਯੋਜਨਾ (Species Recovery Plans).[ਹਵਾਲਾ ਲੋੜੀਂਦਾ] ਵਜੋਂ ਜਾਣਿਆ ਜਾਂਦਾ ਹੈ।
Remove ads
ਆਈ.ਯੂ.ਸੀ.ਐਨ ਦੀ ਲਾਲ ਸੂਚੀ (IUCN Red List)

ਆਈ.ਯੂ.ਸੀ.ਐਨ ਦੇ ਵਰਗ (categeories):
- ਅਲੋਪ ਹੋ ਚੁਕੇ
- ਜੰਗਲ ਵਿਚੋਂ ਅਲੋਪ ਹੋ ਚੁੱਕੇ
- ਅਤਿ ਖਤਰੇ ਅਧੀਨ
- ਖਤਰੇ ਅਧੀਨ
- ਖਤਰੇ ਦੀ ਸੰਭਾਵਨਾ ਵਾਲੇ
- ਲਗਪਗ ਖਤਰੇ ਅਧੀਨ
- ਅਜੇ ਖਤਰੇ ਤੋਂ ਬਾਹਰ
ਖਤਰੇ ਵਿੱਚ ਘਿਰੇ ਜੀਵਾਂ ਵਾਲੇ ਦੇਸ
ਸੰਸਾਰ ਭਰ ਵਿਚੋਂ ਸੈਕੜੇ ਹਜ਼ਾਰਾਂ ਪ੍ਰਜਾਤੀਆਂ ਅਲੋਪ ਹੋ ਚੁੱਕੀਆਂ ਹਨ। ਕੁਝ ਪ੍ਰਜਾਤੀਆਂ ਦੇ ਅਵਸ਼ੇਸ਼ਾਂ ਤੋਂ ਹੀ ਪਤਾ ਲੱਗਾ ਹੈ ਕਿ ਓਹ ਖਤਮ ਹੋ ਚੁੱਕੀਆਂ ਸਨ। ਇਸ ਨਾਲ ਨਾ ਕੇਵਲ ਇਹਨਾਂ ਦਾ ਜਿਸਮਾਨੀ ਤੌਰ ਤੇ ਖਾਤਮਾ ਹੋਇਆ ਹੈ ਬਲਕਿ ਇਸ ਨਾਲ ਜੈਵਿਕ ਵਿਭਿੰਨਤਾ ਨੂੰ ਵੀ ਖੋਰਾ ਲੱਗਾ ਹੈ ਅਤੇ ਸ਼ਾਇਦ ਕਿਸੇ ਹੱਦ ਤੱਕ ਆਓਣ ਵਾਲੀਆਂ ਨਸਲਾਂ ਦੀ ਰੋਜ਼ੀ ਰੋਟੀ ਵੀ ਗਵਾਚੀ ਹੈ। ਦੂਜੇ ਪਾਸੇ ਪਿਛਲੇ 300 ਸਾਲਾਂ ਵਿੱਚ ਮਨੁੱਖੀ ਵੱਸੋ ਵਿੱਚ ਇਹਨਾਂ ਦੇ ਖਤਮ ਹੋਣ ਦੀ ਦਰ ਦੇ ਬਰਾਬਰ ਵਾਧਾ ਹੋਇਆ ਹੈ। ਇਹਨਾਂ ਪ੍ਰਜਾਤੀਆਂ ਦੇ ਖਾਤਮੇ ਲਈ ਮਨੁੱਖ਼ ਸਭ ਤੋਂ ਵੱਡਾ ਖਤਰਾ ਹਨ । ਸ਼ਿਕਾਰ,ਜੰਗਲਾਂ ਦੀ ਕਟਾਈ,ਅਤੇ ਕੁਦਰਤ ਵਿਰੋਧੀ ਵਿਕਾਸ ਆਦਿ ਮਨੁੱਖੀ ਅਮਲ ਜੀਵਾਂ ਦੇ ਵਸੇਬੇ, ਖਾਧ-ਕੜੀ ਅਤੇ ਪ੍ਰਜਨਨ ਪ੍ਰਕਿਰਿਆ ਵਿੱਚ ਅੜਚਨ ਬਣਦੇ ਹਨ।
ਫੋਟੋ ਗੈਲਰੀ
- ਖਤਰੇ ਵਿੱਚ (ਲਗਪਗ ਖਾਤਮੇ ਅਧੀਨ) ਟਾਪੂ-ਲੂੰਬੜ(island fox).
- ਸਮੁੰਦਰੀ ਉਦ ਬਿਲਾਵ (sea otter) ਦੀ ਭਾਂਵੇਂ ਅਜੇ ਗਿਣਤੀ ਜਿਆਦਾ ਘੱਟ ਨਹੀਂ ਹੈ ਪਰ ਫਿਰ ਇਹ ਜਾਤੀ ਖਤਰੇ ਵਿੱਚ ਹੈ ।
- 1870 ਵੇਂ, ਖੋਪੜੀਆਂ ਦੀਆਂ ਅਮਰੀਕੀ ਗਵਲ(American bison) ਤਸਵੀਰਾਂ। 1870 ਤੱਕ, ਹਦੋਂ ਵੱਧ ਸ਼ਿਕਾਰ ਨੇ ਗਵਲ ਦੀ ਗਿਣਤੀ 750 ਤੱਕ ਘਟਾ ਦਿੱਤੀ ਹੈ ।
- ਕੈਲੇਫੋਰਨੀਆ ਗਿੱਧ(California condor).
- ਵੱਡਾ ਸਮੁੰਦਰੀ ਕੱਛੂ (Loggerhead sea turtle)
- ਏਸ਼ੀਅਨ ਅਰੋਵਨਾ ਮੱਛੀ (Asian arowana)
ਇਹ ਵੀ ਵੇਖੋ
|
|
Remove ads
ਨੋਟ ਅਤੇ ਹਵਾਲੇ
ਵਿਸ਼ਾਗਤ ਹੋਰ ਪ੍ਰਕਾਸ਼ਨ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads