ਚਾਰਲਸ ਲੈਂਬ
From Wikipedia, the free encyclopedia
Remove ads
ਚਾਰਲਸ ਲੈਂਬ (Charles Lamb) (10 ਫਰਵਰੀ 1775 – 27 ਦਸੰਬਰ 1834) ਅੰਗਰੇਜ਼ੀ ਨਿਬੰਧਕਾਰ ਸੀ। ਉਹ ਆਪਣੀ ਪੁਸਤਕ ਏਲੀਆ ਦੇ ਨਿਬੰਧ ਅਤੇ ਬੱਚਿਆਂ ਦੀ ਪੁਸਤਕ ਟੇਲਜ਼ ਫ਼ਰਾਮ ਸ਼ੇਕਸਪੀਅਰ ਲਈ ਪ੍ਰਸਿੱਧ ਹੈ। ਉਸ ਨੇ ਕਾਫੀ ਕਵਿਤਾਵਾਂ ਵੀ ਲਿਖੀਆਂ ਅਤੇ ਉਹ ਇੰਗਲੈਂਡ ਵਿੱਚ ਇੱਕ ਸਾਹਿਤਕ ਗੁੱਟ ਦਾ ਹਿੱਸਾ ਸੀ, ਜਿਸ ਵਿੱਚ ਸੈਮੂਅਲ ਟੇਲਰ ਕਾਲਰਿਜ਼ ਅਤੇ ਵਿਲੀਅਮ ਵਰਡਜ਼ਵਰਥ ਵੀ ਸਨ, ਜਿਹਨਾਂ ਨਾਲ ਉਸਦੀ ਦੋਸਤੀ ਸੀ। ਉਸਦੇ ਮੁੱਖ ਜੀਵਨੀਕਾਰ ਈ.ਵੀ.ਲੁਕਾਸ ਨੇ ਉਸਨੂੰ "ਅੰਗਰੇਜ਼ੀ ਸਾਹਿਤ ਦੀ ਅਤਿਅੰਤ ਪਿਆਰੀ ਹਸਤੀ" ਕਿਹਾ ਹੈ।[1]
Remove ads
ਮੁਢਲੀ ਜ਼ਿੰਦਗੀ
ਚਾਰਲਸ ਲੈਂਬ ਦਾ ਜਨਮ 10 ਫਰਵਰੀ 1775 ਨੂੰ ਲੰਡਨ ਵਿੱਚ ਹੋਇਆ ਸੀ। ਲੈਂਬ ਸਭ ਤੋਂ ਛੋਟਾ ਬੱਚਾ ਸੀ। ਮੈਰੀ ਨਾਂਅ ਦੀ ਉਸਦੀ ਇੱਕ ਭੈਣ ਸੀ ਜੋ ਉਸ ਨਾਲੋਂ 11 ਸਾਲ ਵੱਡੀ ਸੀ ਅਤੇ ਇੱਕ ਵੱਡਾ ਭਰਾ ਜਾਨ ਸੀ, ਚਾਰ ਹੋਰ ਵੀ ਸਨ ਜੋ ਬਚਪਨ ਪਾਰ ਨਾ ਕਰ ਸਕੇ। ਉਸ ਦੇ ਪਿਤਾ, ਜਾਨ ਲੈਂਬ ਇੱਕ ਵਕੀਲ ਦੇ ਕਲਰਕ ਸਨ ਅਤੇ ਉਸਨੇ ਲੰਡਨ ਦੇ ਇੰਨਰ ਟੈਂਪਲ ਵਿੱਚ ਰਹਿੰਦੇ ਸੈਮੂਅਲ ਸਾਲਟ ਨਾਂਅ ਦੇ ਇੱਕ ਬੈਰਿਸਟਰ ਦੇ ਸਹਾਇਕ ਦੇ ਤੌਰ 'ਤੇ ਆਪਣੀ ਸਾਰੀ ਪੇਸ਼ੇਵਰ ਜ਼ਿੰਦਗੀ ਬਿਤਾ ਦਿੱਤੀ ਸੀ। ਇਸ ਇੰਨਰ ਟੈਂਪਲ ਦੇ ਇਲਾਕੇ ਵਿੱਚ ਹੀ ਚਾਰਲਸ ਲੈਂਬ ਦਾ ਜਨਮ ਹੋਇਆ ਅਤੇ ਬਚਪਨ ਬੀਤਿਆ।
ਸੱਤ ਸਾਲ ਦੀ ਉਮਰ ਤੱਕ ਉਸਦੇ ਜੀਵਨ ਬਾਰੇ ਨਾ-ਮਾਤਰ ਜਾਣਕਾਰੀ ਮਿਲਦੀ ਹੈ। ਬਸ ਇਹੀ ਕਿ ਬਹੁਤ ਹੀ ਛੋਟੀ ਉਮਰ ਵਿੱਚ ਮੈਰੀ ਨੇ ਉਸ ਨੂੰ ਪੜ੍ਹਨਾ ਸਿਖਾਇਆ ਸੀ। ਇਸੇ ਦੌਰਾਨ ਉਸਨੂੰ ਚੇਚਕ ਹੋ ਗਈ ਸੀ, ਜਿਸ ਕਾਰਨ ਉਸਨੂੰ ਲੰਮਾ ਸਮਾਂ ਆਰਾਮ ਕਰਨਾ ਪਿਆ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads