ਗਰਮ ਹਵਾ
1973 ਵਿੱਚ ਅੈਮ ਅੈਸ ਸਥਿੳੂ ਦੁਅਾਰਾ ਬਣਾੲੀ ਗੲੀ ਫ਼ਿਲਮ From Wikipedia, the free encyclopedia
Remove ads
ਗਰਮ ਹਵਾ (ਹਿੰਦੀ: गर्म हवा; ਉਰਦੂ: گرم ہوا) ਐਮ ਐੱਸ ਸਾਥੀਊ ਦੁਆਰਾ ਨਿਰਦੇਸ਼ਿਤ, 1973 ਵਿੱਚ ਰਿਲੀਜ਼ ਹੋਈ ਇੱਕ ਹਿੰਦੁਸਤਾਨੀ ਫ਼ਿਲਮ ਹੈ। ਇਹ ਇਸਮਤ ਚੁਗਤਾਈ ਦੀ ਇੱਕ ਅਣਛਪੀ ਨਿੱਕੀ ਕਹਾਣੀ ਉੱਤੇ ਅਧਾਰਿਤ ਹੈ ਅਤੇ ਇਸਦਾ ਸਕ੍ਰੀਨ ਰੂਪ ਵਿੱਚ ਰੂਪਾਂਤਰਨ ਕੈਫੀ ਆਜ਼ਮੀ ਨੇ ਕੀਤਾ, ਅਤੇ ਆਜ਼ਮੀ ਨੇ ਹੀ ਇਸ ਫ਼ਿਲਮ ਲਈ ਸੰਗੀਤ ਲਿੱਖਿਆ। ਮੁੱਖ ਪਾਤਰ ਸਲੀਮ ਮਿਰਜ਼ਾ ਦਾ ਪਾਤਰ ਬਲਰਾਜ ਸਾਹਨੀ ਨੇ ਅਦਾ ਕੀਤਾ ਸੀ। ਗਰਮ ਹਵਾ ਦੀ ਕਹਾਣੀ ਇੱਕ ਐਸੇ ਉੱਤਰੀ ਭਾਰਤੀ ਮੁਸਲਿਮ ਖ਼ਾਨਦਾਨ ਦੇ ਗਿਰਦ ਘੁੰਮਦੀ ਹੈ ਜਿਸ ਦੇ ਕੁਛ ਮੈਂਬਰ ਤਕਸੀਮ ਦੇ ਬਾਅਦ ਪਾਕਿਸਤਾਨ ਚਲੇ ਜਾਂਦੇ ਹਨ ਲੇਕਿਨ ਸਲੀਮ ਮਿਰਜ਼ਾ ਨਾਮੀ ਇੱਕ ਸ਼ਖ਼ਸ ਬਜ਼ਿਦ ਹੈ ਕਿ ਹਿੰਦੁਸਤਾਨ ਉਸਦਾ ਵਤਨ ਹੈ ਅਤੇ ਉਹ ਕਿਤੇ ਨਹੀਂ ਜਾਏਗਾ। ਇਹ ਭਾਰਤ ਦੀ ਪਾਰਟੀਸ਼ਨ ਤੇ ਹੁਣ ਤੱਕ ਬਣੀਆਂ ਸਭ ਤੋਂ ਮਾਰਮਿਕ ਫ਼ਿਲਮਾਂ ਵਿੱਚੋਂ ਇੱਕ ਹੈ।[1] ਇਹ ਭਾਰਤ ਵਿੱਚ ਮੁਸਲਮਾਨਾਂ ਦੀ ਪੋਸਟ-ਪਾਰਟੀਸ਼ਨ ਦੁਰਦਸ਼ਾ ਨਾਲ ਨਿਪਟਣ ਵਾਲੀਆਂ ਕੁਝ ਕੁ ਗੰਭੀਰ ਫ਼ਿਲਮਾਂ ਵਿੱਚੋਂ ਇੱਕ ਹੈ।[2][3]
Remove ads
ਇਸਮਤ ਚੁਗ਼ਤਾਈ ਦੀ ਕਹਾਣੀ ਵਿੱਚੋਂ:
ਸਲੀਮ ਮਿਰਜ਼ਾ ਪਰ ਜੋ ਆਫ਼ਤੇਂ ਟੂਟਤੀ ਹੈਂ ਵੋਹ ਉਨ ਬਹੁਤ ਸੇ ਕੌਮ ਪ੍ਰਸਤ ਮੁਸਲਮਾਨੋਂ ਕੀ ਬਿਪਤਾ ਬਿਆਨ ਕਰਤੀ ਹੈਂ ਜਿਨਹੋਂ ਨੇ ਪਾਕਿਸਤਾਨ ਮੁੰਤਕਿਲ ਹੋਨੇ ਕੀ ਬਜਾਏ ਭਾਰਤ ਮੇਂ ਰਹਿਨੇ ਕੋ ਤਰਜੀਹ ਦੀ ਲੇਕਿਨ ਕਭੀ ਗ਼ੱਦਾਰੀ ਔਰ ਕਭੀ ਜਾਸੂਸੀ ਕੇ ਇਲਜ਼ਾਮਾਤ ਲਗਾ ਕਰ ਉਨ ਕਾ ਜੀਨਾ ਹਰਾਮ ਕੀਆ ਗਿਆ।[4]
Remove ads
ਅਦਾਕਾਰ
- ਬਲਰਾਜ ਸਾਹਨੀ - ਸਲੀਮ ਮਿਰਜ਼ਾ
- ਗੀਤਾ ਸਿਧਾਰਥ - ਅਮੀਨਾ ਮਿਰਜ਼ਾ
- ਫਾਰੂਕ ਸ਼ੇਖ - ਸਿਕੰਦਰ ਮਿਰਜ਼ਾ
- ਦੀਨਾਨਾਥ ਜੁਤਸ਼ੀ - 'ਹਲੀਮ
- ਬਦਰ ਬੇਗਮ - ਸਲੀਮ ਦੀ ਮਾਤਾ
- ਸ਼ੌਕਤ ਆਜ਼ਮੀ (ਕੈਫ਼ੀ)
- ਏ ਕੇ ਹੰਗਲ - ਅਜਮਾਨੀ ਸਾਹਿਬ
- ਅਬੂ ਸਿਵਾਨੀ - ਬਕਰ ਮਿਰਜ਼ਾ
- ਜਲਾਲ ਆਗਾ - ਸ਼ਮਸ਼ਾਦ
- ਜਮਾਲ ਹਾਸ਼ਮੀ - ਕਾਜ਼ਿਮ
- ਰਾਜਿੰਦਰ ਰਘੂਵੰਸ਼ੀ - ਸਲੀਮ ਮਿਰਜ਼ਾ ਦਾ ਡਰਾਈਵਰ
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads