ਕੰਬੋਜ

From Wikipedia, the free encyclopedia

Remove ads

ਕੰਬੋਜ ਏਸ਼ੀਆ ਵਿੱਚ ਰਹਿਣ ਵਾਲੀ ਇੱਕ ਜਾਤੀ ਹੈ। ਪ੍ਰਾਚੀਨ ਕੰਬੋਜ ਸ਼ਾਇਦ ਹਿੰਦ-ਈਰਾਨੀ ਮੂਲ ਦੇ ਸਨ। ਹਾਲਾਂਕਿ, ਇਨ੍ਹਾਂ ਨੂੰ ਕਈ ਵਾਰ ਇੰਡੋ-ਆਰੀਅਨ ਅਤੇ ਕਈ ਵਾਰ ਭਾਰਤੀ ਅਤੇ ਈਰਾਨੀ ਦੋਵਾਂ ਦੇ ਤੌਰ 'ਤੇ ਵਰਣਿਤ ਕੀਤਾ ਜਾਂਦਾ ਹੈ। ਇਸ ਜਾਤੀ ਦਾ ਮੁੱਖ ਕਿੱਤਾ ਖੇਤੀਬਾੜੀ ਹੈ, ਇਹ ਕੌਮ ਬਹੁਤ ਹੀ ਦਲੇਰ, ਮਿਹਨਤੀ ਅਤੇ ਖੇਤੀਬਾੜੀ ਕਰਨ ਵਿੱਚ ਮਾਹਿਰ ਹੈ। ਇਹ ਲੋਕ ਜ਼ਿਆਦਾਤਰ ਸਬਜ਼ੀਆਂ ਫਲਾਂ ਦੀ ਕਾਸ਼ਤ ਕਰਦੇ ਹਨ।

ਇਹ ਲੋਕ ਖੇਤੀਬਾੜੀ ਦੇ ਨਾਲ ਨਾਲ ਪਸ਼ੂ ਵੀ ਪਾਲਦੇ ਹਨ ਅਤੇ ਪੜ੍ਹੇ ਲਿਖੇ ਹੋਣ ਕਾਰਨ ਚੰਗੇ ਸਰਕਾਰੀ ਆਹੁਦਿਆਂ ਤੇ ਕੰਮ ਕਰਦੇ ਹਨ। ਕੰਬੋਅ ਅਤੇ ਜੱਟ ਬਰਾਦਰੀ ਦੇ ਕਿੱਤਿਆਂ ਅਤੇ ਸੁਭਾਅ ਵਿੱਚ ਸਮਾਨਤਾ ਹੋਣ ਕਰਕੇ ਇਹਨਾਂ ਦੀ ਆਪਸੀ ਸਾਂਝ ਬਹੁਤ ਪੁਰਾਣੀ ਅਤੇ ਗੂੜ੍ਹੀ ਹੈ।

ਕੰਬੋਜ ਜਾਤੀ ਵਿੱਚ ਵੱਖ-ਵੱਖ ਗੋਤ ਹਨ ਜਿਵੇਂ ਹਾਂਡਾ, ਥਿੰਦ, ਜੱਜ, ਮਹਿਰੋਕ, ਸੰਧਾ, ਸਾਮੇ, ਸੁਰਮੇ, ਸ਼ਾਹੀ, ਜੰਮੂ, ਜੋਸ਼ਨ,ਅਬਦੁਲ, ਅਜਪਾਲ, ਅੰਗਿਆਰੇ, ਢੋਟ, ਕੌੜੇ, ਸ਼ਾਹੀ, ਸੋਥਪਾਲ, [1]

Remove ads

ਇਤਿਹਾਸ

ਮਹਾਨ ਸ਼ਿਕੰਦਰ ਦੇ ਹਮਲੇ ਦੌਰਾਨ ਭਾਰਤ 16 ਮਹਾਨ ਪਰਗਨਿਆਂ ਵਿੱਚ ਵੰਡਿਆ ਹੋਇਆ ਸੀ। ਇਹਨਾਂ ਪਰਗਨਿਆਂ ਚੋਂ ਇੱਕ ਕੰਬੋਜ ਪਰਗਨਾਂ ਵੀ ਸੀ। ਜੋ ਕਸ਼ਮੀਰ ਤੋਂ ਲੈ ਕੇ ਅਫਗਾਨਿਸਤਾਨ ਦੇ ਗੰਧਾਰ ਤੱਕ ਫੈਲਿਆ ਹੋਇਆ ਸੀ। ਸਿਕੰਦਰ ਦਾ ਮੁਕਾਬਲਾ ਕੰਬੋਜ਼ ਜਾਤੀ ਦੇ ਲੋਕਾਂ ਨੇ ਹੀ ਕੀਤਾ ਸੀ, ਰਾਜਾ ਪੋਰਸ ਕੰਬੋਜ ਕਬੀਲੇ ਨਾਲ ਸਬੰਧ ਰੱਖਦਾ ਸੀ। ਕੰਬੋਜ਼ ਕਬੀਲੇ ਦਾ ਬੱਚਾ-ਬੱਚਾ ਸਿਕੰਦਰ ਦੇ ਸੈਨਿਕਾਂ ਦਾ ਮੁਕਾਬਲਾ ਕਰਦੇ ਹੋਏ ਯੁੱਧ ਵਿੱਚ ਮਾਰਿਆ ਗਿਆ ਸੀ l ਕੰਬੋਜਾਂ ਦਾ ਮੂਲ ਵੀ ਭਾਰਤੀ ਹੈ ਇਹ ਸ਼ੁਰੂ ਤੋਂ ਖੇਤੀਬਾੜੀ ਦਾ ਕੰਮ ਕਰਦੇ ਸਨ ਪਰ ਭਾਰਤ ਵਿੱਚ ਇਸਲਾਮ ਆਉਣ ਦੇ ਨਾਲ ਇਹਨਾਂ ਵਿੱਚੋ ਕੁੱਝ ਲੋਕ ਮੁਸਲਮਾਨ ਹੋ ਗਏ ਅਤੇ ਪੰਜਾਬ ਦੇ ਮਾਝੇ, ਮਾਲਵੇ ਅਤੇ ਮੁਲਤਾਨ ਵਿੱਚ ਜਾ ਵੱਸ ਗਏ।

Remove ads

ਧਰਮ

ਅੱਜ-ਕੱਲ ਇਹ ਜਾਤੀ ਪਾਕਿਸਤਾਨ ਅਤੇ ਮਲੇਰਕੋਟਲੇ (ਭਾਰਤ) ਵਿੱਚ ਸੁੰਨੀ ਅਤੇ ਸ਼ੀਆ ਮੁਸਲਮਾਨ ਹੈ ਪਰ ਅੰਮ੍ਰਿਤਸਰ,ਕਪੂਰਥਲਾ,ਪਟਿਆਲਾ,ਸੰਗਰੂਰ,ਸੁਨਾਮ,ਮਾਨਸਾ, ਫਿਰੋਜ਼ਪੁਰ ਆਦਿ ਵਿੱਚ ਇਹ ਸਿੱਖ ਹਨ। ਫ਼ਾਜਿਲਕਾਂ ਜ਼ਿਲ੍ਹੇ, ਹਰਿਆਣਾ ਅਤੇ ਹੋਰ ਪਾਸੇ ਇਹ ਹਿੰਦੂ ਹਨ।[2] ਕਈ ਹਿੰਦੂ ਕੰਬੋਜ ਬਾਬਾ ਭੁੰਮਣ ਸ਼ਾਹ ਜੋ ਕਿ ਸ਼੍ਰੀ ਚੰਦ ਦਾ ਚੇਲਾ ਸੀ ਉਸਨੂੰ ਮੰਨਦੇ ਹਨ। ਅੱਜਕਲ੍ਹ ਬਾਬਾ ਭੁੰਮਣ ਸ਼ਾਹ ਨੂੰ ਮੰਨਣ ਵਾਲੇ ਕੰਬੋਜ਼ ਲੋਕਾਂ ਦੇ ਗੁਰਗੱਦੀ ਤੇ ਬਾਬਾ ਬ੍ਰਹਮ ਦਾਸ ਜੀ ਹਨ। ਬਾਬਾ ਭੂਮਣ ਸ਼ਾਹ ਨੂੰ ਮੰਨਣ ਵਾਲੇ ਕੰਬੋਜ ਜਾਤੀ ਦੇ ਲੋਕ ਸਿੱਖ ਰੀਤੀ ਰਿਵਾਜਾਂ ਦੀ ਹੀ ਪਾਲਣਾਂ ਕਰਦੇ ਹਨ। ਇਹਨਾਂ ਦਾ ਮੁੱਖ ਕੇਂਦਰ ਹਰਿਆਣੇ ਦੇ ਜ਼ਿਲ੍ਹੇ ਸਿਰਸਾ ਵਿਖੇ ਸੰਘਰ ਹੈ। ਇੱਥੇ ਹਰ ਸਾਲ ਦਸੰਬਰ ਦੇ ਅਖੀਰਲੇ ਦਿਨਾਂ ਵਿੱਚ ਮੇਲਾ ਲੱਗਦਾ ਹੈ।[1] problem ਟਾਹਲੀ ਵਾਲਾ ਬੋਦਲਾ,ਮੋਹਨ ਕੇ ਹਿਠਾਰ,ਚੱਕ ਵਨ ਵਾਲਾ, ਪੰਜੇ ਕੇ ਉਤਾੜ, ਬਾਜੇੇ ਕੇ ਇਹਨਾਂ ਪਿੰਡਾ ਵਿੱਚ ਇਹ ਲੋਕ ਰਹਿੰਦੇ ਹਨ। ਪਿੰਡ ਦਿਵਾਨ ਖੇੜਾ ਵਿੱਚ ਵੀ ਕੰਬੋਜ ਰਹਿੰਦੇ ਹਨ। ਪਿੰੰਡ ਪਿੰੰਡੀ ਤੋਂ ਲੈ ਕੇ ਅਬੋਹਰ ਗੰਗਾਨਗਰ ਤੇ ਦੂਜੇ ਪਾਸੇ ਡੱਬਵਾਲੀ ਸਿਰਸਾ ਵਿੱਚ ਇਹ ਲੋਗ ਰਹਿੰਦੇ ਹਨ।

Remove ads

ਬੋਲੀ

ਇਸ ਬਰਾਦਰੀ ਦੀ ਬੋਲੀ ਮੁੱਖ ਤੌਰ 'ਤੇ ਪੰਜਾਬੀ ਅਤੇ ਪੰਜਾਬੀ ਦੀਆਂ ਉੱਪ ਬੋਲੀਆਂ ਹਨ ਜਿਵੇਂ ਲਹਿੰਦੀ, ਮਾਝੀ ਅਤੇ ਮਲਵਈ[3]

ਉੱਘੇ ਵਿਅਕਤੀ

  • ਸ਼ਹੀਦ ਭਾਈ ਮਨੀ ਸਿੰਘ ਜੀ (ਮਹਿਰੋਕ ਗੋਤ ਦੇ ਕੰਬੋਜ਼)
  • ਸ਼ਹੀਦ ਭਾਈ ਦਿਆਲਾ ਜੀ
  • ਭਾਈ ਮਾਹੀ ਸਿੰਘ ਸੁਨਾਮ
  • ਬਾਬਾ ਅਮਰ ਸਿੰਘ ਨਿੱਬਰ ਜੀ(ਬੰਦਈ ਖਾਲਸੇ ਦੇ ਮੁਖੀ)
  • ਭਾਈ ਮੋਹਕਮ ਸਿੰਘ ਪੰਜ ਪਿਆਰੇ (ਚੰਦੀ ਗੋਤ ਦੇ ਕੰਬੋਜ਼)
  • ਸ਼ਹੀਦ ਊਧਮ ਸਿੰਘ ਕੰਬੋਜ਼ (ਗੋਤ ਜੰਮੂ)
  • ਅਕਾਲੀ ਬਾਬਾ ਫੂਲਾ ਸਿੰਘ ਜੀ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ
  • ਮਾਸਟਰ ਸੁੰਦਰ ਸਿੰਘ ਲਾਇਲਪੁਰੀ(ਸ਼੍ਰੋਮਣੀ ਆਕਾਲੀ ਦਲ)(ਸੰਧਾ ਗੋਤ)
  • ‎ਪੰਕਜ‬ ਕੰਬੋਜ ਆਈ.ਪੀ.ਐੱਸ
  • ਸਰਦਾਰ ਕੰਵਲਸ਼ੇਰ ਸਿੰਘ ਧੰਜੂ, ਐਡੀਸ਼ਨਲ ਡਿਪਟੀ ਕਮਿਸ਼ਨਰ
  • ਜ਼ੀਆਉਦੀਨ‬ ਅਹਿਮਦ ਪ੍ਰੋਫੇਸਰ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ
  • ਪ੍ਰਕਾਸ਼ ਕੰਬੋਜ ਭਾਰਤੀ ਸਾਇੰਸਦਾਨ
  • ਬਲਵੰਤ ਸਿੰਘ ਸਾਬਕਾ ਮਾਲ ਮੰਤਰੀ ਪੰਜਾਬ *ਆਤਮਾਂ ਸਿੰਘ ਸਾਬਕਾ ਮੰਤਰੀ ਪੰਜਾਬ
  • ਬੀਬੀ ਉਪਿੰਦਰਜੀਤ ਕੌਰ ਸਾਬਕਾ ਕੈਬਿਨੇਟ ਮੰਤਰੀ ਪੰਜਾਬ
  • ਲਾਲ ਸਿੰਘ ਸਾਬਕਾ ਕੈਬਿਨੇਟ ਮੰਤਰੀ ਪੰਜਾਬ ਅਤੇ ਚੇਅਰਮੈਨ ਪੰਜਾਬ ਮੰਡੀ ਬੋਰਡ
  • ਹੰਸ ਰਾਜ ਜੋਸ਼ਨ ਸਾਬਕਾ ਐਮ.ਐਲ.ਏ. ਜਲਾਲਾਬਾਦ (ਜ਼ਿਲ੍ਹਾ ਫਿਰੋਜ਼ਪੁਰ)
  • ਹਰਦਿਆਲ ਸਿੰਘ ਕੰਬੋਜ਼ ਐਮ.ਐਲ.ਏ. ਰਾਜਪੁਰਾ
  • ਕਾਕਾ ਰਾਜਿੰਦਰ ਸਿੰਘ ਐਮ.ਐਲ.ਏ. ਸਮਾਣਾ
  • ਮਦਨ ਲਾਲ ਜਲਾਲਪੁਰ ਐਮ.ਐਲ.ਏ. ਘਨੌਰ[4]
  • ਪ੍ਰਿਥੀਪਾਲ ਸਿੰਘ, ਸਿਰਕੱਢ ਭਾਰਤੀ ਹਾਕੀ ਖਿਲਾੜੀ ਜਿਸਨੂੰ ਸ਼ਾਰਟ ਕੌਰਨਰ ਦਾ ਬਾਦਸ਼ਾਹ ਵਜੋਂ ਜਾਣਿਆ ਜਾਂਦਾ ਸੀ।
  • ਭਗਤ ਸਿੰਘ ਥਿੰਦ
  • ਸੁਖਵਿੰਦਰ ਕੰਬੋਜ -ਨਾਮਵਰ ਅਮਰੀਕਾ ਵਾਸੀ ਵਿਦੇਸ਼ੀ ਪੰਜਾਬੀ ਸ਼ਾਇਰ
  • ਹਰਵਿੰਦਰ ਚੰਡੀਗੜ੍ਹ -ਪੰਜਾਬੀ ਲੇਖਕ ਅਤੇ ਸੰਯੁਕਤ ਡਾਇਰੈਕਕਟਰ, ਯੋਜਨਾਬੰਦੀ (ਆਰਥਿਕ ਸਲਾਹਕਾਰ) ਵਿਭਾਗ ਪੰਜਾਬ ਸਰਕਾਰ, ਚੰਡੀਗੜ੍ਹ
  • ਕਵਿੰਦਰ ਚਾਂਦ - ਕਨੇਡਾ ਵਾਸੀ, ਪੰਜਾਬੀ ਦੇ ਨਾਮਵਰ ਸ਼ਾਇਰ
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads