ਚੀਫ਼ ਸਿਆਟਲ

From Wikipedia, the free encyclopedia

ਚੀਫ਼ ਸਿਆਟਲ
Remove ads

ਚੀਫ ਸਿਆਟਲ (ਅੰ. 1786 – 7 ਜੂਨ 1866) ਸੀ ਸੁਕੁਆਮਿਸ਼ ਕਬੀਲੇ (ਸੁਕੁਆਮਿਸ਼) ਅਤੇ ਡੂਵਾਮਿਸ਼ ਮੂਲ ਨਿਵਾਸੀਆਂ ਦਾ ਮੁਖੀ ਸੀ।[2] ਉਹ ਆਪਣੇ ਲੋਕਾਂ ਵਿੱਚ ਇੱਕ ਪ੍ਰਮੁੱਖ ਹਸਤੀ ਸੀ, ਅਤੇ ਉਸ ਨੇ "ਡੌਕ" ਮੇਨਾਰਡ ਨਾਲ ਨਿਜੀ ਸੰਬੰਧ ਬਣਾ ਕੇ ਗੋਰੇ ਆਵਾਸੀਆਂ ਨਾਲ ਮਿਲ ਰਹਿਣ ਦਾ ਮਾਰਗ ਅਪਣਾਇਆ।ਅਮਰੀਕਾ ਦੇ ਵਾਸ਼ਿੰਗਟਨ ਰਾਜ ਵਿੱਚ ਸਿਆਟਲ ਸ਼ਹਿਰ ਦਾ ਨਾਮਕਰਣ ਉਸ ਦੇ ਨਾਮ ਉੱਤੇ ਕੀਤਾ ਗਿਆ ਹੈ। ਵਾਤਾਵਰਣ ਦੀ ਜ਼ਿੰਮੇਵਾਰੀ ਅਤੇ ਜੱਦੀ ਅਮਰੀਕੀਆਂ ਦੇ ਜ਼ਮੀਨ ਦੇ ਹੱਕ ਦੇ ਸਤਿਕਾਰ ਵਿੱਚ ਦਲੀਲਾਂ ਨਾਲ ਭਰਪੂਰ ਇੱਕ ਵਿਆਪਕ ਪ੍ਰਚਾਰ ਭਾਸ਼ਣ ਉਸਨੇ ਦਿੱਤਾ ਸੀ। ਪਰ, ਉਸ ਨੇ ਅਸਲ ਵਿੱਚ ਕੀ ਕਿਹਾ ਸੀ, ਉਹ ਅਨੁਵਾਦ ਅਤੇ ਮੁੜ ਲਿਖਣ ਦੇ ਚੱਕਰਾਂ ਵਿੱਚ ਗੁੰਮ ਗਿਆ ਹੈ।

ਵਿਸ਼ੇਸ਼ ਤੱਥ ਸਿਆਟਲ, ਜਨਮ ...
Remove ads

ਜੀਵਨੀ

Thumb
ਸਿਆਟਲ ਸ਼ਹਿਰ ਵਿੱਚ ਚੀਫ ਸਿਆਟਲ ਦਾ ਬੁੱਤ

ਸਿਆਟਲ ਦੇ ਮਾਤਾ ਸ਼ੋਲੀਤਸਾ ਡੂਵਾਮਿਸ਼ ਸੀ  ਅਤੇ ਉਸ ਦਾ ਪਿਤਾ ਸੁਕੁਆਮਿਸ਼ ਕਬੀਲੇ ਦਾ ਮੁਖੀ ਸੀ।[2] ਸਿਆਟਲ ਦਾ ਜਨਮ 1780 ਦੇ ਨੇੜ ਤੇੜ ਕਾਲੇ ਟਾਪੂ, ਵਾਸ਼ਿੰਗਟਨ ਉੱਤੇ ਜਾਂ ਇਸਦੇ ਨੇੜੇ ਕੀਤੇ ਹੋਇਆ ਸੀ। ਇੱਕ ਸਰੋਤ ਅਨੁਸਾਰ ਉਸਦੀ ਮਾਤਾ ਦਾ ਨਾਮ ਵੁੱਡ-ਸ਼ੋ-ਲਿਟ-ਸਾ ਸੀ।[3], ਡੂਵਾਮਿਸ਼ ਪਰੰਪਰਾ ਅਨੁਸਾਰ ਸਿਆਟਲ ਦਾ ਜਨਮ ਕਾਲੇ ਦਰਿਆ ਤੇ ਉਸ ਦੀ ਮਾਤਾ ਦੇ ਪਿੰਡ ਹੋਇਆ ਸੀ ਜਿਥੇ ਹੁਣ ਕੇਂਟ, ਵਾਸ਼ਿੰਗਟਨ, ਸ਼ਹਿਰ  ਹੈ। ਸੀਐਟਲ ਲਸ਼ੂਤਸੀਡ ਭਾਸ਼ਾ ਦੀਆਂ ਦੋਨੋਂ ਬੋਲੀਆਂ - ਡੂਵਾਮਿਸ਼ ਅਤੇ ਸੁਕੁਆਮਿਸ਼ਉਪ ਬੋਲਦਾ ਵੱਡਾ ਹੋਇਆ।  ਇਸ ਕਰਕੇ ਮੂਲ ਉਤਰਾਈ ਆਪਸ ਵਿੱਚ ਸੇਲਿਸ਼ ਲੋਕਾਂ ਵਿੱਚ ਵਿਰਾਸਤ ਸਿਰਫ਼ ਪਿਤਾਮੂਲਕ ਨਹੀਂ ਸੀ, ਸਿਆਟਲ ਨੂੰ ਆਪਣੇ ਮਾਮੇ ਕੋਲੋਂ ਡੂਵਾਮਿਸ਼ ਕਬੀਲੇ ਦੀ ਸਰਦਾਰੀ ਮਿਲੀ ਸੀ।[2]

ਸਿਆਟਲ ਨੇ ਕੈਸਕੇਡ ਤਲਹਟੀ ਤੋਂ ਗ੍ਰੀਨ ਰਿਵਰ ਆਉਣ ਵਾਲੀਆਂ ਕਬਾਇਲੀ ਦੁਸ਼ਮਣ ਧਾੜਾਂ ਨੂੰ ਹਰਾ ਕੇ ਅਤੇ ਓਲੰਪਿਕ ਪ੍ਰਾਇਦੀਪ ਤੇ ਰਹਿਣ ਵਾਲੇਚਿਮਾਕੁਮ ਅਤੇ ਸ'ਕਲਾਲਮ ਕਬੀਲਿਆਂ ਤੇ ਹਮਲਾ ਬੋਲ ਕੇ ਇੱਕ ਨੇਤਾ ਅਤੇ ਇੱਕ ਯੋਧੇ ਦੇ ਤੌਰ ਤੇ ਜਵਾਨੀ ਦੀ ਉਮਰੇ ਹੀ ਨੇਕਨਾਮੀ ਕਮਾ ਲਈ ਸੀ। ਆਪਣੇ ਜ਼ਮਾਨੇ ਦੇ ਬਹੁਤ ਸਾਰੇ ਹੋਰ ਸਰਦਾਰਾਂ ਵਾਂਗ, ਉਹ ਵੀ ਆਪਣੇ ਛਾਪਿਆਂ ਦੌਰਾਨ ਫੜੇ ਗੁਲਾਮਾਂ ਦਾ ਮਾਲਕ ਸੀ। ਉਹ ਕੱਦਕਾਠ ਵਿੱਚ ਆਪਣੇ ਖੇਤਰ ਦੇ ਲੋਕਾਂ ਨਾਲੋਂ ਲੰਬਾ ਅਤੇ ਚੰਗੀ ਡੀਲ ਡੌਲ ਵਾਲਾ ਗਭਰੂ ਸੀ, ਕਰੀਬ ਛੇ ਫੁੱਟ ਲੰਬਾ;  ਹਡਸਨ'ਜ ਬੇ ਕੰਪਨੀ ਦੇ ਵਪਾਰੀਆਂ ਨੇ ਉਸ ਦਾ ਨਾਮ ਲੇ ਗਰੌਸ (ਵੱਡਾ ਮੁੰਡਾ) ਰੱਖ ਦਿੱਤਾ ਸੀ। ਉਹ ਇੱਕ ਬੁਲਾਰੇ ਦੇ ਤੌਰ ਤੇ ਵੀ ਘਮਿਆ ਹੋਇਆ ਸੀ; ਅਤੇ ਕਹਿੰਦੇ ਹਨ ਜਦ ਉਹ ਹਾਜ਼ਰੀਨ ਨੂੰ ਸੰਬੋਧਨ ਕਰਦਾ ਸੀ, ਉਸ ਦੀ ਆਵਾਜ਼ 3⁄4 ਮੀਲ (1.2 ਕਿਮੀ) ਦੂਰ ਸੁਣਾਈ ਦਿੰਦੀ ਸੀ।[3]

Remove ads

ਸੂਚਨਾ

Loading related searches...

Wikiwand - on

Seamless Wikipedia browsing. On steroids.

Remove ads