ਖ਼ੁਜੰਦ

ਸੁਘਦ, ਤਜ਼ਾਕਿਸਤਾਨ ਵਿੱਚ ਇੱਕ ਜਗ੍ਹਾ From Wikipedia, the free encyclopedia

ਖ਼ੁਜੰਦ
Remove ads

ਖ਼ਜਨਦ (ਤਾਜਕੀ: Хуҷанд, ur, ਖ਼ਜਨਦ; ਰੂਸੀ: Худжанд, ਖ਼ਦਝਨਦ), ਜੋ 1939 ਤਕ ਖ਼ੁਦ ਜੀਂਦ ਦੇ ਨਾਮ ਨਾਲ ਅਤੇ 1991 ਤਕ ਲੈਨਿਨਾਬਾਦ (Ленинобод, ur) ਦੇ ਨਾਮ ਨਾਲ ਜਾਣਿਆ ਜਾਂਦਾ ਸੀ ਮੱਧ ਏਸ਼ੀਆ ਦੇ ਤਾਜਿਕਿਸਤਾਨ ਦੇਸ਼ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਅਤੇ ਉਸ ਰਾਸ਼ਟਰ ਦੇ ਸੁਗਦ ਪ੍ਰਾਂਤ ਦੀ ਰਾਜਧਾਨੀ ਹੈ। ਇਹ ਨਗਰ ਸਿਰ ਦਰਿਆ ਦੇ ਕੰਢੇ ਫਰਗਨਾ ਵਾਦੀ ਦੇ ਦਹਾਨੇ ਤੇ ਸਥਿਤ ਹੈ। ਖ਼ੁਜੰਦ ਦੀ ਆਬਾਦੀ 1989 ਦੀ ਜਨਗਣਨਾ ਵਿੱਚ 1.6 ਲੱਖ ਸੀ ਲੇਕਿਨ 2010 ਵਿੱਚ ਘੱਟ ਕੇ 1.49 ਲੱਖ ਹੋ ਗਈ। ਇੱਥੇ ਦੇ ਅਧਿਕਤਰ ਲੋਕ ਤਾਜਿਕ ਸਮੁਦਾਏ ਤੋਂ ਹਨ ਅਤੇ ਤਾਜਿਕੀ ਫਾਰਸੀ ਬੋਲਦੇ ਹਨ।

ਵਿਸ਼ੇਸ਼ ਤੱਥ ਖ਼ੁਜੰਦ Хуҷанд, Country ...
Thumb
ਖ਼ਜੰਦ ਵਿੱਚ ਸਥਿਤ ਸਗ਼ਦ ਇਤਿਹਾਸਕ ਅਜਾਇਬਘਰ
Thumb
ਖ਼ਜਨਦ ਚੋਕ
Remove ads

ਨਾਮ ਦਾ ਉਚਾਰਣ

ਖ਼ੁਜੰਦ ਸ਼ਬਦ ਵਿੱਚ ਖ਼ ਅੱਖਰ ਦੇ ਉਚਾਰਣ ਉੱਤੇ ਧਿਆਨ ਦਿਓ ਕਿਉਂਕਿ ਇਹ ਬਿਨਾਂ ਬਿੰਦੁ ਵਾਲੇ ਖ ਨਾਲੋਂ ਜਰਾ ਭਿੰਨ ਹੈ। ਇਸ ਦਾ ਉਚਾਰਣ ਖ਼ਰਾਬ ਅਤੇ ਖ਼ਰੀਦ ਦੇ ਖ ਨਾਲ ਮਿਲਦਾ ਹੈ।

ਇਤਹਾਸ

ਪ੍ਰਾਚੀਨਕਾਲ ਵਿੱਚ ਖ਼ੁਜੰਦ ਦਾ ਈਰਾਨ ਦੇ ਨਾਲ ਸੰਬੰਧ ਰਿਹਾ ਹੈ ਅਤੇ ਬਹੁਤ ਸਾਰੇ ਮਸ਼ਹੂਰ ਪ੍ਰਾਚੀਨ ਫ਼ਾਰਸੀ ਕਵੀ ਅਤੇ ਵਿਗਿਆਨੀ ਇਸ ਸ਼ਹਿਰ ਤੋਂ ਆਏ ਹਨ। ਇਸਲਾਮ ਦੇ ਆਗਮਨ ਦੇ ਬਾਅਦ 8ਵੀਂ ਸਦੀ ਈਸਵੀ ਵਿੱਚ ਅਰਬਾਂ ਨੇ ਇਸ ਸ਼ਹਿਰ ਉੱਤੇ ਕਬਜ਼ਾ ਕਰ ਲਿਆ ਅਤੇ ਬਾਅਦ ਵਿੱਚ ਉਭਰਨ ਵਾਲੇ ਮੰਗੋਲ ਸਾਮਰਾਜ ਦਾ ਦੇਰ ਤੱਕ ਡਟ ਕੇ ਮੁਕਾਬਲਾ ਕੀਤਾ। ਤੁਰਕੀ-ਮੰਗੋਲ ਮੂਲ ਦੇ ਤੈਮੂਰੀ ਸਾਮਰਾਜ ਦੀ ਸਥਾਪਨਾ ਦੇ ਬਾਅਦ ਖ਼ੁਜੰਦ ਉਸਦਾ ਭਾਗ ਬਣਿਆ। 1866 ਵਿੱਚ ਰੂਸੀ ਸਾਮਰਾਜ ਮੱਧ ਏਸ਼ੀਆ ਵਿੱਚ ਫੈਲ ਰਿਹਾ ਸੀ ਅਤੇ ਉਸਨੇ ਖ਼ੁਜੰਦ ਖਾਨਤ ਦੀਆਂ ਸੀਮਾਵਾਂ ਨੂੰ ਪਿੱਛੇ ਖਦੇੜ ਦਿੱਤਾ। ਅੱਗੇ ਚਲਕੇ ਬਾਕੀ ਤਾਜਿਕਸਤਾਨ ਦੇ ਨਾਲ ਇਹ ਨਗਰ ਵੀ ਸੋਵੀਅਤ ਸੰਘ ਦਾ ਭਾਗ ਰਿਹਾ, ਜਿਸਨੇ 27 ਅਕਤੂਬਰ 1939 ਨੂੰ ਆਪਣੇ ਮਹਾਨ ਆਗੂ ਲੈਨਿਨ ਦੇ ਸਨਮਾਨ ਵਿੱਚ ਖ਼ੁਜੰਦ ਸ਼ਹਿਰ ਦਾ ਨਾਮ ਬਦਲਕੇ ਲੈਨਿਨਾਬਾਦ ਕਰ ਦਿੱਤਾ। ਜਦੋਂ 1992 ਵਿੱਚ ਸੋਵੀਅਤ ਸੰਘ ਟੁੱਟ ਗਿਆ ਤਾਂ ਲੈਨਿਨਾਬਾਦ ਦਾ ਨਾਮ ਵਾਪਸ ਖ਼ੁਜੰਦ ਰੱਖ ਦਿੱਤਾ ਗਿਆ।

Remove ads

ਮੌਸਮ

ਖ਼ੁਜੰਦ ਦਾ ਮੌਸਮ ਰੇਗਿਸਤਾਨੀ ਹੈ - ਗਰਮੀਆਂ ਲੰਬੀਆਂ ਹੁੰਦੀਆਂ ਹਨ ਅਤੇ ਸਰਦੀਆਂ ਛੋਟੀਆਂ, ਹਾਲਾਂਕਿ ਸਰਦੀਆਂ ਵਿੱਚ ਇੱਥੇ ਕਦੇ ਕਦੇ ਬਰਫ ਪੈਂਦੀ ਹੈ।

ਸੱਭਿਆਚਾਰਕ ਟਿਕਾਣੇ

ਸ਼ਹਿਰ ਖ਼ੁਜੰਦ ਕਿਲੇ ਅਤੇ ਇਤਿਹਾਸਕ ਮਿਊਜ਼ੀਅਮ ਸੁਗਦ ਦਾ ਘਰ ਹੈ ਜਿਸ ਦੀਆਂ ਲੱਗਪੱਗ 1200 ਪ੍ਰਦਰਸ਼ਨੀਆਂ ਹਨ, ਜਿਹਨਾਂ ਵਿੱਚੋਂ ਬਹੁਤੀਆਂ ਜਨਤਾ ਲਈ ਖੁੱਲ੍ਹੀਆਂ ਹਨ।[1]

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads