ਚੰਦਨ ਨੇਗੀ

From Wikipedia, the free encyclopedia

ਚੰਦਨ ਨੇਗੀ
Remove ads

ਸ੍ਰੀਮਤੀ ਚੰਦਨ ਨੇਗੀ (ਜਨਮ 26 ਜੂਨ 1937) ਇੱਕ ਪੰਜਾਬੀ ਨਾਵਲਕਾਰ ਤੇ ਕਹਾਣੀਕਾਰ ਹੈ। ਉਸਨੇ ਅਨੁਵਾਦ ਦੇ ਖੇਤਰ ਵਿੱਚ ਵੀ ਬਹੁਤ ਸਾਰਾ ਕੰਮ ਕੀਤਾ ਹੋਇਆ ਹੈ।

Thumb
ਚੰਦਨ ਨੇਗੀ

ਜੀਵਨ

ਚੰਦਨ ਨੇਗੀ ਦਾ ਜਨਮ ਪੇਸ਼ਾਵਰ (ਪਾਕਿਸਤਾਨ) ਵਿੱਚ 26 ਜੂਨ 1937 ਵਿੱਚ ਹੋਇਆ ਸੀ। ਉਹਨਾਂ ਦਾ ਪਰਿਵਾਰ ਪੇਸ਼ਾਵਰ ਤੋਂ ਵੰਡ ਵੇਲੇ ਜੰਮੂ ਆ ਵਸਿਆ ਸੀ। ਵਿਆਹ ਤੋਂ ਬਾਅਦ ਉਹ ਦਿੱਲੀ ਚਲੇ ਗਏ। ਉਹ ਆਲ ਇੰਡੀਆ ਰੇਡੀਓ ਜੰਮੂ ਅਤੇ ਕਸ਼ਮੀਰ ਤੋਂ 1969 ਤੋਂ 1978 ਤੱਕ ਪੰਜਾਬੀ ਦਰਪਨ ਪੇਸ਼ ਕਰਦੀ ਰਹੀ ਹੈ। 1975 ਵਿੱਚ ਉਸ ਨੇ ਕਹਾਣੀਆਂ ਲਿਖਣਾ ਸ਼ੁਰੂ ਕੀਤਾ। ਹੁਣ ਤੱਕ ਉਹ ਲਗਭਗ 34 ਕਿਤਾਬਾਂ ਸਾਹਿਤ ਦੀ ਝੋਲੀ ਪਾ ਚੁੱਕੇ ਹਨ, ਜਿਹਨਾਂ ਵਿੱਚ ਦਸ ਦੇ ਕਰੀਬ ਕਹਾਣੀ ਸੰਗ੍ਰਹਿ, ਪੰਜ ਨਾਵਲ, ਆਪਣੀ ਸਾਹਿਤਕ ਸਵੈ-ਜੀਵਨੀ, 15 ਅਨੁਵਾਦਿਤ ਪੁਸਤਕਾਂ, ਕੁਝ ਸੰਪਾਦਤ ਪੁਸਤਕਾਂ ਅਤੇ ਪੰਜਾਬੀ-ਡੋਗਰੀ ਸ਼ਬਦ 'ਕੋਸ਼ ਪ੍ਰਕਾਸ਼ਿਤ ਕਰ ਚੁੱਕੀ ਹੈ। ਓਨ੍ਹਾ ਨੂੰ ਰਾਸ਼ਟਰਪਤੀ ਵੱਲੋਂ 'ਨੈਸ਼ਨਲ ਐਵਾਰਡ' ਅਤੇ ਪੰਜਾਬ ਭਾਸ਼ਾ ਵਿਭਾਗ ਵੱਲੋਂ ਸ਼੍ਰੋਮਣੀ ਸਾਹਿਤਕਾਰ ਦਾ ਪੁਰਸਕਾਰ ਮਿਲਿਆ ਹੈ।

Remove ads

ਰਚਨਾਵਾਂ

ਨਾਵਲ

  • ਕਲਰ ਕੇਰੀ ਛਪੜੀ
  • ਕਨਕ ਕਾਮਿਨੀ
  • ਜਲ ਬਿਨ ਕੁੰਭ (1997)[1]
  • ਸੂਕੇ ਕਾਸਟ
  • ਮਨ ਕੀ ਬਿਰਥਾ

(ਇਨ੍ਹਾਂ ਵਿਚੋਂ ਕੁਝ ਹਿੰਦੀ ਵਿੱਚ ਵੀ ਉਲਥੇ ਜਾ ਚੁੱਕੇ ਹਨ।)

ਕਹਾਣੀ ਸੰਗ੍ਰਹਿ

  • ਗੰਧ ਕਥੂਰੀ (1982)[2]
  • ਬਾਰਿ ਪਰਾਇ
  • ਸਗਲ ਸੰਗਿ
  • ਚਿਤੁ ਗੁਪਤੁ
  • ਮੇਰਾ ਆਪਾ ਮੋੜ ਦੇ
  • ਮੈਂ ਸੀਤਾ ਨਹੀਂ
  • ਕਰੜਾ ਸਾਰ
  • ਸੁਲਗਦੇ ਰਾਹ (ਡਾ. ਮਨਮੋਹਨ ਦਾ ਸੰਪਾਦਿਤ ਚੋਣਵੀਆਂ 44 ਕਹਾਣੀਆਂ ਦਾ ਸੰਗ੍ਰਹਿ)

ਸਾਹਿਤਕ ਸਵੈ-ਜੀਵਨੀ

  • ਨਿਮੋਲੀਆਂ ਦੇ ਹਾਰ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads