ਲੈਰੀ ਪੇਜ

ਅਮਰੀਕੀ ਇੰਟਰਨੈਟ ਉੱਦਮੀ ਅਤੇ ਕਾਰੋਬਾਰੀ ਮੈਗਨੇਟ (ਜਨਮ 1973) From Wikipedia, the free encyclopedia

ਲੈਰੀ ਪੇਜ
Remove ads

ਲਾਰੈਂਸ ਲੈਰੀ ਪੇਜ[1] (ਜਨਮ March 26, 1973) ਇੱਕ ਅਮਰੀਕੀ ਕੰਪਿਊਟਰ ਵਿਗਿਆਨੀ ਅਤੇ ਇੰਟਰਨੈੱਟ ਇੰਟਰਪਰਨੋਰ ਹੈ ਜਿਸਨੇ ਸਰਗੇ ਬ੍ਰਿਨ ਦੇ ਨਾਲ ਗੂਗਲ ਦੀ ਸਥਾਪਨਾ ਕੀਤੀ। ਇਹ ਪੇਜਰੈਂਕ ਦਾ ਕਾਢੀ ਹੈ ਜੋ ਗੂਗਲ ਉੱਤੇ ਖੋਜ ਕਰਨ ਸੰਬੰਧੀ ਸਭ ਤੋਂ ਵਧੀਆ ਐਲਗੋਰਿਦਮ ਹੈ।[2][3][4][5][6][7] 2018 ਦੀ ਫੋਰਬਜ਼ ਸੂਚੀ ਅਨੁਸਾਰ ਪੇਜ 50.4 ਬਿਲੀਅਨ ਅਮਰੀਕੀ ਡਾਲਰ ਦੀ ਜਾੲਿਦਾਦ ਦਾ ਮਾਲਕ ਹੈ। [8]

ਵਿਸ਼ੇਸ਼ ਤੱਥ ਲੈਰੀ ਪੇਜ, ਜਨਮ ...

ਪੇਜ 26 ਮਾਰਚ, 1973 ਨੂੰ ਪੂਰਬੀ ਲੈਸਿੰਗ, ਮਿਸ਼ੀਗਨ ਵਿਖੇ ਪੈਦਾ ਹੋਇਆ ਸੀ। [9] ਉਸ ਦਾ ਪਿਤਾ, ਕਾਰਲ ਪੇਜ਼, ਕੰਪਿਊਟਰ ਵਿਗਿਆਨੀ ਸੀ, ਅਤੇ ਉਸਦੀ ਮਾਂ ਨੇ ਉਸਨੂੰ ਕੰਪਿਊਟਰ ਪ੍ਰੋਗਰਾਮਿੰਗ ਸਿਖਾਈ ਸੀ। ਪੇਜ 1975 ਤੋਂ 1979 ਤੱਕ ਓਕਮੋਸ ਮੋਂਟੇਸਰੀ ਸਕੂਲ ਵਿੱਚ ਪੜ੍ਹਿਆ ਅਤੇ ਉਸਨੇ ਈਸਟ ਲੈਸਿੰਗ ਹਾਈ ਸਕੂਲ, ਮਿਸ਼ੀਗਨ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਯੂਨੀਵਰਸਿਟੀ ਆਫ਼ ਮਿਸ਼ੀਗਨ ਤੋਂ ਬੈਚਲਰ ਆਫ ਸਾਇੰਸ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਪੇਜ ਨੇ ਸਟੈਨਫੋਰਡ ਯੂਨੀਵਰਸਿਟੀ ਵਿੱਚ ਕੰਪਿਊਟਰ ਇੰਜੀਨੀਅਰਿੰਗ ਕਰਨ ਦਾ ਫੈਸਲਾ ਕੀਤਾ। ਛੇ ਸਾਲ ਦੀ ਉਮਰ ਵਿੱਚ ਉਹ ਕੰਪਿਊਟਰੀ ਸਿੱਖਿਆ ਨਾਲ ਜੁੜ ਗਿਆ ਅਤੇ ਆਪਣੇ ਐਲੀਮੈਂਟਰੀ ਸਕੂਲ ਵਿੱਚ ਵਰਡ ਪ੍ਰੋਸੈਸਰ ਦੀ ਅਸਾਈਨਮੈਂਟ ਬਣਾਉਣ ਵਾਲਾ ਪਹਿਲਾ ਬੱਚਾ ਬਣ ਗਿਆ।

Remove ads

ਗੂਗਲ ਦੀ ਸਥਾਪਨਾ

1998 ਵਿੱਚ,ਬ੍ਰਿਨ ਅਤੇ ਪੇਜ ਨੇ ਗੂਗਲ ਦੀ ਸ਼ੁਰੂਆਤ (Googol) ਦੇ ਡੋਮੇਨ ਨਾਮ ਨਾਲ ਕੀਤੀ। ਜੋ ਇੱਕ ਨੰਬਰ ਤੋਂ ਲਿਆ ਗਿਆ ਹੈ ਜਿਸ ਵਿੱਚ ਇੱਕ ਤੋਂ ਬਾਅਦ ਇੱਕ ਸੌ ਸਿਫ਼ਰ ਸ਼ਾਮਿਲ ਹਨ। ਇਹ ਬਹੁਤ ਵੱਡੀ ਮਾਤਰਾ ਦੇ ਡਾਟਾ ਦਰਸਾਉਂਦਾ ਹੈ ਅਤੇ ਇਸ ਖੋਜ ਇੰਜਣ ਦਾ ਮਕਸਦ ਇਸ ਡਾਟਾ ਦਾ ਪਤਾ ਲਗਾਉਣਾ ਸੀ।ਸ਼ੁਰੂਆਤ ਤੋਂ ਬਾਅਦ ਪੇਜ ਨੇ ਖੁਦ ਨੂੰ ਸੀ.ਈ.ਓ. ਵਜੋਂ ਨਿਯੁਕਤ ਕੀਤਾ, ਜਦਕਿ ਬ੍ਰਿਨ, ਜੋ ਗੂਗਲ ਦੇ ਸਹਿ-ਬਾਨੀ ਸੀ, ਨੇ ਗੂਗਲ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ।

ਇਨ੍ਹਾਂ ਦਾ ਉਦੇਸ਼ ‘ਸੰਸਾਰਭਰ ਦੀ ਜਾਣਕਾਰੀ ਨੂੰ ਸੰਗਠਿਤ ਕਰਕੇ ਇਸ ਨੂੰ ਸਰਵ ਵਿਆਪਕ ਪਹੁੰਚਯੋਗ ਅਤੇ ਉਪਯੋਗੀ’ ਸੀ। ਪਰਿਵਾਰ, ਦੋਸਤਾਂ ਅਤੇ ਹੋਰ ਨਿਵੇਸ਼ਕਾਂ ਤੋਂ $ 1 ਮਿਲੀਅਨ ਇਕੱਠੇ ਕਰਨ ਤੋਂ ਬਾਅਦ, ਇਸ ਜੋੜੀ ਨੇ 1998 ਵਿੱਚ ਕੰਪਨੀ ਦੀ ਸ਼ੁਰੂਆਤ ਕੀਤੀ। ਗੂਗਲ ਸੰਸਾਰ ਦਾ ਸਭ ਤੋਂ ਵੱਧ ਪ੍ਰਸਿੱਧ ਖੋਜ ਇੰਜਣ ਬਣ ਗਿਆ ਹੈ, ਜਿੱਥੇ 2013 ਵਿੱਚ ਔਸਤਨ 5.9 ਅਰਬ ਖੋਜਾਂ ਪ੍ਰਤੀ ਦਿਨ ਹੋਈਆਂ। ਕੈਲੀਫੋਰਨੀਆ ਦੇ ਸਿਲੀਕਾਨ ਵੈਲੀ ਵਿੱਚ ਗੂਗਲ ਦਾ ਹੈਡਕੁਆਟਰ ਹੈ। ਗੂਗਲ ਨੇ ਅਗਸਤ 2004 ਵਿਚ ਆਪਣੀ ਸ਼ੁਰੂਆਤੀ ਜਨਤਕ ਪੇਸ਼ਕਸ਼ ਕੀਤੀ, ਜਿਸ ਨਾਲ ਪੇਜ ਅਤੇ ਬ੍ਰਿਨ ਅਰਬਪਤੀ ਬਣ ਗਏ।

Remove ads

ਨਿੱਜੀ ਜੀਵਨ

2007 ਵਿੱਚ, ਪੇਜ ਨੇ ਲੁਸਿੰਡਾ ਸਾਊਥਵਰਥ ਨਾਲ ਵਿਆਹ ਕਰਵਾਇਆ [10]। ਸਾਊਥਵਰਥ ਇੱਕ ਖੋਜ ਵਿਗਿਆਨੀ ਹੈ। ਪੇਜ ਅਤੇ ਸਾਊਥਵਰਥ ਦੇ ਦੋ ਬੱਚੇ ਹਨ। [11][12]

ਪੁਰਸਕਾਰ ਅਤੇ ਉਪਲੱਬਧੀਆਂ

  • 2002 ਵਿੱਚ 35 ਸਾਲ ਤੋਂ ਘੱਟ ਉਮਰ ਦੇ ਚੋਟੀ ਦੇ 100 ਖੋਜਕਾਰਾਂ ਵਿੱਚ ਪੇਜ ਅਤੇ ਬ੍ਰਿਨ ਨੂੰ ਐਮ ਆਈ ਟੀ ਟੈਕਨਾਲੋਜੀ ਰੀਵਿਊ ਟੀ. ਆਰ 100 ਵਿੱਚ ਰੱਖਿਆ ਗਿਆ ਸੀ।
  • ਵਰਲਡ ਇਕੋਨਾਮਿਕ ਫੋਰਮ ਨੇ ਪੇਜ ਨੂੰ 2002 ਵਿੱਚ ਇੱਕ ਕੱਲ੍ਹ ਦਾ ਵਿਸ਼ਵ ਆਗੂ ਨਾਮਿਤ ਕੀਤਾ ਸੀ।
  • ਪੇਜ ਅਤੇ ਬ੍ਰਿਨ ਨੇ ਸੰਨ੍ਹ 2004 ਵਿੱਚ ਮਾਰਕੌਨੀ ਫਾਊਂਡੇਸ਼ਨ ਪੁਰਸਕਾਰ ਪ੍ਰਾਪਤ ਕੀਤਾ, ਜੋ ਕਿ ਵਿਗਿਆਨ ਅਤੇ ਤਕਨਾਲੋਜੀ ਵਿੱਚ ਮਹੱਤਵਪੂਰਨ ਯੋਗਦਾਨ ਲਈ ਮਿਲਦਾ ਹੈ। [13]

ਹੋਰ ਜਾਣਕਾਰੀ

ਪੇਜ ਟੈਸਲਾ ਮੋਟਰਜ਼ ਵਿੱਚ ਇੱਕ ਨਿਵੇਸ਼ਕ ਹੈ। [14] ਉਸਨੇ ਨਵਿਆਉਣਯੋਗ ਊਰਜਾ ਤਕਨਾਲੋਜੀ ਵਿੱਚ ਨਿਵੇਸ਼ ਕੀਤਾ ਹੈ ਅਤੇ Google.org ਦੀ ਮਦਦ ਨਾਲ, ਗੂਗਲ ਪਲੱਗਇਨ ਹਾਈਬ੍ਰਿਡ, ਇਲੈਕਟ੍ਰਿਕ ਕਾਰਾਂ ਅਤੇ ਹੋਰ ਵਿਕਲਪਕ ਊਰਜਾ ਨਿਵੇਸ਼ਾਂ ਨੂੰ ਅਪਣਾਉਣ ਲਈ ਉਤਸ਼ਾਹਿਤ ਕਰਦਾ ਹੈ।

2006 ਵਿੱਚ, ਗੂਗਲ ਨੇ 1.65 ਬਿਲੀਅਨ ਅਮਰੀਕੀ ਡਾਲਰ ਵਿੱਚ ਸਭ ਤੋਂ ਪ੍ਰਸਿੱਧ ਸਟਰੀਮਿੰਗ ਵੀਡੀਓ ਵੈਬਸਾਈਟ ਯੂਟਿਊਬ ਨੂੰ ਖ੍ਰੀਦ ਲਿਆ ਸੀ। ਅਕਤੂਬਰ 2017 ਵਿੱਚ, ਪੇਜ ਫੋਰਬਸ ਦੀ 400 ਸਭ ਤੋਂ ਅਮੀਰ ਅਮਰੀਕੀ ਲੋਕਾਂ ਦੀ ਸੂਚੀ ਵਿੱਚ 9 ਵੇਂ ਸਥਾਨ 'ਤੇ ਸੀ [15] ਅਤੇ ਅਗਸਤ 2017 ਵਿੱਚ ਉਹ ਤਕਨਾਲੋਜੀ ਵਿੱਚ ਸਬ ਤੋਂ ਅਮੀਰ ਲੋਕਾਂ ਦੀ ਸੂਚੀ ਵਿੱਚ 5 ਵੇਂ ਸਥਾਨ 'ਤੇ ਸੀ। [16] 2018 ਦੀ ਦੁਨੀਆਂ ਦੇ ਸਭ ਤੋਂ ਸ਼ਕਤੀਸ਼ਾਲੀ ਲੋਕਾਂ ਦੀ ਸੂਚੀ ਵਿੱਚ ਪੇਜ 10 ਵੇਂ ਸਥਾਨ 'ਤੇ ਰਿਹਾ। [17]

10 ਅਗਸਤ, 2015 ਨੂੰ, ਪੇਜ ਅਤੇ ਬ੍ਰਿਨ ਨੇ ਗੂਗਲ ਅਤੇ ਦੂਜੀਆਂ ਸਹਾਇਕ ਕੰਪਨੀਆਂ ਦੀ ਨਿਗਰਾਨੀ ਕਰਨ ਲਈ ਆਲਫਾਬੈੱਟ ਨਾਮਕ ਨਵੀਂ ਮੂਲ ਕੰਪਨੀ ਬਣਾਉਣ ਦੀ ਘੋਸ਼ਣਾ ਕੀਤੀ। [18] ਪੇਜ ਨੇ ਇਸ ਨਵੀਂ ਕੰਪਨੀ ਦੇ ਸੀਈਓ ਅਤੇ ਬ੍ਰਿਨ ਨੇ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ। ਅਤੇ ਸੁੰਦਰ ਪਿਚਾਈ ਗੂਗਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਜੋਂ ਕੰਮ ਕਰ ਰਿਹਾ ਹੈ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads