ਚੈਲ

From Wikipedia, the free encyclopedia

ਚੈਲ
Remove ads

ਚੈਲ ਹਿਮਾਚਲ ਪ੍ਰਦੇਸ਼ ਦਾ ਪਹਾੜੀ ਸਥਾਨ ਹੈ ਇਹ ਸ਼ਿਮਲਾ ਤੋਂ 44 ਅਤੇ ਸੋਲਨ ਤੋਂ 45 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਚੈਲ ਆਪਣੀ ਭਵਨ ਨਿਰਮਾਣ ਕਲਾ ਲਈ ਪ੍ਰਸਿੱਧ ਹੈ। ‘ਇਸ ਨਗਰ ਨੂੰ ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਨੇ ਆਪਣੇ ਗਰਮੀ ਦੇ ਦਿਨਾਂ ਦੀ ਆਰਾਮਗਾਹ ਵਜੋਂ ਖਾਸ ਤੌਰ ’ਤੇ ਪੁਨਰਨਿਰਮਿਤ ਕਰਵਾਇਆ। ਉਹਨਾਂ ਨੇ ਇਥੇ ਕਈ ਨਵੀਆਂ ਇਮਾਰਤਾਂ ਦਾ ਨਿਰਮਾਣ ਕਰਵਾਇਆ। ਚੈਲ ਦਾ ਕ੍ਰਿਕਟ ਮੈਦਾਨ ਦੁਨੀਆ ਦਾ ਸਭ ਤੋਂ ਉਚਾ ਕ੍ਰਿਕਟ ਮੈਂਦਾਨ ਹੈ। ਇਹ ਮੈਦਾਨ ਮਹਾਰਾਜਾ ਨੇ ਆਪਣੇ ਬਰਤਾਨਵੀ ਮਿੱਤਰਾਂ ਨਾਲ ਕ੍ਰਿਕਟ ਖੇਡਣ ਲਈ 1893 ਵਿੱਚ ਬਣਵਾਇਆ ਸੀ। ਇਹ ਮੈਦਾਨ ਦੇਵਦਾਰ ਦੇ ਸੰਘਣੇ ਜੰਗਲਾਂ ਨਾਲ ਘਿਰਿਆ ਹੋਇਆ ਹੈ ਜੋ ਇਸਦੀ ਖੂਬਸੂਰਤੀ ਵਿੱਚ ਬਹੁਤ ਵਾਧਾ ਕਰਦੇ ਹਨ। ਇਸ ਮੈਦਾਨ ਦਾ ਨਾਮ ‘ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਜ਼’ ਵਿੱਚ ਵੀ ਦਰਜ ਹੈ। ਹੁਣ ਇਹ ਮੈਦਾਨ ‘ਚੈਲ ਮਿਲਟਰੀ ਸਕੂਲਜ਼’ ਦੇ ਖੇਡ ਮੈਦਾਨ ਵਜੋਂ ਵਰਤਿਆ ਜਾਂਦਾ ਹੈ। ਇਸ ਮੈਦਾਨ ਨੂੰ ਬਾਸਕਟਬਾਲ ਤੇ ਫੁੱਟਬਾਲ ਖੇਡਣ ਲਈ ਵੀ ਵਰਤਿਆ ਜਾਂਦਾ ਹੈ।[1]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads