ਖ਼ੁਸ਼ੀ
From Wikipedia, the free encyclopedia
Remove ads
ਖ਼ੁਸ਼ੀ, ਐਸੇ ਮਾਨਸਿਕ ਅਹਿਸਾਸ ਦਾ ਨਾਮ ਹੈ ਜਿਸ ਵਿੱਚ ਇਤਮੀਨਾਨ, ਤਸੱਲੀ, ਸ਼ਾਂਤੀ, ਪਿਆਰ ਅਤੇ ਅਨੰਦ ਦੀਆਂ ਸਥਿਤੀਆਂ ਉਜਾਗਰ ਹੁੰਦੀਆਂ ਹਨ। ਯਾਨੀ, ਸੰਤੋਖ ਤੋਂ ਤੀਬਰ ਅਨੰਦ ਤੱਕ ਸਾਰੀਆਂ ਸਕਾਰਾਤਮਕ ਜਾਂ ਸੁੱਖਦਾਈ ਭਾਵਨਾਵਾਂ ਦੀ ਲਖਾਇਕ ਕਲਿਆਣਮਈ ਅਵਸਥਾ।[1] ਅਨੇਕ ਜੀਵ ਵਿਗਿਆਨਿਕ, ਮਨੋਵਿਗਿਆਨਕ, ਧਾਰਮਿਕ ਅਤੇ ਦਾਰਸ਼ਨਿਕ ਦ੍ਰਿਸ਼ਟੀਕੋਣ ਖ਼ੁਸ਼ੀ ਦੀ ਪਰਿਭਾਸ਼ਾ ਅਤੇ ਇਸ ਦੇ ਸਰੋਤਾਂ ਦੀ ਨਿਸ਼ਾਨਦੇਹੀ ਕਰਨ ਲਈ ਯਤਨਸ਼ੀਲ ਰਹੇ ਹਨ। ਸ਼ੁਧ ਮਨੋਵਿਗਿਆਨ ਸਹਿਤ ਅਨੇਕ ਖੋਜੀ ਗਰੁੱਪ ਇਨ੍ਹਾਂ ਸਵਾਲਾਂ ਦੇ ਜਵਾਬ ਲਈ ਵਿਗਿਆਨਕ ਵਿਧੀ ਲਾਗੂ ਕਰਨ ਵਿੱਚ ਲੱਗੇ ਹੋਏ ਹਨ ਕਿ "ਖੁਸ਼ੀ" ਕੀ ਹੈ ਅਤੇ ਇਸਨੂੰ ਕਿਵੇਂ ਹਾਸਲ ਕੀਤਾ ਜਾ ਸਕਦਾ ਹੈ। ਖ਼ੁਸ਼ੀ ਤੋਂ ਭਾਵ ਹੈ-ਉਹ ਅਹਿਸਾਸ ਜਿਸ ਵਿੱਚ ਦੁਖਾਂਤ ਰਹਿਤ ਪਲ ਸ਼ਾਮਿਲ ਹੁੰਦੇ ਹਨ। ਖ਼ੁਸ਼ੀ ਤੇ ਖ਼ੁਸ਼ਹਾਲੀ ਮਨੁੱਖ ਨੂੰ ਸੰਤੁਸ਼ਟੀ ਪ੍ਰਦਾਨ ਕਰਦੇ ਹਨ।[2]


Remove ads
ਖੁਸ਼ੀ ਦੀ ਪ੍ਰਾਪਤੀ
ਆਮ ਤੌਰ ’ਤੇ ਖ਼ੁਸ਼ੀ ਪਰਿਵਾਰ, ਮਿੱਤਰਾਂ ਅਤੇ ਖ਼ਾਸ ਸਬੰਧਾਂ ਨਾਲ ਜੁੜੀ ਹੁੰਦੀ ਹੈ। ਅਸੀਂ ਹੋਰ ਜ਼ਿਆਦਾ ਖ਼ੁਸ਼ ਰਹਿਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਨਜ਼ਦੀਕੀ ਲੋਕਾਂ ਨਾਲ ਜ਼ਿਆਦਾ ਘੁਲ-ਮਿਲ ਕੇ ਰਹਿਣਾ ਪਵੇਗਾ। ਸੱਚੀ ਖ਼ੁਸ਼ੀ ਸਾਡੇ ਅੰਦਰ ਛੁਪੀ ਹੁੰਦੀ ਹੈ। ਸੁਖੀ ਆਦਮੀ ਉਹ ਨਹੀਂ ਹੁੰਦਾ, ਜਿਸ ਨੂੰ ਅਨੁਕੂਲ ਹਾਲਾਤ ਮਿਲੇ ਹੁੰਦੇ ਹਨ, ਸਗੋਂ ਸੁਖੀ ਆਦਮੀ ਉਹ ਹੁੰਦਾ ਹੈ ਜੋ ਹਾਲਾਤ ਨੂੰ ਅਨੁਕੂਲ ਕਰਨਾ ਜਾਣਦਾ ਹੈ।[3] ਖੁਸ਼ੀ ਲਈ ਸਹਿਜ ਜਰੂਰੀ ਹੈ।[4]
ਹਵਾਲੇ
Wikiwand - on
Seamless Wikipedia browsing. On steroids.
Remove ads