ਗੀਤਾ ਜ਼ੁਤਸ਼ੀ
From Wikipedia, the free encyclopedia
Remove ads
ਗੀਤਾ ਜ਼ੁਤਸ਼ੀ (ਜਨਮ 2 ਦਸੰਬਰ, 1956) ਇੱਕ ਸਾਬਕਾ ਭਾਰਤੀ ਟ੍ਰੈਕ ਅਤੇ ਫੀਲਡ ਅਥਲੀਟ ਹੈ। ਉਸਨੇ 800 ਮੀਟਰ ਅਤੇ 1500 ਮੀਟਰ ਸਮਾਗਮਾਂ ਵਿੱਚ ਕਈ ਰਾਸ਼ਟਰੀ ਅਤੇ ਏਸ਼ੀਆਈ ਦੌੜਾਂ ਵਿੱਚ ਰਿਕਾਰਡ ਸਥਾਪਤ ਕੀਤੇ ਹਨ।
ਜ਼ੁਤਸ਼ੀ ਨੇ 1982 ਵਿੱਚ 800 ਮੀਟਰ ਦੌੜ, 1978 ਅਤੇ 1982 ਦੋਵਾਂ ਵਿੱਚ 1500 ਮੀਟਰ ਦੌੜਾਂ ਵਿੱਚ ਭਾਗ ਲਿਆ ਅਤੇ ਚਾਂਦੀ ਦੇ ਤਗਮੇ ਜਿੱਤੇ।[1] 1982 ਦੀਆਂ ਏਸ਼ੀਅਨ ਖੇਡਾਂ ਵਿੱਚ ਜ਼ੁਤਸ਼ੀ ਨੇ ਚੋਟੀ ਦੀ ਭਾਰਤੀ ਮਹਿਲਾ ਅਥਲੀਟ ਹੋਣ ਵੱਜੋਂ, ਨਵੀਂ ਦਿੱਲੀ ਵਿਖੇ ਉਦਘਾਟਨੀ ਸਮਾਗਮ ਦੌਰਾਨ ਸਬ ਪ੍ਰਤੀਯੋਗੀਆਂ ਤਰਫ਼ੋਂ ਸੌਂਹ ਚੁੱਕੀ।[2] ਉਸਨੂੰ ਉਸਦੀਆਂ ਪ੍ਰਾਪਤੀਆਂ ਲਈ ਅਰਜੁਨ ਪੁਰਸਕਾਰ ਅਤੇ ਪਦਮ ਸ਼੍ਰੀ ਨਾਲ ਸਨਮਾਨਤ ਕੀਤਾ ਗਿਆ ਹੈ।
ਉਸਨੇ ਹੋਰ ਭਾਰਤੀ ਔਰਤਾਂ ਨੂੰ ਪ੍ਰੇਰਿਤ ਕੀਤਾ ਹੈ. ਜਿਵੇਂ ਕੇ ਬਚੇਂਦਰੀ ਪਾਲ, ਜੋ ਕੇ ਮਾਉਂਟ ਐਵਰੈਸਟ ਤੇ ਸਫਲਤਾਪੂਰਵਕ ਚੜ੍ਹਨ ਵਾਲੀ ਪਹਿਲੀ ਭਾਰਤੀ ਔਰਤ ਹੈ। ਬਚਪਨ ਵਿੱਚ ਹੀ ਪਾਲ ਨੇ ਜਦ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਾਲ ਜੁਤਸ਼ੀ ਦੀ ਇੱਕ ਅਖਬਾਰ ਤੇ ਛਪੀ ਫੋਟੋ ਵੇਖੀ,ਉਸਨੇ ਓਦੋਂ ਹੀ ਪ੍ਰਸਿੱਧੀ ਦੀ ਕਾਮਨਾ ਕਰਨੀ ਸ਼ੁਰੂ ਕਰ ਦਿੱਤੀ।[3]
ਉਸਨੂੰ ਕੋਚਿੰਗ ਮੁਹੰਮਦ ਇਲਿਆਸ ਬਾਬਰ ਨੇ ਦਿਤੀ।17 ਸਾਲ ਅਮਰੀਕਾ ਵਿਖੇ ਰਹਿਣ ਤੋਂ ਬਾਅਦ, ਉਹ ਜੁਲਾਈ, 2002 ਵਿੱਚ ਭਾਰਤ ਵਾਪਸ ਆਈ ਅਤੇ ਉਸਨੇ ਭਾਰਤੀ ਜੂਨੀਅਰ ਐਥਲੈਟਿਕਸ ਟੀਮ (800 ਮੀਟਰ ਅਤੇ 1500 ਮੀਟਰ) ਦੀ ਕੋਚ ਦਾ ਅਹੁਦਾ ਸੰਭਾਲਿਆ।
Remove ads
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads