ਮਾਲੀ

From Wikipedia, the free encyclopedia

ਮਾਲੀ
Remove ads

ਮਾਲੀ, ਅਧਿਕਾਰਕ ਤੌਰ ਉੱਤੇ ਮਾਲੀ ਦਾ ਗਣਰਾਜ (ਫ਼ਰਾਂਸੀਸੀ: République du Mali, ਹੇਪੂਬਲੀਕ ਡੂ ਮਾਲੀ), ਪੱਛਮੀ ਅਫ਼ਰੀਕਾ ਦਾ ਇੱਕ ਘਿਰਿਆ ਹੋਇਆ ਦੇਸ਼ ਹੈ। ਇਸ ਦੀਆਂ ਹੱਦਾਂ ਉੱਤਰ ਵੱਲ ਅਲਜੀਰੀਆ, ਪੂਰਬ ਵੱਲ ਨਾਈਜਰ, ਦੱਖਣ ਵੱਲ ਦੰਦ ਖੰਡ ਤਟ ਅਤੇ ਬੁਰਕੀਨਾ ਫ਼ਾਸੋ, ਦੱਖਣ-ਪੱਛਮ ਵੱਲ ਗਿਨੀ ਅਤੇ ਪੱਛਮ ਵੱਲ ਸੇਨੇਗਲ ਅਤੇ ਮਾਰੀਟੇਨੀਆ ਨਾਲ ਲੱਗਦੀਆਂ ਹਨ। ਇਸ ਦਾ ਖੇਤਰਫਲ ਲਗਭਗ 1,240,000 ਵਰਗ ਕਿਮੀ ਹੈ ਅਤੇ ਅਬਾਦੀ ਤਕਰੀਬਨ 1.45 ਕਰੋੜ ਹੈ। ਇਸ ਦੀ ਰਾਜਧਾਨੀ ਬਮਾਕੋ ਹੈ। ਮਾਲੀ ਦੇ ਅਠ ਖੇਤਰ ਹਨ ਅਤੇ ਇਸ ਦੀਆਂ ਸਰਹੱਦਾਂ ਉੱਤਰ ਵੱਲ ਸਹਾਰਾ ਦੇ ਗਭ ਤੱਕ ਚਲੀਆਂ ਜਾਂਦੀਆਂ ਹਨ,ਜਦਕਿ ਦੇਸ਼ ਦਾ ਦੱਖਣੀ ਭਾਗ, ਜਿਥੇ ਬਹੁਗਿਣਤੀ ਲੋਕ ਰਹਿੰਦੇ ਹਨ, ਉਥੇ ਨਾਈਜਰ ਅਤੇ ਸੇਨੇਗਾਲ ਦਰਿਆ ਵਗਦੇ ਹਨ। ਦੇਸ਼ ਦੀ ਆਰਥਿਕ ਸੰਰਚਨਾ ਖੇਤੀ ਅਤੇ ਮਾਹੀਗਿਰੀ ਤੇ ਕੇਂਦਰਿਤ ਹੈ। ਮਾਲੀ ਦੇ ਕੁਝ ਪ੍ਰਮੁੱਖ ਕੁਦਰਤੀ ਸੋਮਿਆਂ ਵਿੱਚ ਸੋਨਾ, ਯੂਰੇਨੀਅਮ, ਅਤੇ ਲੂਣ ਹਨ। ਦੇਸ਼ ਦੀ ਲੱਗਪਗ ਅਧੀ ਆਬਾਦੀ 1.25 ਡਾਲਰ ਪ੍ਰਤਿਦਿਨ ਵਾਲੀ ਅੰਤਰਰਾਸ਼ਟਰੀ ਗਰੀਬੀ ਰੇਖਾ ਤੋਂ ਹੇਠਾਂ ਗੁਜ਼ਾਰਾ ਕਰਦੀ ਹੈ।[5]

Thumb
ਬੰਡਿਆਗਰਾ ਐਸਕਾਰਪਮੈਂਟ, ਮਾਲੀ ਵਿਖੇ
ਵਿਸ਼ੇਸ਼ ਤੱਥ ਮਾਲੀ ਦਾ ਗਣਰਾਜRépublique du Mali (ਫ਼ਰਾਂਸੀਸੀ)Mali ka Fasojamana (ਬੰਬਾਰਾ), ਰਾਜਧਾਨੀਅਤੇ ਸਭ ਤੋਂ ਵੱਡਾ ਸ਼ਹਿਰ ...
Thumb
ਅਬੂਬਾਕਰ ਸੋਈ ਸਥਾਨਕ ਗਾਈਡ
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads