ਚੇਨਈ ਐਕਸਪ੍ਰੈਸ

From Wikipedia, the free encyclopedia

ਚੇਨਈ ਐਕਸਪ੍ਰੈਸ
Remove ads

ਚੇਨਈ ਐਕਸਪ੍ਰੈਸ 2013 ਦੀ ਇੱਕ ਭਾਰਤੀ ਹਿੰਦੀ- ਭਾਸ਼ਾਈ ਐਕਸ਼ਨ ਕਾਮੇਡੀ ਫ਼ਿਲਮ ਹੈ। ਫ਼ਿਲਮ ਰੋਹਿਤ ਸ਼ੈੱਟੀ ਦੁਆਰਾ ਨਿਰਦੇਸਿਤ ਅਤੇ ਸਾਜਿਦ-ਫਰਹਾਦ ਅਤੇ ਯੂਨਸ ਸਾਜਵਲ ਦੁਆਰਾ ਲਿਖੀ ਗਈ ਹੈ। ਫ਼ਿਲਮਦੇ ਨਿਰਮਾਤਾ ਗੌਰੀ ਖਾਨ, ਕਰੀਮ ਮੋਰਾਨੀ, ਰੌਨੀ ਸਕਰੀਵਾਲਾ ਅਤੇ ਸਿਧਾਰਥ ਰਾਏ ਕਪੂਰ ਹਨ। ਫ਼ਿਲਮ ਦਾ ਮੁੱਖ ਅਦਾਕਾਰ ਸ਼ਾਹਰੁਖ ਖਾਨ, ਜਿਸਨੇ ਰਾਹੁਲ ਮਿਠਾਈਵਾਲਾ ਦਾ ਰੋਲ ਕੀਤਾ, ਭੁਲੇਖੇ ਨਾਲ ਗਲਤ ਰੇਲਗੱਡੀ 'ਤੇ ਚੜ੍ਹ ਜਾਂਦਾ ਹੈ ਅਤੇ ਮੁੰਬਈ ਤੋਂ ਰਾਮੇਸ਼ਵਰਮ ਦੇ ਸਫ਼ਰ ਵੀੱਚ ਇੱਕ ਸਥਾਨਕ ਡੌਨ ਦੀ ਧੀ,ਦੀਪਿਕਾ ਪਾਦੁਕੋਣ, ਨਾਲ ਪਿਆਰ ਵਿੱਚ ਪੈ ਜਾਂਦਾ ਹੈ।ਚੇਨਈ ਐਕਸਪ੍ਰੈਸ ਵਿੱਚ ਨਿਕਿਤਿਨ ਧੀਰ ਅਤੇ ਸਤਿਆਰਾਜ ਸਹਿਯੋਗੀ ਭੂਮਿਕਾਵਾਂ ਨਿਭਾਅ ਰਹੇ ਸਨ। ਇਸਨੂੰ ਇੰਗਲਿਸ਼, ਫ੍ਰੈਂਚ, ਸਪੈਨਿਸ਼, ਅਰਬੀ, ਜਰਮਨ, ਹਿਬਰੂ, ਡੱਚ, ਤੁਰਕੀ ਅਤੇ ਮਾਲੇ ਦੇ ਉਪਸਿਰਲੇਖਾਂ ਨਾਲ ਰਿਲੀਜ਼ ਕੀਤਾ ਗਿਆ ਸੀ।[8]


ਵਿਸ਼ੇਸ਼ ਤੱਥ ਚੇਨਈ ਐਕਸਪ੍ਰੈਸ, ਨਿਰਦੇਸ਼ਕ ...

ਸ਼ਾਹਰੁਖ ਖਾਨ ਅਤੇ ਰੋਹਿਤ ਸ਼ੈੱਟੀ ਵਿਚਕਾਰ ਪਹਿਲਾਂ ਅੰਗੂਰ (1982) ਦੇ ਰੀਮੇਕ 'ਤੇ ਯੋਜਨਾ ਚੱਲ ਰਹੀ ਸੀ। ਚੇਨਈ ਐਕਸਪ੍ਰੈਸ ਦੀ ਸਕ੍ਰਿਪਟ, ਜੋ ਪਹਿਲਾਂ ਸ਼ਾਹਰੁਖ ਖਾਨ ਲਈ ਬੈਕਅਪ ਪ੍ਰੋਜੈਕਟ ਵਜੋਂ ਲਿਖੀ ਗਈ ਸੀ, ਅੰਗੂਰ ਦੀ ਬਜਾਏ ਇਸ ਦੀ ਚੋਣ ਕੀਤੀ ਗਈ ਸੀ। ਫ਼ਿਲਮ ਦਾਅਸਲ ਨਾਮ ਰੈਡੀ ਸਟੈਡੀ ਪੋ ਸੀ। ਫ਼ਿਲਮਾਂਕਣ ਮਹਿਬੂਬ ਸਟੂਡੀਓ ਵਿੱਚ ਅਕਤੂਬਰ 2012 ਵਿੱਚ ਸ਼ੁਰੂ ਹੋਇਆ ਸੀ ਅਤੇ ਮਈ 2013 ਤਕ ਪੂਰਾ ਹੋਇਆ ਸੀ। ਫ਼ਿਲਮ ਦਾ ਇੱਕ ਵੱਡਾ ਹਿੱਸਾ ਊਟੀ ਵਿੱਚ ਸੈਟ ਕੀਤਾ ਗਿਆ ਸੀ, ਜਿਸ ਲਈ ਵਾਈ ਵਿੱਚ ਸੈਟਾਂ ਦਾ ਨਿਰਮਾਣ ਕੀਤਾ ਗਿਆ ਸੀ। ਚੇਨਈ ਐਕਸਪ੍ਰੈਸ ਲਈ ਸਾਊਂਡਟ੍ਰੈਕ ਵਿਸ਼ਾਲ-ਸ਼ੇਖਰ ਦੁਆਰਾ ਤਿਆਰ ਕੀਤਾ ਗਿਆ ਸੀ, ਜਿਸਦਾ ਪਿਛੋਕੜ ਅੰਕ ਅਮਰ ਮੋਹਿਲੇ ਦੁਆਰਾ ਤਿਆਰ ਕੀਤਾ ਗਿਆ ਸੀ। ਯੂਟੀਵੀ ਮੋਸ਼ਨ ਪਿਕਚਰਜ਼ ਨੇ ਫ਼ਿਲਮ ਦੇ ਡਿਸਟ੍ਰੀਬਿਊਸ਼ਨ ਅਧਿਕਾਰ ਪ੍ਰਾਪਤ ਕੀਤੇ।

ਚੇਨਈ ਐਕਸਪ੍ਰੈਸ ਨੂੰ ਵਿਦੇਸ਼ੀ ਬਾਜ਼ਾਰਾਂ ਵਿੱਚ 8 ਅਗਸਤ 2013 ਨੂੰ ਅਤੇ ਇੱਕ ਦਿਨ ਬਾਅਦ ਭਾਰਤ ਵਿੱਚ ਰਿਲੀਜ਼ ਕੀਤਾ ਗਿਆ ਸੀ। ਫ਼ਿਲਮ ਨੂੰ ਆਲੋਚਕਾਂ ਤੋਂ ਮਿਸ਼ਰਤ ਸਮੀਖਿਆ ਮਿਲੀ। ਫ਼ਿਲਮ ਨੇ ਭਾਰਤ ਅਤੇ ਵਿਦੇਸ਼ ਵਿੱਚ ਕਈ ਬਾਕਸ ਆਫਿਸ ਦੇ ਰਿਕਾਰਡ ਤੋੜ ਦਿੱਤੇ ਅਤੇ ਸਭ ਤੋਂ ਤੇਜ਼ੀ ਨਾਲ 1 ਬਿਲੀਅਨ ਕਮਾਉਣ ਵਾਲੀ ਫ਼ਿਲਮ ਬਣ ਗਈ। ਫ਼ਿਲਮ 3 ਇਡੀਅਟਸ ਨੂੰ ਪਛਾੜਦਿਆਂ ਬਾਲੀਵੁੱਡ ਦੀ ਵਿਸ਼ਵ ਪੱਧਰ 'ਤੇ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਬਣ ਗਈ। ਮਾਰਚ 2018 ਤੱਕ, ਇਹ ਦੁਨੀਆ ਭਰ ਵਿੱਚ ਗਿਆਰ੍ਹਵੀਂ ਸਭ ਤੋਂ ਵੱਧ ਕਮਾਈ ਕਰਨ ਵਾਲੀ ਬਾਲੀਵੁੱਡ ਫ਼ਿਲਮ ਹੈ।

Remove ads

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads