ਗੁਰਬਚਨ ਸਿੰਘ ਤਾਲਿਬ

From Wikipedia, the free encyclopedia

Remove ads

ਗੁਰਬਚਨ ਸਿੰਘ ਤਾਲਿਬ (7 ਅਪਰੈਲ 1911 -9 ਅਪਰੈਲ 1986) ਇੱਕ ਸਿੱਖ ਪੰਜਾਬੀ ਵਿਦਵਾਨ ਅਤੇ ਲੇਖਕ ਸੀ, ਜਿਸਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗਰੇਜ਼ੀ ਭਾਸ਼ਾ ਵਿੱਚ ਅਨੁਵਾਦ ਕੀਤਾ।

ਜੀਵਨੀ

ਗੁਰਬਚਨ ਸਿੰਘ ਦਾ ਜਨਮ ਕਸਬੇ ਮੂਣਕ, ਜ਼ਿਲਾ ਸੰਗਰੂਰ ਵਿੱਚ 7 ਅਪਰੈਲ 1911 ਨੂੰ ਪਿਤਾ ਕਰਤਾਰ ਸਿੰਘ ਅਤੇ ਮਾਤਾ ਜੈ ਕੌਰ ਦੇ ਘਰ ਹੋਇਆ ਸੀ। ਪਿਤਾ ਸੰਗਰੂਰ ਦੀ ਸ਼ਾਹੀ ਰਿਆਸਤ ਦੇ ਮੁਲਾਜ਼ਮ ਸਨ। ਉਹ ਰਾਜ ਹਾਈ ਸਕੂਲ, ਸੰਗਰੂਰ ਤੋਂ 1927 ਵਿੱਚ ਦਸਵੀਂ ਪਾਸ ਕਰ ਕੇ ਖ਼ਾਲਸਾ ਕਾਲਜ, ਅੰਮ੍ਰਿਤਸਰ ਚੱਲੇ ਗਏ। ਉੱਥੇ ਉਹਨਾਂ ਨੇ 1933 ਵਿੱਚ ਪੰਜਾਬ ਯੂਨੀਵਰਸਿਟੀ ਵਿੱਚੋਂ ਪਹਿਲਾ ਸਥਾਨ ਹਾਸਲ ਕਰ ਕੇ ਅੰਗਰੇਜ਼ੀ ਐਮ ਏ ਕੀਤੀ ਅਤੇ ਉਸੇ ਕਾਲਜ ਵਿੱਚ ਲੈਕਚਰਾਰ ਲੱਗ ਗਏ। 1940 ਵਿੱਚ ਸਿੱਖ ਨੈਸ਼ਨਲ ਕਾਲਜ ਲਾਹੌਰ ਚਲੇ ਗਏ। 1949 ਤੋਂ 1962 ਤੱਕ ਉਹ ‘ਲਾਇਲਪੁਰ ਖ਼ਾਲਸਾ ਕਾਲਜ, ਮੁੰਬਈ, ਗੁਰੂ ਗੋਬਿੰਦ ਸਿੰਘ ਕਾਲਜ, ਪਟਨਾ ਅਤੇ ਨੈਸ਼ਨਲ ਕਾਲਜ, ਸਿਰਸਾ ਵਿੱਚ ਬਤੌਰ ਪ੍ਰਿੰਸੀਪਲ ਰਹੇ। 1969 ਤਕ ਇਹ ਕੁਰੂਕਸ਼ੇਤਰ ਯੂਨੀਵਰਸਿਟੀ ਵਿੱਚ ਅੰਗਰੇਜ਼ੀ ਵਿਭਾਗ ਵਿੱਚ ਰੀਡਰ ਅਤੇ 1973 ਤੱਕ ਗੁਰੂ ਨਾਨਕ ਚੇਅਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਸਿੱਖ ਸਟੱਡੀਜ਼ ਦੇ ਪ੍ਰੋਫ਼ੈਸਰ ਰਹੇ। 1973 ਵਿਚ, ਤਾਲਿਬ ਪੰਜਾਬੀ ਯੂਨੀਵਰਸਿਟੀ ਪਟਿਆਲਾ ਆ ਗਏ। ਫਿਰ ਬਨਾਰਸ ਹਿੰਦੂ ਯੂਨੀਵਰਸਿਟੀ ਵਿੱਚ ਗੁਰੂ ਨਾਨਕ ਚੇਅਰ ਆਫ਼ ਸਿੱਖ ਸਟੱਡੀਜ਼ ਦਾ ਚਾਰਜ ਸੰਭਾਲਿਆ ਪਰ ਜਲਦੀ ਹੀ ਵਾਪਸ ਪਟਿਆਲਾ ਆ ਕੇ, 1976 ਵਿੱਚ ਪੰਜਾਬੀ ਯੂਨੀਵਰਸਿਟੀ ਫ਼ੈਲੋਸ਼ਿਪ ਲੈ ਲਈ ਅਤੇ ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ। 1985 ਵਿਚ, ਉਹਨਾਂ ਨੂੰ ਭਾਰਤ ਸਰਕਾਰ ਨੇ ‘ਪਦਮ ਭੂਸ਼ਨ’ ਨਾਲ ਸਨਮਾਨਤ ਕੀਤਾ।[1] ਉਸੇ ਸਾਲ ਇੰਡੀਅਨ ਕੌਂਸਿਲ ਆਫ਼ ਹਿਸਟੋਰੀਕਲ ਰਿਸਰਚ, ਨਿਊ ਦਿੱਲੀ, ਦੀ ਨੈਸ਼ਨਲ ਫ਼ੈਲੋਸ਼ਿਪ ਲੈ ਲਈ।

Remove ads

ਮੌਤ

ਗੁਰਮਤਿ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਵਾਲੇ ਗੁਰਬਚਨ ਸਿੰਘ ਦਾ 9 ਅਪ੍ਰੈਲ, 1986 ਨੂੰ ਪਟਿਆਲਾ ਵਿੱਚ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ।

ਪੁਸਤਕ ਸੂਚੀ

ਪੰਜਾਬੀ

ਆਲੋਚਨਾ

  • ਆਧੁਨਿਕ ਪੰਜਾਬੀ ਸਾਹਿਤ (ਪੰਜਾਬੀ ਕਾਵਿ) (1955)
  • ਆਧੁਨਿਕ ਵਾਰਤਿਕ ਲਿਖਾਰੀ (1957)

ਵਾਰਤਕ

  • ਅਣਪਛਾਤੇ ਰਾਹ (1952)

ਜੀਵਨੀ

  • ਪਵਿੱਤਰ ਜੀਵਨ ਕਥਾਵਾਂ (1971)
  • ਬਾਬਾ ਸ਼ੇਖ਼ ਫ਼ਰੀਦ: ਜੀਵ, ਵਾਰਤਾ ਤੇ ਸਿੱਖਿਆ (1975)

ਸਹਿਲੇਖਨ

  • ਉੱਨਤੀ ਦੇ ਪੜਾਅ (1956, ਪ੍ਰੋ. ਸ.ਸ. ਅਮੋਲ ਨਾਲ ਮਿਲ ਕੇ)

ਅੰਗਰੇਜ਼ੀ

ਜੀਵਨੀ

  • ਬਾਬਾ ਸ਼ੇਖ਼ ਫ਼ਰੀਦ (1974)

ਸੱਭਿਆਚਾਰ

  • ਦ ਇਮਪੈਕਟ ਆਫ਼ ਗੁਰੂ ਗੋਬਿੰਦ ਸਿੰਘ ਆਨ ਇੰਡੀਅਨ ਸੁਸਾਇਟੀ (1966)

ਆਲੋਚਨਾ

  • ਗੁਰੂ ਨਾਨਕ: ਹਿਜ਼ ਪਰਸਨੈਲੀਟੀ ਐਂਡ ਵਿਜ਼ਨ (1969)
  • ਗੁਰੂ ਨਾਨਕ (1984)

ਕੋਸ਼

  • ਸਿਲੈਕਸ਼ਨ ਫਰਾਮ ਦਾ ਹੋਲੀ ਗਰੰਥ (1975, 82)

ਸੰਕਲਨ

  • ਦ ਓਰਿਜਨ ਐਂਡ ਡਿਵੈਲਪਮੈਂਟ ਆਫ ਰਿਲੀਜਨ (1975)
  • ਸਪਿਰਿਟ ਆਫ ਦ ਸਿੱਖ (ਪ੍ਰੋ. ਪੂਰਨ ਸਿੰਘ ਦੀ ਪੁਸਤਕ ਦਾ ਸੰਪਾਦਨ, ਤਿੰਨ ਜਿਲਦਾਂ)

ਲੈਕਚਰ

  • ਸਟੱਡੀਜ਼ ਇਨ ਇੰਡਿਯਨ ਪੋਇਟਰੀ: ਸੇਕਰਿਡ ਐਂਡ ਸੈਕੂਲਰ (1984)

ਇਤਿਹਾਸ

  • ਗੁਰੂ ਤੇਗ ਬਹਾਦੁਰ: ਬੈਕਗਰਾਉਂਡ ਐਂਡ ਸੁਪਰੀਮ ਸੈਕਰੀਫਾਇਸ (1976)

ਸਹਿ-ਸੰਪਾਦਨ

  • ਭਾਈ ਵੀਰ ਸਿੰਘ: ਲਾਈਫ਼, ਟਾਈਮਸ ਐਂਡ ਵਰਕਸ (1973)
  • ਭਾਈ ਵੀਰ ਸਿੰਘ: ਪੋਇਟ ਆਫ ਦ ਸਿਖਸ

ਅਨੁਵਾਦ

  • ਜਪੁਜੀ: ਦ ਇਮਮੋਰਟਲ ਪ੍ਰੇਅਰ-ਚੈਂਟ (1977)
  • ਬਾਣੀ ਆਫ ਗੁਰੂ ਅਮਰਦਾਸ (1979)
  • ਨਿਤਨੇਮ (1983)
  • ਆਦਿ ਗ੍ਰੰਥ (ਚਾਰ ਜਿਲਦਾਂ), ਅੰਗਰੇਜ਼ੀ ਵਿੱਚ ਅਨੁਵਾਦ (1984)
  • ਦ ਐਪਿਕ ਆਫ ਰਾਨਾ ਸੂਰਤ ਸਿੰਘ (1986)

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads