ਗੁਆਤੇਮਾਲਾ

From Wikipedia, the free encyclopedia

ਗੁਆਤੇਮਾਲਾ
Remove ads

ਗੁਆਤੇਮਾਲਾ, ਅਧਿਕਾਰਕ ਤੌਰ ਉੱਤੇ ਗੁਆਤੇਮਾਲਾ ਦਾ ਗਣਰਾਜ (Spanish: República de Guatemala ਰੇਪੂਬਲਿਕਾ ਦੇ ਗੁਆਤੇਮਾਲਾ), ਮੱਧ ਅਮਰੀਕਾ ਦਾ ਇੱਕ ਦੇਸ਼ ਹੈ ਜਿਸਦੀਆਂ ਹੱਦਾਂ ਉੱਤਰ ਅਤੇ ਪੱਛਮ ਵੱਲ ਮੈਕਸੀਕੋ, ਦੱਖਣ-ਪੱਛਮ ਵੱਲ ਪ੍ਰਸ਼ਾਂਤ ਮਹਾਂਸਾਗਰ, ਉੱਤਰ-ਪੂਰਬ ਵੱਲ ਬੇਲੀਜ਼, ਪੂਰਬ ਵੱਲ ਕੈਰੀਬਿਆਈ ਸਾਗਰ ਅਤੇ ਦੱਖਣ-ਪੂਰਬ ਵੱਲ ਹਾਂਡਰਸ ਅਤੇ ਏਲ ਸਾਲਵਾਡੋਰ ਨਾਲ ਲੱਗਦੀਆਂ ਹਨ। ਇਸ ਦਾ ਖੇਤਰਫਲ 108,890 ਵਰਗ ਕਿ.ਮੀ. ਹੈ ਅਤੇ ਅੰਦਾਜ਼ੇ ਮੁਤਾਬਕ ਅਬਾਦੀ 13,276,517 ਹੈ।

ਵਿਸ਼ੇਸ਼ ਤੱਥ ਗੁਆਤੇਮਾਲਾ ਦਾ ਗਣਰਾਜRepública de Guatemala, ਰਾਜਧਾਨੀਅਤੇ ਸਭ ਤੋਂ ਵੱਡਾ ਸ਼ਹਿਰ ...
Remove ads

ਨਿਰੁਕਤੀ

"ਗੁਆਤੇਮਾਲਾ" ਨਾਂ ਨਹੂਆਤਲ ਭਾਸ਼ਾ ਦੇ Cuauhtēmallān, "ਬਹੁਤ ਸਾਰੇ ਰੁੱਖਾਂ ਦੀ ਥਾਂ" ਤੋਂ ਆਇਆ ਹੈ, ਜੋ ਕਿ ਕ'ਈਚੇ ਮਾਇਆਈ K'iche' , "ਬਹੁਤ ਸਾਰੇ ਰੁੱਖ" ਦਾ ਤਰਜਮਾ ਹੈ।[4][5] ਇਸ ਇਲਾਕੇ ਨੂੰ ਇਹ ਨਾਂ ਉਹਨਾਂ ਤਲਾਕਸਕਾਲਤਿਕਾਈ ਸਿਪਾਹੀਆਂ ਵੱਲੋਂ ਦਿੱਤਾ ਗਿਆ ਸੀ ਜੋ ਇੱਥੇ ਸਪੇਨੀ ਫ਼ਤਿਹ ਪੇਦਰੋ ਦੇ ਆਲਵਾਰਾਦੋ ਨਾਲ ਆਏ ਸਨ।

ਸਰਕਾਰ-ਪ੍ਰਣਾਲੀ

ਸਿਆਸਤ

ਗੁਆਤੇਮਾਲਾ ਸੰਵਿਧਾਨਕ ਲੋਕਤੰਤਰੀ ਗਣਰਾਜ ਹੈ ਜਿੱਥੇ ਇਸ ਦਾ ਰਾਸ਼ਟਰਪਤੀ ਮੁਲਕ ਅਤੇ ਸਰਕਾਰ ਦੋਵਾਂ ਦਾ ਮੁਖੀ ਹੈ ਅਤੇ ਜਿੱਥੇ ਬਹੁ-ਪਾਰਟੀਵਾਦ ਪ੍ਰਚੱਲਤ ਹੈ। ਪ੍ਰਬੰਧਕੀ ਤਾਕਤਾਂ ਸਰਕਾਰ ਦੇ ਹੱਥ ਹਨ। ਵਿਧਾਨਕ ਤਾਕਤਾਂ ਸਰਕਾਰ ਅਤੇ ਗਣਰਾਜ ਦੀ ਕਾਂਗਰਸ ਦੋਹਾਂ ਕੋਲ ਹਨ। ਨਿਆਂ-ਵਿਭਾਗ, ਪ੍ਰਬੰਧਕੀ ਵਿਭਾਗ ਅਤੇ ਵਿਧਾਨਕ ਵਿਭਾਗ ਤੋਂ ਮੁਕਤ ਹੈ। ਓਤੋ ਪੇਰੇਸ ਮੋਲੀਨਾ ਗੁਆਤੇਮਾਲਾ ਦੇ ਵਰਤਮਾਨ ਰਾਸ਼ਟਰਪਤੀ ਹਨ।

ਤਸਵੀਰਾਂ

ਵਿਭਾਗ ਅਤੇ ਨਗਰਪਾਲਿਕਾਵਾਂ

Thumb
ਗੁਆਤੇਮਾਲਾ ਦੇ ਅੰਦਰੂਨੀ ਵਿਭਾਗ
Thumb
ਗੁਆਤੇਮਾਲਾ ਦਾ ਇੱਕ ਨਕਸ਼ਾ

ਗੁਆਤੇਮਾਲਾ ਨੂੰ 22 ਵਿਭਾਗਾਂ (departamentos) ਅਤੇ ਅੱਗੋਂ 334 ਨਗਰਪਾਲਿਕਾਵਾਂ (municipios) ਵਿੱਚ ਵੰਡਿਆ ਹੋਇਆ ਹੈ।

ਇਹ ਵਿਭਾਗ ਹਨ:

  1. ਆਲਤਾ ਬੇਰਾਪਾਸ
  2. ਬਾਹਾ ਬੇਰਾਪਾਸ
  3. ਚੀਮਾਲਤੇਨਾਂਗੋ
  4. ਚੀਕੀਮਾਲਾ
  5. ਪੇਤੇਨ
  6. ਏਲ ਪ੍ਰੋਗ੍ਰੇਸੋ
  7. ਏਲ ਕੀਚੇ
  8. ਏਸਕੁਇੰਤਲਾ
  9. ਗੁਆਤੇਮਾਲਾ
  10. ਊਏਊਏਤੇਨਾਂਗੋ
  11. ਈਸਾਵਾਲ
  12. ਹਾਲਾਪਾ
  13. ਹੁਤੀਆਪਾ
  14. ਕੇਤਸਾਲਤੇਨਾਂਗੋ
  15. ਰੇਤਾਲੂਲੇਊ
  16. ਸਾਕਾਤੇਪੇਕੇਸ
  17. ਸਾਨ ਮਾਰਕੋਸ
  18. ਸਾਂਤਾ ਰੋਸਾ
  19. ਸੋਲੋਲਾ
  20. ਸੂਚੀਤੇਪੇਕੇਸ
  21. ਤੋਤੋਨੀਕਾਪਾਨ
  22. ਸਾਕਾਪਾ

ਗੁਆਤੇਮਾਲਾ ਬਹੁਤ ਹੀ ਕੇਂਦਰਤ ਹੈ। ਢੋਆ-ਢੁਆਈ, ਸੰਚਾਰ, ਕਾਰੋਬਾਰ, ਸਿਆਸਤ ਅਤੇ ਜਿਆਦਾਤਰ ਪ੍ਰਮੁੱਖ ਸ਼ਹਿਰੀ ਕੰਮ-ਕਾਜ ਗੁਆਤੇਮਾਲਾ ਸ਼ਹਿਰ ਵਿੱਚ ਹੀ ਹੁੰਦੇ ਹਨ। ਇਸ ਸ਼ਹਿਰ ਦੀ ਅਬਾਦੀ ਨਗਰ-ਸੀਮਾਵਾਂ ਅੰਦਰ 20 ਲੱਖ ਹੈ ਅਤੇ ਸ਼ਹਿਰੀ ਖੇਤਰ ਦੇ ਅੰਦਰ 50 ਲੱਖ ਤੋਂ ਵੱਧ ਹੈ। ਇਹ ਦੇਸ਼ ਦੀ ਅਬਾਦੀ (140 ਲੱਖ) ਦਾ ਇੱਕ ਅਹਿਮ ਹਿੱਸਾ ਹੈ।

ਬਾਹਰੀ ਕੜੀਆਂ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads