ਚੁੱਘੇ ਖੁਰਦ
ਭਾਰਤੀ ਪੰਜਾਬ ਦਾ ਇੱਕ ਪਿੰਡ From Wikipedia, the free encyclopedia
Remove ads
ਚੁੱਗੇ ਖੁਰਦ, ਪੰਜਾਬ ਵਿੱਚ ਬਠਿੰਡੇ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਤਹਿਸੀਲ ਬਠਿੰਡਾ ਦੇ ਅਧੀਨ ਆਉਂਦਾ ਹੈ।[1][2] ਚੁੱਘੇ ਖੁਰਦ ਦਾ ਮੁੱਢ ਕਰੀਬ 250 ਸਾਲ ਪਹਿਲਾਂ ਪਿੰਡ ਚੁੱਘੇ ਕਲਾਂ ਤੋਂ ਬੱਝਿਆ ਸੀ। ਪਿੰਡ ਦੇ ਚਾਰ ਭਰਾ ਚੁੱਘੇ ਕਲਾਂ ਤੋਂ ਆਪਣੇ ਭਰਾਵਾਂ ਨਾਲ ਗੁੱਸੇ ਹੋ ਕੇ ਚੱਲ ਪਏ ਤੇ ਚਾਰ ਕੁ ਕਿਲੋਮੀਟਰ ਦੀ ਦੂਰੀ ’ਤੇ ਗੱਡੇ ਦੀ ਧੁਰ ਟੁੱਟਣ ਕਾਰਨ ਉਥੇ ਹੀ ਵੱਸ ਗਏ। ਉਹਨਾਂ ਚਾਰ ਭਰਾਵਾਂ ਦੇ ਨਾਂ ਉਪਰ ਪਿੰਡ ਵਿੰਚ ਅੱਜ ਵੀ ਚਾਰ ਪੱਤੀਆਂ ਭਾਗਾ ਪੱਤੀ, ਰਾਮਾਂ ਪੱਤੀ, ਬੂਟਾ ਪੱਤੀ, ਮੱਖਣ ਪੱਤੀ ਪ੍ਰਚੱਲਤ ਹਨ। ਇਸ ਪਿੰਡ ਦੇ ਜ਼ਿਆਦਾਤਰ ਲੋਕ ਖੇਤੀ ਕਰਦੇ ਹਨ। ਪਿੰਡ ਬੱਝਣ ਵੇਲੇ ਦੀ ਇੱਕ ਬੇਰੀ, ਦੋ ਵਣ ਅੱਜ ਵੀ ਹਰੇ ਖੜ੍ਹੇ ਹਨ। ਪਿੰਡ ਦੇ ਵਿਚਕਾਰ ਪੁਰਾਤਨ ਦਰਵਾਜ਼ਾ ਹੈ। ਇਸ ਦੀਆਂ ਕੰਧਾਂ, ਛੱਤ, ਕੰਧਾਂ ਦੀ ਮੀਨਾਕਾਰੀ, ਬੱਤੇ ਟੈਲਾਂ ਹਰ ਚੀਜ਼ ਵਿਰਾਸਤੀ ਹੈ।
Remove ads
ਧਾਰਮਿਕ ਸਥਾਨ
ਪਿੰਡ ਵਿੱਚ ਦੋ ਗੁਰਦੁਆਰਾ ਸਾਹਿਬ, ਬਾਬਾ ਵੀਰ ਚੰਦ ਦਾ ਡੇਰਾ, ਬਾਲਮੀਕੀ ਮੰਦਰ, ਮਾਤਾ ਦਾ ਮੰਦਰ, ਪੀਰਖਾਨਾ ਅਤੇ ਡੇਰਾ ਬਾਬਾ ਬਿਕਰਮ ਦਾਸ ਸ਼ਰਧਾ ਦੇ ਕੇਂਦਰ ਹਨ।
ਸਹੁਲਤਾਂ
ਪਿੰਡ ਆਪਣੇ ਨੇੜੇ ਦੇ ਪਿੰਡਾਂ ਨਾਲ ਪੱਕੀਆਂ ਸੜਕਾਂ ਰਾਹੀਂ ਜੁੜਿਆ ਹੋਇਆ ਹੈ। ਪੱਕੀ ਅਨਾਜ ਮੰਡੀ, ਤਿੰਨ ਧਰਮਸ਼ਾਲਾਵਾਂ, ਪੰਚਾਇਤ ਘਰ, ਦੋ ਆਂਗਨਵਾੜੀ ਸੈਂਟਰ, ਪਟਵਾਰ ਖਾਨਾ, ਸਹਿਕਾਰੀ ਸੁਸਾਇਟੀ ਸਹੂਲਤਾਂ ਹਨ। ਪਿੰਡ ਵਿੱਚ ਪ੍ਰਾਇਮਰੀ ਸਕੂਲ ਦਾ ਨੀਂਹ ਪੱਥਰ 1956 ’ਚ ਰੱਖਿਆ ਗਿਆ ਜੋ ਬਾਅਦ ਵਿੱਚ 1995 ਵਿੱਚ ਮਿਡਲ ਤੇ 2001 ਵਿੱਚ ਹਾਈ ਸਕੂਲ ਬਣਿਆ। ਪਿੰਡ ਵਿੱਚ ਬਾਬਾ ਵੀਰ ਚੰਦ ਕਲੱਬ ਅਤੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਸਥਾਪਿਤ ਹਨ।
ਸਨਮਾਨਯੋਗ ਵਿਅਕਤੀ
ਪੰਜਾਬੀ ਦੇ ਪ੍ਰਸਿੱਧ ਹਾਸਰਸ ਕਲਾਕਾਰ ਮੇਹਰ ਮਿੱਤਲ, ਲੇਖਕ ਡਾ. ਰਾਜਿੰਦਰ ਸਿੰਘ ਸੇਖੋਂ, ਸਮਾਜ ਸੇਵਾ ਨੂੰ ਸਮਰਪਿਤ ਅਤੇ 1990 ਤੋਂ ਟੀਕਾਕਰਨ ਮਿਸ਼ਨ ਆਪਣੇ ਪੱਧਰ ’ਤੇ ਚਲਾਣ ਵਾਲੇ ਲਾਲ ਚੰਦ ਸਿੰਘ, ਸੰਤ ਬਿਕਰਮਦਾਸ ਜੀ ਫੱਕਰ, ਦਰਵਾਰਾ ਸਿੰਘ ਅਤੇ ਅਨੂਪ ਸਿੰਘ ਆਜ਼ਾਦ ਹਿੰਦ ਫੌਜ ਦੇ ਸਿਪਾਹੀ ਰਹੇ ਹਨ। ਆਜ਼ਾਦੀ ਘੁਲਾਟੀਏ ਦੇ ਤੌਰ ਤੇ ਸਰਦਾਰ ਦਰਬਾਰਾ ਸਿੰਘ ਨੂੰ ਦੇਸ਼ ਦੀ ਆਜ਼ਾਦੀ 25 ਵੀਂ ਵਰੇ ਗੰਢ ਤੇ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਪੱਤਰ ਦੇਕੇ ਸਨਮਾਨਿਤ ਕੀਤਾ ਗਿਆ ਸੀ। ਨੌਜਵਾਨ ਲੇਖਕ ਤੇ ਪੱਤਰਕਾਰ ਗੁਰਸੇਵਕ ਚੁੱਘੇ ਖੁਰਦ ਜਿਥੇ ਪੱਤਰਕਾਰਤਾ ਵਿਚ ਨਾਮ ਰੱਖਦੇ ਹਨ ਉਥੇ ਹੀ ਉਹ ਪੰਜਾਬੀ ਵਿਚ ਤਿੰਨ ਕਿਤਾਬਾਂ ਲਿਖ ਕੇ ਪੰਜਾਬੀ ਸਾਹਿਤ ਦੀ ਸੇਵਾ ਕਰ ਰਹੇ ਹਨ
ਹਵਾਲੇ
Wikiwand - on
Seamless Wikipedia browsing. On steroids.
Remove ads