ਗੂਗਲ ਕ੍ਰੋਮ
ਗੂਗਲ ਦੁਆਰਾ ਵਿਕਸਤ ਵੈੱਬ ਬ੍ਰਾਉਜ਼ਰ From Wikipedia, the free encyclopedia
Remove ads
ਗੂਗਲ ਕ੍ਰੋਮ ਗੂਗਲ ਦਾ ਬਣਾਇਆ ਇੱਕ ਮੁਫ਼ਤ ਵੈੱਬ ਬ੍ਰਾਊਜ਼ਰ ਹੈ।[7] ਵਰਜਨ 27 ਤੱਕ ਇਹ ਵੈੱਬਕਿੱਟ ਲੇਆਊਟ ਇੰਜਨ ਵਰਤਦਾ ਸੀ ਅਤੇ ਵਰਜਨ 28 ਅਤੇ ਇਸ ਤੋਂ ਬਾਅਦ ਇਹ ਵੈੱਬਕਿੱਟ ਫ਼ੋਰਕ ਬਲਿੰਕ ਵਰਤ ਰਿਹਾ ਹੈ।[9][10][11] ਸਭ ਤੋਂ ਪਹਿਲਾਂ 2 ਸਿਤੰਬਰ 2008 ਨੂੰ ਇਹ ਵਿੰਡੋਜ਼ ਲਈ ਬਤੌਰ ਬੀਟਾ ਵਰਜਨ ਜਾਰੀ ਕੀਤਾ ਗਿਆ ਅਤੇ ਫਿਰ 11 ਦਿਸੰਬਰ 2008 ਨੂੰ ਇਸ ਦਾ ਪਬਲਿਕ ਟਿਕਾਊ ਵਰਜਨ ਜਾਰੀ ਹੋਇਆ।
ਜਨਵਰੀ 2015 ਵਿੱਚ ਦੁਨੀਆ ਭਰ ਵਿੱਚ ਵੈੱਬ ਬ੍ਰਾਊਜ਼ਰਾਂ ਵਿਚਕਾਰ ਇਸ ਦੀ ਵਰਤੋਂ 51% ਸੀ ਜਿਸ ਮੁਤਾਬਕ ਇਹ ਦੁਨੀਆ ਦਾ ਸਭ ਤੋਂ ਵੱਧ ਵਰਤੀਂਦਾ ਵੈੱਬ ਬ੍ਰਾਊਜ਼ਰ ਹੈ।[12]
ਗੂਗਲ ਇਸ ਦਾ ਜ਼ਿਆਦਾਤਰ ਸਰੋਤ ਕੋਡ ਇੱਕ ਖੁੱਲ੍ਹੇ-ਸਰੋਤ ਪ੍ਰਾਜੈਕਟ ਕ੍ਰੋਮੀਅਮ ਵਜੋਂ ਜਾਰੀ ਕਰਦਾ ਹੈ।[13][14] ਇਸ ਦਾ ਇੱਕ ਜ਼ਿਕਰਯੋਗ ਹਿੱਸਾ ਜੋ ਕਿ ਖੁੱਲ੍ਹਾ-ਸਰੋਤ ਸਾਫ਼ਟਵੇਅਰ ਨਹੀਂ ਹੈ ਉਹ ਹੈ ਅਡੋਬੀ ਫ਼ਲੈਸ਼ ਪਲੇਅਰ।
Remove ads
ਇਤਿਹਾਸ
ਗੂਗਲ ਦਾ ਉਸ ਵੇਲ਼ੇ ਦਾ CEO, ਐਰਿਕ ਸ਼ਮਿਡਟ, ਛੇ ਸਾਲ ਇੱਕ ਆਜ਼ਾਦ ਵੈੱਬ ਬ੍ਰਾਊਜ਼ਰ ਬਣਾਉਣ ਦੇ ਖ਼ਿਲਾਫ਼ ਰਿਹਾ। ਉਸਨੇ ਕਿਹਾ ਸੀ "ਗੂਗਲ ਉਸ ਸਮੇਂ ਇੱਕ ਛੋਟੀ ਕੰਪਨੀ ਸੀ," ਅਤੇ ਉਹ ਬ੍ਰਾਊਜ਼ਰ ਜੰਗਾਂ ਵਿੱਚ ਨਹੀਂ ਪੈਣਾ ਚਾਹੁੰਦਾ ਸੀ। ਬਾਅਦ ਵਿੱਚ ਜਦੋਂ ਸਹਾਇਕ-ਥਾਪਕਾਂ ਸਰਜੀ ਬ੍ਰਿਨ ਅਤੇ ਲੈਰੀ ਪੇਜ ਨੇ ਅਨੇਕਾਂ ਮੋਜ਼ੀਲਾ ਫ਼ਾਇਰਫ਼ੌਕਸ ਉੱਨਤਕਾਰ ਕੰਮ ਤੇ ਰੱਖ ਕੇ ਕ੍ਰੋਮ ਦੀ ਇੱਕ ਪੇਸ਼ਕਾਰੀ ਤਿਆਰ ਕੀਤੀ ਤਾਂ ਸ਼ਮਿਡਟ ਨੇ ਮੰਨਿਆ, "ਇਹ ਇੰਨੀ ਵਧੀਆ ਸੀ ਕਿ ਇਸਨੇ ਮੈਨੂੰ ਆਪਣਾ ਮਨ ਬਦਲਣ ਤੇ ਮਜਬੂਰ ਕਰ ਦਿੱਤਾ।"
Remove ads
ਹਵਾਲੇ
Wikiwand - on
Seamless Wikipedia browsing. On steroids.
Remove ads