ਚੌਧਰੀ ਸਾਧੂ ਰਾਮ
From Wikipedia, the free encyclopedia
Remove ads
ਚੌਧਰੀ ਸਾਧੂ ਰਾਮ (ਜਨਵਰੀ 1909 – ਅਗਸਤ 1975) ਪੰਜਾਬ ਤੋਂ ਇੱਕ ਭਾਰਤੀ ਸਿਆਸਤਦਾਨ ਸੀ ਅਤੇ ਉਹ ਪੰਜ ਵਾਰ ਸੰਸਦ ਦਾ ਮੈਂਬਰ ਰਿਹਾ।
ਅਰੰਭਕ ਜੀਵਨ
ਚੌਧਰੀ ਸਾਧੂ ਰਾਮ ਦਾ ਜਨਮ ਚਮਾਰ ਜਾਤੀ ਵਿੱਚ ਜਵਾਹਰ ਮੱਲ ਦੇ ਘਰ ਡੋਮੇਲੀ, ਕਪੂਰਥਲਾ, ਪੰਜਾਬ ਵਿੱਚ ਹੋਇਆ ਸੀ। ਉਸਨੇ ਖਾਲਸਾ ਹਾਈ ਸਕੂਲ ਡੁਮੇਲੀ ਤੋਂ ਪੜ੍ਹਾਈ ਕੀਤੀ ਸੀ ਅਤੇ ਜਲੰਧਰ ਵਿੱਚ ਚਮੜੇ ਦੇ ਵਪਾਰ ਵਿੱਚ ਨਿਵੇਸ਼ ਕੀਤਾ ਸੀ। ਉਹ ਦੁਆਬੇ ਦੇ ਪਹਿਲੇ ਅਤੇ ਸਭ ਤੋਂ ਅਮੀਰ ਦਲਿਤਾਂ ਵਿੱਚੋਂ ਇੱਕ ਬਣ ਗਿਆ।[ਹਵਾਲਾ ਲੋੜੀਂਦਾ]
ਅੰਦੋਲਨ
1920 ਦੇ ਅਖੀਰ ਵਿੱਚ ਉਹ ਮੰਗੂ ਰਾਮ ਮੁਗੋਵਾਲੀਆ ਦੀ ਚਲਾਈ ਆਦਿ-ਧਰਮ ਲਹਿਰ ਵਿੱਚ ਸਰਗਰਮ ਮੈਂਬਰ ਬਣ ਗਿਆ ਪਰ ਨੇਤਾਵਾਂ ਵਿੱਚ ਫੁੱਟ ਦੇ ਕਾਰਨ ਉਹ ਇੱਕ ਵੱਖਰੇ ਧੜੇ, "ਆਲ ਇੰਡੀਅਨ ਆਦਿ ਧਰਮ ਮੰਡਲ" ਦਾ ਆਗੂ ਬਣਿਆ, ਜਿਸਦਾ ਮੁੱਖ ਦਫਤਰ ਲਾਇਲਪੁਰ, ਪੰਜਾਬ ਵਿੱਚ ਸੀ। [1]
ਉਹ ਡਾ. ਬੀ.ਆਰ. ਅੰਬੇਡਕਰ ਦਾ ਨਜ਼ਦੀਕੀ ਸਹਿਯੋਗੀ ਬਣ ਗਿਆ ਅਤੇ ਅਨੁਸੂਚਿਤ ਜਾਤੀ ਫੈਡਰੇਸ਼ਨ ਵਿੱਚ ਸ਼ਾਮਲ ਹੋ ਗਿਆ ਅਤੇ 1942 ਵਿੱਚ ਇਸਦੀ ਸੂਬਾ ਇਕਾਈ ਦਾ ਪ੍ਰਧਾਨ ਬਣਿਆ।
ਰਾਜਨੀਤੀ
1946 ਵਿੱਚ, ਉਹ ਇੰਡੀਅਨ ਨੈਸ਼ਨਲ ਕਾਂਗਰਸ ਵਿੱਚ ਸ਼ਾਮਲ ਹੋ ਗਿਆ ਅਤੇ 1954 ਵਿੱਚ ਪੈਪਸੂ ਰਾਜ ਲਈ ਡਿਪਰੈਸਡ ਕਲਾਸ ਲੀਗ ਦਾ ਕਨਵੀਨਰ ਬਣ ਗਿਆ।
1952 ਵਿੱਚ, ਉਸਨੇ ਪੈਪਸੂ ਵਿਧਾਨ ਸਭਾ ਦੇ ਫਗਵਾੜਾ ਹਲਕੇ ਤੋਂ ਆਪਣੀ ਪਹਿਲੀ ਚੋਣ ਲੜੀ ਅਤੇ ਗ੍ਰਹਿ ਮਾਮਲਿਆਂ ਦੇ ਉਪ ਮੰਤਰੀ ਬਣੇ। [2]
1957 ਦੀਆਂ ਭਾਰਤ ਦੀਆਂ ਆਮ ਚੋਣਾਂ ਵਿੱਚ ਉਸਨੇ ਜਲੰਧਰ ਲੋਕ ਸਭਾ ਹਲਕੇ ਤੋਂ ਅਤੇ ਤੀਜੀ, ਚੌਥੀ ਅਤੇ 5ਵੀਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੇ ਫਿਲੌਰ ਹਲਕੇ ਤੋਂ ਜਿੱਤ ਪ੍ਰਾਪਤ ਕੀਤੀ। [3] [4]
ਹਵਾਲੇ
Wikiwand - on
Seamless Wikipedia browsing. On steroids.
Remove ads