ਗੁਰਪ੍ਰੀਤ ਸਿੰਘ ਲਹਿਲ
From Wikipedia, the free encyclopedia
Remove ads
ਗੁਰਪ੍ਰੀਤ ਸਿੰਘ ਲਹਿਲ (گرپریت سنگھ لیہل (ਸ਼ਾਹਮੁਖੀ)) (ਜਨਮ 6 ਫਰਵਰੀ 1963) ਉੱਘੇ ਕੰਪਿਊਟਰ ਮਾਹਿਰ ਹਨ। ਉਹ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਕੰਪਿਊਟਰ ਸਾਇੰਸ ਵਿਭਾਗ ਵਿੱਚ ਪ੍ਰੋਫ਼ੈਸਰ, ਪੰਜਾਬੀ ਭਾਸ਼ਾ ਤਕਨਾਲੋਜੀ ਦਾ ਖੋਜ ਕੇਂਦਰ ਦੇ ਡਾਇਰੈਕਟਰ ਅਤੇ ਕਾਲਜ ਵਿਕਾਸ ਕੌਂਸਲ ਦੇ ਡੀਨ ਹਨ।[1] ਉਹ ਪੰਜਾਬੀ-ਸਾਫ਼ਟਵੇਅਰ-ਵਿਕਾਸ ਦੇ ਮੋਢੀਆਂ ਵਿੱਚੋਂ ਹਨ।[2] ਉਹਨਾਂ ਨੇ ਗੁਰਮੁਖੀ ਦੇ ਪਹਿਲੇ ਓਸੀਆਰ ਸਾਫ਼ਟਵੇਅਰ, ਪੰਜਾਬੀ ਦੇ ਪਹਿਲੇ ਵਰਡ ਪ੍ਰੋਸੈਸਰ, ਪਹਿਲੇ ਪੰਜਾਬੀ ਸਪੈੱਲ-ਚੈੱਕਰ ਅਤੇ ਪਹਿਲੇ ਗੁਰਮੁਖੀ-ਸ਼ਾਹਮੁਖੀ ਲਿਪੀਅੰਤਰਨ ਆਦਿ ਸਾਫ਼ਟਵੇਅਰਾਂ ਦਾ ਵਿਕਾਸ ਕੀਤਾ ਹੈ।[3]
Remove ads
ਸਿੱਖਿਆ
ਗੁਰਪ੍ਰੀਤ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਗਣਿਤ ਵਿੱਚ ਪੋਸਟ ਗਰੈਜੂਏਸ਼ਨ, ਇੰਜੀਨੀਅਰਿੰਗ ਅਤੇ ਤਕਨਾਲੋਜੀ ਦੀ ਥਾਪਰ ਇੰਸਟੀਚਿਊਟ ਤੋਂ ਕੰਪਿਊਟਰ ਸਾਇੰਸ ਦੀ ਮਾਸਟਰ ਦੀ ਡਿਗਰੀ ਅਤੇ ਫਿਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਕੰਪਿਊਟਰ ਸਾਇੰਸ 'ਚ ਗੁਰਮੁਖੀ ਆਪਟੀਕਲ ਕਰੈਕਟਰ ਪਛਾਣ (ਓ.ਸੀ.ਆਰ.) ਸਿਸਟਮ ਤੇ ਪੀਐਚ.ਡੀ. ਕੀਤੀ।[4][5]
ਹਵਾਲੇ
Wikiwand - on
Seamless Wikipedia browsing. On steroids.
Remove ads