ਗੁਰਦਾਸ ਨੰਗਲ ਦੀ ਲੜਾਈ
From Wikipedia, the free encyclopedia
Remove ads
ਗੁਰਦਾਸ ਨੰਗਲ ਦੀ ਲੜਾਈ ਅਪ੍ਰੈਲ 1715 ਵਿੱਚ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਸਿੱਖਫੌਜ ਅਤੇ ਮੁਗਲਾਂ ਵਿਚਕਾਰ ਹੋਈ ਸੀ। ਮੁਗ਼ਲ ਬਾਦਸ਼ਾਹ ਫ਼ਰੁਖਸਿਅਰ ਨੇ ਅਬਦੁਸ ਸਮਦ ਖ਼ਾਂ ਨੂੰ ਲਾਹੌਰ ਦਾ ਸੂਬੇਦਾਰ ਨਿਯੁਕਤ ਕੀਤਾ। ਉਸ ਨੂੰ ਸਿੱਖਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ। ਬੰਦਾ ਉਸ ਸਮੇਂ ਅੰਮ੍ਰਿਤਸਰ ਦੇ ਉੱਤਰ ਵੱਲ ਕਾਰਵਾਈਆਂ ਕਰ ਰਿਹਾ ਸੀ। ਇਹਨਾਂ ਕਾਰਵਾਈਆਂ ਦੌਰਾਨ, ਮੁਗਲ ਫੌਜ ਨੇ ਸਿੱਖਾਂ ਦਾ ਸਾਹਮਣਾ ਕੀਤਾ। ਜਦੋਂ ਟਾਕਰਾ ਹੋਇਆ, ਤਾਂ ਸਿੱਖ ਫੌਜ ਗੁਰਦਾਸਪੁਰ ਦੇ ਕਿਲ੍ਹੇ ਵਿਚ ਸ਼ਰਨ ਲੈਣ ਲਈ ਜਲਦੀ ਹੀ ਉੱਤਰ ਵੱਲ ਨੂੰ ਪਿੱਛੇ ਹਟ ਗਈ। ਇਸ ਨੂੰ ਹਾਲ ਹੀ ਵਿੱਚ 60,000 ਘੋੜਿਆਂ ਅਤੇ ਭੋਜਨ ਦੇ ਸਮਰਥ ਬਣਾਉਣ ਲਈ ਵਧਾਇਆ ਗਿਆ ਸੀ। ਉੱਥੇ ਅਨਾਜ ਅਤੇ ਚਾਰੇ ਦੇ ਵੱਡੇ ਭੰਡਾਰ ਵੀ ਇਕੱਠੇ ਕੀਤੇ ਹੋਏ ਸਨ। ਮੁਗ਼ਲ ਫ਼ੌਜ ਨੇ ਤਿੰਨ ਪਾਸਿਆਂ ਤੋਂ ਕਿਲ੍ਹੇ ਨੂੰ ਘੇਰਾ ਪਾ ਲਿਆ।ਕਮਰ-ਉਦ-ਦੀਨ ਖ਼ਾਨ ਦੇ ਅਧੀਨ 20,000 ਆਦਮੀਆਂ ਦੀ ਦਿੱਲੀ ਦੀ ਫ਼ੌਜ ਪੂਰਬ ਵੱਲੋਂ ਅੱਗੇ ਵਧੀ। ਅਬਦ ਅਲ-ਸਮਦ ਖ਼ਾਨ ਦੇ ਅਧੀਨ 10,000 ਆਦਮੀਆਂ ਦੀ ਲਾਹੌਰ ਦੇ ਗਵਰਨਰ ਦੀ ਫ਼ੌਜ ਨੇ ਦੱਖਣ ਵੱਲੋਂ ਮਾਰਚ ਕੀਤਾ। ਅਤੇ ਲਗਭਗ 5,000 ਦੀ ਜੰਮੂ ਦੀ ਫ਼ੌਜ, ਜ਼ਕਰੀਆ ਖ਼ਾਨ ਦੇ ਅਧੀਨ ਉੱਤਰ ਵੱਲੋਂ ਆਈ। ਕਿਲ੍ਹੇ ਦੇ ਪੱਛਮ ਵੱਲ ਰਾਵੀ ਸੀ, ਜਿਸ ਉੱਤੇ ਕੋਈ ਪੁਲ ਨਹੀਂ ਸੀ। ਸਾਰੀਆਂ ਕਿਸ਼ਤੀਆਂ ਪਰਲੇ ਕਿਨਾਰੇ ਵੱਲ ਲੈਜਾਈਆਂ ਗਈਆਂ ਸਨ ਜਿਥੇ ਬਹੁਤ ਸਾਰੇ ਸਥਾਨਕ ਮੁਖੀਆਂ ਅਤੇ ਸਰਕਾਰੀ ਅਧਿਕਾਰੀਆਂ ਦਾ ਪੱਕਾ ਪਹਿਰਾ ਲਾਇਆ ਹੋਇਆ ਸੀ। ਘੇਰਾ ਇਸ ਤਰ੍ਹਾਂ ਪਾਇਆ ਗਿਆ ਕਿ ਸਿੱਖ ਗੁਰਦਾਸਪੁਰ ਦੇ ਕਿਲ੍ਹੇ ਵਿਚ ਦਾਖਲ ਨਾ ਹੋ ਸਕਣ। ਇਸ ਤਰ੍ਹਾਂ, ਫੌਜ ਜਲਦੀ ਪੱਛਮ ਵੱਲ ਮੁੜ ਗਈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads