ਪੂਰਬੀ ਪੰਜਾਬ
ਭਾਰਤ ਦਾ ਪੁਰਾਣਾ ਰਾਜ From Wikipedia, the free encyclopedia
Remove ads
ਪੂਰਬੀ ਪੰਜਾਬ (1950 ਤੋਂ ਸਿਰਫ ਪੰਜਾਬ ਦੇ ਤੌਰ 'ਤੇ ਜਾਣਿਆ ਗਿਆ) 1947 ਤੋਂ 1966 ਦੌਰਾਨ ਭਾਰਤ ਦੀ ਇੱਕ ਰਾਜ ਸੀ, ਜਿਸ ਵਿੱਚ ਬ੍ਰਿਟਿਸ਼ ਭਾਰਤ ਦੇ ਪੰਜਾਬ ਸੂਬੇ ਦੇ ਉਹ ਹਿੱਸੇ ਸਨ ਜੋ 1947 ਵਿੱਚ ਰਰੈਡਕਖਲਫ ਕਮਿਸ਼ਨ ਦੁਆਰਾ ਭਾਰਤ ਅਤੇ ਪਾਕਿਸਤਾਨ ਵਿਚਕਾਰ ਸੂਬੇ ਦੀ ਵੰਡ ਮਗਰੋਂ ਭਾਰਤ ਨੂੰ ਦਿੱਤੇ ਗਏ ਸਨ। ਜ਼ਿਆਦਾਤਰ ਸਿੱਖ ਅਤੇ ਹਿੰਦੂ ਪੰਜਾਬ ਸੂਬੇ ਦੇ ਪੂਰਬੀ ਨੂੰ ਚਲੇ ਗਏ ਜਦਕਿ ਪੁਰਾਣੇ ਪੰਜਾਬ ਦੇ ਜ਼ਿਆਦਾਤਰ ਮੁਸਲਮਾਨ ਪੱਛਮੀ ਹਿੱਸੇ ਵੱਲ ਜੋ ਬਾਅਦ ਵਿੱਚ ਪੱਛਮੀ ਪੰਜਾਬ ਬਣ ਗਿਆ।
ਪੰਜਾਬ ਖੇਤਰ ਦੀਆਂ ਰਾਜਸ਼ਾਹੀ ਰਿਆਸਤਾਂ ਨੇ ਨਵੇਂ ਬਣੇ ਭਾਰਤ ਅਧਿਰਾਜ ਦੀ ਪ੍ਰਭੂਸੱਤਾ ਨੂੰ ਸਵੀਕਾਰਿਆ ਅਤੇ ਇਹਨਾਂ ਨੂੰ ਮਿਲਾ ਕੇ ਪਟਿਆਲਾ ਅਤੇ ਪੂਰਬੀ ਪੰਜਾਬ ਰਾਜ ਸੰਘ (ਪੈਪਸੂ) ਬਣਾ ਦਿੱਤਾ ਗਿਆ। ਇਹ ਰਿਆਸਤਾਂ ਬ੍ਰਿਟਿਸ਼ ਰਾਜ ਦੇ ਅਧੀਨ ਨਹੀਂ ਸਨ ਸੀ ਅਤੇ ਇਸਲਈ ਬ੍ਰਿਟਿਸ਼ ਰਾਜ ਵੱਲੋਂ ਇਸਦੀ ਵੰਡ ਨਹੀਂ ਕੀਤੀ ਜਾ ਸਕੀ।
1950 ਵਿੱਚ ਭਾਰਤੀ ਸੰਵਿਧਾਨ ਦੁਆਰਾ ਪੂਰਬੀ ਪੰਜਾਬ ਦਾ ਨਾਮ ਬਦਲ ਕੇ "ਪੰਜਾਬ" ਰੱਖ ਦਿੱਤਾ ਗਿਆ।
1956 ਵਿੱਚ ਪੈਪਸੂ ਇੱਕ ਵੱਡੇ ਪੰਜਾਬ ਰਾਜ ਦਾ ਹਿੱਸਾ ਬਣ ਗਿਆ। ਬਾਅਦ ਵਿਚ, 1 ਨਵੰਬਰ 1966 ਨੂੰ ਭਾਸ਼ਾਈ ਤਰਜ਼ ਤੇ ਇੱਕ ਪੁਨਰਗਠਨ ਹੋਂਦ ਵਿੱਚ ਆਇਆ ਜਿਸ ਅਨੁਸਾਰ 1956 ਦੇ ਪੰਜਾਬ ਰਾਜ ਨੂੰ ਤਿੰਨ ਹਿੱਸਿਆ ਵਿੱਚ ਵੰਡਿਆ ਗਿਆ ਅਤੇ ਜ਼ਿਆਦਾਤਰ ਹਿੰਦੀ ਬੋਲਣ ਵਾਲੇ ਹਿੱਸੇ ਮੌਜੂਦਾ ਭਾਰਤੀ ਰਾਜ ਹਰਿਆਣਾ ਦੇ ਹਿੱਸੇ ਬਣ ਗਏ ਅਤੇ ਜ਼ਿਆਦਾਤਰ ਪੰਜਾਬੀ ਬੋਲਦੇ ਹਿੱਸੇ ਨੂੰ ਮੌਜੂਦਾ ਪੰਜਾਬ ਬਣਾ ਦਿੱਤਾ ਗਿਆ[1][2] ਅਤੇ ਇੱਕ ਨਵ ਸੰਘੀ ਖੇਤਰ (ਚੰਡੀਗੜ੍ਹ) ਵੀ ਬਣਾਇਆ ਗਿਆ, ਜਿਸਨੂੰ ਦੋਵਾਂ ਰਾਜਾਂ ਦੀ ਰਾਜਧਾਨੀ ਬਣਾਇਆ ਗਿਆ। ਉਸੇ ਵੇਲੇ ਪੈਪਸੂ ਦੇ ਕੁਝ ਹਿੱਸੇ ਜਿਵੇਂ ਸੋਲਨ ਅਤੇ ਨਾਲਗੜ੍ਹ ਆਦਿ ਹਿਮਾਚਲ ਪ੍ਰਦੇਸ਼ ਨੂੰ ਦੇ ਦਿੱਤੇ ਗਏ।
Remove ads
ਅਜੋਕੇ ਸਮੇਂ
ਅੱਜਕਲ ਸ਼ਬਦ "ਪੂਰਬੀ ਪੰਜਾਬ" ਭਾਰਤ ਵਿੱਚ ਪੰਜਾਬ ਦੇ ਪੂਰਬੀ ਹਿੱਸੇ ਲਈ ਵਰਤਿਆਂ ਜਾਂਦਾ ਹੈ, ਅਤੇ ਪਾਕਿਸਤਾਨ ਵਿੱਚ ਇਸ ਨੂੰ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਪੂਰਬੀ ਹਿੱਸੇ ਲਈ ਵਰਤਿਆ ਜਾਂਦਾ ਹੈ। ਇਸਨੂੰ ਪੂਰੇ ਭਾਰਤੀ ਪੰਜਾਬ ਲਈ ਵੀ ਵਰਤਿਆ ਜਾਂਦਾ ਹੈ, ਖ਼ਾਸ ਤੌਰ ਤੇ ਜਦ ਦੋਨੇ ਭਾਰਤ ਅਤੇ ਪਾਕਿਸਤਾਨ ਦੇ ਪੰਜਾਬ ਬਾਰੇ ਗੱਲ ਚਲਦੀ ਹੋਵੇ।[3]
ਇਹ ਵੀ ਵੇਖੋ
- ਪੰਜਾਬ ਖੇਤਰ
- ਪੰਜਾਬ, ਭਾਰਤ
- ਹਰਿਆਣਾ, ਭਾਰਤ
- ਚੰਡੀਗੜ੍ਹ, ਭਾਰਤ
- ਹਿਮਾਚਲ ਪ੍ਰਦੇਸ਼, ਭਾਰਤ
- ਪੰਜਾਬੀ ਸੂਬਾ ਲਹਿਰ
ਹਵਾਲੇ
Wikiwand - on
Seamless Wikipedia browsing. On steroids.
Remove ads