ਹਰਿਆਣਾ
From Wikipedia, the free encyclopedia
Remove ads
ਹਰਿਆਣਾ ਭਾਰਤ ਦਾ ਇੱਕ ਰਾਜ ਹੈ। ਚੰਡੀਗੜ੍ਹ, ਹਰਿਆਣਾ ਅਤੇ ਪੰਜਾਬ ਦੀ ਰਾਜਧਾਨੀ ਹੈ। 1 ਨਵੰਬਰ 1966 ਨੂੰ ਹਰਿਆਣਾ ਪੰਜਾਬ ਦੇ ਵਿੱਚੋਂ ਭਾਸ਼ਾ ਦੇ ਆਧਾਰ ਉੱਤੇ ਬਣਾਇਆ ਗਿਆ ਹੈ। ਭਾਵੇਂ ਪੰਜਾਬ ਦੀ ਸਿੱਖ ਵਸੋਂ ਪੰਜਾਬੀ ਸੂਬੇ ਦੀ ਮੰਗ ਕਰ ਰਹੀ ਸੀ ਪਰ ਹਿੰਦੀ ਬੋਲਦੇ ਲੋਕਾਂ ਦੀ ਪ੍ਰਤਨਿਧਤਾ ਕਰਦਿਆਂ ਕੇਂਦਰ ਸਰਕਾਰ ਨੇ ਹਰਿਆਣਾ ਅਤੇ ਹਿਮਾਚਲ ਸੂਬੇ ਬਣਾਏ ਗਏ। ਇਸ ਦੀਆਂ ਹੱਦਾਂ ਰਾਜਸਥਾਨ, ਪੰਜਾਬ, ਹਿਮਾਚਲ, ਦਿੱਲੀ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਨਾਲ ਮਿਲਦੀਆਂ ਹਨ ।ਦੇਸ਼ ਦੀ ਰਾਜਧਾਨੀ ਦਿੱਲੀ ਦੇ ਬਿਲਕੁੱਲ ਨਾਲ ਜੁੜਿਆ ਹੋਣ ਕਰ ਕੇ ਹਰਿਆਣਾ ਦੇ ਕਈ ਜਿਲ੍ਹਿਆਂ ਨੂੰ ਰਾਸ਼ਟਰੀ ਰਾਜਧਾਨੀ ਖੇਤਰ (ਭਾਰਤ) ਦੇ ਤੌਰ ਤੇ ਯੋਜਨਾਬੱਧ ਵਿਕਾਸ ਅਧੀਨ ਲਿਆਂਦਾ ਗਿਆ ਹੈ।
Remove ads
ਹਰਿਆਣਾ ਦੇ ਮੰਡਲ
ਹਰਿਆਣਾ ਵਿੱਚ 6 ਮੰਡਲ ਹਨ-
1.ਹਿਸਾਰ
2.ਅੰਬਾਲਾ
3.ਕਰਨਾਲ
5.ਫਰੀਦਾਬਾਦ
6.ਰੋਹਤਕ
ਹਰਿਆਣਾ 'ਚ ਸਿੱਖ
ਹਰਿਆਣਾ ਵਿੱਚ ਸਿੱਖਾਂ ਦੇ ਪ੍ਰਵੇਸ਼ ਦਾ ਸਮਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਤੋਂ ਮੰਨਿਆ ਜਾਂਦਾ ਹੈ। ਉਹ ਦੱਖਣ ਤੋਂ ਮੁਗਲ ਸਾਮਰਾਜ ਦਾ ਟਾਕਰਾ ਕਰਨ ਲਈ ਇਸ ਖੇਤਰ ’ਚੋਂ ਲੰਘਦਾ ਹੈ। ਉਸ ਦੇ ਸੱਦੇ ’ਤੇ ਪੰਜਾਬ ’ਚ ਵਸਦੇ ਅਨੇਕ ਸਿੱਖ ਉਸ ਦਾ ਸਾਥ ਦੇਣ ਲਈ ਮੁਸਤਫਾਬਾਦ, ਸਢੌਰਾ, ਛਛਰੋਲੀ ਅਤੇ ਬਿਲਾਸਪੁਰ ਆਦਿ ਇਲਾਕੇ ਵਿੱਚ ਪਹੁੰਚ ਜਾਂਦੇ ਹਨ ਅਤੇ ਮੁਗਲਾਂ ਤੋਂ ਇਹ ਇਲਾਕੇ ਸਰ ਕਰਨ ਪਿੱਛੋਂ ਇਨ੍ਹਾਂ ’ਚੋਂ ਬਹੁਤੇ ਸਿੱਖ ਇੱਥੇ ਹੀ ਵਸ ਜਾਂਦੇ ਹਨ। ਇਸ ਤੋਂ ਬਾਅਦ ਹਰਿਆਣਾ ਵਿੱਚ ਸਿੱਖਾਂ ਦਾ ਦੂਜਾ ਪ੍ਰਵੇਸ਼ ਸੰਨ 1857 ਦੇ ਗਦਰ ਦੀ ਅਸਫ਼ਲਤਾ ਤੋਂ ਬਾਅਦ ਅੰਗਰੇਜ਼ ਹਰਿਆਣਾ ਦੇ ਸਮੁੱਚੇ ਖੇਤਰ ਨੂੰ ਪੰਜਾਬ ਨਾਲ ਮਿਲਾ ਦਿੰਦੇ ਹਨ। ਹਰਿਆਣਾ ਦੇ ਇਹ ਖੇਤਰ ਸਿੱਖ ਸ਼ਾਸਕਾਂ ਦੇ ਅਧੀਨ ਆ ਜਾਂਦੇ ਹਨ। ਹਰਿਆਣਾ ਵਿੱਚ ਸਿੱਖਾਂ ਦੀ ਆਮਦ ਸਭ ਤੋਂ ਵਧੇਰੇ ਸੰਨ 1947 ਦੀ ਦੇਸ਼ ਵੰਡ ਸਮੇਂ ਹੋਈ। ਦੇਸ਼ ਦੀ ਵੰਡ ਸਮੇਂ ਲੱਖਾਂ ਦੀ ਗਿਣਤੀ ਵਿੱਚ ਪੱਛਮੀ ਪੰਜਾਬ ਤੋਂ ਉਜੜ ਕੇ ਆਏ ਸਿੱਖ ਪਰਿਵਾਰ ਅੰਬਾਲਾ, ਕਰਨਾਲ, ਕੁਰੂਕਸ਼ੇਤਰ, ਕੈਥਲ, ਹਿਸਾਰ,ਸਿਰਸਾ ਜ਼ਿਲ੍ਹਿਆਂ ’ਚ ਆਬਾਦ ਹੋ ਗਏ। ਸਿਰਸਾ ਜਿਲ੍ਹੇ ਵਿੱਚ ਪੰਜਾਬੀ ਬੋਲਣ ਵਾਲੇ ਲੋਕਾਂ ਦੀ ਗਿਣਤੀ ਵੱਧ ਹੈ। ਸਭ ਤੋਂ ਵੱਧ ਸਿੱਖ ਵੀ ਸਿਰਸਾ ਜਿਲ੍ਹੇ ਵਿੱਚ ਵਸਦੇ ਹਨ।
Remove ads
ਹਰਿਆਣਾ ਦੇ ਜਿਲ੍ਹੇ
ਹਰਿਆਣਾ ਵਿੱਚ ਕੁਲ੍ਹ 22 ਜਿਲ੍ਹੇ ਹਨ। ਜਿਨ੍ਹਾਂ ਦੇ ਨਾਮ ਇਸ ਪ੍ਰਕਾਰ ਹਨ-
1.ਅੰਬਾਲਾ
2.ਪੰਚਕੁਲਾ
3.ਯਮਨਾ ਨਗਰ
5.ਕਰਨਾਲ
6.ਕੈਥਲ
7.ਸੋਨੀਪਤ
8.ਪਾਨੀਪਤ
9.ਝੱਜਰ
10.ਫਰੀਦਾਬਾਦ
11.ਗੁਰੂਗ੍ਰਾਮ
12.ਪਲਵਲ
13.ਮੇਵਾਤ
14.ਮਹਿੰਦਰਗੜ
15. ਰੋਹਤਕ
16.ਰੇਵਾੜੀ
17.ਭਿਵਾਨੀ
18.ਜੀਂਦ
19.ਚਰਖੀ ਦਾਦਰੀ
20.ਹਿਸਾਰ
21.ਫ਼ਤੇਹਾਬਾਦ
22.ਸਿਰਸਾ
ਪੰਜਾਬ ਨਾਲ ਲਗਦੇ ਜਿਲ੍ਹੇ
ਹਰਿਆਣਾ ਦੇ 5 ਜਿਲ੍ਹੇ ਪੰਜਾਬ ਨਾਲ ਲਗਦੇ ਹਨ-1.ਸਿਰਸਾ 2.ਫ਼ਤੇਹਾਬਾਦ 3. ਕੈਥਲ 4.ਅੰਬਾਲਾ 5.ਪੰਚਕੁਲਾ
ਬਾਕੀ ਸੂਬਿਆਂ ਨਾਲ ਲੱਗਦੇ ਜ਼ਿਲ੍ਹੇ
ਹਿਮਾਚਲ ਪ੍ਰਦੇਸ਼ ਨਾਲ ਹਰਿਆਣਾ ਦੇ 3 ਜ਼ਿਲ੍ਹੇ ਲਗਦੇ ਹਨ-1.ਅੰਬਾਲਾ 2.ਪੰਚਕੁਲਾ 3.ਯਮਨਾ ਨਗਰ
ਉੱਤਰ ਪ੍ਰਦੇਸ਼ ਨਾਲ ਹਰਿਆਣਾ ਦੇ 5 ਜ਼ਿਲ੍ਹੇ ਲਗਦੇ ਹਨ-1.ਸੋਨੀਪਤ 2.ਪਾਣੀਪਤ 3.ਕਰਨਾਲ 4.ਕੁਰਕਸ਼ੇਤਰ 5.ਪਲਵਲ
ਰਾਜਸਥਾਨ ਨਾਲ ਹਰਿਆਣਾ ਦੇ ਕੁੱਲ੍ਹ 7 ਜ਼ਿਲ੍ਹੇ ਲਗਦੇ ਹਨ-1.ਸਿਰਸਾ 2.ਹਿਸਾਰ3.ਫ਼ਤੇਹਾਬਾਦ 4.ਭਿਵਾਨੀ 5.ਰੇਵਾੜੀ 6.ਮਹਿੰਦਰਗੜ 7.ਮੇਵਾਤ
ਹਰਿਆਣਾ ਵਿਧਾਨ ਸਭਾ ਦੀਆਂ ਸੀਟਾਂ
ਹਰਿਆਣਾ ਵਿੱਚ ਵਿਧਾਨ ਸਭਾ ਦੀਆਂ ਕੁਲ੍ਹ 90 ਸੀਟਾਂ ਹਨ। 1.ਕਾਲਕਾ 2.ਪੰਚਕੂਲਾ 3.ਅੰਬਾਲਾ 4.ਨਰਾਇਣਗੜ੍ਹ 5.ਅੰਬਾਲਾ ਕੈਂਟ 6.ਮੁਲਾਣਾ 7.ਸੰਢੋਰਾ 8.ਯਮੂਨਾਨਗਰ 8.ਜਗਾਧਰੀ 9.ਰਾਧੋਰ 10.ਲਾਡਵਾ 11.ਸ਼ਾਹਵਾਦ 12.ਥਾਨੇਸਰ 13.ਪੇਹਵਾ 14.ਗੁਹਲਾ 15.ਕਲਾਇਤ 16.ਕੈਥਲ 17.ਪੁੰਡਰੀ 18.ਨੀਲੋਖੇਡੀ 19.ਇੰਦਰੀ 20.ਕਰਨਾਲ 21. ਅਸੰਧ 22.ਘਰੌਡਾ 23.ਪਾਨੀਪਤ ਗ੍ਰਾਮੀਣ 24.ਪਾਨੀਪਤ ਸ਼ਹਿਰੀ 25.ਇਸਰਾਨਾ 26.ਸਮਾਲਖਾ 27.ਘਨੌਰ 28.ਰਾਈ 29.ਖਰਖੌਦਾ 30.ਸੋਨੀਪਤ 31.ਗੋਹਾਨਾ 32.ਬਰੋਦਾ 33.ਸਫੀਦੋ 34.ਜੁਲਾਣਾ 35.ਜੀਂਦ 36.ਉਚਾਣਾਂ ਕਲਾਂ 37.ਨਰਵਾਣਾ 38.ਟੋਹਾਣਾ 39.ਫਤਿਹਾਵਾਦ 40.ਰੱਤੀਆ 41.ਕਾਲਾਂਵਾਲੀ 42.ਡੱਬਵਾਲੀ 43.ਰਾਣੀਆਂ 44.ਸਿਰਸਾ 45.ਏਲਨਾਵਾਦ 46.ਆਦਮਪੁਰ 47.ਉਕਲਾਣਾ 48.ਨਾਰਨੌਂਦ 49.ਹਾਂਸੀ 50.ਹਿਸਾਰ 51.ਬਰਵਾਲਾ 52.ਨਲਵਾ 53.ਲੋਹਾਰੂ 54.ਭਾਦਰਾ 55.ਚਰਖੀ ਦਾਦਰੀ 56.ਭਿਵਾਨੀ 57.ਤੋਸ਼ਾਮ 58.ਬਵਾਨੀਖੇੜਾ 59.ਮਹਿਮ 60.ਗੜ੍ਹੀ ਸਾਪਲਾ
Remove ads
ਲੋਕ ਸਭਾ ਦੀਆਂ ਸੀਟਾਂ
ਹਰਿਆਣਾ ਵਿੱਚ ਲੋਕ ਸਭਾ ਦੀਆਂ ਕੁੱਲ੍ਹ 10 ਸੀਟਾਂ ਹਨ- 1.ਸਿਰਸਾ 2.ਹਿਸਾਰ 3.ਜੀਂਦ 4.ਅੰਬਾਲਾ 5.ਕਰਨਾਲ 6.ਰੋਹਤਕ 7.ਗੁੜਗਾਓਂ 8.ਕੁਰਕਸ਼ੇਤਰ 9.ਸੋਨੀਪਤ 10.ਭਿਵਾਨੀ
ਵਿਰਾਸਤ
ਹਰਿਆਣਾ ਰਾਜ ਦੇ ਕੁਰੂਕੁਸ਼ੇਤਰ ਦੇ ਅਸਥਾਨ ਉੱਤੇ ਕੌਰਵਾਂ-ਪਾਂਡਵਾਂ ਦਾ ਯੁੱਧ ਹੋਇਆ ਅਤੇ ਪੂਰੇ ਵਿਸ਼ਵ ਨੂੰ ਗੀਤਾ ਸੰਦੇਸ਼ ਦੀ ਪ੍ਰਾਪਤੀ ਭਗਵਾਨ ਸ੍ਰੀ ਕ੍ਰਿਸ਼ਨ ਦੇ ਮੁਖ਼ਾਰਬਿੰਦ ਤੋਂ ਅਰਜੁਨ ਨੂੰ ਹਾਸਲ ਹੋਈ। ਹਰਿਆਣਾ ਦੀ ਧਰਤੀ ਤੇ ਨਾਥਪੰਥੀ ਚੌਰੰਗੀ ਨਾਥ ਵਰਗੇ ਸੰਤ ਰਹੇ ਅਤੇ ਧਾਰਮਿਕ ਪ੍ਰਚਾਰ ਕੀਤਾ। ਹਰਿਆਣਾ ਦੇ ਨਗਰ ਹਿਸਾਰ ਵਿੱਚ ਸੂਫੀ ਸੰਤ ਸ਼ੇਖ ਫਰੀਦ ਬਤਾਇਆ। ਹਰਿਆਣਾ ਦੇ ਫਰੀਦਾਬਾਦ ਦੇ ਪਿੰਡ ਸੀਹੀ ਵਿੱਚ ਭਗਤ ਸੂਰਦਾਸ ਦਾ ਜਨਮ ਅਸਥਾਨ ਮੰਨਿਆ ਜਾਂਦਾ ਹੈ। ਮਾਰਕੰਡਾ ਪੁਰਾਣ ਵੀ ਹਰਿਆਣਾ ਦੇ ਮਾਰਕੰਡਾ ਦੇ ਅਸਥਾਨ ਉੱਤੇ ਰਚਿਆ ਗਿਆ ਦੱਸਿਆ ਜਾਂਦਾ ਹੈ। ਮਹਾਰਾਜਾ ਹਰਸ਼ਵਰਧਨ ਦੀ ਰਾਜਧਾਨੀ ਥਾਨੇਸਰ (ਕੁਰੂਕਸ਼ੇਤਰ) ਸੀ। ਹਰਿਆਣਾ ਵਿੱਚ 680 ਤੀਰਥ ਅਸਥਾਨ ਹਨ।
Remove ads
ਹਰਿਆਣਾ ਦੇ ਕਵੀ
ਜੈਨ ਮੱਤ ਦੇ ਕਵੀ ਪੁਸ਼ਪ ਅਤੇ ਸਾਧੂ ਗ਼ਰੀਬ ਦਾਸ, ਨਿਸ਼ਚਲ ਦਾਸ, ਮੁਸਲਮਾਨ ਸੰਤ ਕਵੀ ਸਾਧੂ ਅੱਲ੍ਹਾ, ਜਨ ਕਵੀ ਹੁਸਨੋ, ਨੂਰ ਮੁਹੰਮਦ, ਭਾਈ ਸੰਤੋਖ ਸਿੰਘ ਅਤੇ ਬੀਰ ਚੂੜਾਮਨੀ, ਬੀਰ ਹੇਮੂ, ਬੀਰ ਬੱਲਬਗੜ੍ਹ, ਨਰੇਸ਼ ਨਾਹਰ ਸਿੰਘ ਹਰਿਆਣੇ ਵਿੱਚ ਰਹੇ। ਉੱਘੇ ਗ਼ਜ਼ਲਕਾਰ ਮਖ਼ਮੂਰ ਦੇਹਲਵੀ, ਪ੍ਰਸਿੱਧ ਮਰਹੂਮ ਕਵੀ ਲੋਕ ਨਾਇਕ, ਲੋਕ ਸਾਹਿਤ ਰਾਗਨੀਆਂ ਦੇ ਰਚੇਤਾ ਪੰਡਤ ਲਖਮੀ ਚੰਦ ਵੀ ਹਰਿਆਣਾ ਦੇ ਸਨ, ਜਿਨ੍ਹਾਂ ਨੇ ਸਾਰੀਆਂ ਰਚਨਾਵਾਂ ਵਿੱਚ ਹਰਿਆਣਾ ਦੀ ਹਰ ਵੰਨਗੀ ਨੂੰ ਛੇੜਿਆ ਹੈ। ਗੱਦੀ-ਏ-ਹਰਿਆਣਾ ਕਵੀ ਸ਼ਾਹ ਮੁਹੰਮਦ ਰਮਜਾਨ ਦਾ ਸਬੰਧ ਵੀ ਹਰਿਆਣਾ ਨਾਲ ਹੈ ਜਿਹਨਾਂ ਨੇ ਸਾਹਿਤ ਰਚ ਕੇ ਹਰਿਆਣਾ ਦੀ ਸੇਵਾ ਕੀਤੀ।
Wikiwand - on
Seamless Wikipedia browsing. On steroids.
Remove ads