ਗੋਪੀ ਚੰਦ ਨਾਰੰਗ
ਸਾਹਿਤ ਆਲੋਚਕ From Wikipedia, the free encyclopedia
Remove ads
ਪ੍ਰੋਫੈਸਰ ਗੋਪੀ ਚੰਦ ਨਾਰੰਗ (11 ਫਰਵਰੀ 1931 - 15 ਜੂਨ 2022) ਭਾਰਤ ਵਿੱਚ ਰਹਿੰਦਾ ਇੱਕ ਸਿਧਾਂਤਕਾਰ, ਉਰਦੂ ਅਤੇ ਅੰਗਰੇਜ਼ੀ ਵਿੱਚ ਸਾਹਿਤਕ ਆਲੋਚਕ ਅਤੇ ਵਿਦਵਾਨ ਸੀ। ਹਾਲਾਂਕਿ ਉਹ ਦਿੱਲੀ ਵਿੱਚ ਮੁਕੀਮ ਹਨ ਮਗਰ ਉਹ ਬਾਕਾਇਦਗੀ ਨਾਲ ਪਾਕਿਸਤਾਨ ਵਿੱਚ ਉਰਦੂ ਅਦਬੀ ਮਹਫ਼ਿਲਾਂ ਵਿੱਚ ਸ਼ਰੀਕ ਹੁੰਦਾ ਰਿਹਾ ਜਿਥੇ ਉਸ ਦੀ ਵਿਦਵਤਾ ਨੂੰ ਨਿਹਾਇਤ ਸਨਮਾਨ ਦੀ ਨਜ਼ਰ ਨਾਲ ਵੇਖਿਆ ਜਾਂਦਾ ਸੀ। ਉਰਦੂ ਜਲਸਿਆਂ ਅਤੇ ਗੋਸ਼ਟੀਆਂ ਵਿੱਚ ਸ਼ਿਰਕਤ ਕਰਨ ਲਈ ਉਹ ਦੁਨੀਆ ਦਾ ਸਫ਼ਰ ਕਰਦਾ ਰਹਿੰਦਾ ਸੀ। ਜਿਥੇ ਉਸ ਨੂੰ ਭਾਰਤ ਵਿੱਚ ਪਦਮ ਭੂਸ਼ਣ ਦਾ ਖਿਤਾਬ ਮਿਲ ਚੁੱਕਿਆ ਹੈ ਉਥੇ ਹੀ ਉਸ ਨੂੰ ਪਾਕਿਸਤਾਨ ਵਿੱਚ ਅਨੇਕ ਇਨਾਮਾਂ ਅਤੇ ਸਨਮਾਨਾਂ ਨਾਲ ਨਵਾਜ਼ਿਆ ਗਿਆ ਹੈ।
Remove ads
ਸਿੱਖਿਆ
ਨਾਰੰਗ ਨੇ ਦਿੱਲੀ ਯੂਨੀਵਰਸਿਟੀ ਤੋਂ ਉਰਦੂ ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ ਅਤੇ 1958 ਵਿੱਚ ਆਪਣੀ ਪੀਐਚਡੀ ਪੂਰੀ ਕਰਨ ਲਈ ਸਿੱਖਿਆ ਮੰਤਰਾਲੇ ਤੋਂ ਖੋਜ ਫੈਲੋਸ਼ਿਪ ਹਾਸਲ ਕੀਤੀ।
ਟੀਚਿੰਗ ਕੈਰੀਅਰ
ਨਾਰੰਗ ਨੇ ਦਿੱਲੀ ਯੂਨੀਵਰਸਿਟੀ ਵਿੱਚ ਨਿਯੁਕਤ ਹੋਣ ਤੋਂ ਪਹਿਲਾਂ ਸੇਂਟ ਸਟੀਫਨਜ਼ ਕਾਲਜ (1957–58) ਵਿੱਚ ਉਰਦੂ ਸਾਹਿਤ ਪੜ੍ਹਾਇਆ, ਜਿੱਥੇ ਉਹ 1961 ਵਿੱਚ ਰੀਡਰ ਬਣ ਗਿਆ। 1963 ਅਤੇ 1968 ਵਿੱਚ ਉਹ ਵਿਸਕੌਨਸਿਨ ਯੂਨੀਵਰਸਿਟੀ ਵਿੱਚ ਵਿਜ਼ਿਟਿੰਗ ਪ੍ਰੋਫੈਸਰ ਸੀ। ਉਹ ਯੂਨੀਵਰਸਿਟੀ ਆਫ਼ ਮਿਨੇਸੋਟਾ ਅਤੇ ਓਸਲੋ ਯੂਨੀਵਰਸਿਟੀ ਵਿੱਚ ਵੀ ਪੜ੍ਹਾਉਂਦਾ ਰਿਹਾ। ਨਾਰੰਗ 1974 ਵਿੱਚ ਨਵੀਂ ਦਿੱਲੀ ਵਿੱਚ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਵਿੱਚ ਬਤੌਰ ਪ੍ਰੋਫੈਸਰ ਨਿਯੁਕਤ ਹੋਇਆ, 1986–1995 ਵਿੱਚ ਫਿਰ ਤੋਂ ਦਿੱਲੀ ਯੂਨੀਵਰਸਿਟੀ ਵਿੱਚ ਚਲਾ ਗਿਆ। 2005 ਵਿਚ, ਯੂਨੀਵਰਸਿਟੀ ਨੇ ਉਸ ਨੂੰ ਇੱਕ ਪ੍ਰੋਫੈਸਰ ਐਮੇਰਿਟਸ ਨਾਮਜਦ ਕੀਤਾ ਸੀ।
ਨਾਰੰਗ ਦੀ ਪਹਿਲੀ ਕਿਤਾਬ (ਦਿੱਲੀ ਉਰਦੂ ਦਾ ਕਰਖੰਡਰੀ ਡਾਇਲੈਕਟ) 1961 ਵਿੱਚ ਪ੍ਰਕਾਸ਼ਤ ਹੋਈ ਸੀ, ਜਿਸ ਵਿੱਚ ਦਿੱਲੀ ਦੇ ਸਵਦੇਸ਼ੀ ਮਜ਼ਦੂਰਾਂ ਅਤੇ ਕਾਰੀਗਰਾਂ ਦੁਆਰਾ ਬੋਲੀ ਜਾਂਦੀ ਅਣਗੌਲੀ ਬੋਲੀ ਦਾ ਸਮਾਜ-ਭਾਸ਼ਾ ਵਿਗਿਆਨਕ ਵਿਸ਼ਲੇਸ਼ਣ ਕੀਤਾ ਗਿਆ ਸੀ। ਉਸਨੇ ਉਰਦੂ, ਅੰਗਰੇਜ਼ੀ ਅਤੇ ਹਿੰਦੀ ਵਿੱਚ 60 ਤੋਂ ਵੱਧ ਕਿਤਾਬਾਂ ਪ੍ਰਕਾਸ਼ਤ ਕੀਤੀਆਂ ਹਨ।
Remove ads
ਰਚਨਾਵਾਂ
ਪ੍ਰੋਫੈਸਰ ਗੋਪੀ ਚੰਦ ਨਾਰੰਗ ਚੌਂਹਠ ਕਿਤਾਬਾਂ ਦੇ ਲੇਖਕ ਹਨ। ਇਸ ਕਿਤਾਬਾਂ ਵਿੱਚ ਪੰਤਾਲੀ ਉਰਦੂ ਵਿੱਚ, ਬਾਰਾਂ ਅੰਗਰੇਜ਼ੀ ਵਿੱਚ ਅਤੇ ਸੱਤ ਹਿੰਦੀ ਵਿੱਚ ਲਿਖੀ ਗਈਆਂ ਹਨ।
ਗੋਪੀ ਚੰਦ ਨਾਰੰਗ ਦੀ ਕਿਤਾਬ ਸਾਖ਼ਤੀਆਤ, ਪਸ ਸਾਖ਼ਤੀਆਤ, ਮਸ਼ਰਿਕੀ ਸ਼ੇਅਰੀਆਤ ਉੱਤੇ ਸਾਹਿਤਕ ਚੋਰੀ ਹੋਣ ਦਾ ਇਲਜ਼ਾਮ ਹੈ। ਉਸ ਦੀਆਂ ਕਈ ਤਹਰੀਰਾਂ ਨੂੰ ਚੁਰਾਈਆਂ ਅਤੇ ਮਸ਼ਕੂਕ ਕ਼ਰਾਰ ਦਿੱਤਾ ਜਾ ਚੁੱਕਾ ਹੈ।
ਹਕੀਕਤ ਇਹ ਹੈ ਕਿ ਅੰਗਰੇਜ਼ੀ ਦੇ ਇਹ ਹਵਾਲੇ ਨਾਰੰਗ ਦੇ ਆਧੁਨਿਕ ਚਿੰਤਕਾਂ ਦੇ ਸਿੱਧੇ ਮੁਤਾਲੇ ਦਾ ਨਤੀਜਾ ਨਹੀਂ ਹਨ। ਪਾਠਕ ਅੱਗੇ ਚੱਲ ਕੇ ਵੇਖਣਗੇ ਕਿ ਸੇਲਡਨ ਦੀ ਜਿਸ ਕਿਤਾਬ ਤੋਂ ਨਾਰੰਗ ਨੇ ਇਨ੍ਹਾਂ ਹਵਾਲਿਆਂ ਦੀ ਚੋਰੀ ਕੀਤੀ ਹੈ, ਜੋ ਟੂਕਾਂ ਸੇਲਡਨ ਨੇ ਪਾਠਕਾਂ ਦੀ ਵਿਚਾਰ ਪੜਤਾਲ ਲਈ ਮਾਬਾਦ ਆਧੁਨਿਕ ਚਿੰਤਕਾਂ ਦੀਆਂ ਕਿਤਾਬਾਂ ਵਿੱਚੋਂ ਇਸਤੇਮਾਲ ਕੀਤੀਆਂ ਹਨ, ਨਾਰੰਗ ਨੇ ਵੀ ਉਨ੍ਹਾਂ ਨੂੰ ਬਿਲਕੁਲ ਉਸੇ ਤਰ੍ਹਾਂ ਲਿਖ ਦਿੱਤਾ ਹੈ। ਇਹ ਹਵਾਲੇ ਸੇਲਡਨ ਜਾਂ ਦੂਜੇ ਸੁਹਜ ਚਿੰਤਕਾਂ ਨੇ ਪੇਸ਼ ਕੀਤੇ ਹਨ। ਪਰ ਇਹ ਦਾਹਵੇ ਝੂਠੇ ਦੱਸੇ ਗਏ ਹਨ।[1] ਇਮਰਾਨ ਸ਼ਾਹਿਦ ਭਿੰਡਰ ਅਤੇ ਪ੍ਰੋਫੈਸਰ ਸੀ.ਐੱਮ. ਸ਼ਿਕਾਗੋ ਯੂਨੀਵਰਸਿਟੀ ਦੇ ਨੈਮ ਨੇ ਸਾਹਿਤਕ ਚੋਰੀ ਦੇ ਸਬੂਤਾਂ ਵਜੋਂ ਪਾਠ ਦੇ ਸਬੂਤ ਪੇਸ਼ ਕੀਤੇ ਹਨ।[2][3]
ਹਵਾਲੇ
Wikiwand - on
Seamless Wikipedia browsing. On steroids.
Remove ads