ਮੁਕਤੀਬੋਧ
ਹਿੰਦੀ ਕਵੀ, ਵਾਰਤਕਕਾਰ ਅਤੇ ਆਲੋਚਕ From Wikipedia, the free encyclopedia
Remove ads
ਗਜਾਨਨ ਮਾਧਵ ਮੁਕਤੀਬੋਧ (गजानन माधव मुक्तिबोध) (13 ਨਵੰਬਰ 1917 – 11 ਸਤੰਬਰ 1964)[1] ਹਿੰਦੀ ਦੇ ਉਘੇ ਕਵੀ, ਨਿਬੰਧਕਾਰ ਅਤੇ ਆਲੋਚਕ ਸਨ। ਉਨ੍ਹਾਂ ਨੂੰ ਪ੍ਰਗਤੀਸ਼ੀਲ ਕਵਿਤਾ ਅਤੇ ਨਵੀਂ ਕਵਿਤਾ ਦੇ ਵਿੱਚ ਦਾ ਇੱਕ ਪੁਲ ਵੀ ਮੰਨਿਆ ਜਾਂਦਾ ਹੈ। ਨਯਾ ਖੂਨ ਅਤੇ ਵਸੁਧਾ ਆਦਿ ਵਰਗੇ ਰਸਾਲਿਆਂ ਦੇ ਸਹਾਇਕ ਸੰਪਾਦਕ ਵੀ ਰਹੇ।[2] ਉਹ ਭਾਰਤ ਵਿੱਚ ਆਧੁਨਿਕ ਕਵਿਤਾ ਦੇ ਮੋਢੀ ਮੰਨੇ ਜਾਂਦੇ ਹਨ[3] ਅਤੇ ਸੂਰਿਆਕਾਂਤ ਤਰਿਪਾਠੀ 'ਨਿਰਾਲਾ' ਤੋਂ ਬਾਅਦ ਹਿੰਦੀ ਕਵਿਤਾ ਦੇ ਮੋਹਰੀ ਵੀ।[4] ਅਤੇ ਹਿੰਦੀ ਸਾਹਿਤ ਦੀ ਪ੍ਰਯੋਗਵਾਦੀ ਲਹਿਰ ਦੇ ਥੰਮ ਅਤੇ ਇਹ ਉਨ੍ਹਾਂ ਦੀਆਂ ਰਚਨਾਵਾਂ ਹੀ ਸਨ ਜਿਨ੍ਹਾਂ ਨਾਲ ਇਹ ਲਹਿਰ ਨਈ ਕਹਾਨੀ ਅਤੇ ਨਈ ਕਵਿਤਾ ਵਜੋਂ ਵਿਕਸਿਤ ਹੋ ਕੇ 1950 ਵਿਆਂ ਵਿੱਚ ਆਧੁਨਿਕਤਾਵਾਦ ਦਾ ਆਗਾਜ਼ ਹੋਇਆ।[5] ਭਾਰਤੀ ਸਾਹਿਤ ਵਿੱਚ ਨਵੀਂ ਆਲੋਚਨਾ ਦੇ ਉਭਾਰ ਵਿੱਚ ਵੀ ਉਹਦੀ ਮੌਜੂਦਗੀ ਵੀ ਮਹੱਤਵਪੂਰਨ ਹੈ। ਉਨ੍ਹਾਂ ਦੀ ਭਾਸ਼ਾ ਕਬੀਰ ਦੀ ਭਾਸ਼ਾ ਦੀ ਤਰ੍ਹਾਂ ਹੀ ਊਬੜ-ਖਾਬੜ ਅਤੇ ਨਿਯਮਾਂ ਤੋਂ ਵੀ ਅਜ਼ਾਦ ਸੀ ਉੱਤੇ ਉਹ ਬੇਇਨਸਾਫ਼ੀ ਅਤੇ ਸ਼ੋਸ਼ਣ ਦੇ ਵਿਰੁਧ ਆਮ ਆਦਮੀ ਦੇ ਪੱਖ ਵਿੱਚ ਡੱਟ ਕੇ ਖੜੇ ਰਹਿਣ ਵਾਲੇ ਇੱਕ ਚਿੰਤਕ ਅਤੇ ਕਵੀ ਸਨ।[6]
Remove ads
ਜੀਵਨੀ
ਮੁਕਤੀਬੋਧ ਦੇ ਪਿਤਾ ਪੁਲਿਸ ਵਿਭਾਗ ਦੇ ਇੰਸਪੈਕਟਰ ਸਨ ਅਤੇ ਉਨ੍ਹਾਂ ਦਾ ਤਬਾਦਲਾ ਅਕਸਰ ਹੁੰਦਾ ਰਹਿੰਦਾ ਸੀ। ਇਸ ਲਈ ਮੁਕਤੀਬੋਧ ਜੀ ਦੀ ਪੜ੍ਹਾਈ ਵਿੱਚ ਅੜਚਨ ਪੈਂਦੀ ਰਹਿੰਦੀ ਸੀ। 1930 ਵਿੱਚ ਮੁਕਤੀਬੋਧ ਨੇ ਮਿਡਲ ਦੀ ਪਰੀਖਿਆ, ਉਜੈਨ ਤੋਂ ਦਿੱਤੀ ਅਤੇ ਫੇਲ ਹੋ ਗਏ। ਕਵੀ ਨੇ ਇਸ ਅਸਫਲਤਾ ਨੂੰ ਆਪਣੇ ਜੀਵਨ ਦੀ ਮਹੱਤਵਪੂਰਣ ਘਟਨਾ ਦੇ ਰੂਪ ਵਿੱਚ ਸਵੀਕਾਰ ਕੀਤਾ ਹੈ। ਉਨ੍ਹਾਂ ਨੇ 1953 ਵਿੱਚ ਸਾਹਿਤ ਰਚਨਾ ਦਾ ਕਾਰਜ ਸ਼ੁਰੂ ਕੀਤਾ ਅਤੇ 1939 ਵਿੱਚ ਸ਼ਾਂਤਾ ਜੀ ਨਾਲ ਪ੍ਰੇਮ ਵਿਆਹ ਕੀਤਾ। 1942 ਦੇ ਆਲੇ ਦੁਆਲੇ ਉਹ ਖੱਬੀ ਵਿਚਾਰਧਾਰਾ ਵੱਲ ਝੁਕੇ ਅਤੇ ਸ਼ੁਜਾਲਪੁਰ ਵਿੱਚ ਰਹਿੰਦੇ ਹੋਏ ਉਨ੍ਹਾਂ ਦੀ ਕ੍ਰਾਂਤੀਕਾਰੀ ਚੇਤਨਾ ਮਜ਼ਬੂਤ ਹੋਈ।[7]
(चाँद का मुहँ टेढ़ा है) |
– ਮੁਕਤੀਬੋਧ[9] |
ਮਨੀ ਕੌਲ ਦੀ ਨਿਰਦੇਸ਼ਿਤ ਹਿੰਦੀ ਫ਼ੀਚਰ ਫ਼ਿਲਮ, ਸਤਹ ਸੇ ਉਠਤਾ ਆਦਮੀ ਦੀ ਪਟਕਥਾ ਅਤੇ ਸੰਵਾਦ ਉਸਨੇ ਲਿਖੇ ਸਨ ਅਤੇ ਇਹ ਕਾਨ ਫ਼ਿਲਮ ਫੈਸਟੀਵਲ ਵਿੱਚ 1981 ਵਿੱਚ ਦਿਖਾਈ ਗਈ ਸੀ।[10]
Remove ads
ਪ੍ਰਮੁੱਖ ਲਿਖਤਾਂ
ਕਾਵਿ-ਸੰਗ੍ਰਹਿ
- ਚਾਂਦ ਕਾ ਮੂੰਹ ਟੇੜਾ ਹੈ (1964)
- ਭੂਰੀ-ਭੂਰੀ ਖਾਕ ਧੂਲ
ਕਹਾਣੀ ਸੰਗ੍ਰਿਹ
- ਕਾਠ ਕਾ ਸਪਨਾ
- ਵਿਪਾਤ੍ਰ
- ਸਤਹ ਸੇ ਉਠਤਾ ਆਦਮੀ
ਆਲੋਚਨਾਤਮਕ ਰਚਨਾਵਾਂ
- ਕਾਮਾਯਨੀ:ਏਕ ਪੁਨਰਵਿਚਾਰ
- ਨਯੀ ਕਵਿਤਾ ਕਾ ਆਤਮਸੰਘਰਸ਼
- ਨਯੇ ਸਾਹਿਤ੍ਯ ਕਾ ਸੌਂਦਰਿਆਸ਼ਾਸਤਰ (ਆਖਿਰ ਰਚਨਾ ਕ੍ਯੋਂ)
- ਸਮੀਕਸ਼ਾ ਕੀ ਸਮਸਿਆਏਂ
- ਏਕ ਸਾਹਿਤਿਅਕ ਕੀ ਡਾਯਰੀ
- ਭਾਰਤ:ਇਤਿਹਾਸ ਔਰ ਸੰਸਕ੍ਰਿਤੀ
ਲੰਬੀਆਂ ਕਵਿਤਾਵਾਂ
- ਅੰਧੇਰੇ ਮੇਂ
- ਏਕ ਅੰਤਰਕਥਾ
- ਕਹਨੇ ਦੋ ਉਨ੍ਹੇਂ ਜੋ ਯਹ ਕਹਤੇ ਹੈਂ
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads