ਚੀਤਾ

From Wikipedia, the free encyclopedia

ਚੀਤਾ
Remove ads

ਚੀਤਾ (ਵਿਗਿਆਨਕ ਭਾਸ਼ਾ ਵਿੱਚ: Acinonyx jubatus) ਬਿੱਲੀ ਪਰਿਵਾਰ ਨਾਲ ਸਬੰਧਿਤ, 5 ਕੁ ਫੁੱਟ ਲੰਮਾ ਅਤੇ ਪਤਲੇ ਲੱਕ ਵਾਲਾ ਜਾਨਵਰ ਹੈ। ਦੁਨੀਆ ਦਾ ਸਭ ਤੋਂ ਤੇਜ਼ ਦੌੜਨ ਵਾਲਾ ਇਹ ਜਾਨਵਰ, ਆਪਣੇ ਸ਼ਿਕਾਰ ਨੂੰ ਦਬੋਚਣ ਲਈ 110 ਤੋਂ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਲਗਾਤਾਰ 460 ਮੀਟਰ ਦੀ ਦੂਰੀ ਤੱਕ ਦੌੜ ਸਕਦਾ ਹੈ। ਚੀਤਾ ਤਿੰਨ ਸੈਕਿੰਟਾਂ ਵਿੱਚ 0 ਤੋਂ 110 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਫੜ ਸਕਦਾ ਹੈ,[3] ਅਤੇ ਲੱਗ-ਭੱਗ ਸਾਰੀਆਂ ਰੇਸ ਕਾਰਾਂ ਨਾਲੋਂ ਵੀ ਤੇਜ਼।[4] ਕੁਝ ਖੋਜ ਤੋਂ ਬਾਅਦ ਇਹ ਸਾਫ਼ ਕਰ ਦਿੱਤਾ ਗਿਆ ਕਿ ਚੀਤਾ ਦੁਨੀਆ ਦਾ ਸਭ ਤੋਂ ਤੇਜ ਦੌੜਨ ਵਾਲਾ ਜਾਨਵਰ ਹੈ।[5][6]

ਵਿਸ਼ੇਸ਼ ਤੱਥ ਚੀਤਾ Temporal range: Late Pliocene to Recent, Conservation status ...
Remove ads

ਹੁਲੀਆ

Thumb
ਇੱਕ ਚੀਤਾ

ਚੀਤੇ ਦੀ ਖੱਲ ਬਦਾਮੀ ਰੰਗ ਦੀ ਹੁੰਦੀ ਹੈ ਅਤੇ ਉਸ ਦੇ ਉਤੇ 2 ਤੋਂ 3 ਸੈਂਟੀਮੀਟਰ ਦੇ ਚੌੜੇ ਧੱਬੇ ਹੁੰਦੇ ਹਨ। ਇਸ ਰੰਗ ਨਾਲ ਚੀਤੇ ਨੂੰ ਸ਼ਿਕਾਰ ਕਰਦੇ ਵੇਲੇ ਲੁਕਣ ਵਿੱਚ ਅਸਾਨੀ ਹੁੰਦੀ ਹੈ। ਚੀਤੇ ਦੀ ਛਾਤੀ ਤੇ ਕੋਈ ਧੱਬੇ ਨਹੀਂ ਹੁੰਦੇ। ਚੀਤੇ ਦਾ ਸਿਰ ਛੋਟਾ ਅਤੇ ਅੱਖਾਂ ਥੋੜੀਆਂ ਉਤੇ ਨੂੰ ਹੁੰਦੀਆਂ ਹਨ। ਇਸ ਦਿਆਂ ਅੱਖਾਂ ਤੋਂ ਮੂੰਹ ਤੱਕ ਇੱਕ ਕਾਲੀ ਧਾਰੀ ਹੁੰਦੀ ਹੈ, ਇਸ ਦੇ ਨਾਲ ਚੀਤੇ ਦਿਆਂ ਅੱਖਾਂ ਵਿੱਚ ਸੂਰਜ ਦੀ ਰੋਸ਼ਨੀ ਘੱਟ ਪੈਂਦੀ ਹੈ ਅਤੇ ਇਸ ਨਾਲ ਚੀਤੇ ਸ਼ਿਕਾਰ ਨੂੰ ਵੀ ਦੂਰ ਤੋਂ ਦੇਖ ਸਕਦੇ ਹਨ। ਚੀਤੇ ਨੱਠਦੇ ਵੇਲੇ ਜਲਦੀ ਰਫਤਾਰ ਫੜ ਸਕਦੇ ਹਨ, ਪਰ ਇਹ ਜਿਆਦਾ ਦੇਰ ਨਹੀਂ ਦੌੜ ਸਕਦੇ।

ਵੱਡੇ ਚੀਤੇ ਦਾ ਭਾਰ 40 ਤੋਂ 65 ਕਿਲੋਗਰਾਮ ਹੂੰਦਾ ਹੈ। ਇਸ ਦੇ ਸਰੀਰ ਦੀ ਲੰਬਾਈ 115 ਤੋਂ ੧੩੫ ਸੈਂਟੀਮੀਟਰ, ਉਚਾਈ 90 ਸੈਂਟੀਮੀਟਰ, ਅਤੇ ਪੂਛ 84 ਸੈਂਟੀਮੀਟਰ ਲੰਬੀ ਹੁੰਦੀ ਹੈ। ਨਰ (male) ਚੀਤੇ ਦਾ ਸਿਰ ਨਾਰ (female) ਚੀਤੇ ਨਾਲੋਂ ਵੱਡਾ ਹੁੰਦਾ ਹੈ, ਪਰ ਬਹੁਤ ਜਿਆਦਾ ਨਹੀਂ, ਇਸ ਲਈ ਨਰ ਅਤੇ ਨਾਰ ਦੇ ਵਿੱਚ ਸਿਰਫ ਸਰੀਰ ਨੂੰ ਦੇਖ ਕੇ ਅੰਤਰ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ। ਲੈਪਰਡ ਦੇ ਮੁਕਾਬਲੇ ਚੀਤੇ ਥੋੜੇ ਪਤਲੇ ਹੁੰਦੇ ਹਨ, ਪਰ ਚੀਤੇ ਦੀ ਪੂਛ ਅਤੇ ਉਚਾਈ ਲੈਪਰਡ ਤੋਂ ਥੋੜੀ ਜ਼ਿਆਦਾ ਲੰਬੀ ਹੁੰਦੀ ਹੈ।

ਚੀਤੇ ਦੇ ਅਧਰ-ਸੁੰਗੜਨਯੋਗ ਨਹੁੰਦਰ ਹੁੰਦੇ ਹਨ, ਇਸ ਨਾਲ ਚੀਤੇ ਸ਼ਿਕਾਰ ਨੂੰ ਜ਼ਿਆਦਾ ਅਸਾਨੀ ਨਾਲ ਫੜ ਸਕਦੇ ਹਨ। ਚੀਤੇ ਦੀਆਂ ਵੱਡੀਆਂ ਨਾਸਾਂ ਨਾਲ ਉਸ ਨੂੰ ਸਾਹ ਲੈਦੇ ਵਕਤ ਜ਼ਿਆਦਾ ਆਕਸੀਜਨ ਮਿਲਦੀ ਹੈ। ਇਸ ਦੇ ਦਿਲ ਅਤੇ ਫੇਫੜੇ ਵੱਡੇ ਹੋਣ ਕਾਰਨ ਆਕਸੀਜਨ ਤੇਜ਼ੀ ਨਾਲ ਚੱਕਰ ਲੱਗ ਜਾਂਦੇ ਹਨ। ਇਹ ਅਨੁਕੂਲਣਯੋਗਤਾਵਾਂ ਚੀਤੇ ਨੂੰ ਤੇਜ ਦੌੜਨ ਵਿੱਚ ਸਹਾਇਤਾ ਕਰਦੀਆਂ ਹਨ। ਸ਼ਿਕਾਰ ਕਰਦੇ ਸਮੇਂ ਚੀਤੇ ਦਾ ਸੁਆਸੀ ਰੇਟ ੬੦ ਤੋਂ ਵੱਧ ਕੇ 150 ਹੋ ਜਾਂਦਾ ਹੈ। ਨੱਠਦੇ ਸਮੇਂ, ਚੀਤਾ ਆਪਣੀ ਪੂਛ ਦੀ ਤੇਜ਼ ਮੋੜ ਮੁੜਨ ਲਈ ਵਰਤੋਂ ਕਰਦਾ ਹੈ।

Remove ads

ਖ਼ੁਰਾਕ ਅਤੇ ਸ਼ਿਕਾਰ

ਚੀਤਾ ੪੦ ਕਿਲੋਗਰਾਮ ਤੋਂ ਘੱਟ ਭਾਰ ਵਾਲੇ ਜਾਨਵਰਾਂ ਦਾ ਮਾਸ ਖਾਂਦਾ ਹੈ, ਜਿਵੇਂ ਕਿ ਹਿਰਨ, ਖਰਗੋਸ਼, ਆਦਿ। ਇਹ ਵੱਡੇ ਜਾਨਵਰਾਂ (ਰੋਝ, ਜ਼ੈਬਰਾ, ਅਤੇ ਹੋਰ) ਦੇ ਬੱਚਿਆਂ ਦਾ ਵੀ ਸ਼ਿਕਾਰ ਕਰ ਲੇਂਦਾ ਹੈ। ਆਮ ਤੋਰ ਤੇ ਬਾਕੀ ਬਿੱਲੀ ਪਰਿਵਾਰ ਦੇ ਵੁਡੇ ਜਾਨਵਰ ਰਾਤ ਨੂੰ ਸ਼ਿਕਾਰ ਕਰਦੇ ਹਨ, ਪਰ ਚਿਤਾ ਜਾਂ ਤਾਂ ਤੜਕੇ ਜਾਂ ਸੂਰਜ ਢਲਣ ਵੇਲੇ ਸ਼ਿਕਾਰ ਕਰਦਾ ਹੈ, ਜਦ ਗਰਮੀ ਘੱਟ ਹੋ ਜਾਂਦੀ ਹੈ, ਪਰ ਰੋਸ਼ਨੀ ਹਲੇ ਵੀ ਹੁੰਦੀ ਹੈ। ਚੀਤੇ ਉਸ ਸ਼ਿਕਾਰ ਪਿਛੇ ਜਾਂਦੇ ਹਨ, ਜੋ ਆਪਣੇ ਝੁੰਡ ਤੋਂ ਭਟਕ ਜਾਂਦੇ ਹਨ। ਚੀਤਾ ਪਹਿਲਾਂ ਲੁਕ ਛਿਪ ਕੇ ਸ਼ਿਕਾਰ ਦੇ ੧੦-੧੫ ਮੀਟਰ ਦੀ ਦੁਰੀ ਤੱਕ ਆ ਕੇ, ਉਸ ਉਤੇ ਹਮਲਾ ਬੋਲ ਕੇ ਉਸ ਦੇ ਪਿਛੇ ਦੌੜਦਾ ਹੈ। ਇਹ ਸ਼ਿਕਾਰ ਨੂੰ ਲੱਗ-ਭੱਗ ਇੱਕ ਮਿੰਟ ਵਿੱਚ ਫੜ ਲੇਂਦਾ ਹੈ। ਜੇ ਚੀਤਾ ਸ਼ਿਕਾਰ ਨੂੰ ਜਲਦੀ ਫੜਨ ਵਿੱਚ ਅਸਫਲ ਹੋਵੇ, ਤਾਂ ਇਹ ਸ਼ਿਕਾਰ ਦਾ ਪਿਛਾ ਬੰਦ ਕਰ ਦਿੰਦਾ ਹੈ। ਚਿਤੇ ਦੇ ਲੱਗ-ਭੱਗ ੫੦% ਸ਼ਿਕਾਰ ਨਾਕਾਮਯਾਬ ਹੁੰਦੇ ਹਨ।[7]

ਕਿਉਂਕਿ ਚੀਤਾ ੧੧੦ ਤੋਂ ੧੨੦ ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਸ਼ਿਕਾਰ ਦੇ ਮਗਰ ਦੌੜਦਾ ਹੈ, ਇਸ ਨਾਲ ਉਹ ਬਹੁਤ ਥੱਕ ਜਾਂਦਾ ਹੈ ਅਤੇ ਸ਼ਿਕਾਰ ਦੇ ਬਾਅਦ ਆਰਾਮ ਕਰਦਾ ਹੈ। ਸ਼ਿਕਾਰ ਵੇਲੇ ਚਿਤਾ ਪਹਿਲਾਂ ਸ਼ਿਕਾਰ ਨੂੰ ਲੱਤਾਂ ਤੋਂ ਸਿਟਦਾ ਹੈ, ਅਤੇ ਉਸ ਦਾ ਸਾਹ ਰੋਕ ਕੇ ਮਾਰਨ ਲਈ ਉਸ ਦੀ ਗਰਦਨ ਤੇ ਵੱਡਣਾ ਸ਼ੁਰੂ ਕਰ ਦਿੰਦਾ ਹੈ। ਚੀਤਾ ਬਹੁਤ ਤਾਕਤਵਰ ਨਹੀਂ ਹੁੰਦਾ ਕਿ ਉਹ ਸ਼ਿਕਾਰ ਦੀ ਧੋਣ ਮਰੋੜ ਕੇ ਮਾਰੇ, ਇਸ ਲਈ ਉਹ ਉਸ ਦਾ ਸਾਹ ਰੋਕ ਕੇ ਮਾਰਦਾ ਹੈ। ਸ਼ਿਕਾਰ ਨੂੰ ਮਾਰਨ ਦੇ ਬਾਅਦ ਚੀਤਾ ਉਸ ਨੂੰ ਛੇਤੀਂ-ਛੇਤੀਂ ਖਾਣਾ ਸ਼ੁਰੂ ਕਰਦਾ ਹੈ, ਤਾਂ ਕਿ ਕੋਈ ਹੋਰ ਵੱਡਾ ਸ਼ਿਕਾਰੀ ਆ ਕੇ ਉਸ ਦਾ ਸ਼ਿਕਾਰ ਨਾਂ ਖੋਹ ਲਵੇ।

Thumb
ਇੱਕ ਹਿਰਨ ਦਾ ਸ਼ਿਕਾਰ ਕਰ ਰਿਹਾ ਚੀਤਾ
Remove ads

ਸਹਿਜਵਾਸ

ਚੀਤੇ ਉਥੇ ਵਦਦੇ-ਫੁੱਲਦੇ ਹਨ, ਜਿਥੇ ਜਿਆਦਾ ਖੁੱਲੀ ਜ਼ਮੀਨ ਅਤੇ ਬਹੁਤ ਜਿਆਦਾ ਸ਼ਿਕਾਰ ਹੋਵੇ। ਚੀਤੇ ਆਮ ਤੋਰ ਤੇ ਅਫ਼ਰੀਕਾ ਵਿੱਚ ਪਾਏ ਜਾਂਦੇ ਹਨ, ਪੁਰਾਣੇ ਸਮੇਂ ਵਿੱਚ ਇਹ ਏਸ਼ੀਆ ਵਿੱਚ ਵੀ ਪਾਏ ਜਾਂਦੇ ਸਨ। ਥੋੜੇ ਜਿਹੇ ਚੀਤੇ ਈਰਾਨ ਵਿੱਚ ਵੀ ਪਾਏ ਜਾਂ ਦੇ ਹਨ, ਜਿਥੇ ਇਨਹਾਂ ਨੂੰ ਬਚਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਚਿਤੇ ਦਿਆਂ ਪੰਜ ਕੀਸਮਾਂ ਵਿੱਚੋਂ ਚਾਰ ਅਫ਼ਰੀਕਾ ਅਤੇ ਇੱਕ ਈਰਾਨ ਵਿੱਚ ਪਾਈ ਜਾਂਦੀ ਹੈ। ਚੀਤੇ ਖੁਲੇ ਮੈਦਾਨ ਵਿੱਚ ਰਹਿਣਾ ਪਸੰਦ ਕਰਦੇ ਹਨ, ਅਤੇ ਉਹ ਬਹੁਤ ਸਾਰੇ ਵੱਖਰੇ-ਵੱਖਰੇ ਥਾਵਾਂ ਤੇ ਪਾਏ ਜਾਂਦੇ ਹਨ, ਜਿਵੇਂ ਕਿ ਘਾ ਵਾਲੀਆਂ ਥਾਵਾਂ ਜਾਂ ਪਹਾੜੀਆਂ।

ਦੇਖ-ਭਾਲ ਦੀ ਸਥਿਤੀ

ਚੀਤਿਆਂ ਦੇ ਮਾੜੇ ਜਿਨੇੱਟਿਕਸ (genetics) ਅਤੇ ਸ਼ਿਕਾਰ ਲਈ, ਸ਼ੇਰ ਅਤੇ ਬਾਕੀ ਮਾਸਾਹਾਰੀ ਜਾਨਵਰਾਂ ਤੋਂ ਜਿਆਦਾ ਮੁਕਾਬਲਾ ਕਰਕੇ ਚੀਤਿਆਂ ਦੇ ਮਰਨ ਦੀ ਦਰ ਬਹੁਤ ਉੱਚੀ ਹੁੰਦਾ ਹੈ। ਅਫ਼ਰੀਕਾ ਦੇ ੨੫ ਦੇਸ਼ਾਂ ਵਿੱਚ ਲੱਗ-ਭੱਗ ੧੨,੪੦੦ ਚੀਤੇ ਜੰਗਲਾ ਵਿੱਚ ਬਚੇ ਹਨ, ਨਮੀਬੀਆ ਵਿੱਚ ੨,੫੦੦ ਹਨ, ਜੋ ਕੀ ਕਿਸੇ ਦੇਸ਼ ਦੀ ਸਭ ਤੋਂ ਜ਼ਿਆਦਾ ਗਿਣਤੀ ਹੈ। ਈਰਾਨ ਵਿੱਚ ਵੀ ੫੦ ਤੋਂ ੬੦ ਏਸ਼ੀਆਈ ਚੀਤੇ ਬਚੇ ਹਨ। ੧੯੯੩ ਵਿੱਚ ਚੀਤਾ ਪ੍ਰਤਿਪਾਲਣ ਸੰਸਥਾ (Cheetah Conservation Foundation), ਜੋ ਅਫਰੀਕਾ ਵਿੱਚ ਸਥਿਤ ਹੈ, ਚੀਤਿਆਂ ਦੀ ਦੇਖ-ਭਾਲ ਕਰਨ ਲਈ ਸ਼ੁਰੂ ਕੀਤੀ।

Remove ads

ਬਾਹਰੀ ਕੜੀਆਂ

Wikimedia Commons
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads