ਗ਼ਜ਼ਾਲਾ ਜਾਵੇਦ

From Wikipedia, the free encyclopedia

ਗ਼ਜ਼ਾਲਾ ਜਾਵੇਦ
Remove ads

ਗ਼ਜ਼ਾਲਾ ਜਾਵੇਦ (غزالة جاويد) (ਜ. 1 ਜਨਵਰੀ 1988[2] – 18 ਜੂਨ 2012) ਇੱਕ ਪਾਕਿਸਤਾਨੀ ਸਵੈਟ ਘਾਟੀ ਦੀ ਇੱਕ ਪਸ਼ਤੋ ਗਾਇਕਾ ਸੀ।[1] ਉਸਨੇ 2004 ਦੇ ਬਾਅਦ ਗਾਉਣਾ ਸ਼ੁਰੂ ਕੀਤਾ ਸੀ ਅਤੇ ਉੱਤਰ-ਪੱਛਮ ਪਾਕਿਸਤਾਨ ਨੌਜਵਾਨ, ਪ੍ਰਗਤੀਸ਼ੀਲ ਪਸ਼ਤੂਨ ਲੋਕਾਂ ਵਿੱਚ ਬਹੁਤ ਮਸ਼ਹੂਰ ਸੀ।[3] ਉਸ ਦਾ ਸੰਗੀਤ ਪਾਕਿਸਤਾਨ ਵਿੱਚ ਹੀ ਨਹੀਂ, ਸਗੋਂ ਲਾਗਲੇ ਅਫਗਾਨਿਸਤਾਨ ਅਤੇ ਸੰਸਾਰ ਭਰ ਦੇ ਪਸ਼ਤੂਨਾਂ ਵਿੱਚ ਵੀ ਮਸ਼ਹੂਰ ਸੀ।[1]

ਵਿਸ਼ੇਸ਼ ਤੱਥ ਗ਼ਜ਼ਾਲਾ ਜਾਵੇਦ, ਜਾਣਕਾਰੀ ...
Remove ads

ਕੈਰੀਅਰ

ਗ਼ਜ਼ਾਲਾ ਦਾ ਜਨਮ ਪਾਕਿਸਤਾਨ ਵਿੱਚ ਖੈਬਰ ਪਖਤੂਨਖਵਾ ਦੀ ਸਵੈਟ ਘਾਟੀ ਵਿੱਚ 1 ਜਨਵਰੀ 1988 ਨੂੰ ਹੋਇਆ ਸੀ।[1] 2007 ਦੇ ਆਖ਼ਿਰ ਵਿੱਚ, ਪਾਕਿਸਤਾਨੀ ਤਾਲਿਬਾਨ ਸਵਤ ਵਿੱਚ ਆਪਣੀ ਪਕੜ ਨੂੰ ਹੋਰ ਮਜ਼ਬੂਤ ​​ਕਰ ਰਿਹਾ ਸੀ ਇਸ ਲਈ ਨੌਜਵਾਨ ਗਜ਼ਾਲਾ ਅਤੇ ਉਸ ਦਾ ਪਰਿਵਾਰ ਪੇਸ਼ਾਵਰ ਸ਼ਹਿਰ ਚਲੇ ਗਏ। ਉਹ ਪੇਸ਼ਾਵਰ ਵਿੱਚ ਸੈਟਲ ਹੋ ਗਏ ਅਤੇ ਗ਼ਜ਼ਾਲਾ ਨੇ ਉਸ ਦੇ ਗਾਇਕੀ ਜੀਵਨ ਨੂੰ ਆਰੰਭ ਕੀਤਾ, ਬਾਅਦ ਵਿੱਚ "ਬਰਨ ਡਾਇ ਬਰਨ ਡਾਇ" ਅਤੇ "ਲਾਗ ਰਸ ਕਾਨਾ" ਗੀਤ ਰਿਕਾਰਡ ਕੀਤੇ। ਬਾਅਦ ਵਿੱਚ ਆਪਣੇ ਕੈਰੀਅਰ 'ਚ, ਉਸ ਨੇ ਵਧੇਰੇ ਸੁਰੀਲੇ ਗੀਤ ਗਾਏ ਅਤੇ ਪਾਕਿਸਤਾਨ, ਅਫ਼ਗਾਨਿਸਤਾਨ ਦੇ ਪਸ਼ਤੂਨ ਲੋਕਾਂ ਅਤੇ ਵਿਦੇਸ਼ਾਂ ਵਿੱਚ ਰਹਿਣ ਵਾਲੇ ਲੋਕਾਂ 'ਚ ਪ੍ਰਸਿੱਧੀ ਪ੍ਰਾਪਤ ਕੀਤੀ।

ਉਹ ਦੁਬਈ ਅਤੇ ਕਾਬੁਲ ਵਿੱਚ ਸਟੇਜ-ਸ਼ੋਅ 'ਚ ਨਜ਼ਰ ਆਉਣ ਲੱਗੀ ਜਿੱਥੇ ਉਸ ਨੇ ਵਿਆਹ ਦੀਆਂ ਪਾਰਟੀਆਂ ਵਿੱਚ ਗਾਉਣ ਲਈ ਪ੍ਰਤੀ ਰਾਤ 12,000 ਤੋਂ 15,000 ਡਾਲਰ ਦੀ ਕਮਾਈ ਹੋਣੀ ਸ਼ੁਰੂ ਹੋਈ। ਰੇਡੀਓ ਕਾਬੁਲ ਦੇ ਨਿਰਦੇਸ਼ਕ ਅਬਦੁੱਲ ਗਨੀ ਮੁਦਾਕੀਕ ਦੇ ਅਨੁਸਾਰ, "ਉਸ ਨੂੰ ਕਾਬੁਲ ਵਿੱਚ ਕਿਸੇ ਹੋਰ ਪਸ਼ਤੂਨ ਕਲਾਕਾਰ - ਮਰਦ ਜਾਂ ਔਰਤ" ਨਾਲੋਂ ਵਧੇਰੇ ਅਦਾਇਗੀ ਕੀਤੀ ਗਈ ... ਉਹ ਸਾਡੀ ਸਭ ਤੋਂ ਵੱਧ ਚਹੇਤੀ ਅਤੇ ਪ੍ਰਸਿੱਧ ਪਸ਼ਤੋ ਗਾਇਕਾ ਸੀ।"[4] ਉਸ ਦੇ ਗੀਤ "ਜ਼ਾ ਲੇਵਨੇ ਦਾ ਮੇਨਾ","ਜ਼ਾ ਦਾ ਚਾ ਖਕ਼ਲਾ ਤਾ ਫਿਕਰ ਵਾਰੀ ਯੇਮ","ਖੋ ਪੈਰ ਰਾਸ਼ਾ ਰਸ ਕਾਨਾ "ਅਤੇ" ਮੇਨਾ ਬਾ ਕਾਵੋ ਜਾਨਾਨਾ ਮੇਨਾ ਬਾ ਕਾਓ" ਦੀ ਸਕਾਰਾਤਮਕ ਸਮੀਖਿਆ ਨਾਲ ਸਵਾਗਤ ਕੀਤਾ ਗਿਆ।[5] ਉਸ ਨੂੰ 2010 ਵਿੱਚ ਇੱਕ ਫਿਲਮਫੇਅਰ ਅਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ ਅਤੇ ਉਸ ਨੂੰ 2011 ਵਿੱਚ ਇੱਕ ਖੈਬਰ ਅਵਾਰਡ ਮਿਲਿਆ ਸੀ।

Remove ads

ਨਿੱਜੀ ਜੀਵਨ

7 ਫਰਵਰੀ 2010 ਨੂੰ, ਗਜ਼ਾਲਾ ਨੇ ਪਿਸ਼ਾਵਰ ਵਿੱਚ ਇੱਕ ਪ੍ਰਾਪਰਟੀ ਡੀਲਰ ਜਹਾਂਗੀਰ ਖਾਨ ਨਾਲ ਵਿਆਹ ਕਰਵਾ ਲਿਆ, ਪਰ ਬਾਅਦ ਵਿੱਚ ਆਪਣੇ ਪਤੀ ਨਾਲ ਮਤਭੇਦਾਂ ਕਾਰਨ ਆਪਣੇ ਪਿਤਾ ਨਾਲ ਰਹਿ ਰਹੀ ਸੀ। ਉਸ ਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਉਸ ਦੇ ਪਤੀ ਦੀ ਉਸ ਤੋਂ ਪਹਿਲਾਂ ਇੱਕ ਹੋਰ ਪਤਨੀ ਸੀ ਅਤੇ ਇਸ ਵਿਵਾਦ ਤੋਂ ਬਾਅਦ ਉਹ ਜਾਵੇਦ ਤੋਂ ਵੱਖ ਹੋ ਗਈ। ਨਵੰਬਰ 2010 ਵਿੱਚ, ਉਹ ਆਪਣੇ ਪਤੀ ਤੋਂ ਵੱਖ ਹੋ ਗਈ ਅਤੇ ਆਪਣੇ ਮਾਪਿਆਂ ਦੇ ਘਰ ਚਲੀ ਗਈ। 12 ਅਕਤੂਬਰ 2011 ਨੂੰ, ਗਜ਼ਾਲਾ ਨੇ ਜਹਾਂਗੀਰ ਤੋਂ ਤਲਾਕ ਲਈ ਸਵਤ ਵਿੱਚ ਅਸਗਰ ਦੀ ਸਿਵਲ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ। ਅਦਾਲਤ ਨੇ 4 ਦਸੰਬਰ, 2011 ਨੂੰ ਉਸ ਦੇ ਹੱਕ ਵਿੱਚ ਫੈਸਲਾ ਦਿੱਤਾ।[6]

Remove ads

ਮੌਤ

ਗਜ਼ਾਲਾ ਨੂੰ 18 ਜੂਨ, 2012 ਨੂੰ ਇੱਕ ਮੋਟਰਸਾਈਕਲ 'ਤੇ ਸਵਾਰ ਬੰਦੂਕਧਾਰੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।[7] 16 ਦਸੰਬਰ 2013 ਨੂੰ ਸਵਤ ਜ਼ਿਲ੍ਹਾ ਅਤੇ ਸੈਸ਼ਨ ਕੋਰਟ ਨੇ ਉਸ ਦੇ ਸਾਬਕਾ ਪਤੀ, ਜਹਾਂਗੀਰ ਖਾਨ ਨੂੰ ਗਜ਼ਾਲਾ ਅਤੇ ਉਸ ਦੇ ਪਿਤਾ ਦੀ ਹੱਤਿਆ ਲਈ ਦੋਸ਼ੀ ਪਾਇਆ ਅਤੇ ਉਸ ਨੂੰ ਦੋ ਮੌਤ ਦੀ ਸਜ਼ਾ ਦੇ ਨਾਲ 70 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ।[8][9] 22 ਮਈ, 2014 ਨੂੰ ਪਿਸ਼ਾਵਰ ਹਾਈ ਕੋਰਟ ਨੇ ਦੋਵਾਂ ਪੀੜਤਾਂ ਅਤੇ ਜਹਾਂਗੀਰ ਖਾਨ ਦੇ ਵਾਰਸਾਂ ਵਿਚਕਾਰ ਸਮਝੌਤੇ ਦੇ ਅਧਾਰ 'ਤੇ ਸਜ਼ਾ ਨੂੰ ਘੱਟ ਕਰ ਦਿੱਤਾ ਗਿਆ।[10]

ਡਿਸਕੋਗ੍ਰਾਫੀ

  • 2009 – Ghazala Javed Vol.1
  • 2010 – Ghazala Javed And [Nazia Iqbal]
  • 2010 – Ghazala Javed Vol.2
  • 2010 – Raza Che Rogha Okro
  • 2011 – Best Of Ghazala Javed
  • 2011 – Ghazala Javed Vol.3
  • 2011 – Zo Spogmaii Yum
  • 2012 – Zhwandon TV concert in Afghanistan

ਇਹ ਵੀ ਦੇਖੋ

  • ਪਾਕਿਸਤਾਨ ਦੀਆਂ ਔਰਤਾਂ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads