ਗੁਲਾਬ ਕੌਰ

ਭਾਰਤੀ ਸੁਤੰਤਰਤਾ ਸੰਗਰਾਮੀ From Wikipedia, the free encyclopedia

ਗੁਲਾਬ ਕੌਰ
Remove ads

ਗੁਲਾਬ ਕੌਰ ਭਾਰਤ ਦੇ ਆਜ਼ਾਦੀ ਸੰਗਰਾਮ ਦੀ ਗ਼ਦਰ ਲਹਿਰ ਨਾਲ ਜੁੜੀ ਆਜ਼ਾਦੀ ਸੰਗਰਾਮਣ ਸੀ।

ਵਿਸ਼ੇਸ਼ ਤੱਥ ਗੁਲਾਬ ਕੌਰ, ਜਨਮ ...

ਜੀਵਨੀ

ਗੁਲਾਬ ਕੌਰ ਦਾ ਜਨਮ ਅੰਦਾਜ਼ਨ 1890 ਨੂੰ ਪਟਿਆਲਾ ਰਿਆਸਤ ਦੇ (ਹੁਣ ਸੰਗਰੂਰ ਜ਼ਿਲ੍ਹੇ ਵਿੱਚ) ਸੁਨਾਮ ਲਾਗੇ ਬਖਸ਼ੀਵਾਲਾ ਪਿੰਡ ’ਚ ਹੋਇਆ ਸੀ। ਉਸ ਦਾ ਵਿਆਹ ਪਿੰਡ ਜਖੇਪਲ ਦੇ ਮਾਨ ਸਿੰਘ ਦੇ ਨਾਲ ਹੋਇਆ।[1][2] ਹੋਰਨਾਂ ਪੰਜਾਬੀਆਂ ਵਾਂਗ ਉਹ ਵੀ ਆਪਣੇ ਪਤੀ ਨਾਲ ਅਮਰੀਕਾ ਜਾਣ ਲਈ ਫਿਲਪੀਨ ਦੀ ਰਾਜਧਾਨੀ ਮਨੀਲਾ ਜਾ ਪੁੱਜੀ। ਉਥੇ ਉਨ੍ਹਾਂ ਦਾ ਵਾਹ ਗ਼ਦਰੀ ਇਨਕਲਾਬੀਆਂ ਨਾਲ ਪਿਆ ਅਤੇ ਉਹ ਗ਼ਦਰ ਪਾਰਟੀ ਨਾਲ ਜੁੜ ਗਏ।[1] ਉਨ੍ਹਾਂ ਦੇ ਪਤੀ ਮਨੀਲਾ ਰਾਹੀਂ ਅਮਰੀਕਾ ਜਾਣਾ ਚਾਹੁੰਦੇ ਸਨ ਕਿਉਂਕਿ ਉਸ ਮੌਕੇ ਹਿੰਦੀਆਂ ਦੇ ਸਿੱਧੇ ਦਾਖ਼ਲੇ ’ਤੇ ਕਈ ਪਾਬੰਦੀਆਂ ਲੱਗ ਚੁੱਕੀਆਂ ਸਨ। ਦੋਵੇਂ ਪਤੀ-ਪਤਨੀ ਮਨੀਲਾ ਪੁੱਜੇ। ਅਜੇ ਉਹ ਮਨੀਲਾ ਵਿੱਚ ਹੀ ਸਨ ਕਿ ਅਮਰੀਕਾ-ਕੈਨੇਡਾ ਤੋਂ ਗ਼ਦਰੀ ਸੂਰਬੀਰ ਜਾਨਾਂ ਤਲੀ ’ਤੇ ਧਰ ਕੇ ਗ਼ਦਰ ਮਚਾਉਣ ਖ਼ਾਤਰ ਦੇਸ਼ ਨੂੰ ਪਰਤਣ ਲੱਗ ਪਏ। ਉਨ੍ਹੀਂ ਦਿਨੀਂ ਗੁਰਦੁਆਰੇ ਹੀ ਸਮਾਗਮ ਸਥਾਨ ਹੁੰਦੇ ਸਨ, ਜਿੱਥੇ ਬਾਹਰੋਂ ਪਰਤਦੇ ਗ਼ਦਰੀ ਆਗੂ ਦੇਸ਼ ਵਾਸੀਆਂ ਨੂੰ ਆਜ਼ਾਦੀ ਸੰਗਰਾਮ ਲਈ ਪ੍ਰੇਰਦੇ। ਇਹ ਮੀਆਂ-ਬੀਵੀ ਵੀ ਲਗਪਗ ਹਰ ਰੋਜ਼ ਗੁਰਦੁਆਰੇ ਆਉਂਦੇ ਤੇ ਤਕਰੀਰਾਂ ਸੁਣਦੇ। ਜਿਸ ਬੋਲੀ ਅਤੇ ਲਹਿਜ਼ੇ ਵਿੱਚ ਇਹ ਤਕਰੀਰਾਂ ਹੁੰਦੀਆਂ, ਉਨ੍ਹਾਂ ਨੂੰ ਸੁਣ ਕੇ ਕੋਈ ਵੀ ਸ਼ਖ਼ਸ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਦਾ ਸੀ। ਇਸੇ ਦੌਰਾਨ ਇਸ ਸ਼ੇਰਨੀ ਨੇ ਆਜ਼ਾਦੀ ਦੇਵੀ ਨੂੰ ਆਪਣਾ ਇਸ਼ਟ ਥਾਪ ਲਿਆ।ਇੱਕ ਦਿਨ ਦੀਵਾਨ ਦੀ ਸਮਾਪਤੀ ’ਤੇ ਮਨੀਲਾ ਵਾਸੀਆਂ ਵੱਲੋਂ ਗ਼ਦਰ ਕਰਨ ਲਈ ਦੇਸ਼ ਪਰਤਣ ਵਾਲਿਆਂ ਦੀ ਲਿਸਟ ਬਣਨ ਲੱਗੀ ਤਾਂ ਸਰਦਾਰ ਮਾਨ ਸਿੰਘ ਨੇ ਵੀ ਨਾਂ ਲਿਖਾ ਦਿੱਤਾ, ਸੋ ਦੋਵੇਂ ਪਤੀ-ਪਤਨੀ ਦੇਸ਼ ਆਉਣ ਲਈ ਤਿਆਰ ਹੋ ਗਏ। ਜਦੋਂ ਜਹਾਜ਼ ਚੱਲਣ ਦਾ ਵੇਲਾ ਆਇਆ ਤਾਂ ਮਾਨ ਸਿੰਘ ਦਾ ਮਨ ਡੋਲ ਗਿਆ ਅਤੇ ਉਹ ਦੇਸ਼ ਪਰਤਣ ਤੋਂ ਇਨਕਾਰੀ ਹੋ ਗਿਆ ਪਰ ਇਸ ਸ਼ੇਰਨੀ ਨੇ ਪਤੀ ਪਿੱਛੇ ਲੱਗਣ ਦੀ ਥਾਂ ਉਸ ਨੂੰ ਝਾੜ ਪਾਈ ਤੇ ਗਰਜਵੀਂ ਆਵਾਜ਼ ਵਿੱਚ ਕਿਹਾ, ‘‘ਤੁਸੀਂ ਜਾਉ ਭਾਵੇਂ ਨਾ ਜਾਉ, ਇਹ ਤਾਂ ਤੁਹਾਡਾ ਆਪਣਾ ਫ਼ੈਸਲਾ ਹੈ ਪਰ ਮੈਂ ਤੇ ਜ਼ਰੂਰ ਜਾਣਾ ਹੈ ਤੇ ਜਾ ਕੇ ਦੂਣਾ ਕੰਮ ਕਰਨਾ ਹੈ ਕਿਉਂਕਿ ਤੁਹਾਡੇ ਹਿੱਸੇ ਦਾ ਕੰਮ ਵੀ ਤਾਂ ਮੈਂ ਹੀ ਕਰਾਂਗੀ।’’ ਮੁੱਢੋਂ-ਸੁਢੋਂ ਸਫ਼ਰ ਤੇ ਰਵਾਨਗੀ ਵੇਲੇ ਪਤੀ ਦਾ ਸਾਥ ਜ਼ਰੂਰੀ ਸੀ ਪਰ ਗ਼ਦਰ ਖ਼ਾਤਰ ਦੇਸ਼ ਪਰਤਣ ਦਾ ਸਿੱਧਾ ਨਤੀਜਾ ਆਪਣੇ ਪਤੀ ਨੂੰ ਛੱਡਣਾ ਸੀ। ਇਹ ਇੱਕ ਖੁਲ੍ਹੀ ਬਗ਼ਾਵਤ ਸੀ ਅਤੇ ਹੁਣ ਨਾ ਪੇਕਿਓਂ ਅਤੇ ਨਾ ਹੀ ਸਹੁਰਿਓਂ ਕਿਸੇ ਨੇ ਬਾਂਹ ਫੜਨੀ ਸੀ ਪਰ ਅਜਿਹੀਆਂ ਹਸਤੀਆਂ ਅੱਗੇ ਅਜਿਹੀਆਂ ਰੁਕਾਵਟਾਂ ਦੀ ਕੋਈ ਹੈਸੀਅਤ ਨਹੀਂ ਹੁੰਦੀ।[3] ਗੁਲਾਬ ਕੌਰ ਬਾਰੇ ਪੰਜਾਬੀ ਵਿੱਚ ਸ. ਕੇਸਰ ਸਿੰਘ ਨੇ ਇੱਕ ਕਿਤਾਬ ਵੀ ਲਿਖੀ ਹੈ।[4]

Remove ads

ਰਾਜਨੀਤਿਕ ਕਰੀਅਰ

Thumb

ਮਨੀਲਾ ਵਿੱਚ, ਗੁਲਾਬ ਕੌਰ ਗ਼ਦਰ ਪਾਰਟੀ ਵਿੱਚ ਸ਼ਾਮਲ ਹੋ ਗਈ, ਜਿਸ ਦੀ ਸਥਾਪਨਾ ਭਾਰਤੀ ਪ੍ਰਵਾਸੀਆਂ ਦੁਆਰਾ ਬ੍ਰਿਟਿਸ਼ ਸ਼ਾਸਨ ਤੋਂ ਭਾਰਤੀ ਉਪ-ਮਹਾਂਦੀਪ ਨੂੰ ਆਜ਼ਾਦ ਕਰਾਉਣ ਦੇ ਉਦੇਸ਼ ਨਾਲ ਕੀਤੀ ਗਈ ਸੀ।ਹਵਾਲਾ ਲੋੜੀਂਦਾ

ਗੁਲਾਬ ਕੌਰ ਨੇ ਪਾਰਟੀ ਪ੍ਰਿੰਟਿੰਗ ਪ੍ਰੈੱਸ ਦੀ ਆੜ ਵਿੱਚ ਚੌਕਸੀ ਰੱਖੀ। ਇੱਕ ਪ੍ਰੈਸ ਪਾਸ ਹੱਥ ਵਿੱਚ ਲੈ ਕੇ ਇੱਕ ਪੱਤਰਕਾਰ ਵਜੋਂ ਪੇਸ਼ ਕਰਦਿਆਂ, ਉਸ ਨੇ ਗ਼ਦਰ ਪਾਰਟੀ ਦੇ ਮੈਂਬਰਾਂ ਨੂੰ ਹਥਿਆਰ ਵੰਡੇ। ਗੁਲਾਬ ਕੌਰ ਨੇ ਹੋਰਨਾਂ ਨੂੰ ਸੁਤੰਤਰ ਸਾਹਿਤ ਵੰਡ ਕੇ ਅਤੇ ਜਹਾਜ਼ਾਂ ਦੇ ਭਾਰਤੀ ਯਾਤਰੀਆਂ ਨੂੰ ਪ੍ਰੇਰਣਾਦਾਇਕ ਭਾਸ਼ਣ ਦੇ ਕੇ ਗ਼ਦਰ ਪਾਰਟੀ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਤ ਕੀਤਾ।[2]

ਗੁਲਾਬ ਕੌਰ ਲਗਭਗ ਪੰਜਾਹ ਹੋਰ ਆਜ਼ਾਦੀ ਗ਼ਦਰੀ ਫਿਲੀਪੀਨਜ਼ ਦੇ ਐਸ.ਐਸ. ਕੋਰੀਆ ਬੈਚ ਵਿੱਚ ਸ਼ਾਮਲ ਹੋਈ ਅਤੇ ਸਿੰਗਾਪੁਰ ਤੋਂ ਐੱਸ. ਕੋਰੀਆ ਤੋਂ ਤੋਸ਼ਾ ਮਾਰੂ ਬਦਲ ਕੇ ਭਾਰਤ ਲਈ ਰਵਾਨਾ ਹੋਈ। ਭਾਰਤ ਪਹੁੰਚਣ ਤੋਂ ਬਾਅਦ, ਉਹ ਕੁਝ ਹੋਰ ਇਨਕਲਾਬੀਆਂ ਦੇ ਨਾਲ ਕਪੂਰਥਲਾ, ਹੁਸ਼ਿਆਰਪੁਰ ਅਤੇ ਜਲੰਧਰ ਦੇ ਪਿੰਡਾਂ ਵਿੱਚ ਦੇਸ਼ ਦੀ ਆਜ਼ਾਦੀ ਦੇ ਮਕਸਦ ਲਈ ਹਥਿਆਰਬੰਦ ਇਨਕਲਾਬ ਲਈ ਲੋਕਾਂ ਨੂੰ ਲਾਮਬੰਦ ਕਰਨ ਲਈ ਸਰਗਰਮ ਰਹੀ।[5]

ਉਸ ਨੂੰ ਦੋਹਾਂ ਸਾਲਾਂ ਲਈ ਲਾਹੌਰ, ਫਿਰ ਬ੍ਰਿਟਿਸ਼-ਭਾਰਤ ਅਤੇ ਹੁਣ ਪਾਕਿਸਤਾਨ ਵਿੱਚ, ਦੇਸ਼ ਧ੍ਰੋਹੀਆਂ ਕਰਨ ਦੇ ਦੋਸ਼ ਵਿੱਚ ਦੋ ਸਾਲ ਕੈਦ ਦੀ ਸਜ਼ਾ ਸੁਣਾਈ ਗਈ। 2014 ਵਿੱਚ, ਪ੍ਰਕਾਸ਼ਤ ਐਸ. ਕੇਸਰ ਸਿੰਘ ਦੁਆਰਾ ਪੰਜਾਬੀ ਵਿੱਚ ਲਿਖੀ ਗਈ "ਗਦਰ ਦੀ ਧੀ ਗੁਲਾਬ ਕੌਰ" ਨਾਮ ਨਾਲ ਗੁਲਾਬ ਕੌਰ ਬਾਰੇ ਇੱਕ ਕਿਤਾਬ ਉਪਲਬਧ ਹੈ।[6]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads