ਗੋਦਾਨ (ਨਾਵਲ)
From Wikipedia, the free encyclopedia
Remove ads
ਗੋਦਾਨ (गोदान) ਪ੍ਰੇਮਚੰਦ ਦਾ ਲਿਖਿਆ ਇੱਕ ਹਿੰਦੀ ਨਾਵਲ ਹੈ। ਲੇਖਕ ਦਾ ਇਹ ਅੰਤਮ ਸੰਪੂਰਨ ਨਾਵਲ ਸੀ[1] ਜੋ ਕਿ 1936 ਵਿੱਚ ਹਿੰਦੀ ਗਰੰਥ ਰਤਨਾਕਰ ਦਫਤਰ, ਬੰਬਈ ਨੇ ਛਾਪਿਆ। ਇਸ ਵਿੱਚ ਭਾਰਤੀ ਪੇਂਡੂ ਸਮਾਜ, ਪੇਂਡੂ ਜਿੰਦਗੀ ਅਤੇ ਕਿਰਸਾਨੀ ਸੱਭਿਆਚਾਰ ਦਾ ਚਿਤਰਣ ਹੈ। ਇਸ ਵਿੱਚ ਤਰੱਕੀ, ਗਾਂਧੀਵਾਦ ਅਤੇ ਸਾਮਵਾਦ ਦਾ ਸਮੁਚੇ ਪਰਿਪੇਖ ਵਿੱਚ ਚਿਤਰਣ ਹੋਇਆ ਹੈ।
ਇਸਦਾ ਪੰਜਾਬੀ ਅਨੁਵਾਦ ਪ੍ਰੋ. ਮੋਹਨ ਸਿੰਘ ਨੇ ਕੀਤਾ।
Remove ads
ਕਥਾਨਕ
ਗੋਦਾਨ ਵਿੱਚ ਸਮਾਂਤਰ ਰੂਪ ਨਾਲ ਚਲਣ ਵਾਲੀਆਂ ਦੋ ਕਥਾਵਾਂ ਹਨ - ਇੱਕ ਦਿਹਾਤੀ ਕਥਾ ਅਤੇ ਦੂਜੀ ਸ਼ਹਿਰੀ ਕਥਾ, ਲੇਕਿਨ ਇਨ੍ਹਾਂ ਦੋਨਾਂ ਕਥਾਵਾਂ ਵਿੱਚ ਸੁਮੇਲ ਅਤੇ ਸੰਤੁਲਨ ਮਿਲਦਾ ਹੈ। ਇਹ ਇਸ ਨਾਵਲ ਦੀ ਦੁਰਬਲਤਾ ਨਹੀਂ ਸਗੋਂ ਸ਼ਕਤੀ ਦੀਆਂ ਸੂਚਕ ਹਨ। ਇਸ ਵਿੱਚ ਦੇਸ਼, ਕਾਲ ਦਾ ਸਟੀਕ ਵਰਣਨ ਹੈ। ਨਾਵਲ ਦੇ ਨਾਇਕ ਹੋਰੀ ਦੀ ਵੇਦਨਾ ਪਾਠਕਾਂ ਦੇ ਮਨ ਵਿੱਚ ਡੂੰਘੀ ਸੰਵੇਦਨਾ ਭਰ ਦਿੰਦੀ ਹੈ। ਸੰਯੁਕਤ ਪਰਵਾਰ ਦੇ ਵਿਘਟਨ ਦੀ ਪੀੜਾ ਹੋਰੀ ਨੂੰ ਤੋੜ ਦਿੰਦੀ ਹੈ ਪਰ ਗੋਦਾਨ ਦੀ ਇੱਛਾ ਉਸਨੂੰ ਜਿੰਦਾ ਰੱਖਦੀ ਹੈ ਅਤੇ ਉਹ ਇਹ ਇੱਛਾ ਮਨ ਵਿੱਚ ਲਈ ਹੀ ਇਸ ਦੁਨੀਆ ਤੋਂ ਕੂਚ ਕਰ ਜਾਂਦਾ ਹੈ। ਹਿੰਦੀ ਤਹਿਲਕਾ ਦੇ ਇੱਕ ਲੇਖ ਅਨੁਸਾਰ।"ਇਹ ਨਾਵਲ ਕਿਸਾਨ ਦੇ ਹੋ ਰਹੇ ਨਿਰੰਤਰ ਦਰਿਦਰੀਕਰਣ ਦੀ ਸੋਗ ਕਥਾ ਹੈ। ਪੰਜ ਵਿਘੇ ਖੇਤ ਦੀ ਜੋਤ ਵਾਲਾ ਕਿਸਾਨ ਸਾਮੰਤੀ ਮਾਹੌਲ ਵਿੱਚ ਹੌਲੀ ਹੌਲੀ ਜ਼ਮੀਨ ਗਵਾ ਕੇ ਖੇਤ ਮਜੂਰ ਹੋ ਜਾਂਦਾ ਹੈ। ਇਸ ਪ੍ਰਕਿਰਿਆ ਵਿੱਚ ਜੋ ਸਾਮੰਤੀ ਤਾਕਤਾਂ ਕਿਸਾਨ ਨੂੰ ਲੁਟਦੀਆਂ ਹਨ ਉਨ੍ਹਾਂ ਦਾ ਸਾਥ ਸ਼ਾਸਨ ਦੀਆਂ ਆਧੁਨਿਕ ਸੰਸਥਾਵਾਂ ਵੀ ਦਿੰਦੀਆਂ ਹਨ। ਨਾਵਲ ਦਾ ਇੱਕ ਜਾਲਿਮ ਪਾਤਰ ਝਿੰਗੁਰੀ ਸਿੰਘ ਕਹਿੰਦਾ ਹੈ, ਕਾਨੂੰਨ ਅਤੇ ਇਨਸਾਫ਼ ਉਸਦਾ ਹੈ ਜਿਸਦੇ ਕੋਲ ਪੈਸਾ ਹੈ। ਕਨੂੰਨ ਤਾਂ ਹੈ ਕਿ ਮਹਾਜਨ ਕਿਸੇ ਅਸਾਮੀ ਦੇ ਨਾਲ ਜ਼ਿਆਦਤੀ ਨਾ ਕਰੇ, ਕੋਈ ਜਮੀਂਦਾਰ ਕਿਸੇ ਕਾਸਤਕਾਰ ਦੇ ਨਾਲ ਸਖਤੀ ਨਾ ਕਰੇ; ਮਗਰ ਹੁੰਦਾ ਕੀ ਹੈ। ਰੋਜ ਹੀ ਵੇਖਦੇ ਹੋ। ਜਮੀਂਦਾਰ ਮੁਸਕਾਂ ਬੰਨਵਾ ਕੇ ਕੁਟਵਾਉਂਦਾ ਹੈ ਅਤੇ ਮਹਾਜਨ ਲੱਤਾਂ ਅਤੇ ਜੁੱਤੀ ਨਾਲ ਗੱਲ ਕਰਦਾ ਹੈ।"[2] ਗੋਦਾਨ ਬਸਤੀਵਾਦੀ ਸ਼ਾਸਨ ਦੇ ਅਧੀਨ ਮਹਾਜਨੀ ਵਿਵਸਥਾ ਵਿੱਚ ਕਿਸਾਨ ਦੇ ਹੋਣ ਵਾਲੇ ਲਗਾਤਾਰ ਸ਼ੋਸ਼ਣ ਅਤੇ ਉਸ ਤੋਂ ਪੈਦਾ ਹੁੰਦੀ ਬੇਗਾਨਗੀ ਦੀ ਕਥਾ ਹੈ। ਨਾਇਕ ਹੋਰੀ ਕਿਸਾਨ ਜਮਾਤ ਦੇ ਪ੍ਰਤਿਨਿਧੀ ਦੇ ਤੌਰ ਉੱਤੇ ਮੌਜੂਦ ਹੈ। ਜੀਵਨ ਭਰ ਕਠੋਰ ਸੰਘਰਸ਼ ਦੇ ਬਾਵਜੂਦ ਉਸਦੀ ਇੱਕ ਗਾਂ ਦੀ ਆਕਾਂਖਿਆ ਪੂਰੀ ਨਹੀਂ ਹੋ ਪਾਂਦੀ। ਹੋਰੀ ਜੀਵਨ ਭਰ ਮਿਹਨਤ ਕਰਦਾ ਹੈ, ਅਨੇਕ ਕਸ਼ਟ ਸਹਿੰਦਾ ਹੈ, ਕੇਵਲ ਇਸ ਲਈ ਕਿ ਉਸਦੀ ਮਰਿਆਦਾ ਦੀ ਰੱਖਿਆ ਹੋ ਸਕੇ ਅਤੇ ਇਸ ਲਈ ਉਹ ਦੂਸਰਿਆਂ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਵੀ ਕਰਦਾ ਹੈ, ਪਰ ਉਸਨੂੰ ਇਸਦਾ ਫਲ ਨਹੀਂ ਮਿਲਦਾ। ਅਤੇ ਅੰਤ ਵਿੱਚ ਮਜਬੂਰ ਹੋਣਾ ਪੈਂਦਾ ਹੈ, ਫਿਰ ਵੀ ਆਪਣੀ ਮਰਿਆਦਾ ਨਹੀਂ ਬਚਾ ਪਾਉਂਦਾ। ਇਹ ਸਿਰਫ ਹੋਰੀ ਦੀ ਕਹਾਣੀ ਨਹੀਂ, ਉਸ ਕਾਲ ਦੇ ਹਰ ਭਾਰਤੀ ਕਿਸਾਨ ਦੀ ਆਤਮਕਥਾ ਹੈ। ਅਤੇ ਇਸਦੇ ਨਾਲ ਜੁੜੀ ਹੈ ਸ਼ਹਿਰ ਦੀ ਪਰਸੰਗਕ ਕਹਾਣੀ। ਦੋਨਾਂ ਕਥਾਵਾਂ ਦਾ ਸੰਗਠਨ ਇੰਨੀ ਕੁਸ਼ਲਤਾ ਨਾਲ ਹੋਇਆ ਹੈ ਕਿ ਉਸ ਵਿੱਚ ਪਰਵਾਹ ਬਣਿਆ ਰਹਿੰਦਾ ਹੈ। ਪ੍ਰੇਮਚੰਦ ਦੀ ਕਲਮ ਦੀ ਇਹੀ ਵਿਸ਼ੇਸ਼ਤਾ ਹੈ।
Remove ads
ਪਾਤਰ
ਗੋਦਾਨ ਦੇ ਪਾਤਰਾਂ ਦੀ ਗਿਣਤੀ ਉੱਤੇ ਅਸਚਰਜ ਹੁੰਦਾ ਹੈ। ਹੋਰੀ, ਧਨਿਆ, ਝੁਨੀਆ, ਗੋਬਰ, ਹੀਰਾ, ਸੋਭਾ, ਸੋਨਾ ਅਤੇ ਰੂਪਾ, ਭੋਲੀ, ਦੁਲਾਰੀ, ਝਿੰਗੁਰੀ ਸਾਹੂ, ਦਾਤਾਦੀਨ, ਮੰਗਰੂ ਸਾਹੂ, ਪਟੇਸ਼ਵਰੀ, ਮਾਤਾਦੀਨ, ਰਾਏ ਸਾਹਿਬ, ਮੇਹਤਾ, ਖੰਨਾ, ਤਨਖਾ, ਮਿਰਜ਼ਾ, ਮਾਲਤੀ ਆਦਿ ਰੰਗ ਰੰਗ ਦੇ ਪਾਤਰਾਂ ਦੀ ਭਰਮਾਰ ਹੈ। ਤਕੜਾ ਖਾਸਾ ਮੇਲਾ ਗੇਲਾ ਹੈ। ਫੇਰ ਵੇਦੇ ਸਭ ਦਾ ਆਪਣਾ-ਆਪਣਾ ਰੰਗ ਅਤੇ ਆਪਣੀ ਆਪਣੀ ਵਿਅਕਤੀਗਤ ਪਛਾਣ ਹੈ।
ਹੋਰੀ ਇੱਕ ਕਿਸਾਨ ਹੈ ਜੋ ਧਨੀਆ ਨਾਲ ਵਿਆਹਿਆ ਹੈ ਅਤੇ ਉਨ੍ਹਾਂ ਦੇ ਦੋ ਬੇਟੀਆਂ ਅਤੇ ਇੱਕ ਪੁੱਤਰ ਹੈ। ਉਹ ਇੱਕ ਖਰਾ ਸੱਚਾ ਇਨਸਾਨ ਹੈ ਅਤੇ ਜੀਵਨ ਭਰ ਆਪਣੀ ਸੱਚਾਈ ਨੂੰ ਕਾਇਮ ਰੱਖਣ ਲਈ ਸੰਘਰਸ਼ ਕਰਦਾ ਹੈ। ਉਹਦੇ ਦੋ ਛੋਟੇ ਭਰਾ ਹਨ ਅਤੇ ਉਹ ਉਨ੍ਹਾਂ ਦੀ ਮਦਦ ਕਰਨਾ ਅਤੇ ਸਮਸਿਆਵਾਂ ਤੋਂ ਉਨ੍ਹਾਂ ਨੂੰ ਬਚਾਉਣ ਲਈ ਵੱਡੇ ਭਰਾ ਦੇ ਰੂਪ ਵਿੱਚ ਆਪਣਾ ਫਰਜ ਸਮਝਦਾ ਹੈ। ਭਰਾਵਾਂ ਖਾਤਰ ਉਹ ਆਪਣੇ ਪਰਵਾਰ ਦੇ ਹਿੱਤ ਵੀ ਕੁਰਬਾਨ ਕਰ ਦਿੰਦਾ ਹੈ। ਉਸ ਨੇ ਆਪਣੀ ਗਊ ਦੀ ਮੌਤ ਬਾਰੇ ਪੁੱਛ-ਗਿਛ ਕਰਨ ਪਿੰਡ ਆਉਣ ਵਾਲੇ ਪੁਲੀਸ ਅਧਿਕਾਰੀਆਂ ਨੂੰ ਰਿਸ਼ਵਤ ਦਿੱਤੀ ਅਤੇ ਇਸ ਪ੍ਰਕਾਰ, ਉਸ ਨੇ ਆਪਣੇ ਭਰਾ ਹੀਰਾ ਦੇ ਘਰ ਪੁਲੀਸ ਦਾ ਦਾਖਲ ਹੋਣਾ ਸੰਭਾਲ ਲਿਆ। ਉਹ ਭਾਈਚਾਰੇ ਨਾਲ ਬੰਨ੍ਹਿਆ ਹੋਇਆ ਹੈ ਅਤੇ ਪੰਚਾਇਤ ਦੇ ਫੈਸਲੇ ਨੂੰ ਅੰਤਿਮ ਸਮਝਦਾ ਹੈ। ਗਊ ਦੀ ਮੌਤ ਲਈ ਉਸਨੂੰ ਸਜ਼ਾ ਮਿਲਦੀ ਹੈ ਅਤੇ ਉਹ ਸਵੀਕਾਰ ਕਰਦਾ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads