ਖੂਈਆਂ ਸਰਵਰ
ਭਾਰਤੀ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਬਲਾਕ ਖੂਈਆਂ ਸਰਵਰ ਦਾ ਇੱਕ ਪਿੰਡ ਹੈ From Wikipedia, the free encyclopedia
Remove ads
ਖੂਈਆਂ ਸਰਵਰ ਭਾਰਤੀ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਬਲਾਕ ਖੂਈਆਂ ਸਰਵਰ ਅਤੇ ਤਹਿਸੀਲ ਅਬੋਹਰ ਦਾ ਇੱਕ ਪਿੰਡ ਹੈ।[1]
Remove ads
ਇਤਿਹਾਸ
ਖੂਈਆਂ ਸਰਵਰ ਪਿੰਡ ਦੀ ਨੀਂਹ ਅਜ਼ਾਦੀ ਤੋਂ ਕਈ ਸਾਲ ਪਹਿਲਾ ਮੁਸਲਮਾਨਾਂ ਵੱਲੋਂ ਕੀਤੀ ਗਈ। ਅਜ਼ਾਦੀ ਤੋਂ ਬਾਅਦ ਇਹ ਪਿੰਡ ਭਾਰਤ ਹਿੱਸੇ ਆਇਆ। ਇਸ ਪਿੰਡ ਵਿੱਚ ਪੁਰਾਣੀਆਂ ਇਮਾਰਤਾਂ ਹਾਲੇ ਵੀ ਮੌਜੂਦ ਹਨ। ਇਸ ਪਿੰਡ ਵਿੱਚਲੀ ਸਾਰੀ ਆਬਾਦੀ ਪਾਕਿਸਤਾਨੋਂ ਆਈ ਹੈ।


ਬੋਲੀ
ਇਸ ਪਿੰਡ ਵਿੱਚ ਤਕਰੀਬਨ ਸਾਰੇ ਲੋਕਾਂ ਵੱਲੋਂ ਪੰਜਾਬੀ ਹੀ ਬੋਲੀ ਜਾਂਦੀ ਹੈ। ਇਸ ਪਿੰਡ ਵਿੱਚ ਪੁਰਾਣੇ ਬਜ਼ੁਰਗ ਉਰਦੂ ਜ਼ੁਬਾਨ ਦੀ ਮਾਲੂਮਾਤ ਰੱਖਦੇ ਹਨ। ਇਸ ਪਿੰਡ ਦੇ ਗੁਆਂਡੀ ਪਿੰਡ ਬਿਸ਼ਨੋਈਆਂ ਅਤੇ ਜਾਟਾਂ ਦੇ ਹੋਣ ਕਰਕੇ ਇੱਥੇ ਬਾਗੜੀ ਬੋਲੀ ਵੀ ਸਮਝੀ ਜਾਂਦੀ ਹੈ।
ਬਿਰਾਦਰੀਆਂ
ਇਸ ਪਿੰਡ ਵਿੱਚ ਅੱਧੀ ਗਿਣਤੀ ਕੰਬੋਜ ਜਾਤੀ ਦੀ ਹੈ। ਇਸ ਤੋਂ ਇਲਾਵਾ ਇਸ ਪਿੰਡ ਵਿੱਚ ਮਹਾਜਨ ਅਤੇ ਰਾਅ ਸਿੱਖ ਵੱਡੀ ਗਿਣਤੀ ਵਿੱਚ ਹਨ।[ਹਵਾਲਾ ਲੋੜੀਂਦਾ]
ਬੈਂਕ
ਇਸ ਪਿੰਡ ਵਿੱਚ 5 ਬੈਂਕ ਹਨ:
- ਸਟੇਟ ਬੈਂਕ ਆਫ਼ ਇੰਡੀਆ
- ਪੰਜਾਬ ਨੈੱਸ਼ਨਲ ਬੈਂਕ
- ਐੱਚ.ਡੀ.ਐੱਫ਼.ਸੀ ਬੈਂਕ
- ਓਰੇਏਂਟਿਡ ਬੈਂਕ ਆਫ਼ ਕਾਮਰਸ
- ਸਹਿਕਾਰੀ ਬੈਂਕ[2]
ਸਕੂਲ
ਇਸ ਪਿੰਡ ਵਿੱਚ ਸਿੱਖਿਆ ਦੇ ਲਈ 5 ਸਕੂਲ ਹਨ:
- ਸਰਕਾਰੀ ਸੀਨੀਅਰ ਸੰਕੈਂਡਰੀ ਸਕੂਲ
- ਸਰਕਾਰੀ ਪ੍ਰਾਇਮਰੀ ਸਕੂਲ
- ਨੇਹਾ ਨਿਊ ਮਾਡਲ ਸਕੂਲ
- ਰੂਪਿੰਦਰਾ ਪਬਲਿਕ ਸਕੂਲ
- ਸ਼ਹੀਦ ਊਧਮ ਸਿੰਘ ਮੇਮੋਰੀਕਲ ਸਕੂਲ[3]
ਧਾਰਮਿਕ ਸਥਾਨ
- ਗੁਰੂਦੁਆਰਾ ਸੰਗਤਸਰ ਸਾਹਿਬ
- ਪੁਰਾਣਾ ਗੁਰੂਦੁਆਰਾ ਸਾਹਿਬ
- ਡੇਰਾ ਬਾਬਾ ਭੁੱਮਣ ਸ਼ਾਹ ਜੀ
- ਡੇਰਾ ਬਾਬਾ ਵਡਭਾਗ ਸਿੰਘ ਜੀ
- ਸ੍ਰੀ ਕ੍ਰਿਸ਼ਨ ਮੰਦਿਰ
- ਸਮਾਧ ਪੀਰ ਪੂਨਣ ਜੀ[4]
ਸਿਹਤ ਸੰਸਥਾਵਾਂ
ਪਿੰਡ ਵਿੱਚ 3 ਡਿਸਪੈਂਸਰੀਆਂ ਹਨ।
- ਸਰਕਾਰੀ ਡਿਸਪੈਂਸਰੀ
- ਸ਼ਰਮਾਂ ਹਸਤਪਤਾਲ
- ਪਸ਼ੂ ਹਸਤਪਤਾਲ
ਲੋਕਾਂ ਦੇ ਕਿੱਤੇ
ਇਥੋਂ ਦੇ ਲੋਕ ਮੁੱਖ ਤੌਰ 'ਤੇ ਖੇਤੀਬਾੜੀ ਨਾਲ ਜੁੜੇ ਹੋਏ ਹਨ। ਇੱਥੋਂ ਦੀ 75 ਫ਼ੀਸਦੀ ਜਮੀਨ ਵਿੱਚ ਬਾਗ਼ ਲੱਗਿਆ ਹੋਇਆ ਹੈ। ਤੇ ਲੋਕ ਬਾਗ਼ਬਾਨੀ ਵੱਲ ਵਧੇਰੇ ਧਿਆਨ ਦਿੰਦੇ ਹਨ। ਮਹਾਜਨ ਲੋਕ ਆਮ ਕਰਕੇ ਦੁਕਾਨਦਾਰੀ ਹੀ ਕਰਦੇ ਹਨ। ਖੂਈਆਂ ਸਰਵਰ ਪਿੰਡ ਆਪਣੇ ਕਿਨੂੰਆਂ ਦੇ ਬਾਗ਼ ਕਰਕੇ ਕਾਫ਼ੀ ਮਸ਼ਹੂਰ ਹੈ।
ਆਵਾਜਾਈ ਸਹੂਲਤਾਂ
ਪਿੰਡ ਜੀ.ਟੀ ਰੋਡ ਤੇ ਹੈ ਅਤੇ ਅਬੋਹਰ ਤੋਂ ਗੰਗਾਨਗਰ ਰੋੜ (NH15) ਤੇ ਪੈਂਦਾ ਹੈ। ਪਿੰਡ ਤੋਂ ਦੋ ਕਿਲੋਮੀਟਰ ਤੇ ਹੀ ਪੰਜਕੋਸੀ ਰੇਲਵੇ ਸਟੇਸ਼ਨ ਹੈ।
ਨੇੜਲੇ ਸਥਾਨ
ਇਸ ਪਿੰਡ ਤੋਂ ਇਤਿਹਾਸਕ ਗੁਰੂਦੁਆਰਾ ਬੁੱਢਤੀਰਥ ਸਾਹਿਬ ਹਰੀਪੁਰਾ 5 ਕਿਲੋਮੀਟਰ ਤੇ ਸਥਿਤ ਹੈ। ਇੱਥੇ ਹਰ ਮਹੀਨੇ ਮੱਸਿਆਂ ਲੱਗਦੀ ਹੈ। ਇੱਥੋ 6 ਕਿਲੋਮੀਟਰ ਤੇ ਹੀ ਪਿੰਡ ਪੰਜਕੋਸੀ ਹੈ ਜਿੱਥੋਂ ਦੇ ਬਲਰਾਮ ਜਾਖੜ ਅਤੇ ਸੁਨੀਲ ਜਾਖੜ ਹਨ।
ਹਵਾਲੇ
Wikiwand - on
Seamless Wikipedia browsing. On steroids.
Remove ads