ਟਰੈਕ ਅਤੇ ਫ਼ੀਲਡ

From Wikipedia, the free encyclopedia

ਟਰੈਕ ਅਤੇ ਫ਼ੀਲਡ
Remove ads

ਟਰੈਕ ਅਤੇ ਫ਼ੀਲਡ ਖਿਡਾਰੀਆਂ ਦੀ ਦੌੜਨ, ਕੁਦਣਾ ਅਤੇ ਸੁਟਣਾ ਦੇ ਮੁਕਾਬਲਿਆਂ ਨਾਲ ਸਬੰਧਤ ਖੇਡਾਂ ਨੂੰ ਟਰੈਕ ਅਤੇ ਫ਼ੀਲਡ ਖੇਡਾਂ ਕਿਹਾ ਜਾਂਦਾ ਹੈ। ਇਹ ਨਾਮ ਖੇਡ ਦੇ ਮੈਂਦਾਨ ਤੋਂ ਲਿਆ ਗਿਆ ਹੈ ਜੋ ਇੱਕ ਆਂਡੇ ਦੀ ਸ਼ਕਲ ਦਾ ਹੁੰਦਾ ਹੈ ਜਿਸ ਦੇ ਵਿਚਕਾਰ ਘਾਹ ਦਾ ਮੈਂਦਾਨ ਅਤੇ ਬਾਹਰ ਦੌੜਨ ਵਾਲੇ ਟਰੈਕ ਹੁੰਦਾ ਹੈ ਵਿੱਚਕਾਰ ਮੈਂਦਾਨ ਵਿੱਚ ਕੁਦਣ ਅਤੇ ਸੁਟਣ ਦੀਆਂ ਖੇਡਾਂ ਹੁੰਦੀਆਂ ਹਨ।[1]

ਵਿਸ਼ੇਸ਼ ਤੱਥ ਛੋਟੇਨਾਮ, ਖ਼ਾਸੀਅਤਾਂ ...
Remove ads

ਇਤਿਹਾਸ

ਇਹਨਾਂ ਖੇਡਾਂ ਦੇ ਆਰੰਭ ਕਾਲ ਦਾ ਸਭ ਤੋਂ ਪੁਖਤਾ ਸਬੂਤ ਬਣੀ ਪੁਰਾਤਤਵ ਵਿਗਿਆਨੀਆਂ ਨੂੰ ਉਲੰਪੀਆਡ ਦੇ ਖੰਡਰਾਤ ਦੀ ਖੁਦਾਈ ਦੌਰਾਨ ਕਰੋਈਬੋਸ ਨਾਮ ਦੇ ਇੱਕ ਐਥਲੀਟ ਦੀ ਤਾਂਬੇ ਤੋਂ ਬਣੀ ਮੂਰਤੀ।ਏਲਿਸ ਸ਼ਹਿਰ ਨਾਲ ਸਬੰਧਿਤ ਇਸ ਐਥਲੀਟ ਦੀ ਮੂਰਤੀ ਉੱਤੇ ਉਸ ਦੇ ਬਾਇਓ ਡਾਟਾ ਸਮੇਤ ਉਲੰਪਿਕ ਚੈਂਪੀਅਨ 776 ਬੀਸੀ ਉਕਰਿਆ ਹੋਇਆ ਹੈ। ਪਹਿਲੀ ਵਾਰ ਇਹ ਐਥਲੀਟ ਸਿਰਫ 192 ਮੀਟਰ (600 ਫੁੱਟ) ਲੰਬੀ ਫਰਾਟਾ ਦੌੜ ਜਿੱਤ ਕੇ ਚੈਂਪੀਅਨ ਬਣਿਆ ਸੀ, ਜਿਸ ਨੂੰ ਸਟੇਡ ਕਿਹਾ ਜਾਂਦਾ ਸੀ। ਸਟੇਡੀਅਮ ਸ਼ਬਦ ਦੀ ਉਤਪਤੀ ਇਸੇ ਸਟੇਡ ਸ਼ਬਦ ਤੋਂ ਹੋਈ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਹੋ ਸਕਦਾ ਇਹ ਖੇਡਾਂ ਇਸ ਤੋਂ ਵੀ ਪਹਿਲਾਂ ਆਰੰਭ ਹੋਈਆਂ ਹੋਣ। 776 ਬੀ ਸੀ ਤੋਂ ਇਹਨਾਂ ਖੇਡਾਂ ਦਾ ਲਿਖਤੀ ਇਤਿਹਾਸ ਮਿਲਣ ਦੇ ਵੀ ਪ੍ਰਮਾਣ ਮਿਲਦੇ ਹਨ।ਇਹਨਾਂ ਖੇਡਾਂ ਦਾ ਦੌਰ ਲੱਗ ਭੱਗ 12 ਸਦੀਆਂ ਤੱਕ ਚਲਦਾ ਰਿਹਾ।ਚਾਰ ਸਾਲ ਬਾਅਦ ਹੋਣ ਵਾਲੀਆਂ ਇਹਨਾਂ ਖੇਡਾਂ ਦੀ ਹਰਮਨ ਪਿਆਰਤਾ ਦਾ ਪਤਾ ਇੱਥੋਂ ਲਗਦਾ ਹੈ ਕਿ ਇਹਨਾਂ ਵਿੱਚ ਭਾਗ ਲੈਣ ਲਈ ਯੂਨਾਨ ਦੇ ਕੋਨੇ ਕੋਨੇ ਤੋਂ ਇਲਾਵਾ ਰੋਮ ਅਤੇ ਤੁਰਕੀ ਆਦਿ ਤੋਂ ਖਿਡਾਰੀ ਆਉਂਦੇ ਸਨ।ਖੇਡਾਂ ਸ਼ੁਰੂ ਹੋਣ ਤੋਂ ਕੁਝ ਮਹੀਨੇ ਪਹਿਲਾਂ ਇੱਕ ਤਰ੍ਹਾਂ ਨਾਲ ਜੰਗ ਬੰਦੀ ਦੀ ਰਵਾਇਤ ਸੀ, ਜਿਸ ਨੂੰ ਗਰੀਕੀ ਵਿੱਚ olympia Truce ਕਿਹਾ ਜਾਂਦਾ ਸੀ।ਤਕਰੀਬਨ ਤਿੰਨ ਮਹੀਨੇ ਪਹਿਲਾਂ ਇੱਕ ਦੂਜੀ ਰਿਆਸਤ ਖਿਲਾਫ਼ ਚਲਦੀਆਂ ਫੌਜੀ ਕਾਰਵਾਈਆਂ ਨੂੰ ਮੁਅਤਲ ਕਰ ਦਿੱਤਾ ਜਾਂਦਾ ਸੀ।ਇਥੋਂ ਤੱਕ ਕਿ ਖੇਡਾਂ ਦੇ ਦੌਰਾਨ ਦਿੱਤੀਆਂ ਜਾਣ ਵਾਲੀਆਂ ਮੌਤ ਦੀਆਂ ਸਜ਼ਾਵਾਂ ਤੱਕ ਨੂੰ ਮੁਆਫ ਕਰ ਦਿੱਤਾ ਜਾਂਦਾ ਸੀ।ਇਸ ਰਵਾਇਤ ਦਾ ਉਦੇਸ਼ ਦੂਰ ਦੁਰਾਡੇ ਤੋਂ ਆਉਣ ਵਾਲੇ ਖਿਡਾਰੀਆਂ ਦੀ ਸੁਰੱਖਿਅਤ ਪਹੁੰਚ ਅਤੇ ਵਾਪਸੀ ਨੂੰ ਯਕੀਨੀ ਬਣਾਉਣਾ ਸੀ।

Remove ads

ਈਵੈਂਟਸ

ਮਰਦਾਂ ਤੇ ਔਰਤਾਂ ਦੇ ਅਥਲੈਟਿਕਸ ਮੁਕਾਬਲਿਆਂ ਵਿੱਚ ਤੇਜ਼, ਮਿਡਲ ਅਤੇ ਲੰਮੀ ਦੂਰੀ ਦੀਆਂ ਈਵੈਂਟਸ ਹੁੰਦੇ ਹਨ ਜਿਵੇਂ ਕਿ 100, 200, 400, 800, 1500, 5000, 10,000 ਮੀਟਰ ਦੌੜ, 110 ਤੇ 400 ਮੀਟਰ ਅੜਿੱਕਾ ਦੌੜ ਸ਼ਾਮਲ ਹੈ। 3000 ਮੀਟਰ ਸਟੈਪਲ ਚੇਜ਼, 4&100 ਮੀਟਰ ਰਿਲੇਅ ਤੇ 4&400 ਮੀਟਰ ਰਿਲੇਅ, ਡੀਕੈਥਲਨ ਮੈਰਾਥਨ, 20 ਕਿਲੋਮੀਟਰ ਪੈਦਲ ਦੌੜ, 50 ਕਿਲੋਮੀਟਰ ਪੈਦਲ ਦੌੜ ਤੇ ਲੰਮੀ ਛਾਲ ਸ਼ਾਮਲ ਹੈ। ਇਸ ਵਿੱਚ ਜਿਆਦਾ ਤੇਜ਼ ਦੌੜਨ ਵਾਲੇ ਖਿਡਾਰੀ ਨੂੰ ਜੇਤੂ ਐਲਾਨਿਆ ਜਾਂਦਾ ਹੈ। ਦੂਜੇ ਈਵੈਂਟਸ ਵਿੱਚ ਉੱਚੀ ਛਾਲ, ਪੋਲ ਵਾਲਟ, ਟਰਿਪਲ ਜੰਪ, ਗੋਲਾ, ਡਿਸਕਸ, ਨੇਜਾਬਾਜ਼ੀ, ਹੈਮਰ ਹਨ ਇਹਨਾਂ ਵਿੱਚ ਇਹਨਾਂ ਵਿੱਚ ਜਿਆਦਾ ਦੂਰੀ ਵਾਲੇ ਖਿਡਾਰੀ ਨੂੰ ਜੇਤੂ ਐਲਾਣਿਆ ਜਾਂਦਾ ਹੈ। ਇਹ ਸਾਰੇ ਈਵੈਂਟਸ ਵਿੱਚ ਖਿਡਾਰੀ ਆਪਣੇ ਪੱਧਰ ਤੇ ਭਾਗ ਲੈਂਦਾ ਹੈ ਕੁਝ ਕੁ ਹੀ ਈਵੈਂਟਸ ਹਨ ਜਿਹਨਾਂ ਵਿੱਚ ਚਾਰ ਜਾਂ ਵੱਧ ਖਿਡਾਰੀ ਭਾਗ ਲੈ ਸਕਦੇ ਸਨ। ਇਹ ਮੁਕਾਬਲੇ ਮਰਦ ਅਤੇ ਔਰਤਾਂ ਦੋਨਾ ਲਈ ਹੁੰਦੇ ਹਨ।



ਹੋਰ ਜਾਣਕਾਰੀ ਟਰੈਕ, ਫ਼ੀਲਡ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads