ਮੇਹਰ ਮਿੱਤਲ

From Wikipedia, the free encyclopedia

ਮੇਹਰ ਮਿੱਤਲ
Remove ads

ਮੇਹਰ ਮਿੱਤਲ (24 ਅਕਤੂਬਰ 1934- 22 ਅਕਤੂਬਰ 2016) ਇੱਕ ਪੰਜਾਬੀ ਹਾਸਰਸ ਕਲਾਕਾਰ ਅਤੇ ਅਦਾਕਾਰ ਸੀ।ਪੰਜਾਬੀ ਫ਼ਿਲਮੀ ਖੇਤਰ ਵਿੱਚ, ਖਾਸ ਤੌਰ 'ਤੇ ਹਾਸਰਸ ਪੰਜਾਬੀ ਫ਼ਿਲਮਾਂ ਵਿੱਚ ਮੇਹਰ ਮਿੱਤਲ ਦਾ ਵਡਮੁੱਲਾ ਯੋਗਦਾਨ ਰਿਹਾ ਹੈ।

ਵਿਸ਼ੇਸ਼ ਤੱਥ ਮੇਹਰ ਮਿੱਤਲ, ਜਨਮ ...
Remove ads

ਮੁੱਢਲਾ ਜੀਵਨ

ਮੇਹਰ ਮਿੱਤਲ ਦਾ ਜਨਮ ਪੰਜਾਬ, ਭਾਰਤ ਦੇ ਮਾਲਵਾ ਖ਼ਿੱਤੇ ਦੇ ਬਠਿੰਡਾ ਜ਼ਿਲ੍ਹਾ ਦੇ ਪਿੰਡ ਚੁੱਘੇ ਖੁਰਦ ਵਿਖੇ 24 ਸਤੰਬਰ, 1934[1] ਨੂੰ ਹੋਇਆ, ਮਿੱਤਲ ਨੇ 10ਵੀਂ ਤੋਂ ਲੈ ਕੇ ਬੀ.ਏ. ਤੱਕ ਬਠਿੰਡਾ ਤੋਂ ਹੀ ਪ੍ਰਾਪਤ ਕੀਤੀ। ਉਸ ਤੋਂ ਬਾਅਦ ਉਹ ਅਧਿਆਪਕ ਬਣਿਆ ਅਤੇ 2-3 ਸਾਲ ਤੱਕ ਅਧਿਆਪਕ ਰਿਹਾ। ਮਿੱਤਲ ਪੇਸ਼ੇ ਵਜੋਂ ਵਕੀਲ ਸੀ, ਉਸ ਨੇ ਚੰਡੀਗੜ ਵਿੱਚ ਅੱਠ ਸਾਲ ਟੈਕਸ-ਵਕੀਲ ਵਜੋਂ ਅਭਿਆਸ ਕੀਤਾ, ਪਰ ਉਸ ਅੰਦਰਲੇ ਕਲਾਕਾਰ ਨੇ ਉਸ ਨੂੰ ਪੂਰਨ ਤੌਰ ਤੇ ਅਦਾਕਾਰੀ ਦੇ ਸਪੁਰਦ ਕਰ ਦਿੱਤਾ।

ਫ਼ਿਲਮੀ ਜੀਵਨ

ਮੇਹਰ ਮਿੱਤਲ ਨੇ ਆਪਣਾ ਫ਼ਿਲਮੀ ਜੀਵਨ ਫ਼ਿਲਮ ‘ਵਲਾਇਤੀ ਬਾਬੂ’, ‘ਦੋ ਮਦਾਰੀ’ ਆਦਿ ਤੋਂ ਸ਼ੁਰੂ ਕਰ ਕੇ ਸੈਂਕੜੇ ਫ਼ਿਲਮਾਂ ਵਿੱਚ ਕੰਮ ਕੀਤਾ। ਪੰਜਾਬੀ ਫ਼ਿਲਮਾਂ ਦੇ ਅਦਾਕਾਰ ਵਰਿੰਦਰ, ਅਦਾਕਾਰਾ ਪ੍ਰੀਤੀ ਸਪਰੂ ਅਤੇ ਮੇਹਰ ਮਿੱਤਲ ਦੀ ਤਿਕੜੀ ਪੰਜਾਬੀ ਫ਼ਿਲਮਾਂ ਦੀ ਪ੍ਰਸਿੱਧ ਤਿਕੜੀ ਬਣ ਗਈ ਸੀ।ਕਈ ਫ਼ਿਲਮਾਂ ਜਿਵੇਂ ‘ਯਾਰੀ ਜੱਟ ਦੀ’, ‘ਬਟਵਾਰਾ’, ‘ਜੱਟ ਸੂਰਮੇ’, ‘ਨਿੰਮੋ’, ‘ਜੱਟ ਤੇ ਜ਼ਮੀਨ’ ਆਦਿ ਇਸ ਤਿਕੜੀ ਨੇ ਦਿੱਤੀਆਂ। ਮੇਹਰ ਮਿੱਤਲ ਤੇ ਵੱਖ-ਵੱਖ ਸਮੇਂ ਦੌਰਾਨ ਦੋ ਅਰਥੀ ਡਾਇਲਾਗ ਬੋਲਣ ਦੇ ਦੋਸ਼ ਲਗਦੇ ਆਏ ਹਨ। ਮੇਹਰ ਮਿੱਤਲ ਦੀ ਅਦਾਕਾਰੀ ਵਾਲੀਆਂ ਫ਼ਿਲਮਾਂ ਵਿੱਚੋਂ ‘ਬਾਬੁਲ ਦਾ ਵਿਹੜਾ’ (1983), ‘ਭੁਲੇਖਾ’ (1986), ‘ਪੁੱਤ ਜੱਟਾਂ ਦੇ’ (1981), ‘ਲੌਂਗ ਦਾ ਲਿਸ਼ਕਾਰਾ’, ‘ਪੀਂਘਾਂ ਪਿਆਰ ਦੀਆਂ’, ‘ਜੀਜਾ ਸਾਲੀ’, ‘ਦੂਜਾ ਵਿਆਹ’, ‘ਮਾਮਲਾ ਗੜਬੜ ਹੈ’, ‘ਨਿੰਮੋ’, ‘ਰਾਂਝਣ ਮੇਰਾ ਯਾਰ’, ‘ਸੋਹਣੀ ਮਹੀਂਵਾਲ’,’ਬਾਬਲ ਦਾ ਵਿਹੜਾ’, ‘ਦੋ ਮਦਾਰੀ’, ‘ਪਟਵਾਰੀ’, ‘ਸਰਪੰਚ’, ‘ਉੱਚਾ ਦਰ ਬਾਬੇ ਨਾਨਕ ਦਾ’, ‘ਬਲਬੀਰੋ ਭਾਬੀ’, ‘ਪੁੱਤ ਜੱਟਾਂ ਦੇ’, ‘ਵਲਾਇਤੀ ਬਾਬੂ’, ਚੰਨ ਪਰਦੇਸੀ ਆਦਿ ਅਜਿਹੀਆਂ ਫ਼ਿਲਮਾਂ ਹਨ, ਜੋ ਪੰਜਾਬੀ ਫ਼ਿਲਮੀ ਜਗਤ ਲਈ ਯਾਦਗਾਰ ਹਨ। ਇਸ ਤੋਂ ਇਲਾਵਾ ਉਸ ਨੇ ‘ਕੁਰਬਾਨੀ ਜੱਟ ਦੀ’(1994) ਵਿੱਚ ਵਿੱਚ ਧਰਮਿੰਦਰ ਅਤੇ ਗੁਰਦਾਸ ਮਾਨ ਨਾਲ ਵੀ ਕੰਮ ਕੀਤਾ, ਜਿਸ ਦੀ ਨਿਰਮਾਤਾ ਪ੍ਰੀਤੀ ਸਪਰੂ ਸੀ। ਮੇਹਰ ਮਿੱਤਲ ਨੇ ਦੋ ਪੰਜਾਬਾ ਫ਼ਿਲਮਾਂ ‘ਅੰਬੇ ਮਾਂ ਜਗਦੰਬੇ ਮਾਂ’ ਅਤੇ ‘ਵਲਾਇਤੀ ਬਾਬੂ’ ਦਾ ਨਿਰਦੇਸ਼ਨ ਵੀ ਕੀਤਾ।

Remove ads

ਸਨਮਾਨ

ਮੇਹਰ ਮਿੱਤਲ ਦਾ ਦਾਦਾ ਸਾਹਿਬ ਫਾਲਕੇ ਦੀ 136ਵੀਂ ਜਯੰਤੀ ਮੌਕੇ ਮੁੰਬਈ ਵਿਖੇ ਓਹਨਾਂ ਦੇ ਪੰਜਾਬੀ ਫ਼ਿਲਮੀ ਜਗਤ ਲਈ ਦਿੱਤੇ ਯੋਗਦਾਨ ਲਈ 'ਦਾਦਾ ਸਾਹਿਬ ਫਾਲਕੇ ਅਕਾਦਮੀ' ਵੱਲੋ ਸਨਮਾਨ ਕੀਤਾ ਗਿਆ।[2]

ਮੌਤ

ਮੇਹਰ ਮਿੱਤਲ ਜੀਵਨ ਦੇ ਅੰਤਲੇ ਸਮੇਂ ਰਾਜਸਥਾਨ ਦੇ ਮਾਊਂਟ ਆਬੂ ਵਿਖੇ ਬ੍ਰਹਮ ਕੁਮਾਰੀ ਆਸ਼ਰਮ ਵਿੱਚ ਜੇਰੇ ਇਲਾਜ ਸਨ। ਓਹਨਾਂ ਦੀ ਮੌਤ 22 ਅਕਤੂਬਰ ,2016 ਨੂੰ ਲੰਬਾ ਸਮਾਂ ਬਿਮਾਰ ਰਹਿਣ ਕਰਕੇ ਹੋਈ।

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads